ਮਨੋਰੰਜਨ
ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ
ਭਾਰਤ ਵੱਲੋਂ ਆਸਕਰ ਦੀ ਖੋਜ ਕਰੇਗਾ 'ਨਿਊਟਨ'
- ਪੀ ਟੀ ਟੀਮ
ਭਾਰਤ ਵੱਲੋਂ ਆਸਕਰ ਦੀ ਖੋਜ ਕਰੇਗਾ 'ਨਿਊਟਨ'



ਭਾਰਤ ਵੱਲੋਂ ਇਸ ਵਾਰ 'ਨਿਊਟਨ' ਫਿਲਮ ਨੂੰ ਆਸਕਰ ਪੁਰਸਕਾਰਾਂ ਦੀ ਦੋੜ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹ ਸਭ ਤੋਂ ਸਰਬੋਤਮ ਫਿਲਮ ਦੀ ਸ਼੍ਰੇਣੀ ਵਿੱਚ ਦੁਨੀਆ ਦੀਆਂ ਦੂਜੀਆਂ ਫਿਲਮਾਂ ਨਾਲ ਮੁਕਾਬਲਾ ਕਰੇਗੀ। ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਰਾਜਕੁਮਾਰ ਰਾਵ ਹਨ। ਉਨ੍ਹਾਂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਰਾਜਕੁਮਾਰ ਰਾਵ ਨੇ ਇਸ ਫਿਲਮ ਵਿੱਚ ਇੱਕ ਚੋਣ ਅਧਿਕਾਰੀ ਦਾ ਰੋਲ ਨਿਭਾਇਆ ਹੈ ਜੋ ਨਕਸਲ ਪ੍ਰਭਾਵਿਤ ਇਲਾਕੇ ਵਿੱਚ ਚੋਣ ਕਰਵਾਉਣ ਜਾਂਦਾ ਹੈ।
ਰਾਜਕੁਮਾਰ ਰਾਵ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਬਹੁਤ ਖੁਸ਼ੀ ਦੇ ਨਾਲ ਇਹ ਖ਼ਬਰ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰ ਰਿਹਾ ਹਾਂ, 'ਨਿਊਟਨ' ਨੂੰ ਇਸ ਸਾਲ ਭਾਰਤ ਵੱਲੋਂ ਆਸਕਰ ਲਈ ਚੁਣਿਆ ਗਿਆ ਹੈ।

'ਨਿਊਟਨ' ਦੇ ਨਿਰਦੇਸ਼ਕ ਅਮਿਤ ਮਸੁਰਕਰ ਹਨ ਅਤੇ ਇਸ ਦੀ ਕਹਾਣੀ ਲਿਖੀ ਹੈ ਮਿਅੰਕ ਤਿਵਾੜੀ ਨੇ। ਫਿਲਮ ਵਿੱਚ ਪੰਕਜ ਤਿਵਾੜੀ, ਰਘੁਬੀਰ ਯਾਦਵ, ਅੰਜਲੀ ਪਾਟਿਲ, ਦਾਨਿਸ਼ ਹੁਸੈਨ ਅਤੇ ਸੰਜੇ ਮਿਸ਼ਰਾ ਵੀ ਮੁੱਖ ਭੂਮਿਕਾ ਵਿੱਚ ਹਨ। ਜਿਵੇਂ ਹੀ ਇਹ ਘੋਸ਼ਣਾ ਹੋਈ, ਸੋਸ਼ਲ ਮੀਡੀਆ ਉੱਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਵਰੁਣ ਗਰੋਵਰ ਨੇ ਟਵੀਟ ਕੀਤਾ- 'ਸ਼ਾਨਦਾਰ। ਇਸ ਖ਼ਬਰ ਲਈ ਕਿੰਨਾ ਬਿਹਤਰੀਨ ਦਿਨ ਹੈ, ਅੱਜ ਹੀ ਇਹ ਫਿਲਮ ਰਿਲੀਜ਼ ਹੋਈ ਅਤੇ ਅੱਜ ਹੀ ਇਸ ਨੂੰ 'ਫਿਲਮ ਆਫ ਦ ਈਅਰ' ਵੀ ਸਾਬਤ ਕਰ ਦਿੱਤਾ ਗਿਆ।'
ਹੰਸਲ ਮਹਿਤਾ ਨੇ ਟਵੀਟ ਕਰ ਕੇ ਲਿਖਿਆ, 'ਨਿਊਟਨ ਨੂੰ ਭਾਰਤ ਵੱਲੋਂ ਆਸਕਰ ਲਈ ਭੇਜਿਆ ਜਾ ਰਿਹਾ ਹੈ, ਕਈ ਸਾਲਾਂ ਵਿੱਚ ਫਿਲਮ ਫੈਡਰੇਸ਼ਨ ਦਾ ਇਹ ਸਭ ਤੋਂ ਅੱਛਾ ਫੈਸਲਾ ਹੈ।'
ਸ਼ਾਹਰੁਖ ਖਾਨ ਨੇ ਫਿਲਮ ਦੀ ਤਾਰੀਫ ਵਿੱਚ ਟਵੀਟ ਕੀਤਾ, 'ਨਿਊਟਨ ਇੱਕ ਖਾਸ ਫਿਲਮ ਹੈ ਜਿਸ ਵਿੱਚ ਮੇਰੇ ਦੋਸਤ ਰਾਜਕੁਮਾਰ ਰਾਵ ਅਤੇ ਉਨ੍ਹਾਂ ਦੀ ਟੀਮ ਨੇ ਕੰਮ ਕੀਤਾ ਹੈ।'
ਅਨਿਲ ਕਪੂਰ ਨੇ ਟਵੀਟ ਕੀਤਾ, 'ਰਾਜਕੁਮਾਰ ਰਾਵ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ ਵਧਾਈ, ਇਹ ਸ਼ਾਨਦਾਰ ਖ਼ਬਰ ਹੈ।'






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER