ਮਨੋਰੰਜਨ
15ਵਾਂ ਮਿਸ ਇੰਡੀਆ ਨਿਊਜ਼ੀਲੈਂਡ ਸੁੰਦਰਤਾ ਮੁਕਾਬਲਾ
ਮੁੰਬਈ ਮੂਲ ਦੀ ਵੈਲਨਟਾਇਨ ਫਰਨਾਂਡੇਜ਼ ਬਣੀ 'ਮਿਸ ਇੰਡੀਆ ਨਿਊਜ਼ੀਲੈਂਡ-2017'
- ਹਰਜਿੰਦਰ ਸਿੰਘ ਬਸਿਆਲਾ
ਮੁੰਬਈ ਮੂਲ ਦੀ ਵੈਲਨਟਾਇਨ ਫਰਨਾਂਡੇਜ਼ ਬਣੀ 'ਮਿਸ ਇੰਡੀਆ ਨਿਊਜ਼ੀਲੈਂਡ-2017'ਬੀਤੀ ਰਾਤ ਆਕਲੈਂਡ ਸਿਟੀ ਟਾਊਨ ਹਾਲ ਵਿਖੇ ਹੋਏ 15ਵੇਂ ਮਿਸ ਇੰਡੀਆ ਨਿਊਜ਼ੀਲੈਂਡ ਸੁੰਦਰਤਾ ਮੁਕਾਬਲੇ ਦੇ ਵਿਚ ਮੁੰਬਈ ਮੂਲ ਦੀ ਵੈਲਨਟਾਇਨ ਫਰਨਾਂਡੇਜ਼ 'ਮਿਸ ਇੰਡੀਆ ਨਿਊਜ਼ੀਲੈਂਡ-2017' ਦਾ ਖਿਤਾਬ ਆਪਣੇ ਨਾਂਅ ਕਰ ਗਈ। ਇਹ ਕੁੜੀ ਦੁਬਈ ਤੋਂ ਇਥੇ ਆਈ ਹੋਈ ਹੈ ਅਤੇ ਇਸ ਵੇਲੇ ਪਲੇਅਮਾਊਥ ਵਿਖੇ ਨਰਸਿੰਗ ਦੇ ਵਿਚ ਡਿਗਰੀ ਪ੍ਰਾਪਤ ਕਰ ਰਹੀ ਹੈ। ਇਸ ਕੁੜੀ ਨੇ ਇਕ ਨਹੀਂ ਦੋ ਹੋਰ ਖਿਤਾਬ ਮਿਲ ਟੈਲੇਂਟ ਅਤੇ ਮਿਸ ਪਾਪੂਲਰ ਵੀ ਆਪਣੇ ਨਾਂਅ ਕੀਤੇ। ਇਸ ਤੋਂ ਪਹਿਲਾਂ ਉਹ 'ਮਿਸ ਟਾਰਾਨਾਕੀ' ਵੀ ਰਹਿ ਚੁੱਕੀ ਹੈ।

ਪਹਿਲੀ ਉਪਜੇਤੂ ਦੇ ਵਿਚ ਦੋ ਕੁੜੀਆਂ ਆਈਆਂ ਜਿਨ੍ਹਾਂ ਵਿਚ ਸ਼ਿਵੋਨ ਰਾਜ ਯੂਨੀਵਰਸਿਟੀ ਆਫ ਆਕਲੈਂਡ ਤੋਂ ਬੀ.ਕਾਮ ਪਾਸ ਹੈ ਅਤੇ ਕਮਿਊਨਿਟੀ ਦੇ ਬਹੁਤ ਸਾਰੇ ਕਾਰਜਾਂ ਵਿਚ ਸ਼ਾਮਿਲ ਰਹਿੰਦੀ ਹੈ ਅਤੇ ਪਰਿਨੀਤਾ ਅਰਸ਼ਿਤ ਜੋ ਕਿ ਬਰੇਲੀ (ਉਤਰ ਪ੍ਰਦੇਸ਼) ਦੀ ਜੰਮਪਲ ਹੈ, ਮੈਡੀਸਨ ਦੀ ਪੜ੍ਹਾਈ ਕਰ ਰਹੀ ਹੈ।

ਦੂਜੀ ਉਪਜੇਤੂ ਰਹੀ ਕ੍ਰਿਸ਼ਮਾ ਰਣਛੋਡ ਨਿਊਜ਼ੀਲੈਂਡ ਜਨਮੀ ਭਾਰਤੀ ਕੁੜੀ ਹੈ। ਯੂਨੀਵਰਸਿਟੀ ਆਫ ਆਕਲੈਂਡ ਤੋਂ ਇਸ ਕੁੜੀ ਨੇ ਕਾਮਰਸ ਅਤੇ ਹੈਲਥ ਸਾਇੰਸ ਦੇ ਵਿਚ ਡਿਗਰੀ ਕੀਤੀ ਹੈ।

ਇਸ ਤੋਂ ਇਲਾਵਾ ਮਿਸ ਫੋਟੋਜੈਨਿਕ ਰਹੀ ਦਵਿਤਾ ਰੌਬਰਟਸਨ, ਮਿਸ ਪੋਟੈਂਸ਼ੀਅਲ ਮਾਡਲ ਮਾਨਵਿਕਾ ਸੇਠ ਅਤੇ ਮਿਸ ਫਰੈਂਡਸ਼ਿਪ ਵਰਸ਼ਾ ਚੌਧਰੀ ਰਹੀ।

ਇਸ ਮੁਕਾਬਲੇ ਵਿਚ 6 ਪੰਜਾਬੀ ਕੁੜੀਆਂ ਨੇ ਵੀ ਹਿੱਸਾ ਲਿਆ ਸੀ, ਜਿਨ੍ਹਾਂ ਵਿਚੋਂ ਚੰਡੀਗੜ੍ਹ ਦੀਆਂ ਦੋ ਕੁੜੀਆਂ ਸਿਮਰਨਜੀਤ ਸੰਧੂ ਅਤੇ ਅਨੁਸ਼ਾ ਸ਼ਰਮਾ ਨੇ ਟੈਲੇਂਟ ਰਾਊਂਡ ਦੇ ਆਖਰੀ ਮੁਕਾਬਲੇ ਤੱਕ ਜ਼ਰੂਰ ਪਹੁੰਚ ਬਣਾਈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER