ਮਨੋਰੰਜਨ
'ਚਮਾਰ ਰੈਪ': ਕੀ ਇਹ ਬਦਲਾਵ ਦੀ ਆਹਟ ਹੈ?
- ਪੀ ਟੀ ਟੀਮ
'ਚਮਾਰ ਰੈਪ': ਕੀ ਇਹ ਬਦਲਾਵ ਦੀ ਆਹਟ ਹੈ?ਕਦੇ ਪਹਿਚਾਣ ਛੁਪਾਉਣ ਵਾਲੀਆਂ ਦਲਿਤ ਜਾਤੀਆਂ ਵਿੱਚ ਖੁਦ ਉੱਤੇ ਮਾਣ ਕਰਨ ਦੀ ਪਹਿਲ ਜ਼ੋਰ ਫੜ ਰਹੀ ਹੈ, ਅਤੇ ਸਹਿਜੇ-ਸਹਿਜੇ ਹੋਈ ਸ਼ੁਰੂਆਤ ਨੇ ਸਮਾਜ ਨੂੰ ਨਾਲ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ ਹੈ।

ਜਲੰਧਰ ਪੰਜਾਬ ਦੇ ਸਭ ਤੋਂ ਜ਼ਿਆਦਾ ਦਲਿਤ ਆਬਾਦੀ ਵਾਲੇ ਜਿਲ੍ਹਿਆਂ ਵਿੱਚੋਂ ਇੱਕ ਹੈ ਅਤੇ ਇੱਥੇ ਵੱਡੀ ਤਾਦਾਦ ਵਿੱਚ ਮੌਜੂਦ ਚਮੜੇ ਦਾ ਕੰਮ ਕਰਨ ਵਾਲੀ ਜਾਤੀ ਨੂੰ- ਜਿਨ੍ਹਾਂ ਨੂੰ ਦਲਿਤਾਂ ਵਿੱਚ ਗਿਣਿਆ ਜਾਂਦਾ ਹੈ; ਹੁਣ ਆਪਣੀ ਜਾਤ ਦੱਸਣ ਵਿੱਚ ਸ਼ਰਮ ਨਹੀਂ।

ਜਾਤੀ ਨਾਲ ਜੁੜੇ ਸੰਗਠਨਾਂ ਨੇ ਆਪਣੇ ਬੈਨਰਾਂ 'ਤੇ ਸਭ ਤੋਂ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ ਹੈ 'ਮਾਣ ਨਾਲ ਆਪਣੀ ਜਾਤੀ ਦੇ ਬਾਰੇ ਦੱਸੋ'।

ਹੌਲੀ-ਹੌਲੀ ਇੱਕ ਪੂਰੀ ਪੀੜ੍ਹੀ ਇਸ ਗੱਲ ਉੱਤੇ ਮਾਣ ਮਹਿਸੂਸ ਕਰਨ ਲੱਗੀ ਹੈ ਅਤੇ ਜੋ ਨਾਮ ਇੱਕ ਬੇਇੱਜ਼ਤੀ ਦੇ ਤੌਰ ਉੱਤੇ ਉਨ੍ਹਾਂ ਦੀ ਤਰਫ ਉਛਾਲਿਆ ਜਾਂਦਾ ਸੀ, ਉਨ੍ਹਾਂ ਨੇ ਉਸ ਦੀ ਬਾਜੀ ਹੀ ਪਲਟ ਦਿੱਤੀ ਹੈ।

ਹਾਲਾਤ ਇਹ ਹਨ ਕਿ ਹੁਣ ਗੱਲ ਹੁੰਦੀ ਹੈ 'ਚਮਾਰ ਰੈਪ' ਦੀ।

ਦਲਿਤ ਪਰਿਵਾਰ ਵਿੱਚ ਜੰਮੀ 18 ਸਾਲ ਦੀ ਗੁਰਕੰਵਲ ਭਾਰਤੀ- ਜੋ ਯੂਟਿਊਬ ਅਤੇ ਫੇਸਬੁੱਕ ਉੱਤੇ ਗਿੰਨੀ ਮਾਹੀ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ ਹੈ, ਅੱਜ ਚਮਾਰ ਰੈਪ ਕਵੀਨ ਮੰਨੀ ਜਾਂਦੀ ਹੈ।

'ਹੁੰਦੇ ਅਸਲੇ ਤੋਂ ਵੱਧ ਡੇਂਜਰ ਚਮਾਰ', ਗਿੰਨੀ ਦਾ ਅਜਿਹਾ ਵੀਡੀਓ ਹੈ ਜਿਸ ਨੂੰ ਯੂਟਿਊਬ ਦੇ ਵੱਖ-ਵੱਖ ਚੈਨਲਾਂ ਉੱਤੇ ਲੱਖਾਂ ਦੀ ਤਾਦਾਦ ਵਿੱਚ ਹਿਟ ਮਿਲੇ ਹਨ।

ਰਵਿਦਾਸ ਸਮੁਦਾਏ ਦੇ ਪਰਿਵਾਰ ਨਾਲ ਸਬੰਧਤ ਗਿੰਨੀ ਦਾ ਕਹਿਣਾ ਹੈ ਕਿ ਉਸ ਨੂੰ ਜੇਕਰ ਇੱਕ ਦਮਦਾਰ ਆਵਾਜ਼ ਮਿਲੀ ਹੈ ਤਾਂ ਉਹ ਆਪਣੀ ਆਵਾਜ਼ ਨਾਲ ਹੀ ਲੋਕਾਂ ਨੂੰ ਸਮਾਜਕ ਪਿੱਛੜੇਪਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਰਹੇਗੀ।

ਇੱਕ ਹਜ਼ਾਰ ਤੋਂ ਜ਼ਿਆਦਾ ਸਟੇਜ ਸ਼ੋ ਅਤੇ ਗਾਇਕੀ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਚੁਕੀ ਗਿੰਨੀ ਨੇ ਬੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ 11 ਸਾਲ ਦੀ ਉਮਰ ਤੋਂ ਗਾਇਕੀ ਸ਼ੁਰੂ ਕਰ ਕੇ ਅੱਜ ਉਹ 22 ਤੋਂ ਜ਼ਿਆਦਾ ਗੀਤ ਰਿਕਾਰਡ ਕਰਵਾ ਚੁੱਕੀ ਹੈ ਅਤੇ ਉਨ੍ਹਾਂ ਦੇ ਵੀਡੀਓ ਵੀ ਬਣੇ ਹਨ। ਉਹ ਆਪਣੇ ਹਰ ਗੀਤ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ ਅਤੇ ਹੁਣ ਤੱਕ ਆਪਣੇ ਉਦੇਸ਼ ਵਿੱਚ ਸਫਲ ਵੀ ਰਹੀ ਹੈ।

ਗਿੰਨੀ ਨੇ ਦੱਸਿਆ ਕਿ ਸਕੂਲ ਅਤੇ ਕਾਲਜ ਵਿੱਚ ਵੀ ਉਸਨੂੰ ਕਾਫ਼ੀ ਸਹਿਯੋਗ ਮਿਲਦਾ ਹੈ। ਸਕੂਲ ਅਤੇ ਕਾਲਜ ਵਿੱਚ ਅਧਿਆਪਕ ਉਸਨੂੰ ਗਾਇਕੀ ਲਈ ਪ੍ਰੋਤਸਾਹਿਤ ਕਰਦੇ ਹਨ। ਸਹਿਪਾਠੀਆਂ ਵਲੋਂ ਵੀ ਪ੍ਰੋਤਸਾਹਨ ਮਿਲਦਾ ਹੈ। 'ਡੇਂਜਰ ਚਮਾਰ' ਦਾ ਆਈਡਿਆ ਵੀ ਉਸਨੂੰ ਇੱਕ ਜਮਾਤੀ ਵਲੋਂ ਹੀ ਦਿੱਤਾ ਗਿਆ ਸੀ, ਜੋ ਕਿ ਅੱਜ ਉਸਦਾ ਸਭ ਤੋਂ ਹਿਟ ਮਿਊਜ਼ਿਕ ਵੀਡੀਓ ਬਣ ਚੁੱਕਾ ਹੈ।

ਆਸਪਾਸ ਦੇ ਗਾਇਕੀ ਪ੍ਰੋਗਰਾਮਾਂ ਵਿੱਚ ਗਾਣੇ ਗਾਉਣ ਤੋਂ ਬਾਅਦ ਹੁਣ ਗਿੰਨੀ ਨੂੰ ਪੰਜਾਬੀ ਫਿਲਮਾਂ ਦੇ ਵੀ ਆਫਰ ਆਉਣ ਲੱਗੇ ਹਨ ਅਤੇ ਛੇਤੀ ਹੀ ਉਹ ਪੰਜਾਬੀ ਫਿਲਮਾਂ ਵਿੱਚ ਪਲੇਬੈਕ ਸਿੰਗਿੰਗ ਵੀ ਕਰਦੀ ਦਿਖੇਗੀ। ਹਾਲੇ ਤੱਕ ਆਪਣੇ ਪੱਧਰ ਉੱਤੇ ਹੀ ਸੰਗੀਤ ਸਿੱਖਣ ਵਾਲੀ ਗਿੰਨੀ ਹੁਣ ਸੰਗੀਤ ਦੀ ਸਿੱਖਿਆ ਵੀ ਲੈਣਾ ਚਾਹੁੰਦੀ ਹੈ ਤਾਂ ਕਿ ਗਾਇਕੀ ਵਿੱਚ ਹੋਰ ਸੁਧਾਰ ਲਿਆ ਸਕੇ।

ਗਿੰਨੀ ਦੇ ਪਿਤਾ ਰਾਕੇਸ਼ ਮਾਹੀ ਦਾ ਕਹਿਣਾ ਹੈ ਕਿ ਗਿੰਨੀ ਨੂੰ ਮਿਲੀ ਸਫਲਤਾ ਨੇ ਉਨ੍ਹਾਂ ਦੇ ਸਮੁਦਾਏ ਦੇ ਹੋਰ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਹੈ ਅਤੇ ਉਹ ਵੀ ਹੁਣ ਗਾਇਕੀ ਵਿੱਚ ਆਉਣਾ ਚਾਹੁੰਦੇ ਹਨ। ਉਨ੍ਹਾਂ ਦੇ ਆਸਪਾਸ ਦੇ ਪਰਿਵਾਰਾਂ ਵਿੱਚ ਗਿੰਨੀ ਦੀ ਸਫਲਤਾ ਦੇ ਚਰਚੇ ਹਨ ਅਤੇ ਬੱਚੇ ਵੀ ਗਿੰਨੀ ਤੋਂ ਲਗਾਤਾਰ ਉਨ੍ਹਾਂ ਦੇ ਨਵੇਂ ਗਾਣਿਆਂ ਦੇ ਬਾਰੇ ਵਿੱਚ ਪੁੱਛਦੇ ਰਹਿੰਦੇ ਹਨ।

ਸਮੁਦਾਏ ਦੇ ਪ੍ਰੋਗਰਾਮਾਂ ਵਿੱਚ ਵੀ ਗਿੰਨੀ ਨੂੰ ਵਿਸ਼ੇਸ਼ ਸਨਮਾਨ ਮਿਲ ਰਿਹਾ ਹੈ ਅਤੇ ਗਿੰਨੀ ਨੂੰ ਵੀ ਛੋਟੀ ਉਮਰ ਤੋਂ ਹੀ ਇਹ ਸਭ ਬਹੁਤ ਚੰਗਾ ਲੱਗਦਾ ਹੈ। ਹਾਲਾਂਕਿ ਉਹ ਹਾਲੇ ਵੀ ਆਪਣੀ ਪੜਾਈ ਨੂੰ ਤਰਜੀਹ ਦਿੰਦੀ ਹੈ।

ਸਿਰਫ 18 ਸਾਲ ਦੀ ਉਮਰ ਵਿੱਚ ਹੀ ਗਿੰਨੀ ਰਾਜਨੀਤਕ ਅਤੇ ਸਮਾਜਕ ਤੌਰ ਉੱਤੇ ਵੀ ਕਾਫ਼ੀ ਜਾਗਰੂਕ ਹੈ ਅਤੇ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਬਾਬਾਸਾਹਿਬ ਭੀਮਰਾਵ ਅੰਬੇਦਕਰ ਨੇ ਸੰਵਿਧਾਨ ਲਿਖਿਆ ਅਤੇ ਸੰਵਿਧਾਨ ਵਿੱਚ ਦਲਿਤਾਂ ਨੂੰ ਰਾਖਵਾਂਕਰਨ ਦੇ ਕੇ ਉਨ੍ਹਾਂ ਦੀ ਸਮਾਜਕ ਉੱਨਤੀ ਕੀਤੀ।

ਉਹ ਆਪਣੇ ਗੀਤਾਂ ਵਿੱਚ ਵੀ ਆਪਣੇ ਆਪ ਨੂੰ ਬਾਬਾ ਸਾਹਿਬ ਦੀ ਧੀ ਹੀ ਕਰਾਰ ਦਿੰਦੀ ਹੈ। ਬਾਰ੍ਹਵੀਂ ਵਿੱਚ 77 ਫ਼ੀਸਦੀ ਅੰਕ ਲੈ ਕੇ ਹੁਣ ਗਿੰਨੀ ਕਾਲਜ ਵਿੱਚ ਪੜ੍ਹਾਈ ਕਰ ਰਹੀ ਹੈ ਅਤੇ ਉਹ ਪੰਜਾਬ ਅਤੇ ਪੂਰੇ ਦੇਸ਼ ਵਿੱਚ ਦਲਿਤਾਂ ਦੀ ਉੱਨਤੀ ਲਈ ਕੰਮ ਕਰਨ ਦੇ ਨਾਲ ਹੀ ਬਾਲੀਵੁਡ ਵਿੱਚ ਪਲੇਬੈਕ ਸਿੰਗਰ ਵੀ ਬਣਨਾ ਚਾਹੁੰਦੀ ਹੈ।

'ਗਰਵ ਸੇ ਕਹੋ ਹਮ ਚਮਾਰ ਹੈਂ', 'ਪੁੱਤ ਚਮਾਰਾਂ ਦੇ', ਦੀ ਸੋਚ ਨੂੰ ਪੂਰੇ ਸਮਾਜ ਤੱਕ ਪਹੁੰਚਾਉਣ ਲਈ ਇਸ ਸਮੁਦਾਏ ਦੇ ਗਾਇਕਾਂ ਦੀ ਇੱਕ ਪੂਰੀ ਪੀੜ੍ਹੀ ਸਰਗਰਮ ਹੈ ਜੋ ਕਿ 'ਚਰਚੇ ਚਮਾਰਾਂ ਦੇ', 'ਡੇਂਜਰ ਚਮਾਰ' ਆਦਿ ਗੀਤਾਂ ਨਾਲ ਆਪਣੇ ਸਮਾਜ ਨੂੰ ਆਪਣੇ ਉੱਤੇ ਮਾਣ ਕਰਨ ਲਈ ਪ੍ਰੇਰਿਤ ਕਰ ਰਹੀ ਹੈ।

ਪੰਜਾਬ ਵਿੱਚ ਜਿਸ ਤਰ੍ਹਾਂ ਨਾਲ ਇਹ ਜਾਤੀ ਆਪਣੇ ਆਪ ਨੂੰ ਆਪਣੀ ਪਹਿਚਾਣ ਅਤੇ ਗੁਰੂ ਰਵਿਦਾਸ ਅਤੇ ਬਾਬਾ ਸਾਹਿਬ ਉੱਤੇ ਮਾਣ ਕਰਨ ਲਈ ਪ੍ਰੇਰਿਤ ਕਰ ਰਹੀ ਹੈ, ਓਨਾ ਕੋਈ ਨਹੀਂ ਕਰ ਪਾ ਰਿਹਾ।

ਇਹ ਇੱਕ ਨਵੇਂ ਤਰ੍ਹਾਂ ਦਾ ਬਦਲਾਵ ਹੈ ਜੋ ਕਿ ਹੁਣ ਰਫਤਾਰ ਫੜ ਰਿਹਾ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER