ਸਿੱਖਿਆ
ਦੁਨੀਆ ਦੀਆਂ ਬੈਸਟ ਯੂਨਿਵਰਸਿਟੀਜ਼ ਤੋਂ
ਕੰਪਿਊਟਰ ਸਾਇੰਸ ਅਤੇ ਪ੍ਰੋਗਰਾਮਿੰਗ ਦੀ ਮੁਫ਼ਤ ਪੜ੍ਹਾਈ ਘਰ ਬੈਠੇ ਕਰੋ
- ਪੀ ਟੀ ਟੀਮ
ਕੰਪਿਊਟਰ ਸਾਇੰਸ ਅਤੇ ਪ੍ਰੋਗਰਾਮਿੰਗ ਦੀ ਮੁਫ਼ਤ ਪੜ੍ਹਾਈ ਘਰ ਬੈਠੇ ਕਰੋ



ਜੇਕਰ ਅੱਜ ਦੁਨੀਆ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਦੇ ਸਭ ਤੋਂ ਵਧੀਆ ਪ੍ਰੋਫ਼ੈਸਰਾਂ ਤੋਂ ਪੜ੍ਹਨ ਦਾ ਸੁਫ਼ਨਾ ਵੇਖਦੇ ਹੋ ਤਾਂ ਸਿਰਫ ਇੱਕ ਕਲਿਕ ਨਾਲ ਇਹ ਸੁਫ਼ਨਾ ਪੂਰਾ ਹੋ ਸਕਦਾ ਹੈ।

ਅਜਿਹਾ ਸੰਭਵ ਹੋਇਆ ਹੈ ਆਨਲਾਈਨ ਕੋਰਸਾਂ ਦੇ ਰਾਹੀਂ, ਜਿਸ ਵਿੱਚ ਤੁਸੀਂ ਕੋਈ ਖਰਚ ਕੀਤੇ ਬਿਨਾਂ ਦਾਖਲਾ ਲੈ ਸਕਦੇ ਹੋ।

ਡਿਜੀਟਲ ਦੁਨੀਆ ਵਿੱਚ ਕੰਪਿਊਟਰ ਸਾਇੰਸ ਅਤੇ ਪ੍ਰੋਗਰਾਮਿੰਗ ਲਈ ਲੋਕਾਂ ਦਾ ਜਨੂੰਨ ਪੜ੍ਹਾਈ-ਲਿਖਾਈ ਤੋਂ ਅੱਗੇ ਜਾ ਪਹੁੰਚਿਆ ਹੈ।

ਇੱਥੇ ਅਸੀਂ ਨਾਮੀ ਯੂਨੀਵਰਸਿਟੀਆਂ ਦੇ ਕੰਪਿਊਟਰ ਸਾਇੰਸ ਨਾਲ ਜੁੜੇ ਕੁੱਝ ਕੋਰਸਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਨਲਾਈਨ ਕਰ ਸਕਦੇ ਹੋ।

1. ਹਾਰਵਰਡ ਯੂਨੀਵਰਸਿਟੀ
ਕੋਰਸ ਦਾ ਨਾਮ : CS50: ਇੰਟਰੋਡਕਸ਼ਨ ਟੂ ਦ ਕੰਪਿਊਟਰ ਸਾਇੰਸ
ਭਾਸ਼ਾ : ਅੰਗਰੇਜ਼ੀ
ਵੇਰਵਾ : ਇਸ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਅਤੇ ਪ੍ਰੋਗਰਾਮਿੰਗ ਬਾਰੇ ਸਿਖਾਇਆ ਜਾਵੇਗਾ। ਜਿਨ੍ਹਾਂ ਨੂੰ ਕੰਪਿਊਟਰ ਸਾਇੰਸ ਦੀ ਬੁਨਿਆਦੀ ਜਾਣਕਾਰੀ ਹੈ ਉਹ ਤਾਂ ਇਸ ਦਾ ਫਾਇਦਾ ਉਠਾ ਹੀ ਸਕਦੇ ਹਨ, ਨਾਲ ਹੀ ਜਿਨ੍ਹਾਂ ਨੂੰ ਇਸ ਕੋਰਸ ਬਾਰੇ ਕੁੱਝ ਵੀ ਨਹੀਂ ਪਤਾ, ਉਹ ਵੀ ਇਸ ਵਿੱਚ ਦਾਖਲਾ ਲੈ ਸਕਦੇ ਹਨ।

ਕੋਰਸ ਲੀਡਰ ਪ੍ਰੋਫ਼ੈਸਰ ਡੇਵਿਡ ਜੇ ਮਲਾਨ ਦਾ ਕਹਿਣਾ ਹੈ, ਇਸ ਕੋਰਸ ਦੇ ਤਹਿਤ ਵਿਦਿਆਰਥੀਆਂ ਨੂੰ ਐਲਗੋਰਿਦਮਿਕ ਤਰੀਕੇ ਨਾਲ ਸੋਚਣ ਅਤੇ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਹੱਲ ਕਰਨਾ ਸਿਖਾਇਆ ਜਾਂਦਾ ਹੈ।

ਇਸ ਕੋਰਸ ਨੂੰ ਤੁਸੀਂ ਯੂਟਿਊਬ, ਆਈਟਿਊਨ ਅਤੇ ਦ ਐੱਡਐੱਕਸ ਪਲੇਟਫਾਰਮ ਉੱਤੇ ਜਾ ਕੇ ਕਰ ਸਕਦੇ ਹੋ।

2. ਸਟੈਨਫਰਡ ਯੂਨੀਵਰਸਿਟੀ
ਕੋਰਸ ਦਾ ਨਾਮ: CS106A ਪ੍ਰੋਗਰਾਮਿੰਗ ਮੈਥੋਡੋਲਾਜੀ
ਭਾਸ਼ਾ: ਅੰਗਰੇਜ਼ੀ
ਵੇਰਵਾ: ਸਟੈਨਫਰਡ ਯੂਨੀਵਰਸਿਟੀ ਕੈਲੀਫੋਰਨੀਆ ਵਿੱਚ ਹੈ। ਇਹ ਕੋਰਸ ਕੰਪਿਊਟਰ ਐਪਲੀਕੇਸ਼ਨ ਇੰਜੀਨਿਅਰਿੰਗ ਉੱਤੇ ਆਧਾਰਿਤ ਹੈ। ਜੋ ਸਾਫਟਵੇਅਰ ਇੰਜੀਨਿਅਰਿੰਗ ਦੇ ਆਧੁਨਿਕ ਸਿਧਾਂਤਾਂ ਉੱਤੇ ਜ਼ੋਰ ਦਿੰਦਾ ਹੈ।

3. ਮੈਸਾਚਿਉਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ
ਕੋਰਸ ਦਾ ਨਾਮ: ਇੰਟਰੋਡਕਸ਼ਨ ਟੂ ਕੰਪਿਊਟਰ ਸਾਇੰਸ ਐਂਡ ਪ੍ਰੋਗਰਾਮਿੰਗ
ਭਾਸ਼ਾ: ਅੰਗਰੇਜ਼ੀ
ਵੇਰਵਾ: ਤੁਸੀਂ ਇਸ ਕੋਰਸ ਨੂੰ ਯੂਟਿਊਬ ਉੱਤੇ ਲੱਭ ਸਕਦੇ ਹੋ। ਇਸ ਕੋਰਸ ਵਿੱਚ 26 ਲੈਕਚਰ ਹਨ ਅਤੇ ਇਸ ਨੂੰ ਇੰਗਲਿਸ਼ ਸਭ-ਟਾਈਟਲ ਦੇ ਨਾਲ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।

4. ਯੂਨੀਵਰਸਿਟੀ ਆਫ ਕੈਲੀਫੋਰਨੀਆ
ਕੋਰਸ ਦਾ ਨਾਮ: ਮਾਈਨਕ੍ਰਾਫਟ, ਕੋਡਿੰਗ ਐਂਡ ਟੀਚਿੰਗ
ਭਾਸ਼ਾ: ਅੰਗਰੇਜ਼ੀ
ਵੇਰਵਾ: ਮਾਈਨਕ੍ਰਾਫਟ ਕੋਰਸ ਖਾਸ ਉਨ੍ਹਾਂ ਲੋਕਾਂ ਲਈ ਹੈ ਜੋ ਟੀਚਿੰਗ ਦੇ ਖੇਤਰ ਨਾਲ ਜੁੜੇ ਹੋਏ ਹਨ। ਇਹ ਕੋਰਸ ਐੱਡਐੱਕਸ ਡਿਜੀਟਲ ਪਲੇਟਫਾਰਮ ਉੱਤੇ ਉਪਲਬਧ ਹੈ, ਜੋ ਆਮ ਲੋਕਾਂ ਲਈ ਫਰੀ ਆਨਲਾਈਨ ਕੋਰਸਾਂ ਦਾ ਸਭਤੋਂ ਪ੍ਰਮੁੱਖ ਮਾਧਿਅਮ ਹੈ।

5. ਖਾਨ ਅਕੈਡਮੀ
ਕੋਰਸ ਦਾ ਨਾਮ: ਕੰਪਿਊਟਰ ਪ੍ਰੋਗਰਾਮਿੰਗ
ਭਾਸ਼ਾ: ਇੰਗਲਿਸ਼
ਵੇਰਵਾ: ਖਾਨ ਅਕੈਡਮੀ ਇੱਕ ਅਜਿਹਾ ਸੰਗਠਨ ਹੈ ਜੋ ਮੁਫ਼ਤ ਆਨਲਾਈਨ ਸਿੱਖਿਆ ਨੂੰ ਹੱਲਾਸ਼ੇਰੀ ਦਿੰਦਾ ਹੈ। ਇਸ ਨੂੰ ਅਮਰੀਕਾ ਦੇ ਸਲਮਾਨ ਖਾਨ ਨੇ ਸ਼ੁਰੂ ਕੀਤਾ ਸੀ।

ਇਸ ਕੋਰਸ ਦੇ ਇਲਾਵਾ ਹੋਰ ਵੀ ਕਈ ਅਜਿਹੇ ਕੰਪਿਊਟਰ ਕੋਰਸ ਹਨ ਜੋ ਤੁਸੀਂ ਖਾਨ ਅਕੈਡਮੀ ਦੀ ਵੈੱਬਸਾਈਟ ਉੱਤੇ ਲੱਭ ਸਕਦੇ ਹੋ:
  • ਇੰਟਰੋਡਕਸ਼ਨ ਟੂ ਜੇਐੱਸ: ਡਰਾਇੰਗ ਐਂਡ ਐਨੀਮੇਸ਼ਨ
  • ਇੰਟਰੋਡਕਸ਼ਨ ਟੂ ਐੱਸਕਿਊਐੱਲ: ਕੰਸਲਟੇਸ਼ਨ ਐਂਡ ਡਾਟਾ ਮੈਨੇਜਮੈਂਟ
  • ਜੇਐੱਸ ਐੱਡਵਾਂਸਡ: ਗੇਮਸ ਐਂਡ ਵਿਜ਼ਿਯੂਲਾਈਜ਼ੇਸ਼ਨ
  • ਐੱਡਵਾਂਸਡ ਜੇਐੱਸ: ਨੈਚੁਰਲ ਸਿੰਮਿਉਲੇਸ਼ਨ
  • ਐੱਚਟੀਐੱਮਐੱਲ/ਜੇਐੱਸ: ਮੇਕ ਇੰਟਰੈਕਟਿਵ ਵੈੱਬ ਪੇਜਿਜ਼
  • ਐੱਚਟੀਐੱਮਐੱਲ/ਜੇਐੱਸ: ਮੇਕ ਇੰਟਰੈਕਟਿਵ ਵੈੱਬ ਪੇਜਿਜ਼ ਵਿਦ ਜੇਕਿਊਰੀ
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment by: Sawtantar

Online.veerpunjab.com website offers free online courses in Punjabi and English. First website for online courses in Punjabi since September 2018

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER