ਸਿੱਖਿਆ
ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੱਸਿਆ ਹੈ ਲੁਟੇਰਾ
ਬਾਦਲਾਂ ਦੇ ਰਾਜ ਭਾਗ ਦੌਰਾਨ ਪ੍ਰਵਾਨਿਤ +2 ਇਤਿਹਾਸ ਦੀ ਕਿਤਾਬ ਦਾ ਤਲਖ ਸੱਚ
- ਨਰਿੰਦਰ ਪਾਲ ਸਿੰਘ
ਬਾਦਲਾਂ ਦੇ ਰਾਜ ਭਾਗ ਦੌਰਾਨ ਪ੍ਰਵਾਨਿਤ +2 ਇਤਿਹਾਸ ਦੀ ਕਿਤਾਬ ਦਾ ਤਲਖ ਸੱਚ



ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ +2 ਦੀ ਸੰਭਾਵੀ ਇਤਿਹਾਸ ਦੀ ਕਿਤਾਬ ਦੇ ਖਰੜੇ 'ਤੇ ਹਾਲ ਪਾਹਰਿਆ ਕਰਨ ਵਾਲੇ ਬਾਦਲਾਂ ਦੀ ਸਰਕਾਰ ਵਲੋਂ ਮਾਨਤਾ ਪ੍ਰਾਪਤ ਇਤਿਹਾਸ ਦੀ ਕਿਤਾਬ ਵੀ ਗੁਰੂ ਸਾਹਿਬਾਨ ਬਾਰੇ ਕੁਫਰ ਹੀ ਤੋਲ ਰਹੀ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਪ੍ਰਵਾਨਿਤ ਇਤਿਹਾਸ ਦੀ  ਇਹ ਕਿਤਾਬ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੁਟੇਰਾ ਦੱਸਦੀ ਹੈ। ਦਸਮੇਸ਼ ਪਿਤਾ ਵਲੋਂ ਖਾਲਸਾ ਸਿਰਜਣਾ ਦੇ ਮਕਸਦ ਨੂੰ 'ਜੱਟਾਂ ਦੀ ਤਾਕਤ ਨੂੰ ਇੱਕਠਾ ਕਰਨਾ' ਦੱਸਣ ਵਾਲੀ ਇਹ ਕਿਤਾਬ ਇਸ ਹੱਦ ਤੀਕ ਕੁਫਰ ਤੋਲਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਨਵੀਂ ਸੰਸਥਾ ਕਾਇਮ ਨਹੀਂ ਕੀਤੀ। ਨਾ ਹੀ ਪਾਤਸ਼ਾਹ ਨੇ ਜਾਤ-ਪਾਤ ਦਾ ਖੰਡਨ ਕੀਤਾ ਤੇ ਨਾ ਹੀ ਕਿਸੇ ਹਿੰਦੂਆਂ ਦੀਆਂ ਸਥਾਪਿਤ ਪ੍ਰੰਪਰਾਵਾਂ ਦਾ ਖੰਡਨ ਕੀਤਾ।


ਕੈਪਟਨ ਸਰਕਾਰ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ +2 ਦੀ ਇਤਿਹਾਸ ਦੀ ਕਿਤਾਬ ਦੇ ਖਰੜੇ ਵਿੱਚ ਤਰੁੱਟੀਆਂ ਦਾ ਮੁੱਦਾ ਸਾਹਮਣੇ ਆਉਣ 'ਤੇ ਸਭ ਤੋਂ ਪੋਹਿਲਾਂ ਸ਼੍ਰੋਮਣੀ ਕਮੇਟੀ ਨੇ ਉਸ ਖਰੜਾ ਕਮੇਟੀ 'ਚੋਂ ਆਪਣੇ ਮੈਂਬਰ ਹੀ ਵਾਪਿਸ ਸੱਦ ਲਏ ਸਨ। ਉਪਰੰਤ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਨੇ ਸਾਂਝੇ ਤੌਰ 'ਤੇ ਕੈਪਟਨ ਸਰਕਾਰ ਖਿਲਾਫ ਜਿਹਾਦ ਵਿੱਢ ਦਿੱਤਾ। ਕੈਪਟਨ ਸਰਕਾਰ ਨੇ ਵਿਵਾਦਤ ਖਰੜਾ ਵਾਪਿਸ ਲੈਂਦਿਆਂ ਇਤਿਹਾਸ ਦੀ ਉਹੀ ਕਿਤਾਬ ਦੁਬਾਰਾ ਵਿਦਿਆਰਥੀਆਂ ਨੂੰ ਲਗਵਾ ਦਿੱਤੀ ਜੋ ਬਾਦਲ ਸਰਕਾਰ ਦੇ ਰਾਜ ਭਾਗ ਦੌਰਾਨ ਸਾਲ 2008-09 ਦੇ ਵਿਦਿਅਕ ਸ਼ੈਸ਼ਨ ਤੋਂ ਨਿਰੰਤਰ ਪੜ੍ਹਾਈ ਜਾ ਰਹੀ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੀਮੋ ਨੰਬਰ:ਪਸਸਬ-ਅਕਾ-2008/24 ਮਿਤੀ 2-01-2008 ਦੁਆਰਾ ਪ੍ਰਵਾਨ ਕੀਤੀ ਤੇ +2 ਸਕੂਲੀ ਵਿਦਿਆਰਥੀਆਂ ਨੂੰ ਹੁਣ ਵੀ ਪੜ੍ਹਾਈ ਜਾ ਰਹੀ 'ਮਾਡਰਨ'ਜ਼ ਏ.ਬੀ.ਸੀ.ਹਿਸਟਰੀ ਆਫ ਦ ਪੰਜਾਬ', ਨਾਮੀ ਇਹ ਕਿਤਾਬ ਜਲੰਧਰ ਸਥਿਤ ਮਾਡਰਨ ਪਬਲਿਸ਼ਰਜ ਨਾਮਕ ਪ੍ਰਕਾਸ਼ਕ ਦੁਆਰਾ ਛਾਪੀ ਗਈ ਹੈ। ਕਿਤਾਬ ਦੇ 23ਵੇਂ ਤੋਂ ਲੈ ਕੇ 29ਵੇਂ ਐਡੀਸ਼ਨ ਦੀਆਂ ਪੁਸਤਕਾਂ, ਵੱਖ-ਵੱਖ ਕਿਤਾਬ ਵਿਕਰੇਤਾ ਦੁਕਾਨਾਂ ਅਤੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਅੱਜ-ਕੱਲ੍ਹ ਵੇਖੀਆਂ ਜਾ ਸਕਦੀਆਂ ਹਨ।


ਸਕੂਲ ਸਿੱਖਿਆ ਬੋਰਡ ਅਧੀਨ ਆਉਂਦੇ ਸਕੂਲਾਂ ਵਿੱਚ ਇਹ ਪੁਸਤਕ ਲਾਗੂ ਹੋ ਜਾਣ ਦੀ ਤਸਦੀਕ ਵੱਡੀ ਗਿਣਤੀ ਸਕੂਲਾਂ ਦੇ ਮੁਖੀ ਅਤੇ ਇਤਿਹਾਸ ਦੇ ਅਧਿਆਪਕ ਕਰ ਵੀ ਚੁੱਕੇ ਹਨ, ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਵਿਦਿਅਕ ਅਦਾਰੇ ਵੀ ਸ਼ਾਮਿਲ ਹਨ।

ਕਿਤਾਬ ਵਿੱਚ 'ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਸਨ' ਸਿਰਲੇਖ ਹੇਠ ਪੰਨਾ ਨੰਬਰ 52 'ਤੇ ਦਰਜ ਹੈ ਕਿ "ਗੁਰੂ ਨਾਨਕ ਸਾਹਿਬ ਨੇ ਜਾਤੀ ਪ੍ਰਥਾ ਦਾ ਜੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਗੁਰੂ ਨਾਨਕ ਸਾਹਿਬ ਨੇ ਸੰਗਤ, ਪੰਗਤ ਅਤੇ ਗੁਰਗੱਦੀ ਨੂੰ ਕਾਇਮ ਕਰਨ ਦੀਆਂ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ।" ਪੰਨਾ ਨੰਬਰ 53 'ਤੇ 'ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਸਨ' ਸਿਰਲੇਖ ਹੇਠ ਦੱਸਿਆ ਗਿਆ ਹੈ ਕਿ "ਗੁਰੂ ਨਾਨਕ ਸਾਹਿਬ ਨੇ ਜਾਤੀ ਪ੍ਰਥਾ ਦਾ ਖੰਡਨ ਨਹੀਂ ਕੀਤਾ ਸਗੋਂ ਜਾਤੀ ਪ੍ਰਥਾ ਨਾਲ ਪੈਦਾ ਹੋਣ ਵਾਲੀ ਈਰਖਾ ਅਤੇ ਸਮਾਜਿਕ ਵੰਡ ਦੀ ਵਿਰੋਧਤਾ ਕੀਤੀ ਸੀ।"

ਇਥੇ ਹੀ ਬੱਸ ਨਹੀਂ, ਪੰਨਾ ਨੰਬਰ 53 'ਤੇ ਦੱਸਿਆ ਗਿਆ ਹੈ ਕਿ "ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਹਿੰਦੂਆਂ ਵਿੱਚ ਪ੍ਰਚਲਿਤ ਪ੍ਰਥਾਵਾਂ, ਜਿਵੇਂ ਕਿ ਵਰਤ ਰੱਖਣੇ, ਤੀਰਥ ਸਥਾਨਾ ਦੀ ਯਾਤਰਾ ਕਰਨੀ, ਘਰ-ਬਾਰ ਤਿਆਗਣਾ, ਸੂਰਜ ਨੂੰ ਪਾਣੀ ਦੇਣਾ, ਬ੍ਰਾਹਮਣਾਂ ਨੂੰ ਦਾਨ ਦੇਣਾ ਅਤੇ ਉਨ੍ਹਾਂ ਨੂੰ ਭੋਜ ਕਰਾਉਣਾ, ਗੰਗਾ ਵਿੱਚ ਇਸ਼ਨਾਨ ਕਰਨਾ ਆਦਿ ਦਾ ਪੂਰਨ ਰੂਪ ਵਿੱਚ ਖੰਡਨ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸੱਚੇ ਮਨ ਨਾਲ ਪਰਮਾਤਮਾ ਦੀ ਭਗਤੀ ਕਰਨ ਨਾਲੋਂ ਇਨ੍ਹਾਂ ਪ੍ਰਥਾਵਾਂ ਦੀ ਮਹੱਤਤਾ ਕਿਤੇ ਘੱਟ ਹੈ।"

ਕਿਤਾਬ ਦੇ ਇਸੇ ਹਿੱਸੇ ਵਿੱਚ ਡਾਕਟਰ ਆਈ.ਬੀ.ਬੈਨਰਜੀ ਦੇ ਹਵਾਲੇ ਅਨੁਸਾਰ ਦਰਜ ਹੈ ਕਿ "ਗੁਰੂ ਨਾਨਕ ਨੇ ਪੁਰਾਣੀਆਂ ਰਵਾਇਤਾਂ ਦੇ ਨਾਸ਼ ਦਾ ਯਤਨ ਨਹੀਂ ਕੀਤਾ, ਸਗੋਂ ਵੱਧ ਰਹੀ ਸਮੇਂ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਦਾ ਸੁਧਾਰ ਕੀਤਾ।" ਪੰਨਾ ਨੰਬਰ 54 'ਤੇ ਦਰਜ ਹੈ ਕਿ "ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਸੰਸਥਾ ਦੀ ਸਥਾਪਨਾ ਨਹੀਂ ਕੀਤੀ। ਗੁਰੂ ਸਾਹਿਬ ਦੁਆਰਾ ਸਥਾਪਿਤ ਸੰਗਤ ਸੰਸਥਾ, ਬੋਧੀਆਂ ਦੇ ਸੰਘ ਵਾਂਗ ਸੀ।ਗੁਰਗੱਦੀ ਨੂੰ ਕਾਇਮ ਕਰਨਾ ਵੀ ਕੋਈ ਨਵੀਂ ਸੰਸਥਾ ਨਹੀਂ ਸੀ। ਹਿੰਦੂਆਂ ਦੇ ਬਹੁਤ ਸਾਰੇ ਧਾਰਮਿਕ ਧੜਿਆਂ ਵਿੱਚ ਗੁਰਗੱਦੀ ਕਾਇਮ ਕਰਨ ਦੀ ਪ੍ਰਥਾ ਪ੍ਰਚਲਿਤ ਸੀ। ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਸਮਾਜਿਕ ਅਤੇ ਧਾਰਮਿਕ ਕ੍ਰਾਂਤੀ ਲਿਆਉਣਾ ਨਹੀਂ ਸੀ। ਉਨ੍ਹਾਂ ਦਾ ਉਦੇਸ਼ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਨਾ ਤੇ ਉਸ ਨੂੰ ਚੰਗੇਰਾ ਬਣਾਉਣਾ ਸੀ।"


ਕਿਤਾਬ ਦੇ ਪੰਨਾ ਨੰਬਰ 67 ਤੇ ਬਾਦਸ਼ਾਹ ਅਕਬਰ ਦਾ ਗੋਇੰਦਵਾਲ ਸਾਹਿਬ ਆਉਣ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ "ਲੰਗਰ ਪ੍ਰਬੰਧ ਨੂੰ ਚਲਾਉਣ ਲਈ ਉਸ ਨੇ (ਅਕਬਰ) ਕੁਝ ਪਿੰਡਾਂ ਦੀ ਜਾਗੀਰ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਸ ਜਾਗੀਰ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।----ਅਕਬਰ ਨੇ ਇਹ ਜਾਗੀਰ ਗੁਰੂ ਸਾਹਿਬ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਂ ਲਗਾ ਦਿੱਤੀ। ਬਾਅਦ ਵਿੱਚ ਇਸੇ ਜ਼ਮੀਨ 'ਤੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ।"

ਕਿਤਾਬ ਦੇ ਪੰਨਾ ਨੰਬਰ 105 ਅਤੇ 114 'ਤੇ ਲੇਖਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦਾਂ ਦੇ ਸਿਰਤਾਜ ਅਤੇ ਹਿੰਦ ਦੀ ਚਾਦਰ ਲਿਖਦਾ ਹੈ। ਜਦੋਂ ਕਿ ਸਮੁਚਾ ਸਿੱਖ ਜਗਤ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਵਜੋਂ ਵੇਖਦਾ ਤੇ ਸਤਿਕਾਰਦਾ ਹੈ। ਇਸੇ ਕਿਤਾਬ ਦੇ ਪੰਨਾ ਨੰਬਰ 113 'ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਰਾਜਸੀ ਕਾਰਣਾਂ ਕਰਕੇ ਹੋਈ ਸ਼ਹੀਦੀ ਦੱਸਦਿਆਂ ਲਿਖਿਆ ਗਿਆ ਹੈ "ਮੁਹੰਮਦ ਲਤੀਫ ਦਾ ਕਹਿਣਾ ਹੈ ਕਿ 'ਬੰਗਾਲ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਵਿਦਰੋਹੀ ਹੋ ਗਏ ਸਨ। ਉਨ੍ਹਾਂ ਨੇ ਦੇਸ਼ ਵਿੱਚ ਭਾਰੀ ਲੁੱਟ ਮਚਾ ਰੱਖੀ ਸੀ ਅਤੇ ਹਾਂਸੀ ਤੋਂ ਲੈਕੇ ਦਰਿਆ ਸਤਲੁਜ ਵਿਚਾਲੇ ਦਾ ਸਾਰਾ ਪ੍ਰਦੇਸ਼ ਉਜਾੜ ਕੇ ਰੱਖ ਦਿੱਤਾ।"

ਗੁਲਾਮ ਹੂਸੈਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ "ਗੁਰੂ ਜੀ ਨੇ ਆਪਣੇ ਹਜ਼ਾਰਾਂ ਹਥਿਆਰਬੰਦ ਪੈਰੋਕਾਰਾਂ ਨਾਲ ਮਿਲ ਕੇ ਲੁੱਟ ਮਾਰ ਸ਼ੁਰੂ ਕਰ ਦਿੱਤੀ।" ਇਹ ਵੀ ਲਿਖਿਆ ਗਿਆ ਹੈ ਕਿ "ਇਸੇ ਕਰਕੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਭੇਜ ਦਿੱਤਾ ਗਿਆ। ਇਥੇ ਗੁਰੂ ਜੀ ਦੇ ਚਾਰ ਟੁਕੜੇ ਕਰ ਕੇ ਕਿਲ੍ਹੇ ਦੇ ਚਾਰੇ ਦਰਵਾਜਿਆਂ 'ਤੇ ਲਟਕਾ ਦਿੱਤੇ ਗਏ।" ਡਾ:ਇੰਦੂ ਭੂਸ਼ਣ ਬੈਨਰਜੀ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ "ਗੁਰੂ ਤੇਗ ਬਹਾਦਰ ਸਾਹਿਬ ਖੁਦ ਨੂੰ ਤੇਗ ਬਹਾਦਰ ਦੀ ਥਾਂ ਦੇਗ ਬਹਾਦਰ ਅਖਵਾਉਣਾ ਪਸੰਦ ਕਰਦੇ ਸਨ।"

'ਖਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ ਗਈ' ਸਿਰਲੇਖ ਤਹਿਤ ਦੱਸਿਆ ਹੈ ਕਿ "ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਵੱਡੀ ਗਿਣਤੀ ਵਿੱਚ ਜੱਟ ਸਿਖ ਧਰਮ ਵਿੱਚ ਸ਼ਾਮਿਲ ਹੋਣੇ ਸ਼ੁਰੂ ਹੋ ਗਏ। ਜੱਟ ਸੁਭਾਅ ਤੋਂ ਹੀ ਲੜਾਈ ਪਸੰਦ ਸਨ।----ਗੁਰੂ ਗੋਬਿੰਦ ਸਿੰਘ ਜੀ ਅਜਿਹੇ ਯੋਧਿਆਂ ਦਾ ਸਹਿਯੋਗ ਪ੍ਰਾਪਤ ਕਰਨਾ ਚਾਹੁੰਦੇ ਸਨ ਜਿਸ ਕਾਰਨ ਉਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ।"

ਦਸਮੇਸ਼ ਪਿਤਾ ਦਾ ਥਾਪੜਾ ਪ੍ਰਾਪਤ ਸਿਖ ਜਰਨੈਲ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਕਰਦਿਆਂ ਕਿਤਾਬ ਦੇ ਪੰਨਾ ਨੰਬਰ 146 'ਤੇ ਦਰਜ ਹੈ ਕਿ "ਮੁਸਲਿਮ ਇਤਿਹਾਸਕਾਰਾਂ ਜਿਵੇਂ ਕਿ ਗੁਲਾਮ ਮੁਹੱਈਉਦੀਨ, ਖਾਫੀ ਖਾਂ ਅਤੇ ਸੱਯਦ ਮੁਹੰਮਦ ਲਤੀਫ ਨੇ ਬੰਦਾ ਸਿੰਘ ਬਹਾਦਰ ਨੂੰ ਇੱਕ ਜਾਲਮ ਖੂਨ ਚੂਸਣ ਵਾਲਾ ਰਾਖਸ਼ਸ਼ ਅਤੇ ਨਿਰਦਈ ਹਤਿਆਰਾ ਦੱਸਿਆ ਹੈ ----ਉਸ ਨੇ ਹਜ਼ਾਰਾਂ ਹੀ ਨਿਰਦੋਸ਼ ਮੁਸਲਮਾਨਾਂ ਦਾ ਕਤਲੇਆਮ ਕੀਤਾ ਅਤੇ ਇਸਤਰੀਆਂ ਦੀ ਬੇਪਤੀ ਕੀਤੀ।"

ਸਿੱਖ ਇਤਿਹਾਸ ਪ੍ਰਤੀ ਚਿੰਤਤ ਨਜ਼ਰ ਆ ਰਹੀ ਸ਼੍ਰੋਮਣੀ ਕਮੇਟੀ ਅਤੇ ਬਾਦਲ ਪਰਿਵਾਰ ਇਸ ਕਿਤਾਬ ਦੇ ਲੇਖਕ ਤੇ ਪ੍ਰਕਾਸ਼ਕ ਖਿਲਾਫ ਕੀ ਕਾਰਵਾਈ ਕਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਇਹ ਜ਼ਰੂਰ ਹੈ ਕਿ ਇਸ ਕਿਤਾਬ ਨੂੰ ਮਾਨਤਾ ਦੇਕੇ ਸਕੂਲਾਂ ਵਿੱਚ ਲਗਵਾਉਣ ਦੀ ਸ਼ੁਰੂਆਤ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਰਹਿੰਦਿਆਂ ਹੀ ਹੋਈ ਤੇ ਇਹ ਕਿਤਾਬ ਸਾਲ 2017 ਤੀਕ ਜਾਰੀ ਰਹੀ।

ਜ਼ਿਕਰ ਕਰਨਾ ਜ਼ਰੂਰੀ ਹੈ ਕਿ ਕਿਤਾਬ ਵਿੱਚ ਕੁਝ ਬਦਲਾਅ ਕਰਨ ਦੀ ਕਵਾਇਦ ਵੀ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2014 ਵਿੱਚ ਹੋਈ ਸੀ। ਅਪ੍ਰੈਲ 2017 ਵਿੱਚ ਹੀ ਬਾਦਲ ਦਲ ਨੇ ਮੁੱਦਾ ਉਠਾ ਦਿੱਤਾ ਕਿ ਕੈਪਟਨ ਸਰਕਾਰ ਇਤਿਹਾਸ ਦੀ ਕਿਤਾਬ ਦੇ ਕੁਝ ਅਹਿਮ ਚੈਪਟਰ ਬਦਲ ਰਹੀ ਹੈ। ਇਤਿਹਾਸ ਦੀ ਕਿਤਾਬ ਦਾ ਰੌਲਾ ਇਸ ਕਦਰ ਅੱਗੇ ਵਧਾ ਦਿੱਤਾ ਗਿਆ ਕਿ ਕੈਪਟਨ ਸਰਕਾਰ ਨੇ ਇਤਿਹਾਸ ਦੀ ਉਹੀ ਕਿਤਾਬ ਵਾਪਿਸ ਸਕੂਲਾਂ ਵਿੱਚ ਦੁਬਾਰਾ ਲਗਵਾ ਦਿੱਤੀ ਜੋ ਬਾਦਲਾਂ ਦੇ ਰਾਜ ਭਾਗ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2008 ਵਿੱਚ ਪ੍ਰਵਾਨਿਤ ਕੀਤੀ ਗਈ ਤੇ ਸਾਲ 2017 ਵਿੱਚ ਬਾਦਲਾਂ ਦਾ ਰਾਜ ਭਾਗ ਜਾਣ ਤੀਕ ਲਾਗੂ ਰਹੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER