ਸਿੱਖਿਆ
ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ 'ਤੇ ਮੁੜ ਵਿਵਾਦ - ਤੱਥ ਤੇ ਹਕੀਕਤਾਂ
- ਡਾ. ਪਿਆਰਾ ਲਾਲ ਗਰਗ*
ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ 'ਤੇ ਮੁੜ ਵਿਵਾਦ - ਤੱਥ ਤੇ ਹਕੀਕਤਾਂ



ਪੰਜਾਬ ਸਰਕਾਰ ਵੱਲੋਂ ਬਾਰ੍ਹਵੀਂ ਦੇ ਇਤਿਹਾਸ ਦੀ ਕਿਤਾਬ ਸੋਧ ਕੇ ਲਿਖਣ ਵਾਸਤੇ ਪੰਜਾਬ ਦੇ ਇਤਿਹਾਸ ਦੇ ਉਚ ਕੋਟੀ ਦੇ ਮਾਹਰਾਂ ਦੀ ਕਮੇਟੀ ਪ੍ਰੋ.ਕਿਰਪਾਲ ਸਿੰਘ ਦੀ ਪ੍ਰਧਾਨਗੀ ਵਿੱਚ ਬਣਾਈ ਗਈ ਜਿਸ ਵਿੱਚ ਡਾ.ਜੇ.ਐੱਸ.ਗਰੇਵਾਲ, ਸਾਬਕਾ ਉਪਕੁਲਪਤੀ, ਡਾ. ਇੰਦੂ ਬਾਂਗਾ, ਪ੍ਰੋ.ਪ੍ਰਿਥੀਪਾਲ ਸਿੰਘ ਕਪੂਰ ਤੇ ਸ਼੍ਰੋਮਣੀ ਕਮੇਟੀ ਦੇ ਦੋ ਨੁਮਾਇੰਦੇ ਸ਼ਾਮਲ ਸਨ। ਇਸ ਕਮੇਟੀ ਨੇ ਇਤਿਹਾਸ ਦੀ ਕਿਤਾਬ ਦੇ ਪਹਿਲੇ ਪੰਜ ਅਧਿਆਇ ਤਿਆਰ ਕਰਕੇ ਜਾਰੀ ਕਰ ਦਿੱਤੇ ਸਨ। ਪਰ ਹੁਣ ਪਿਛਲੇ ਦੋ ਹਫਤੇ ਤੋਂ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ।

ਬੱਚਿਆਂ ਦਾ ਅੱਧਾ ਸਾਲ ਨਿਕਲ ਗਿਆ, ਪੰਜ ਮਹੀਨਿਆਂ ਤੋਂ ਘੱਟ ਸਮਾਂ ਬਚਿਆ ਹੈ। ਪੜ੍ਹਾਈ ਦਾ ਬੁਰਾ ਹਾਲ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਨੁਮਾਇੰਦੇ ਵਾਪਸ ਲੈ ਲਏ ਅਤੇ ਮੁੱਖ ਮੰਤਰੀ ਪੰਜਾਬ ਨੇ ਬੜੀ ਹੀ ਕਾਹਲੀ ਨਾਲ ਪੁਰਾਣੀਆਂ ਕਿਤਾਬਾਂ ਪੜ੍ਹਾਉਣ ਦੇ ਹੁਕਮ ਜਾਰੀ ਕਰ ਦਿੱਤੇ। ਮੁੱਖ ਮੰਤਰੀ ਦੀ ਇਹ ਫੁਰਤੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਂਤ ਨਹੀਂ ਕਰ ਸਕੀ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ ਇਤਿਹਾਸ ਪੜ੍ਹਨ ਵਾਲੇ ਸਾਲ 2013 ਦੇ 1,88,851 ਵਿੱਚੋਂ ਘਟ ਕੇ ਪਿਛਲੇ ਸਾਲ 1,42,489 ਰਹਿ ਗਏ ਸਨ। ਇੰਨੇ ਕੁ ਹੀ ਬੱਚੇ ਸੀ.ਬੀ.ਐੱਸ.ਸੀ. ਦੇ ਹਜ਼ਾਰ ਤੋਂ ਵੱਧ ਸਕੂਲਾਂ, ਕੇਂਦਰੀ/ਨਵੋਦਿਆ/ਸਰਵੋਦਿਆ ਵਿਦਿਆਲਿਆਂ ਵਿੱਚ ਅਤੇ 107 ਆਈ.ਸੀ.ਐੱਸ.ਈ. ਸਕੂਲਾਂ ਵਿੱਚ ਪੜ੍ਹਦੇ ਹਨ। ਇਨ੍ਹਾਂ ਸੀ.ਬੀ.ਐੱਸ.ਈ. ਸਕੂਲਾਂ ਵਿੱਚ 432 ਸਫ਼ਿਆਂ ਵਿੱਚ ਇਤਿਹਾਸ ਦੀ ਕਿਤਾਬ ਦੇ ਤਿੰਨ ਭਾਗ ਹਨ। ਦੂਜੇ ਭਾਗ ਵਿੱਚ 30 ਸਫ਼ੇ ਧਰਮ 'ਤੇ ਹਨ, ਜਿਨ੍ਹਾਂ ਵਿੱਚ ਸਿੱਖ ਇਤਿਹਾਸ ਕੇਵਲ ਇੱਕ ਪੰਨੇ ਦਾ ਅੱਧਾ-ਅੱਧਾ ਕਰਕੇ 163-164 'ਤੇ ਹੈ, "ਬਾਬਾ ਨਾਨਕ ਤੇ ਪਵਿੱਤਰ ਬਾਣੀ" ਦੇ ਨਾਮ ਥੱਲੇ ਦਿੱਤਾ ਹੈ। ਪਰ ਇਸ ਦੀ ਤਾਂ ਇਨ੍ਹਾਂ ਦੋਵਾਂ ਧਿਰਾਂ ਨੂੰ ਕੋਈ ਚਿੰਤਾ ਨਹੀਂ ਕਿਉਂ ਜੋ ਉਨ੍ਹਾਂ ਸਕੂਲਾਂ ਵਿੱਚ ਤਾਂ ਇਨ੍ਹਾਂ ਦੇ ਆਪਣੇ ਬੱਚੇ ਪੜ੍ਹਦੇ ਹਨ ਤੇ ਉਨ੍ਹਾਂ ਨੇ ਰਾਜ ਕਰਨਾ ਹੈ, ਉਨ੍ਹਾਂ ਨੂੰ ਸਿੱਖ ਇਤਿਹਾਸ ਪੜ੍ਹਨ ਦੀ ਕੋਈ ਲੋੜ ਨਹੀਂ। ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਦੇ ਬੱਚੇ, ਜੋ ਗਰੀਬ ਤੇ ਹੇਠਲਾ ਮੱਧ ਵਰਗ ਹੈ, ਜੇ ਸਿੱਖ ਇਤਹਾਸ ਉਹ ਵੀ ਇਨ੍ਹਾਂ ਦੇ ਤੌਰ ਤਰੀਕੇ ਨਾਲ ਨਾ ਪੜ੍ਹੇ ਤਾਂ ਇਨ੍ਹਾਂ ਦਾ ਤਾਂ ਮਨ ਹੀ ਟੁੱਟ ਜਾਵੇਗਾ।

ਪਿਛਲੀ ਸਰਕਾਰ ਨੇ ਆਪਣੇ ਰਾਜ ਵਿੱਚ ਟੈਕਸਟ ਬੁੱਕਸ ਅਤੇ ਐੱਮ.ਬੀ.ਡੀ., ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਿਆਨ ਵੇਲੇ ਵਿਖਾਈ ਵੀ ਸੀ, ਉਨ੍ਹਾਂ ਦਾ ਉਚ ਪਾਏ ਦੇ ਇਤਿਹਾਸ ਦੇ ਮਾਹਰਾਂ ਵੱਲੋਂ ਪਾਏ ਪੰਜ ਪਾਠਾਂ ਨਾਲ ਅਤੇ ਦੋਵਾਂ ਨੂੰ ਅਖ਼ਬਾਰਾਂ ਵਿੱਚ ਛਪੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਠਾਏ ਇਤਰਾਜ਼ਾਂ ਦੇ ਮੱਦੇਨਜ਼ਰ ਮੁਲੰਕਣ ਅਤੇ ਵਿਸ਼ਲੇਸ਼ਣ ਕਰਨ 'ਤੇ ਸੱਚ ਚਿੱਟੇ ਦਿਨ ਵਾਂਗੂ ਸਾਹਮਣੇ ਆ ਜਾਂਦਾ ਹੈ ਕਿ ਅਸਲ ਮਾਮਲਾ ਕੀ ਹੈ? ਤੇ ਜੋ ਤਸਵੀਰ ਬਣਦੀ ਹੈ ਉਹ ਨਿਮਨ ਅਨੁਸਾਰ ਹੈ:

ਸ਼੍ਰੋਮਣੀ ਅਕਾਲੀ ਦਲ ਦਾ ਇਤਰਾਜ਼  ਮਾਹਰ ਕਮੇਟੀ ਦੇ ਪਾਠ ਦੀ ਹਕੀਕਤ  ਐੱਮ.ਬੀ.ਡੀ. ਵਿੱਚ ਕੀ ਹੈ  ਪੁਰਾਣੀ ਟੈਕਸਟ ਬੁੱਕ ਵਿੱਚ ਕੀ ਹੈ
ਚਮਕੌਰ ਦੀ ਗੜ੍ਹੀ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਿਨਾਂ ਕਿਸੇ ਦੇ ਵੇਖੇ ਨਿਕਲ ਜਾਣਾ ਲਿਖਿਆ ਹੈ।  ਪੰਜਵੇਂ ਅਧਿਆਏ ਦੇ 5.3 'ਤੇ ਦਰਜ ਹੈ, 'ਸੈਨਾਪਤੀ ਲਿਖਦਾ ਹੈ ਕਿ ਅੰਤ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਘੋੜੇ 'ਤੇ ਸਵਾਰ ਹੋ ਕੇ ਜੰਗ ਵਿੱਚ ਨਿੱਤਰੇ। ਉਨ੍ਹਾਂ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਯੁੱਧ ਕੀਤਾ ਅਤੇ ਕਿਸੇ ਦੇ ਦੇਖੇ ਬਿਨਾਂ ਉਥੋਂ ਨਿੱਕਲ ਗਏ।'  "ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਗੜ੍ਹੀ ਨੂੰ ਛੱਡ ਦਿੱਤਾ ਪਰ ਰਾਤ ਦੇ ਹਨੇਰੇ ਵਿੱਚ ਉਹ ਇੱਕ ਦੂਜੇ ਤੋਂ ਵਿਛੜ ਗਏ।"  "ਰਾਤ ਦੇ ਹਨੇਰੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਤਿੰਨ ਸਿੱਖ ਇੱਕ-ਇੱਕ ਕਰਕੇ ਗੜ੍ਹੀ ਤੋਂ ਬਾਹਰ ਨਿਕਲ ਗਏ।"
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਰਸਾਇਆ ਗਿਆ ਹੈ ਕਿ ਉਹ ਕੁੱਤੇ ਰੱਖਦੇ ਸਨ।  ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਫੌਜੀ ਸਿਖਲਾਈ ਵਾਸਤੇ ਸ਼ਿਕਾਰ ਸ਼ੁਰੂ ਕਰ ਦਿੱਤਾ ਸੀ ਜਿਸ ਵਾਸਤੇ ਕੁੱਤੇ ਜ਼ਰੂਰੀ ਸਨ। "ਉਨ੍ਹਾਂ ਨੇ ਕਈ ਚੀਤੇ-ਬਾਜ ਤੇ ਸ਼ਿਕਾਰੀ ਕੁੱਤੇ ਪਾਲ ਰੱਖੇ ਸਨ।"  "ਉਹ ਹਰ ਰੋਜ ਆਪਣੇ ਕਈ ਸੇਵਕਾਂ, ਸ਼ਿਕਾਰੀ ਕੁੱਤਿਆਂ…… ਨੂੰ ਲੈ ਕੇ ਸ਼ਿਕਾਰ ਨੂੰ ਚੱਲ ਪੈਂਦੇ।"
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਨੂੰ ਜੋਤੀ ਜੋਤ ਸਮਾਉਣਾ ਲਿਖਿਆ ਹੈ।
"ਇਹ ਤੀਜੇ ਪਾਠ ਦਾ ਪੰਜਵਾਂ ਨੁਕਤਾ ਹੈ, "ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ", ਇਸ ਵਿੱਚ 5.1, 5.5, 5.6 ਅਤੇ 5.7 'ਤੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਜ਼ਿਕਰ ਹੈ। ਇਨ੍ਹਾਂ ਵਿੱਚੋਂ ਪੈਰਾ 5.1, 5.5 ਅਤੇ 5.6 ਵਿੱਚ ਕਮੇਟੀ ਨੇ ਸ਼ਹੀਦ ਹੀ ਸ਼ਬਦ ਵਰਤਿਆ ਹੈ ਪਰ ਪੈਰਾ 5.7 ਵਿੱਚ ਸਾਲ 1645-46 ਵਿੱਚ ਲਿਖੇ "ਮੋਬਿਦ" ਦੇ ਦਬਿਸਤਾਨ-ਏ ਮੁਜਾਹਿਦ ਵਿੱਚ ਲਿਖੇ ਬਾਬਤ ਸਪਸ਼ਟ ਹੈ ਕਿ ਪੁਸਤਕ ਦੇ ਸ਼ਬਦਾਂ ਦਾ ਹਵਾਲਾ ਹੈ, ਜੋ ਇਸ ਤਰ੍ਹਾਂ ਹੈ, "ਇਸ ਪੁਸਤਕ ਦੇ ਅਨੁਸਾਰ (ਜੁਰਮਾਨਾ) ਉਹ ਭਰ ਨਹੀਂ ਸਕਦੇ ਸਨ। ਉਨ੍ਹਾਂ ਨੂੰ ਗਰਮੀਆਂ ਦੀ ਰੁੱਤ ਵਿੱਚ ਬਹੁਤ ਤਸੀਹੇ ਦਿੱਤੇ ਗਏ, ਜਿਸ ਨਾਲ ਉਹ ਜੋਤੀ ਜੋਤ ਸਮਾ ਗਏ।"
ਅਸੀਂ ਸਾਰੇ ਥੋੜ੍ਹੇ-ਬਹੁਤੇ ਪੜ੍ਹੇ-ਲਿਖੇ ਵੀ ਜਾਣਦੇ ਹਾਂ ਕਿ ਹਵਾਲੇ ਬਦਲੇ ਨਹੀਂ ਜਾ ਸਕਦੇ। ਪੁਰਾਣੀ ਕਿਤਾਬ ਵਾਲਿਆਂ ਨੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਨੂੰ 'ਦਿਹਾਂਤ' ਲਿਖਿਆ ਹੈ।
"ਕੀ ਸ੍ਰੀ ਗੁਰੂੁ ਅਰਜਨ ਦੇਵ ਜੀ ਅਪਰਾਧੀ ਸਨ?"
ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਤ ਦਰਜ ਹੈ, "11 ਨਵੰਬਰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਜੀ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ"। ਸ੍ਰੀ ਗੁਰੂ ਤੇਗ ਬਹਾਦੁਰ ਜੀ ਬਾਬਤ ਗੁਲਾਮ ਹੁਸੈਨ ਦੀ ਪੁਸਤਕ ਦਾ ਹਵਾਲਾ ਹੈ ਜਿਸ ਵਿੱਚ ਲਿਖਿਆ ਹੈ ਕਿ "ਗੁਰੂ ਜੀ ਨੇ ਹਫੀਜ ਅਹਿਮਦ ਫਕੀਰ ਨੂੰ ਸਾਜਸ਼ਾਂ ਵਿੱਚ ਲਿਆ"। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਬਤ ਲਿਖਿਆ ਹੈ, "ਕੁੱਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਗੁਰੂ ਜੀ ਨੇ ਚੋਰਾਂ ਡਾਕੂਆਂ ਤੇ ਮੁਜਰਮਾਂ ਨੂੰ ਫੌਜ ਵਿੱਚ ਭਰਤੀ ਕੀਤਾ।" ਕਿਸੇ ਇੱਕ ਵੀ ਇਤਿਹਾਸਕਾਰ ਦਾ ਨਾਮ ਨਹੀਂ ਦੱਸਿਆ ਪਰ ਐਨਾ ਕਹਿ ਦਿੱਤਾ ਕਿ ਇਹ ਧਾਰਨਾ ਗਲਤ ਹੈ। 
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਬਤ ਲਿਖਿਆ ਹੈ "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਹਾਂਤ ਤੋਂ ਪਿੱਛੋਂ ਤਾਂ ਉਹ ਇਸ ਨੂੰ ਆਪਣਾ ਗੁਰੂ ਸਮਝਣ ਲੱਗੇ।" ਸ੍ਰੀ ਗੁਰੂ ਤੇਗ ਬਹਾਦੁਰ ਜੀ ਬਾਬਤ ਲਿਖਿਆ ਹੈ "ਸੰਤ ਹਾਫਿਜ਼ ਆਦਮ ਨਾਲ ਮਿਲ ਕੇ ਦੋਵਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਤੋਂ ਜ਼ੋਰੀਂ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ।" ਲਿਖਿਆ ਹੈ, "ਲਤੀਫ ਤੇ ਕਥਨ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਸੈਨਿਕ ਯੋਗਤਾ ਕਾਰਨ ਜਹਾਂਗੀਰ ਦੀ ਨੌਕਰੀ ਕਰ ਲਈ ਅਤੇ ਉਨ੍ਹਾਂ ਨੂੰ ਇੱਕ ਸੈਨਿਕ ਟੁਕੜੀ ਦਾ ਮੁਖੀ ਬਣਾ ਦਿੱਤਾ ਗਿਆ ਪਰੰਤੂ ਇਸ ਵਿਚਾਰ ਦੀ ਪੁਸ਼ਟੀ ਵਿੱਚ ਕੋਈ ਵੀ ਨਿਸ਼ਚਿਤ ਪ੍ਰਮਾਣ ਨਹੀਂ ਮਿਲਦਾ। ਕੁੱਝ ਵੀ ਹੋਵੇ…" ਲਿਖ ਕੇ ਇਸ ਗੱਲ ਦਾ ਸਮਰਥਨ ਹੀ ਕਰ ਦਿੱਤਾ ਹੈ।
ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਉਨ੍ਹਾਂ ਦੇ ਜਿਊਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣਾ ਲਿਖ ਕੇ ਬਜਰ ਗੁਨਾਹ ਕੀਤਾ ਹੈ। ਇਹ ਪੁਰਾਤਨ ਹਸਤ ਲਿਖਤ 1680 ਈਸਵੀ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ 'ਤੇ ਆਧਾਰਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਬਤ ਲਿਖਿਆ ਹੈ, "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ ਆਦਿ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ।" ਇਹ ਤਾਂ ਰੋਜ ਕੀਤੀ ਜਾਂਦੀ ਅਰਦਾਸ ਦਾ ਵੀ ਖੰਡਣ ਹੈ। "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਹਾਂਤ ਤੋਂ ਪਿੱਛੋਂ ਤਾਂ ਉਹ ਇਸ ਨੂੰ ਆਪਣਾ ਗੁਰੂ ਸਮਝਣ ਲੱਗ ਗਏ।" ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੁਸਤਕ ਅਤੇ ਬਾਣੀ ਨੂੰ ਛੋਟੀਆਂ-ਮੋਟੀਆਂ ਕਵਿਤਾਵਾਂ ਲਿਖਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਬਾਬਤ ਲਿਖਿਆ ਕਿ ਉਨ੍ਹਾਂ ਨੇ ਕਿਸੇ ਪਿੰਡ ਦੀ ਲੁੱਟ ਮਾਰ ਕੀਤੀ। ਕਮੇਟੀ ਵੱਲੋਂ ਉਸ ਪਾਠ ਵਿੱਚ ਸੋਧ ਕਰ ਦਿੱਤੀ ਗਈ ਹੈ।

ਦਰਅਸਲ ਜਦ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਖਾਈ ਗਈ ਐੱਮ.ਬੀ.ਡੀ. ਦੀ ਅਤੇ ਪਿਛਲੇ ਦਹਾਕੇ ਵਿੱਚ ਪੜ੍ਹਾਈ ਜਾਂਦੀ ਪਾਠ ਪੁਸਤਕ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਾਡੇ ਸਾਹਮਣੇ ਆ ਜਾਂਦਾ ਹੈ ਕਿ ਐੱਮ.ਬੀ.ਡੀ. ਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਤ ਲਿਖ ਰੱਖਿਆ ਹੈ ਕਿ "ਉਨ੍ਹਾਂ ਨੇ ਜਾਤੀ ਪ੍ਰਥਾ ਦਾ ਖੰਡਨ ਨਹੀਂ ਕੀਤਾ ਭਾਵ ਕੋਈ ਅਜਿਹਾ ਕ੍ਰਾਂਤੀਕਾਰੀ ਕਦਮ ਨਹੀਂ ਚੁਕਿਆ। ਵਰਤ ਰੱਖਣੇ, ਤੀਰਥ ਸਥਾਨਾਂ ਦੀ ਯਾਤਰਾ, ਘਰ-ਬਾਰ ਤਿਆਗਣ ਦਾ, ਸੂਰਜ ਨੂੰ ਪਾਣੀ ਦੇਣ ਦਾ, ਬ੍ਰਾਹਮਣਾਂ ਨੂੰ ਦਾਨ ਦੇਣ ਤੇ ਉਨ੍ਹਾਂ ਨੂੰ ਭੋਜ ਕਰਵਾਉਣ ਦਾ, ਗੰਗਾ ਵਿੱਚ ਇਸ਼ਨਾਨ ਕਰਨ ਦਾ ਖੰਡਨ ਨਹੀਂ ਕੀਤਾ।"

ਇਸੇ ਐੱਮ.ਬੀ.ਡੀ. ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਨਵੀਂ ਸੰਸਥਾ ਸਥਾਪਤ ਨਹੀਂ ਕੀਤੀ। ਸੰਗਤ ਸੰਸਥਾ ਬੋਧੀਆਂ ਦੇ ਸੰਘ ਵਰਗੀ ਸੀ, ਗੁਰ ਗੱਦੀ ਵੀ ਹਿੰਦੂਆਂ ਦੇ ਬਹੁਤ ਸਾਰੇ ਧੜਿਆਂ ਵਿੱਚ ਚਾਲੂ ਰੱਖਣ ਦੀ ਪ੍ਰਥਾ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਵੀ ਹੋਰ ਬਹੁਤ ਸਾਰੇ ਭਗਤਾਂ ਦੇ ਸਮਾਨ ਹੀ ਸੀ।

ਇਹ ਜੋ ਲਿਖਿਆ ਹੈ ਉਹ ਸਾਰਾ ਕੁੱਝ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦਾਂ ਦੇ ਵੀ ਉਲਟ ਹੈ: ਕਰਤਾਰਪੁਰ ਵੱਲ ਮੂੰਹ ਕਰਕੇ ਪਾਣੀ ਦੇਣ ਦੀ ਸਾਖੀ ਅਕਾਲੀ-ਭਾਜਪਾ ਦੇ ਰਾਜ ਵਿੱਚ ਝੂਠੀ ਹੋਈ ਰਹੀ।

ਤੀਰਥ ਨਾਉਣ, ਵਰਤ ਰੱਖਣ, ਪੰਡਤਾਂ ਨੂੰ ਭੋਜਨ ਖੁਆਉਣ, ਜਾਤਿ-ਪਾਤਿ ਅਤੇ ਗ੍ਰਹਿਸਤ ਤਿਆਗ ਕੇ ਜੰਗਲਾਂ ਵਿੱਚ ਵਾਸੇ ਬਾਬਤ ਬਾਣੀ ਵਿੱਚ ਅਨੇਕਾਂ ਸ਼ਬਦ ਹਨ।

ਪੁਰਾਣੀ ਪਾਠ-ਪੁਸਤਕ, ਜੋ ਪਿਛਲੇ ਦਹਾਕੇ ਵੀ ਚਲਦੀ ਰਹੀ ਹੈ ਤੇ ਹੁਣ ਮੁੜ ਲਾਗੂ ਕਰਵਾ ਦਿੱਤੀ ਹੈ, ਵਿੱਚ ਵੀ ਲਿਖਿਆ ਹੈ ਕਿ
  • ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਦੇ ਮੌਲਿਕ ਸਿਧਾਂਤਾਂ ਦਾ ਹੀ ਪ੍ਰਚਾਰ ਕੀਤਾ।
  • ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਦੇਵੀ-ਦੇਵਤਿਆਂ ਨੂੰ ਮਹਾਨ ਸਮਝਦੇ ਸਨ।
  • ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਦਾਂ ਵਿੱਚ ਦਿੱਤੇ ਗਏ ਉਚ ਧਾਰਮਿਕ ਵਿਚਾਰਾਂ ਦੀ ਪ੍ਰੋੜਤਾ ਤੇ ਵਡਿਆਈ ਕੀਤੀ।
  • ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਦਾ ਖੰਡਨ ਨਹੀਂ ਕੀਤਾ।
  • ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੀਰਥ ਯਾਤਰਾ, ਵਰਤ ਰੱਖਣਾ, ਸਰੀਰ ਨੂੰ ਦੁੱਖ ਦੇਣੇ, ਖਾਸ ਮੌਕਿਆਂ 'ਤੇ ਦਾਨ ਦੇਣ ਦੀ ਸੀਮਤ ਉਪਯੋਗਤਾ ਨੂੰ ਸਵੀਕਾਰ ਕੀਤਾ।
  • ਸੰਗਤ ਸੰਸਥਾ ਬੋਧੀਆਂ ਦੇ 'ਸੰਘ' ਵਰਗੀ ਸੀ।
  • ਉਨ੍ਹਾਂ ਦੇ ਉਪਦੇਸ਼ ਹੋਰ ਸੰਤਾਂ ਭਗਤਾਂ ਨਾਲ ਮਿਲਦੇ-ਜੁਲਦੇ ਸਨ।

ਉਪਰੋਕਤ ਨੁਕਤਿਆਂ ਨੂੰ ਸਿੱਖਾਂ ਵਿਰੁੱਧ ਸਾਜ਼ਸ਼ ਹੈ ਕਹਿ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਧਰਨਾ ਵੀ ਮਾਰਿਆ ਗਿਆ। ਹੁਣ ਸੁਖਬੀਰ ਸਿੰਘ ਬਾਦਲ, ਉਨ੍ਹਾਂ ਵੱਲੋਂ ਪੇਸ਼ ਗਾਈਡ ਅਤੇ ਉਨ੍ਹਾਂ ਦੇ ਰਾਜ ਦੌਰਾਨ ਪੜ੍ਹਾਈ ਜਾਂਦੀ ਟੈਕਸਟ ਬੁੱਕ ਨੂੰ ਕਿਸ ਦੀ ਸਾਜ਼ਸ਼ ਕਹਿਣਗੇ? ਉਹ ਹੁਣ ਕਿਸ ਦੇ ਵਿਰੁੱਧ ਕੇਸ ਦਰਜ ਕਰਨ ਵਾਸਤੇ ਧਰਨਾ ਮਾਰਨਗੇ?
----------
ਪੁਰਾਣੀਆਂ ਕਿਤਾਬਾਂ ਸਿੱਖ ਇਤਿਹਾਸ ਦਾ ਅਸਲੀ ਖਾਸਾ ਖਤਮ ਕਰਕੇ ਇਸ ਨੂੰ ਬ੍ਰਾਹਮਣਵਾਦੀ ਪੁੱਠ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਸਿੱਖ ਇਤਿਹਾਸ ਨੂੰ ਸਮਾਜ ਵਿਗਿਆਨ ਨਹੀਂ ਰਹਿਣ ਦਿੰਦੀਆਂ।
----------
ਮੁੱਖ ਮੰਤਰੀ ਨੇ ਪੁਰਾਣੀਆਂ ਕਿਤਾਬਾਂ ਪੜ੍ਹਾਉਣ ਦੇ ਹੁਕਮ ਕਰ ਦਿੱਤੇ ਹਨ। ਜਿਹੜੀ ਕਿਤਾਬ ਬੋਰਡ ਦੇ ਅਧਿਕਾਰੀਆਂ ਵੱਲੋਂ ਦੱਸੀ ਗਈ, ਉਸ ਦੇ 448 ਸਫ਼ਿਆਂ ਵਿੱਚ 260 ਸਫ਼ੇ ਟੈਕਸਟ ਦੇ ਹਨ, ਬਾਕੀ ਸਵਾਲ ਜਵਾਬਾਂ ਦੇ। ਇਸ ਦੇ 22 ਅਧਿਆਇ ਹਨ, ਜਿਨ੍ਹਾਂ ਵਿੱਚੋਂ 9, 11, 14, 15, 21 ਤੇ 22 ਅਧਿਆਇ ਦੇ ਨਾਮ ਬੋਰਡ ਦੇ ਪਾਠਕ੍ਰਮ ਅਨੁਸਾਰ ਨਹੀਂ ਹਨ। ਗਲਤ ਬਿਆਨੀ ਹੈ ਕਿ "1849 ਵਿੱਚ ਜਦ---- ਤਾਂ ਇਸ ਦਾ ਨਾਂ ਪੰਜਾਬ ਰੱਖਿਆ ਗਿਆ।" ਬਾਬਾ ਬੁੱਢਾ ਜੀ ਨੂੰ ਵਾਰ-ਵਾਰ "ਭਾਈ ਬੁੱਢਾ ਜੀ" ਲਿਖਿਆ ਹੈ।

ਪੁਰਾਣੀਆਂ ਕਿਤਾਬਾਂ ਜੋ ਪੜ੍ਹਾਈਆਂ ਜਾ ਰਹੀਆਂ ਹਨ, ਅਤੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਵਿੱਚ ਵਿਖਾਈ ਸੀ, ਉਸ ਦੇ ਸ਼ੁਰੂ ਵਿੱਚ 16 ਸਫ਼ੇ ਦਸੇ ਗੁਰੂ ਸਾਹਿਬਾਨ ਦੀਆਂ, ਗੁਰਦਵਾਰਾ ਸਹਿਬਾਨ ਦੀਆਂ ਤੇ ਹੋਰ ਕੁੱਝ ਫੋਟੋਆਂ ਦੇ ਹਨ। ਇਸ 598 ਸਫ਼ਿਆਂ ਦੀ ਐੱਮ.ਬੀ.ਡੀ. ਗਾਈਡ ਵਿੱਚ ਬੋਰਡ ਦੇ ਪਾਠਕ੍ਰਮ ਦੇ 22 ਪਾਠਾਂ ਦੀ ਥਾਂ ਇੱਕ ਵਾਧੂ ਪਾਠ ਮਨ ਮਰਜ਼ੀ ਨਾਲ ਹੋਰ ਪਾ ਕੇ 23 ਬਣਾ ਦਿੱਤੇ ਤੇ ਟੈਕਸਟ ਦੇ ਕੇਵਲ 22 ਸਫ਼ੇ ਹਨ। ਬਾਕੀ 560 ਸਫ਼ੇ (329+88+54+ 20+21+48) ਤਰ੍ਹਾਂ-ਤਰ੍ਹਾਂ ਦੇ ਪ੍ਰਸ਼ਨ-ਉਤਰ ਹਨ।

ਸ੍ਰੀ ਗੁਰੂ ਰਾਮਦਾਸ ਜੀ ਬਾਬਤ ਲਿਖਿਆ ਹੈ ਕਿ "ਅਕਬਰ ਨੇ ਗੁਰੂ ਸਾਹਿਬ ਨੂੰ 500 ਵਿੱਘੇ ਜ਼ਮੀਨ ਦਾਨ ਵਿੱਚ ਦਿੱਤੀ"। ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ "ਆਦਿ ਗ੍ਰੰਥ ਸਾਹਿਬ ਜੀ ਵਿੱਚ 15 ਹਿੰਦੂ ਭਗਤਾਂ ਤੇ ਮੁਸਲਮ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ"। "ਗੁਰੂ ਸਾਹਿਬਾਨ ਦੇ ਸ਼ਬਦ ਪੰਜਾਬੀ ਭਾਸ਼ਾ ਵਿੱਚ ਹਨ ਅਤੇ ਹੋਰਨਾਂ ਭਗਤਾਂ ਤੇ ਸੰਤਾਂ ਦੀਆਂ ਰਚਨਾਵਾਂ ਹੋਰ ਭਾਸ਼ਾਵਾਂ ਵਿੱਚ ਹਨ"।
----------
ਇਸ ਸਾਰੀ ਖੇਡ ਵਿੱਚ ਪ੍ਰਾਈਵੇਟ ਪ੍ਰਕਾਸ਼ਕਾਂ ਦੇ ਕਰੋੜਾਂ ਰੁਪਏ ਹਿਤਾਂ ਦੀ ਰਾਖੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
----------
"ਕੌਰ" ਸ਼ਬਦ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਬੀਬੀਆਂ ਨੂੰ ਮਹਾਨ ਦੇਣ ਹੈ, ਨੂੰ ਛੁਟਿਆਉਣ ਵਾਸਤੇ ਥਾਂ-ਥਾਂ ਤੀਜੇ ਗੁਰੂ ਸਹਿਬਾਨ ਤੋਂ ਬੀਬੀਆਂ ਦੇ ਨਾਵਾਂ ਨਾਲ ਕੌਰ ਲਾਇਆ ਹੋਇਆ ਹੈ। ਗੁਰੂ ਅਮਰਦਾਸ ਜੀ ਦੇ ਮਾਤਾ ਜੀ ਦਾ ਨਾਮ "ਰੂਪ ਕੌਰ, ਬਖਤ ਕੌਰ", ਦੂਸਰੀ ਕਿਤਾਬ ਵਿੱਚ "ਭੂਪ ਕੌਰ" ਵੀ ਲਿਖਿਆ ਹੈ ਅਤੇ ਉਨ੍ਹਾਂ ਦੀ ਪਤਨੀ ਦਾ ਨਾਮ "ਰਾਮ ਕੌਰ", ਸ੍ਰੀ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਨਾਮ "ਦਇਆ ਕੌਰ", ਸ੍ਰੀ ਗੁਰੂ ਹਰਿ ਰਾਏ ਜੀ ਦੇ ਮਾਤਾ "ਬੀਬੀ ਨਿਹਾਲ ਕੌਰ ਜੀ" ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੱਸ ਦਾ ਨਾਮ "ਬਿਸ਼ਨ ਕੌਰ" ਲਿਖਿਆ ਹੈ।

ਗੱਲ ਕੀ ਪੁਰਾਣੀਆਂ ਕਿਤਾਬਾਂ ਸਿੱਖ ਇਤਿਹਾਸ ਦਾ ਅਸਲੀ ਖਾਸਾ ਖਤਮ ਕਰਕੇ ਇਸ ਨੂੰ ਬ੍ਰਾਹਮਣਵਾਦੀ ਪੁੱਠ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਸਿੱਖ ਇਤਿਹਾਸ ਨੂੰ ਸਮਾਜ ਵਿਗਿਆਨ ਨਹੀਂ ਰਹਿਣ ਦਿੰਦੀਆਂ। ਸਰਕਾਰਾਂ ਨੂੰ ਸ਼ਾਇਦ ਸਿੱਖ ਇਤਿਹਾਸ ਜਾਂ ਇਸ ਦੇ ਖਾਸੇ ਨਾਲ ਕੋਈ ਸਬੰਧ ਨਹੀਂ, ਕਿਉਂ ਜੋ ਨਾ ਹੀ ਪਹਿਲੀ ਸਰਕਾਰ ਨੇ ਤੇ ਨਾ ਹੀ ਹੁਣ ਵਾਲੀ ਸਰਕਾਰ ਨੇ ਸਮਾਜ ਸ਼ਾਸਤਰ ਦੀ ਬਾਰ੍ਹਵੀਂ ਦੀ ਕਿਤਾਬ ਦੇ ਜਾਤ-ਪਾਤ ਦੇ, ਲਿੰਗ-ਭੇਦ ਦੇ, ਭਰੂਣ ਹੱਤਿਆ ਦੇ, ਸਮਾਜਿਕ ਅੰਦੋਲਨ ਦੇ, ਸ਼ਰਾਬਖੋਰੀ ਤੇ ਨਸ਼ਾ ਖੋਰੀ ਦੇ ਜਾਂ ਬਿਰਧ ਅਵਸਥਾ ਦੀਆਂ ਅਸਮਰੱਥਤਾਵਾਂ ਦੇ ਬਾਬਤ ਗੁਰਬਾਣੀ ਦੇ ਖ਼ਜ਼ਾਨੇ ਦੀ ਵਰਤੋਂ ਤਾਂ ਕੀਤੀ ਹੀ ਨਹੀਂ, ਸਗੋਂ ਇਸ ਦੇ ਮੁੱਖ ਹਵਾਲੇ ਵੀ ਨਹੀਂ ਦਿੱਤੇ ਜਦ ਕਿ ਇਨ੍ਹਾਂ ਮੁੱਦਿਆਂ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਹਵਾਲੇ ਮਿਲਦੇ ਹਨ ਜਿਨ੍ਹਾਂ ਨਾਲ ਜੁੜੇ ਪ੍ਰਸੰਗ ਵੀ ਹਨ। ਮਦ, ਕੁੜੀ ਮਾਰਨੜੀਮਾਰ, ਔਰਤ, ਜਾਤ-ਪਾਤ, ਬੇਗਮਪੁਰਾ, ਅੱਖਾਂ ਦੇਖ ਆਦਿ ਇਨ੍ਹਾਂ ਵਿਸ਼ਿਆਂ ਦੀ ਸਮਝ ਬਣਾਉਣ ਵਿੱਚ ਸੋਨੇ 'ਤੇ ਸੁਹਾਗੇ ਦਾ ਕੰਮ ਕਰ ਸਕਦੀਆਂ ਹਨ। ਇਸੇ ਤਰ੍ਹਾਂ ਧਰਮ ਦੇ ਵਿਸ਼ੇ ਵਿੱਚ ਵੀ ਸਿੱਖ ਧਰਮ ਦੇ ਪਾਠ ਬੜੇ ਹੀ ਨੀਰਸ ਵਿਧੀ ਨਾਲ ਲਿਖੇ ਗਏ ਹਨ, ਉਨ੍ਹਾਂ ਨੂੰ ਪੜ੍ਹ ਕੇ ਸਿੱਖ ਧਰਮ ਬਾਬਤ ਕੋਈ ਉਤਸ਼ਾਹ ਹੀ ਪੈਦਾ ਨਹੀਂ ਹੋ ਸਕਦਾ। ਪੰਜਾਬ ਨੂੰ ਇਸ ਬ੍ਰਾਹਮਣਵਾਦ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ।

ਮੌਜੂਦਾ ਸਰਕਾਰ ਵਿੱਚ ਬੋਰਡ ਵੱਲੋਂ ਛਾਪ ਕੇ ਬੱਚਿਆਂ ਨੂੰ ਕਿਤਾਬਾਂ ਦੇਣ ਦਾ ਉੱਦਮ ਪ੍ਰਾਈਵੇਟ ਪ੍ਰਕਾਸ਼ਕਾਂ ਦੇ ਚੰਗੁਲ ਵਿੱਚੋਂ ਕੱਢਣ ਦਾ ਯਤਨ ਸੀ। ਇਹ ਕਿਤਾਬ 450/- ਦੀ ਥਾਂ ਸਵਾ ਕੁ ਸੌ ਰੁਪਏ ਦੀ ਹੋਣੀ ਸੀ। ਸਰਕਾਰ ਨੇ ਮੰਨੇ ਪ੍ਰਮੰਨੇ ਇਤਹਾਸਕਾਰਾਂ ਦੀ ਕਮੇਟੀ ਬਣਾ ਕੇ ਨਵੇਂ ਅਧਿਆਇ ਪਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਉਪਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਸ਼ੁਰੂ ਕੀਤਾ ਹੈ ਕਿ ਗੁਰੂ ਸਾਹਿਬਾਨ ਬਾਬਤ ਗਲਤ ਸ਼ਬਦ ਲਿਖੇ ਹਨ। ਉਪਰੋਕਤ ਤੱਥਾਂ ਦੇ ਮੱਦੇਨਜ਼ਰ ਇਸ ਸਾਰੀ ਖੇਡ ਵਿੱਚ ਪ੍ਰਾਈਵੇਟ ਪ੍ਰਕਾਸ਼ਕਾਂ ਦੇ ਕਰੋੜਾਂ ਰੁਪਏ ਹਿਤਾਂ ਦੀ ਰਾਖੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
----------

 
  
*ਲੇਖਕ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਰਜਿਸਟਰਾਰ ਰਹਿ ਚੁੱਕੇ ਹਨ। 
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER