ਸਿੱਖਿਆ
ਅਕਲ ਅਗਵਾਈ ਕਰਦੀ ਹੈ………
- ਪਰਮ ਪੜਤੇਵਾਲਾ
ਅਕਲ ਅਗਵਾਈ ਕਰਦੀ ਹੈ………



ਜ਼ਿੰਦਗੀ ਲਗਾਤਾਰਤਾ ਦਾ ਨਾਮ ਹੈ। ਸੰਘਰਸ਼ ਜ਼ਿੰਦਗੀ ਦਾ ਇੱਕ ਹਿੱਸਾ ਹੈ ਅਤੇ ਸਮਾਜ ਦਾ ਵਿਕਾਸ ਹਮੇਸ਼ਾ ਤੋਂ ਹੀ ਸੰਘਰਸ਼ਾਂ ਦੇ ਅਖਾੜੇ 'ਚ ਹੋਇਆ ਹੈ। ਸੰਘਰਸ਼ਾਂ ਦੀ ਏਕਤਾ, ਜਮਾਤੀ ਏਕਤਾ ਦੇ ਸਿਧਾਂਤ ਨੂੰ ਆਪਣੇ ਅੰਦਰ ਲੈ ਕੇ ਚਲਦੀ ਹੈ ਅਤੇ ਜਮਾਤ ਦੇ ਤੌਰ ਸਾਨੂੰ ਉੱਤੇ ਕਿਸੇ ਭੁਲੇਖੇ 'ਚ ਆਪਣੇ ਆਪ ਨੂੰ ਸਿਰਫ ਖੱਬੇ-ਪੱਖੀ ਜਾਂ ਸੱਜੇ ਪੱਖੀ ਦਿਖਾਉਣ ਤੱਕ ਹੀ ਸੀਮਤ ਨਹੀਂ ਕਰਨਾ ਚਾਹੀਦਾ। ਸਗੋਂ ਮਸਲਾ ਇਸ ਤੋਂ ਅੱਗੇ ਮੁੱਦਿਆਂ ਦਾ ਹੈ, ਜਿਸ ਨੂੰ ਬਹੁਗਿਣਤੀ ਆਵਾਮ ਦੇ ਹਰ ਇੱਕ ਰੂਪ ਕੋਲੋਂ ਹੌਲੀ-ਹੌਲੀ ਕਰਕੇ ਖੋਹਣ ਦਾ ਰੁਝਾਨ ਤੇਜ ਕੀਤਾ ਜਾ ਰਿਹਾ ਹੈ।

ਕਾਲਜ-ਯੂਨੀਵਰਸਿਟੀਆਂ ਸਮਾਜ ਨੂੰ ਨਵੀਂ ਦਿੱਖ ਦੇਣ ਦੇ ਲਈ ਇੱਕ ਪ੍ਰਯੋਗਸ਼ਾਲਾ ਦੇ ਤੌਰ 'ਤੇ ਕੰਮ ਕਰਦੀਆਂ ਹਨ, ਜਿੱਥੇ ਵੱਖ-ਵੱਖ ਵਿਚਾਰਧਾਰਾਵਾਂ ਆਪਣਾ ਵਿਕਾਸ ਕਰਦੀਆਂ ਹਨ। ਪਰ ਪਿਛਲੇ ਕੁਝ ਸਮੇਂ ਤੋਂ ਜਿਸ ਤਰੀਕੇ ਨਾਲ ਯੂਨੀਵਰਸਿਟੀਆਂ 'ਚ ਸਰਕਾਰੀ ਦਖਲਅੰਦਾਜੀ ਹੋ ਰਹੀ ਹੈ, ਸੈਨਟ 'ਚ ਜਿੱਤੀ ਹੋਈ ਧਿਰ ਦਾ ਕੋਈ ਵੀ ਅਯੋਗ ਐੱਮ.ਐੱਲ.ਏ ਨੂੰ ਬਿਠਾ ਕੇ ਸਾਰੇ ਵਿਦਿਅਕ ਢਾਂਚੇ ਨੂੰ ਆਪਣੀਆਂ ਮੁੱਠੀਆਂ 'ਚ ਕਰਨ ਦਾ ਜੋ ਕੰਮ ਤੇਜ ਕੀਤਾ ਗਿਆ ਹੈ, ਉਹ ਸੱਚਮੁਚ ਚਿੰਤਾ ਦਾ ਵਿਸ਼ਾ ਹੈ।
----------
ਸਰਕਾਰਾਂ ਆਪਣੇ ਸਰਮਾਏਦਾਰ ਮਾਲਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਬਹੁਗਿਣਤੀ ਕਿਰਤੀ ਜਮਾਤ ਦੇ ਮੁੱਦਿਆਂ ਦਾ ਮਜ਼ਾਕ ਬਣਾਉਂਦੀਆਂ ਹਨ। ਤੇ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਲੋਕਾਂ 'ਚ ਸੁੱਟਿਆ ਜਾਂਦਾ ਹੈ ਤਾਂ ਜੋ ਉਹ ਲੋਕਾਂ ਦਾ ਅਸਲ ਪਾਸੇ ਤੋਂ ਧਿਆਨ ਹਟਾ ਸਕਣ।
----------
ਯੂਨੀਵਰਸਿਟੀਆਂ ਦੇ ਮਸਲਿਆਂ 'ਚ ਵਿਦਿਆਰਥੀ ਨੂੰ ਚੋਣਾਂਬੰਦੀ ਕਰਕੇ ਬਾਹਰ ਕੱਢਣ ਨਾਲ ਜੋ ਰੁਝਾਨ ਖਾਸ ਤੌਰ 'ਤੇ ਪੰਜਾਬ ਦੇ ਵਿੱਦਿਅਕ ਅਦਾਰਿਆਂ 'ਚ ਹੋਂਦ 'ਚ ਆਇਆ ਹੈ, ਉਹ ਸਿੱਧੇ ਤੌਰ 'ਤੇ ਆਮ ਜਨਤਾ ਨੂੰ ਰਾਜਨੀਤੀ ਤੋਂ ਦੂਰ ਕਰਨ ਦੀ ਗੱਲ ਕਰਦਾ ਹੈ। ਅਕਸਰ ਮੰਤਰੀਆਂ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਵਿਦਿਆਰਥੀਆਂ ਦਾ ਕੰਮ ਪੜ੍ਹਾਈ ਕਰਨਾ ਹੈ, ਨਾ ਕਿ ਰਾਜਨੀਤੀ ਕਰਨਾ।

ਪਰ ਨੌਜਵਾਨਾਂ ਦਾ ਹਰਮਨ ਪਿਆਰਾ ਰਾਜਨੀਤਿਕ ਗੁਰੂ ਪਰਮਗੁਣੀ ਭਗਤ ਸਿੰਘ ਇਸ ਗੱਲ ਦੀ ਵਿਰੋਧਤਾ ਕਰਦਾ ਹੈ ਤੇ ਕਹਿੰਦਾ ਹੈ, "ਅਸੀਂ ਮੰਨਦੇ ਹਾਂ ਕਿ ਵਿਦਿਆਰਥੀ ਦਾ ਮੁੱਖ ਕੰਮ ਵਿੱਦਿਆ ਪੜ੍ਹਨਾ ਹੈ। ਉਸ ਨੂੰ ਆਪਣੀ ਸਾਰੀ ਤਵੱਜੋਂ ਉਸੇ ਪਾਸੇ ਲਾ ਦੇਣੀ ਚਾਹੀਦੀ ਹੈ। ਪਰ ਕੀ ਦੇਸ਼ ਦੇ ਹਾਲਾਤ ਦਾ ਗਿਆਨ ਉਨ੍ਹਾਂ ਦੇ ਸੁਧਾਰ ਦੇ ਉਪਾਅ ਸੋਚਣ ਦੀ ਯੋਗਤਾ ਪੈਦਾ ਕਰਨਾ ਉਸ ਵਿੱਦਿਆ ਵਿੱਚ ਸ਼ਾਮਿਲ ਨਹੀਂ? ਜੇ ਨਹੀਂ ਤਾਂ ਅਸੀਂ ਉਸ ਵਿੱਦਿਆ ਨੂੰ ਨਿਕੰਮਾ ਸਮਝਦੇ ਹਾਂ ਜੋ ਕਿ ਕੇਵਲ ਕਲਰਕੀ ਕਰਨ ਦੇ ਲਈ ਹੀ ਹਾਸਿਲ ਕੀਤੀ ਜਾਵੇ।"

ਸਮੱਸਿਆਵਾਂ ਹਰ ਜਗ੍ਹਾ 'ਤੇ ਮੌਜੂਦ ਹੁੰਦੀਆਂ ਹਨ ਤੇ ਇਨ੍ਹਾਂ ਦੀ ਹੋਂਦ ਦਾ ਕਾਰਨ ਵੀ ਪਦਾਰਥਕ ਹਾਲਤਾਂ ਹੀ ਹੁੰਦੀਆਂ ਹਨ। ਅੱਜ ਨੌਜਵਾਨਾਂ ਨੂੰ ਨਾ ਤਾਂ ਆਮ ਪੜ੍ਹਾਈ ਮਿਲ ਰਹੀ ਹੈ, (ਜਿਸ ਦੀ ਗੱਲ ਭਗਤ ਸਿੰਘ ਮੁਫਤ ਵਿੱਦਿਆ ਤੱਕ ਕਰਦਾ ਹੈ) ਬਲਕਿ ਉਨ੍ਹਾਂ ਨੂੰ ਇਸ ਵਿੱਦਿਆ ਪ੍ਰਾਪਤੀ ਦੇ ਲਈ ਹੀ ਹਜ਼ਾਰਾਂ-ਲੱਖਾਂ ਰੁਪਏ ਖਰਚਨੇ ਪੈਂਦੇ ਹਨ। ਇਸ ਸਮੱਸਿਆ ਦਾ ਕਾਰਨ ਸਰਕਾਰਾਂ ਦੀ ਨਾਲਾਇਕੀ ਹੀ ਹੈ, ਜੋ ਕਿ ਵਿੱਦਿਆ ਨੂੰ ਹਰ ਇੱਕ ਤੱਕ ਪਹੁੰਚਾਉਣ ਦੀ ਥਾਂ ਉਸ ਦਾ ਖਰਚ ਵਿਦਿਆਰਥੀਆਂ ਦੀ ਜੇਬ 'ਚੋਂ ਕਰਵਾ ਰਹੀ ਹੈ ਤੇ ਖੁਦ ਸਿੱਧਾ-ਅਸਿੱਧਾ ਹਰ ਤਰ੍ਹਾਂ ਦਾ ਖਰਚ ਲੈਣ ਦੇ ਬਾਵਜੂਦ ਵੀ ਵਿੱਦਿਆ ਬਜਟ 'ਚ ਖਰਚ ਘੱਟ ਕਰ ਰਹੀ ਹੈ।
----------
ਸਿਰਫ ਭਾਵੁਕ ਹੋ ਕੇ ਸ਼ਹੀਦਾਂ ਦੀ ਸ਼ਹਾਦਤਾਂ ਬਾਰੇ ਪੜ੍ਹਨਾ ਹੀ, ਜਾਂ ਬਹੁਗਿਣਤੀ ਜਮਾਤ ਦੀ ਪਦਾਰਥਕ ਪ੍ਰਸਥਿਤੀਆਂ ਨੂੰ ਧਿਆਨ 'ਚ ਰੱਖੇ ਬਿਨਾਂ ਹੀ ਜੋਸ਼ ਅਤੇ ਧੱਕੇ ਨਾਲ ਧਰਨਿਆਂ 'ਚ ਸ਼ਮੂਲੀਅਤ ਫਾਇਦਾ ਦੇਣ ਦੀ ਜਗ੍ਹਾ ਨੁਕਸਾਨਦਾਇਕ ਹੋ ਸਕਦੀ ਹੈ।
----------
ਦੂਜੀ ਮੁੱਖ ਸਮੱਸਿਆ ਬੇਰੁਜ਼ਗਾਰੀ ਦੀ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਰੁਜ਼ਗਾਰ ਨਾ ਮਿਲਣਾ ਸਰਕਾਰੀ ਨਾਲਾਇਕੀ ਦਾ ਪ੍ਰਤੱਖ ਉਦਾਹਰਨ ਹੈ ਤੇ ਭਾਰਤ ਵਰਗੇ ਦੇਸ਼ 'ਚ ਜਿੱਥੋਂ ਦਾ 63% ਤੋਂ ਵੱਧ ਨੌਜਵਾਨ 18 ਤੋਂ 35 ਸਾਲ ਦਾ ਹੈ, ਸਰਕਾਰ ਲਈ ਅਸਲ ਗੱਲ ਦੀ ਹੱਢੀ ਬਣਿਆ ਹੋਇਆ ਹੈ।

ਸਮੱਸਿਆਵਾਂ ਨੂੰ ਜੇਕਰ ਹੱਲ ਨਾ ਕੀਤਾ ਜਾਵੇ ਤਾਂ ਉਹ ਸਮਾਜ ਦਾ ਸੰਤੁਲਨ ਵਿਗਾੜ ਦਿੰਦੀਆਂ ਹਨ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਹਰ ਸਮੱਸਿਆ ਜੋ ਹੋਂਦ 'ਚ ਹੈ ਉਸ ਦਾ ਹੱਲ ਵੀ ਉਸ ਦੀ ਹੋਂਦ ਦੇ ਨਾਲ ਹੀ ਸਮਾਜਿਕ-ਪਦਾਰਥਕ ਪ੍ਰਸਥਿਤੀਆਂ 'ਚ ਮੌਜੂਦ ਹੁੰਦਾ ਹੈ ਤੇ ਅੱਜ ਦੀਆਂ ਸਮੱਸਿਆਵਾਂ ਦਾ ਹੱਲ ਹੀ ਹਰ ਇੱਕ ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਦੇਣ ਨਾਲ ਤੇ ਕਿਰਤ ਕੰਮ ਦਿਨ ਦੀ ਕਾਨੂੰਨੀ ਸਮੇਂ ਸੀਮਾ ਨੂੰ ਕਾਨੂੰਨ ਅਨੁਸਾਰ ਛੋਟਾ ਕਰਨ ਨਾਲ ਨਿਕਲੇਗਾ।

ਪਰ ਸਰਕਾਰਾਂ ਆਪਣੇ ਸਰਮਾਏਦਾਰ ਮਾਲਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਬਹੁਗਿਣਤੀ ਕਿਰਤੀ ਜਮਾਤ ਦੇ ਮੁੱਦਿਆਂ ਦਾ ਮਜ਼ਾਕ ਬਣਾਉਂਦੀਆਂ ਹਨ। ਤੇ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਲੋਕਾਂ 'ਚ ਸੁੱਟਿਆ ਜਾਂਦਾ ਹੈ ਤਾਂ ਜੋ ਉਹ ਲੋਕਾਂ ਦਾ ਅਸਲ ਪਾਸੇ ਤੋਂ ਧਿਆਨ ਹਟਾ ਸਕਣ।

ਕਾਰਲ ਮਾਰਕਸ ਨੇ ਆਪਣੇ ਕਮਿਊਨਿਸਟ ਮੈਨੀਫੈਸਟੋ 'ਚ ਇਹ ਜ਼ਿਕਰ ਕੀਤਾ ਹੈ ਕਿ ਹੁਣ ਤੱਕ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਹੈ। ਜਮਾਤ ਆਪਣੇ ਆਪ ਨੂੰ ਦੋ ਹਿੱਸਿਆਂ 'ਚ ਹਮੇਸ਼ਾ ਪੇਸ਼ ਕਰਦੀ ਹੈ। ਇੱਕ ਹਿੱਸਾ ਮਲਿਕ ਭਾਗੋਆਂ ਦਾ ਤੇ ਦੂਜਾ ਹਿੱਸਾ ਭਾਈ ਲਾਲੋਆਂ ਦਾ। ਜਮਾਤ ਦਾ ਇੱਕ ਰੂਪ ਬਦਲਦਾ ਜਾਂਦਾ, ਸਰਮਾਏ ਪੱਖੋਂ ਮਜਬੂਤ ਤੇ ਸੱਤਾ ਨੂੰ ਆਪਣੀ ਜੇਬ 'ਚ ਪਾ ਕੇੇ ਘੁੰਮਦਾ ਹੈ ਅਤੇ ਦੂਜਾ ਹਿੱਸਾ ਗਰੀਬੀ ਥੁੜਾਂ ਮਾਰਾ, ਮਜਬੂਰ, ਪਰ ਅਖੀਰ ਹਰ ਪਲ ਬਹੁਗਿਣਤੀ 'ਚ ਮਜ਼ਬੂਤ ਹੁੰਦਾ ਜਾਂਦਾ ਹੈ।

ਦੇਸ਼ ਦੇ ਹਾਲਾਤ ਇਸ ਸਰਮਾਏਦਾਰੀ ਯੁੱਗ 'ਚ ਕੁਝ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਸਰਮਾਇਆ ਕੁਝ ਕੁ ਹੱਥਾਂ 'ਚ ਇੱਕਠਾ ਜੋ ਗਿਆ ਹੈ ਅਤੇ ਬਹੁਗਿਣਤੀ ਨੂੰ ਹਰ ਪੱਖ ਤੋਂ ਜਵਾਬ ਹੈ। ਇਸ ਸਮੇਂ ਭਾਰਤ ਦੀ ਕੁੱਲ ਜਾਇਦਾਦ ਦਾ 73% ਹਿੱਸਾ ਸਿਰਫ 1% ਲੋਕਾਂ ਕੋਲ ਹੈ ਅਤੇ ਬਾਕੀ ਦਾ ਹਿੱਸਾ 99% ਕੋਲ। ਇਸ ਸਰਮਾਏ ਦੀ ਅੰਨ੍ਹੀ ਨਾਬਰਾਬਰੀ ਵਾਲੀ ਵੰਡ ਨੇ ਦੇਸ਼ 'ਚ ਮੁੱਦਿਆਂ ਦੇ ਪਹਾੜ ਖੜ੍ਹੇ ਕੀਤੇ ਹੋਏ ਹਨ। ਸਰਮਾਏ ਦੀ ਆੜ 'ਚ ਸੱਤਾ ਤੱਕ ਪਹੁੰਚੀਆਂ ਪਾਰਟੀਆਂ ਦੀਆਂ ਸਰਕਾਰਾਂ ਆਪਣੇ ਆਪ ਨੂੰ ਸੱਤਾ 'ਚ ਆ ਕੇ ਲੋਕਾਂ ਨੂੰ ਹਰ ਪੱਖੋਂ ਹੌਲਾ ਕਰਨ ਦਾ ਕੰਮ ਕਰਦੀਆਂ ਹਨ।
----------
ਪਿਛਲੇ ਕੁਝ ਸਮੇਂ ਤੋਂ ਜਿਸ ਤਰੀਕੇ ਨਾਲ ਯੂਨੀਵਰਸਿਟੀਆਂ 'ਚ ਸਰਕਾਰੀ ਦਖਲਅੰਦਾਜੀ ਹੋ ਰਹੀ ਹੈ, ਸੈਨਟ 'ਚ ਜਿੱਤੀ ਹੋਈ ਧਿਰ ਦਾ ਕੋਈ ਵੀ ਅਯੋਗ ਐੱਮ.ਐੱਲ.ਏ ਨੂੰ ਬਿਠਾ ਕੇ ਸਾਰੇ ਵਿਦਿਅਕ ਢਾਂਚੇ ਨੂੰ ਆਪਣੀਆਂ ਮੁੱਠੀਆਂ 'ਚ ਕਰਨ ਦਾ ਜੋ ਕੰਮ ਤੇਜ ਕੀਤਾ ਗਿਆ ਹੈ, ਉਹ ਸੱਚਮੁਚ ਚਿੰਤਾ ਦਾ ਵਿਸ਼ਾ ਹੈ।
----------
ਇਨ੍ਹਾਂ ਹਾਲਾਤਾਂ 'ਚੋਂ ਹੀ ਧਰਨਿਆਂ-ਮੁਜਾਹਰਿਆਂ ਤੱਕ ਪਹੁੰਚੇ ਦੇਸ਼ ਦੇ ਲੋਕ ਆਪਮੁਹਾਰੇ ਚੱਲਣ ਦਾ ਕੰਮ ਕਰਦੇ ਹਨ। ਅਕਲ ਅਗਵਾਈ ਕਰਦੀ ਹੈ ਤੇ ਸਿਧਾਂਤ ਇਸ ਨੂੰ ਰੌਸ਼ਨੀ ਦਿੰਦਾ ਹੈ। ਸਿਰਫ ਭਾਵੁਕ ਹੋ ਕੇ ਸ਼ਹੀਦਾਂ ਦੀ ਸ਼ਹਾਦਤਾਂ ਬਾਰੇ ਪੜ੍ਹਨਾ ਹੀ, ਜਾਂ ਬਹੁਗਿਣਤੀ ਜਮਾਤ ਦੀ ਪਦਾਰਥਕ ਪ੍ਰਸਥਿਤੀਆਂ ਨੂੰ ਧਿਆਨ 'ਚ ਰੱਖੇ ਬਿਨਾਂ ਹੀ ਜੋਸ਼ ਅਤੇ ਧੱਕੇ ਨਾਲ ਧਰਨਿਆਂ 'ਚ ਸ਼ਮੂਲੀਅਤ ਫਾਇਦਾ ਦੇਣ ਦੀ ਜਗ੍ਹਾ ਨੁਕਸਾਨਦਾਇਕ ਹੋ ਸਕਦੀ ਹੈ। ਇਨਕਲਾਬ ਲਈ ਪ੍ਰਸਥਿਤੀਆਂ 'ਤੇ ਆਗੂ ਦਾ ਹਾਵੀ ਹੋਣਾ ਵੀ ਜ਼ਰੂਰੀ ਹੈ, ਜਿਸ ਦੀ ਵਰਤੋਂ ਆਮ ਲੋਕਾਂ ਨੂੰ ਇੰਝ ਮਹਿਸੂਸ ਕਰਾਵੇ ਜਿਵੇਂ ਇਸ ਤੋਂ ਬਿਨਾਂ ਗੁਜਾਰਾ ਅਸੰਭਵ ਹੋਵੇ।

ਚਾਹੇ ਉਹ ਵਿਦਿਆਰਥੀਆਂ ਦਾ ਧਰਨਾ ਹੋਵੇ ਜਾਂ ਅਧਿਆਪਕਾਂ, ਕਾਮਿਆਂ, ਬੇਰੁਜ਼ਗਾਰਾਂ ਦਾ, ਹਰ ਇੱਕ ਪੱਖ 'ਤੇ ਆਗੂ ਦਾ ਪ੍ਰਸਥਿਤੀ 'ਤੇ ਕੰਟਰੋਲ ਹੋਣਾ ਸਮੇਂ ਦੀ ਮੰਗ ਕਰਦਾ ਹੈ। ਕਿਸੇ ਵੀ ਤਰ੍ਹਾਂ ਦੇ ਪ੍ਰਸ਼ਾਸ਼ਨ ਵੱਲੋਂ ਆਪਣੇ ਫਾਇਦੇ ਲਈ ਵਿਰੋਧ 'ਚ ਖੜ੍ਹੀਆਂ ਕੀਤੀਆਂ ਜਾ ਰਹੇ ਧੜੇਬੰਦੀਆਂ ਨੂੰ ਹਰਾਉਣ ਦੀ ਥਾਂ ਜਿੱਤਣ ਦਾ ਨਜ਼ਰੀਆ ਅਪਨਾਉਣਾ ਆਗੂਆਂ ਲਈ ਜ਼ਰੂਰੀ ਹੈ। ਭਾਵੁਕਤਾ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਨ ਦੀ ਥਾਂ ਸਾਰੇ ਸਮਾਜ ਦੀ ਅਗਵਾਈ ਕਰਨ ਦਾ ਕੰਮ ਹੋਣਾ ਜ਼ਰੂਰੀ ਹੈ। ਸ਼ਬਦਾਵਲੀ 'ਚੋਂ ਫੁੱਲ ਨਹੀਂ ਤਾਂ ਘੱਟੋ-ਘੱਟ ਤਲਖੀ ਦੇ ਕੰਡੇ ਵੀ ਨਹੀਂ ਖਿਲਾਰਨੇ ਚਾਹੀਦੇ। ਇਸ ਸਮਾਜ ਵਿਗਿਆਨ 'ਚ ਅੱਜ ਦੇ ਕੰਢੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾ ਚੁਗਣੇ ਪੈਣ ਇਸ ਲਈ ਪਦਾਰਥਵਾਦੀ ਵਿਰੋਧਵਿਕਾਸੀ ਹੋਣ ਦਾ ਅਮਲ ਕਰਨਾ ਚਾਹੀਦਾ ਹੈ। ਭਾਵਨਾਵਾਂ 'ਤੇ ਪੂਰਾ ਕਾਬੂ ਪਾਉਂਦੇ ਹੋਏ ਨਵਿਆਂ ਨੂੰ ਸਿਖਾਉਣ ਦਾ ਕੰਮ ਵੀ ਕਰਨਾ ਚਾਹੀਦਾ ਹੈ। ਜਿੱਤ ਸੰਘਰਸ਼ਾਂ ਦੇ ਪੈਰ ਚੁੰਮੇਗੀ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER