ਸਿੱਖਿਆ
ਪ੍ਰੀਖਿਆਵਾਂ ਖਤਮ ਹੋਣ ਤਕ ਇੰਟਰਨੈੱਟ ਬਲੈਕਆਊਟ ਰਹੇਗਾ ਜਾਰੀ
ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਬੰਦ ਕੀਤਾ ਗਿਆ ਇੰਟਰਨੈੱਟ
- ਪੀ ਟੀ ਟੀਮ
ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਬੰਦ ਕੀਤਾ ਗਿਆ ਇੰਟਰਨੈੱਟ



ਭਾਰਤ ਵਿੱਚ ਜਿੱਥੇ ਪ੍ਰੀਖਿਆਵਾਂ ਵਿੱਚ ਨਕਲ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ, ਉਥੇ ਹੀ ਇੱਕ ਦੇਸ਼ ਅਜਿਹਾ ਵੀ ਹੈ ਜਿਸ ਨੇ ਵਿਦਿਆਰਥੀਆਂ ਨੂੰ ਨਕਲ ਮਾਰਨ ਤੋਂ ਰੋਕਣ ਲਈ ਦੇਸ਼ ਭਰ ਵਿੱਚ ਇੰਟਰਨੈੱਟ ਹੀ ਬੰਦ ਕਰ ਦਿੱਤਾ।

ਅਲਜੀਰੀਆ ਵਿੱਚ ਬੁੱਧਵਾਰ ਨੂੰ ਹਾਈ ਸਕੂਲ ਡਿਪਲੋਮਾ ਐਗਜ਼ਾਮ ਸ਼ੁਰੂ ਹੋਏ ਹਨ ਅਤੇ ਪਹਿਲੇ ਹੀ ਦਿਨ ਨਕਲ ਨੂੰ ਰੋਕਣ ਲਈ ਇੰਟਰਨੈੱਟ ਬਲੈਕਆਊਟ ਕਰ ਦਿੱਤਾ ਗਿਆ ਹੈ।

ਕੁਲ ਦੋ ਘੰਟੇ ਲਈ ਪੂਰੇ ਦੇਸ਼ ਵਿੱਚ ਮੋਬਾਈਲ ਅਤੇ ਫਿਕਸਡ ਇੰਟਰਨੈੱਟ ਬੰਦ ਰਿਹਾ। ਅਲਜੀਰੀ ਟੈਲੀਕਾਮ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਦੇ ਮੁਤਾਬਕ, ਇੰਟਰਨੈੱਟ ਸੇਵਾ ਰੋਕ ਦਿੱਤੀ ਗਈ ਸੀ ਤਾਂ ਕਿ ਹਾਈ ਸਕੂਲ ਡਿਪਲੋਮਾ ਟੈਸਟ ਬਿਨਾਂ ਕਿਸੀ ਰੁਕਾਵਟ ਦੇ ਪੂਰਾ ਹੋ ਸਕੇ।

ਹੁਣ ਜਦੋਂ ਤਕ ਇਹ ਪ੍ਰੀਖਿਆਵਾਂ ਚੱਲਣਗੀਆਂ, ਉਦੋਂ ਤਕ 7 ਲੱਖ ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਇੰਟਰਨੈੱਟ ਬਲੈਕਆਊਟ ਜਾਰੀ ਰਹੇਗਾ। ਸੋਮਵਾਰ ਤਕ ਇਹ ਪ੍ਰੀਖਿਆਵਾਂ ਚੱਲਣੀਆਂ ਹਨ। ਟੈਲੀਕਾਮ ਐਸੋਸੀਏਸ਼ਨ ਏ.ਓ.ਟੀ.ਏ. ਦੇ ਪ੍ਰੈਜ਼ੀਡੈਂਟ ਅਲੀ ਕਹਿਲਾਨੇ ਦੇ ਮੁਤਾਬਕ, ਆਪਰੇਟਰਸ ਲਈ ਸਰਕਾਰ ਦੀਆਂ ਮੰਗਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ।
 
ਸਿੱਖਿਆ ਮੰਤਰੀ ਨੌਰਿਆ ਬੇਨਘਾਰਬਿਟ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਉੱਤੇ ਮੈਟਲ ਡਿਟੈਕਟਰ ਲਗਾਏ ਗਏ ਹਨ। ਪ੍ਰਸ਼ਨ ਪੱਤਰ ਲੀਕ ਹੋਣ ਤੋਂ ਬਚਾਉਣ ਲਈ ਉਨ੍ਹਾਂ ਥਾਂਵਾਂ 'ਤੇ ਵੀ ਜੈਮਰਸ ਅਤੇ ਕੈਮਰੇ ਲਗਾਏ ਗਏ ਹਨ, ਜਿੱਥੇ ਪ੍ਰਸ਼ਨ ਪੱਤਰ ਛਪੇ ਹਨ।

ਸਾਲ 2016 ਵਿੱਚ ਹੋਈਆਂ ਪ੍ਰੀਖਿਆਵਾਂ ਦੇ ਦੌਰਾਨ ਵੱਡੇ ਪੈਮਾਨੇ ਉੱਤੇ ਨਕਲ ਹੋਈ ਸੀ। ਇਸ ਦੌਰਾਨ ਪ੍ਰੀਖਿਆ ਵਿੱਚ ਪੁੱਛੇ ਗਏ ਸਵਾਲ ਪ੍ਰੀਖਿਆ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤੇ ਗਏ ਸਨ। ਬੀਤੇ ਸਾਲ ਪ੍ਰਸ਼ਾਸਨ ਨੇ ਆਪਰੇਟਰਸ ਨੂੰ ਸੋਸ਼ਲ ਮੀਡੀਆ ਐਕਸੈੱਸ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ, ਪਰ ਇਸ ਨਾਲ ਸਮੱਸਿਆ ਦਾ ਸਮਾਧਾਨ ਨਹੀਂ ਹੋਇਆ। ਇੰਟਰਨੈੱਟ ਐਕਸੈੱਸ ਵਾਲੇ ਇਲੈਕਟ੍ਰਾਨਿਕ ਸਮਾਨ ਜਿਵੇਂ ਮੋਬਾਈਲ ਅਤੇ ਟੈਬਲੇਟਸ ਨੂੰ ਇਸ ਸਾਲ ਅਲਜੀਰੀਆ ਦੇ 2000 ਪ੍ਰੀਖਿਆ ਕੇਂਦਰਾਂ 'ਤੇ ਬੈਨ ਕਰ ਦਿੱਤਾ ਗਿਆ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER