ਸਿੱਖਿਆ
ਯੂ.ਜੀ.ਸੀ. ਨੇ ਬਣਾਏ ਨਵੇਂ ਨਿਯਮ
ਹੁਣ ਯੂਨੀਵਰਸਿਟੀ ਵਿੱਚ ਪੜ੍ਹਾਉਣ ਲਈ ਪੀ.ਐੱਚ.ਡੀ. ਹੋਣਾ ਹੋਵੇਗਾ ਜ਼ਰੂਰੀ
- ਪੀ ਟੀ ਟੀਮ
ਹੁਣ ਯੂਨੀਵਰਸਿਟੀ ਵਿੱਚ ਪੜ੍ਹਾਉਣ ਲਈ ਪੀ.ਐੱਚ.ਡੀ. ਹੋਣਾ ਹੋਵੇਗਾ ਜ਼ਰੂਰੀ



ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਟੀਚਰਾਂ ਦੀ ਭਰਤੀ ਅਤੇ ਪ੍ਰਮੋਸ਼ਨ ਲਈ ‍ਘੱਟੋ-ਘੱਟ ਯੋਗ‍ਤਾ ਨੂੰ ਲੈ ਕੇ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਪੀ.ਐੱਚ.ਡੀ. ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਹਾਲਾਂਕਿ 'ਨੈੱਟ' ਨੂੰ ਹੀ ਘੱਟੋ-ਘੱਟ ਯੋਗ‍ਤਾ ਦਾ ਟੈਸਟ ਮੰਨਿਆ ਜਾਵੇਗਾ। ਨਾਲ ਹੀ ਪੀ.ਐੱਚ.ਡੀ. ਅਤੇ ਐੱਮ.ਫਿਲ. ਕਰ ਰਹੇ ਵਿਦਿਆਰਥੀਆਂ ਨੂੰ ਭੱਤਾ ਵੀ ਮਿਲੇਗਾ। ਅਜਿਹਾ ਉੱਚ ਸਿੱਖਿਆ ਦੇ ਪੱਧਰ ਨੂੰ ਬਣਾਏ ਰੱਖਣ ਲਈ ਕੀਤਾ ਗਿਆ ਹੈ। ਯੂ.ਜੀ.ਸੀ. ਨੂੰ ਉਮੀਦ ਹੈ ਕਿ ਇਸ ਰਾਹੀਂ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਵਧੀਆ ਅਤੇ ਪ੍ਰਤਿਭਾਸ਼ਾਲੀ ਅਧਿਆਪਕਾਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਮਿਲੇਗੀ।

ਕਾਲਜ ਅਤੇ ਯੂਨੀਵਰਸਿਟੀ ਵਿੱਚ ਅਧਿਆਪਕਾਂ ਦੀ ਭਰਤੀ ਅਤੇ ਪ੍ਰਮੋਸ਼ਨ ਨੂੰ ਲੈ ਕੇ ਯੂ.ਜੀ.ਸੀ. ਵੱਲੋਂ ਜਾਰੀ ਗਏ ਨਵੇਂ ਨਿਯਮ ਇਸ ਪ੍ਰਕਾਰ ਹਨ :

  • ਟੀਚਰਾਂ ਨੂੰ 2010 ਦੇ ਰੈਗੂਲੇਸ਼ਨ ਦੇ ਤਹਿਤ ਮਿਲਣ ਵਾਲੇ ਇੰਸੈਂਟਿਵ ਜਾਰੀ ਰਹਿਣਗੇ। ਹਾਲਾਂਕਿ ਹੁਣ ਐੱਮ.ਫਿਲ. ਅਤੇ ਪੀ.ਐੱਚ.ਡੀ. ਸ‍ਕਾਲਰਸ ਨੂੰ ਵੀ ਇੰਸੈਂਟਿਵ ਮਿਲਣਗੇ।

  • ਪਰਫਾਰਮੈਂਸ ਬੇਸ‍ਡ ਅਪਰੇਜ਼ਲ ਸਿਸ‍ਟਮ (PBAS) ਉੱਤੇ ਆਧਾਰਿਤ ਏ.ਪੀ.ਆਈ. (API) ਨੂੰ ਖਤ‍ਮ ਕਰ ਦਿੱਤਾ ਗਿਆ ਹੈ। ਇਸ ਦੇ ਬਦਲੇ ਗਰੇਡਿੰਗ ਸਿਸ‍ਟਮ ਲਾਗੂ ਕੀਤਾ ਗਿਆ ਹੈ ਅਤੇ ਰਿਸਰਚ ਆਊਟਪੁੱਟ ਨੂੰ ਬਿਹਤਰ ਬਣਾਉਣ ਲਈ ਯੂਨੀਵਰਸਿਟੀਆਂ ਲਈ ਰਿਸਰਚ ਸ‍ਕੋਰ ਜੋੜਿਆ ਗਿਆ ਹੈ।

  • CAS (ਕੈਰੀਅਰ ਐਡਵਾਂਸਮੈਂਟ ਸ‍ਕੀਮ) ਦੇ ਤਹਿਤ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਪ੍ਰਮੋਸ਼ਨ ਲਈ ਰਿਸਰਚ ਨੂੰ ਆਧਾਰ ਬਣਾਇਆ ਜਾਵੇਗਾ। ਉਥੇ ਹੀ ਕਾਲਜਾਂ ਦੇ ਟੀਚਰਾਂ ਦੇ ਪ੍ਰਮੋਸ਼ਨ ਵਿੱਚ ਟੀਚਿੰਗ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ।

  • ਸੰਸਾਰ ਦੀਆਂ ਟਾਪ 500 ਯੂਨੀਵਰਸਿਟੀਆਂ 'ਚੋਂ ਪੀ.ਐੱਚ.ਡੀ. ਕੀਤੇ ਹੋਏ ਲੋਕਾਂ ਦੀ ਬਿਨਾਂ ਨੈੱਟ ਕੀਤੇ ਬਤੌਰ ਅਸਿਸਟੈਂਟ ਪ੍ਰੋਫੈਸਰ ਨਿਯੁਕਤੀ ਹੋ ਸਕੇਗੀ।
 

  • ਨਵੇਂ ਭਰਤੀ ਹੋਏ ਅਸਿਸਟੈਂਟ ਪ੍ਰੋਫੈਸਰਾਂ ਲਈ ਇੱਕ ਮਹੀਨੇ ਦਾ ਇੰਡਕ‍ਸ਼ਨ ਪ੍ਰੋਗਰਾਮ ਹੋਵੇਗਾ।

  • ਪੀ.ਐੱਚ.ਡੀ. ਹੋਣ ਉੱਤੇ ਹੀ ਅਸਿਸਟੈਂਟ ਪ੍ਰੋਫੈਸਰ ਦੀ ਪ੍ਰਮੋਸ਼ਨ ਹੋਵੇਗੀ। ਇਸੇ ਤਰ੍ਹਾਂ ਅਸਿਸਟੈਂਟ ਪ੍ਰੋਫੈਸਰ ਅਹੁਦੇ ਉੱਤੇ ਸਿੱਧੀ ਭਰਤੀ ਲਈ ਪੀ.ਐੱਚ.ਡੀ. ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਿਯਮ 1 ਜੁਲਾਈ 2021 ਤੋਂ ਲਾਗੂ ਹੋਣਗੇ।

  • MOOCs ਅਤੇ ਈ-ਕੰਟੈਂਟ ਵਿੱਚ ਯੋਗਦਾਨ ਦੇਣ ਵਾਲੇ ਟੀਚਰਾਂ ਨੂੰ CAS ਵਿੱਚ ਤਰਜੀਹ ਦਿੱਤੀ ਜਾਵੇਗੀ।

  • ਯੂਨੀਵਰਸਿਟੀਆਂ ਵਿੱਚ ਵਰਤਮਾਨ ਵਿੱਚ ਸ‍ਵੀਕ੍ਰਿਤ 10 ਫੀਸਦੀ ਅਧਿਆਪਕਾਂ ਨੂੰ ਸੀਨੀਅਰ ਪ੍ਰੋਫੈਸਰ ਬਣਾਇਆ ਜਾਵੇਗਾ। ਸੀਨੀਅਰ ਪ੍ਰੋਫੈਸਰ ਦੀ ਨਿਯੁਕਤੀ ਡਾਇਰੈਕਟ ਵੀ ਹੋ ਸਕਦੀ ਹੈ ਅਤੇ CAS ਦੇ ਜ਼ਰੀਏ ਪ੍ਰਮੋਸ਼ਨ ਮਿਲਣ ਦੇ ਬਾਅਦ ਵੀ ਇਹ ਅਹੁਦੇ ਭਰੇ ਜਾ ਸਕਦੇ ਹਨ।

  • ਪੀ.ਐੱਚ.ਡੀ. ਅਤੇ ਐੱਮ.ਫਿਲ. ਸ‍ਕਾਲਰਸ ਨੂੰ ਗਾਈਡ ਕਰਨ ਲਈ ਕਾਲਜ ਅਧਿਆਪਕਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਸੁਵਿਧਾਵਾਂ ਦਿੱਤੀਆਂ ਜਾਣਗੀਆਂ।

  • ਓਲੰਪਿਕ, ਏਸ਼ੀਅਨ ਗੇਮਸ ਅਤੇ ਕਾਮਨਵੈਲਥ ਗੇਮਸ ਵਿੱਚ ਮੈਡਲ ਜਿੱਤਣ ਵਾਲਿਆਂ ਲਈ ਸਪੈਸ਼ਲ ਕੈਟੇਗਰੀ ਬਣਾਈ ਗਈ ਹੈ। ਇਸ ਦੇ ਤਹਿਤ ਮੈਡਲ ਜਿੱਤਣ ਵਾਲਿਆਂ ਨੂੰ ਅਸਿਸਟੈਂਟ ਡਾਇਰੈਕਟਰ, ਕਾਲਜ ਡਾਇਰੈਕਟਰ, ਡਿਪ‍ਟੀ ਡਾਇਰੈਕਟਰ ਲਈ ਯੋਗ‍ ਮੰਨਿਆ ਜਾਵੇਗਾ। ਇਸ ਦਾ ਮਕਸਦ ਯੂਨੀਵਰਸਿਟੀ ਅਤੇ ਕਾਲਜ ਵਿੱਚ ਖੇਡਾਂ ਨੂੰ ਹੱਲਾਸ਼ੇਰੀ ਦੇਣਾ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER