ਸਿੱਖਿਆ
ਮਿਹਨਤ ਲਿਆਈ ਰੰਗ
ਰੇਲਵੇ ਸਟੇਸ਼ਨ ਦੇ ਮੁਫ਼ਤ ਵਾਈ-ਫਾਈ ਦੀ ਮਦਦ ਨਾਲ ਕੀਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ
- ਪੀ ਟੀ ਟੀਮ
ਰੇਲਵੇ ਸਟੇਸ਼ਨ ਦੇ ਮੁਫ਼ਤ ਵਾਈ-ਫਾਈ ਦੀ ਮਦਦ ਨਾਲ ਕੀਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ



ਕੇਰਲ ਵਿੱਚ ਏਰਨਾਕੁਲਮ ਸਟੇਸ਼ਨ 'ਤੇ ਕੁਲੀ ਦਾ ਕੰਮ ਕਰਨ ਵਾਲੇ ਸ਼੍ਰੀਨਾਥ ਦੀ ਕਹਾਣੀ ਬਹੁਤ ਅਨੋਖੀ ਹੈ, ਜਿਸ ਨੇ ਰੇਲਵੇ ਸਟੇਸ਼ਨ 'ਤੇ ਉਪਲੱਬਧ ਇੰਟਰਨੈੱਟ ਦੀ ਮੁਫ਼ਤ ਵਾਈ-ਫਾਈ ਸੁਵਿਧਾ ਦੇ ਜ਼ਰੀਏ ਪੜ੍ਹਾਈ ਕਰ ਕੇ ਕੇਰਲ ਪਬਲਿਕ ਸਰਵਿਸ ਕਮਿਸ਼ਨ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਤਿਆਰੀ ਦੇ ਦੌਰਾਨ ਉਹ ਕਿਤਾਬਾਂ ਵਿੱਚ ਨਹੀਂ ਡੁੱਬਿਆ ਰਿਹਾ, ਬਲਕਿ ਆਪਣਾ ਕੰਮ ਕਰਦੇ ਹੋਏ ਸਮਾਰਟਫੋਨ ਅਤੇ ਈਅਰਫੋਨ ਦੇ ਸਹਾਰੇ ਪੜ੍ਹਾਈ ਕਰਦਾ ਰਿਹਾ। ਜੇ ਹੁਣ ਸ਼੍ਰੀਨਾਥ ਇੰਟਰਵਿਊ ਵਿੱਚ ਸਫਲ ਹੋ ਜਾਂਦਾ ਹੈ ਤਾਂ ਉਹ ਭੂਮੀ ਮਾਲ ਵਿਭਾਗ ਦੇ ਤਹਿਤ ਪੇਂਡੂ ਖੇਤਰ ਸਹਾਇਕ ਦੇ ਅਹੁਦੇ 'ਤੇ ਨਿਯੁਕਤ ਹੋਵੇਗਾ।

ਸ਼੍ਰੀਨਾਥ ਪਿਛਲੇ ਪੰਜ ਸਾਲਾਂ ਤੋਂ ਕੁਲੀ ਦੇ ਤੌਰ 'ਤੇ ਕੰਮ ਕਰ ਰਿਹਾ ਹੈ ਅਤੇ ਉਸ ਦੀ ਸਿਵਲ ਪ੍ਰੀਖਿਆ ਦੇ ਇਮਤਿਹਾਨ ਵਿੱਚ ਬੈਠਣ ਦੀ ਇਹ ਤੀਜੀ ਕੋਸ਼ਿਸ਼ ਸੀ। ਉਸ ਨੇ ਕਿਹਾ ਕਿ ਇਹ ਪਹਿਲਾ ਮੌਕਾ ਸੀ ਜਦੋਂ ਉਸ ਨੇ ਸਟੇਸ਼ਨ 'ਤੇ ਉਪਲੱਬਧ ਵਾਈ-ਫਾਈ ਦਾ ਇਸਤੇਮਾਲ ਕੀਤਾ ਹੈ। ਅੱਗੇ ਉਸ ਨੇ ਦੱਸਿਆ ਕਿ ਕੁਲੀ ਦਾ ਕੰਮ ਕਰਨ ਦੌਰਾਨ ਉਹ ਹਮੇਸ਼ਾ ਈਅਰਫੋਨ ਆਪਣੇ ਕੰਨਾਂ ਵਿੱਚ ਲਗਾ ਕੇ ਰੱਖਦਾ ਸੀ ਅਤੇ ਇੰਟਰਨੈੱਟ 'ਤੇ ਆਪਣੇ ਵਿਸ਼ੇ ਨਾਲ ਸਬੰਧਤ ਲੈਕਚਰ ਸੁਣਦਾ ਸੀ। ਯਾਦ ਰੱਖਣ ਲਈ ਉਹ ਲੈਕਚਰ ਨੂੰ ਮਨ ਹੀ ਮਨ ਦੁਹਰਾਉਂਦਾ ਰਹਿੰਦਾ ਸੀ ਤੇ ਰਾਤ ਨੂੰ ਮੌਕਾ ਮਿਲਣ 'ਤੇ ਫਿਰ ਰਿਵਾਈਜ਼ ਕਰ ਲੈਂਦਾ ਸੀ।

ਇਸੇ ਵਾਈ-ਫਾਈ ਦੀ ਮਦਦ ਨਾਲ ਉਸ ਨੇ ਆਪਣਾ ਆਨਲਾਈਨ ਪ੍ਰੀਖਿਆ ਫਾਰਮ ਭਰਿਆ ਸੀ ਅਤੇ ਦੇਸ਼ ਦੁਨੀਆ ਦੇ ਚਲੰਤ ਮਾਮਲਿਆਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਆਪਣੇ ਵਿਸ਼ਿਆਂ ਦੀ ਖੂਬ ਤਿਆਰੀ ਕੀਤੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਹੋਰ ਪ੍ਰਸ਼ਾਸ਼ਨਿਕ ਪ੍ਰੀਖਿਆਵਾਂ ਦੇਣ ਸਬੰਧੀ ਵੀ ਸੋਚ ਰਿਹਾ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER