ਸਿੱਖਿਆ
ਇਤਿਹਾਸ ਪਾਠ-ਪੁਸਤਕ ਵਿਵਾਦ
ਇਤਿਹਾਸਕਾਰਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਊਧਮ ਸਿੰਘ ਨੂੰ 'ਹੀਰ' ਦੀ ਸਹੁੰ ਚੁੱਕਵਾਉਣ ਦਾ ਉੱਦਮ ਕੀਤਾ
-
ਇਤਿਹਾਸਕਾਰਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਊਧਮ ਸਿੰਘ ਨੂੰ 'ਹੀਰ' ਦੀ ਸਹੁੰ ਚੁੱਕਵਾਉਣ ਦਾ ਉੱਦਮ ਕੀਤਾ



"ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦਾ ਬਦਲਾ ਲੈਣ ਤੋਂ ਬਾਅਦ ਅੰਗਰੇਜ਼ੀ ਅਦਾਲਤ ਵਿੱਚ ਧਾਰਮਿਕ ਪਹਿਚਾਣ ਨੂੰ ਖਤਮ ਕਰਨ ਅਤੇ ਪੰਜਾਬੀ ਪਹਿਚਾਣ ਨੂੰ ਦ੍ਰਿੜ੍ਹ ਕਰਨ ਲਈ ਨਿਯਮ ਮੁਤਾਬਕ ਕਿਸੇ ਧਾਰਮਿਕ ਗ੍ਰੰਥ ਦੀ ਸਹੁੰ ਨਾ ਚੁੱਕ ਕੇ ਵਾਰਿਸ ਸ਼ਾਹ ਦੀ ਰਚਨਾ ਹੀਰ ਦੀ ਸਹੁੰ ਚੁੱਕੀ।" ਇਹ ਬਾਰ੍ਹਵੀਂ ਜਮਾਤ ਦੀ ਕਿਤਾਬ ਵਿੱਚ ਛਪਿਆ ਹੈ।

ਇਹ ਕੋਈ ਵੱਡਾ ਮਸਲਾ ਨਹੀਂ ਹੈ ਕਿ ਊਧਮ ਸਿੰਘ ਨੇ ਹੀਰ ਦੀ ਸਹੁੰ ਚੁੱਕੀ ਜਾਂ ਨਹੀਂ ਚੁੱਕੀ। ਜੇ ਉਧਮ ਸਿੰਘ ਨੇ ਹੀਰ ਦੀ ਸਹੁੰ ਚੁੱਕ ਲਈ ਤਾਂ ਕਿਹੜੀ ਨ੍ਹੇਰੀ ਆ ਗਈ। ਪਰ ਮਸਲਾ ਉਦੋਂ ਖੜ੍ਹਾ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ (PSEB) ਵੱਲੋਂ ਜਾਰੀ ਕੀਤੀ ਗਈ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਊਧਮ ਸਿੰਘ ਨੂੰ ਹੀਰ ਦੀ ਸਹੁੰ ਇਸ ਲਈ ਚੁਕਾਈ ਜਾਂਦੀ ਹੈ ਤਾਂ ਕਿ ਉਸ ਨੂੰ ਉਸ ਦੀ ਧਾਰਮਿਕ ਪਛਾਣ ਨਾਲੋਂ ਤੋੜਿਆ ਜਾ ਸਕੇ।

ਦੋ ਲਾਈਨਾਂ ਜੋ ਊਧਮ ਸਿੰਘ ਦੁਆਰਾ ਹੀਰ ਦੀ ਸਹੁੰ ਚੁੱਕੇ ਜਾਣ ਬਾਰੇ ਬਾਰ੍ਹਵੀਂ ਜਮਾਤ ਦੀ ਕਿਤਾਬ ਵਿੱਚ ਲਿਖੀਆਂ ਹਨ, ਉਨ੍ਹਾਂ ਵਿੱਚ ਬਹੁਤ ਹੀ ਸ਼ਾਤਰ ਤਰੀਕੇ ਦੇ ਨਾਲ ਧਾਰਮਿਕ ਪਛਾਣ ਅਤੇ ਪੰਜਾਬੀ ਪਛਾਣ ਵਿੱਚ ਵਖਰੇਵਾਂ ਕੀਤਾ ਗਿਆ ਹੈ।
----------
ਅਦਾਲਤ ਦੀ ਸਾਰੀ ਕਾਰਵਾਈ ਦਾ ਰਿਕਾਰਡ ਮੌਜੂਦ ਹੈ ਅਤੇ ਇਸ ਕਾਰਵਾਈ ਵਿੱਚ ਵੀ ਕਿਤੇ ਇਹ ਨਹੀਂ ਮਿਲਦਾ ਕਿ ਜਦੋਂ ਊਧਮ ਸਿੰਘ ਨੂੰ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕਣ ਲਈ ਕਿਹਾ ਗਿਆ ਤਾਂ ਉਸ ਨੇ ਹੀਰ ਦੀ ਕਿਤਾਬ ਉੱਤੇ ਸਹੁੰ ਚੁੱਕਣ ਵਾਸਤੇ ਕਿਤਾਬ ਦੀ ਮੰਗ ਕੀਤੀ।
----------
ਚਲੋ ਸਿੱਖ ਤਾਂ ਪੈਦਾ ਹੀ ਪੰਜਾਬ 'ਚ ਹੋਏ ਹਨ, ਪਰ ਪੰਜਾਬ ਦੇ ਹਿੰਦੂਆਂ ਅਤੇ ਮੁਸਲਮਾਨਾਂ ਦਾ ਸੱਭਿਆਚਾਰ ਵੀ ਬਾਕੀ ਦੁਨੀਆ ਵਿੱਚ ਵੱਸਦੇ ਹਿੰਦੂ ਅਤੇ ਮੁਸਲਮਾਨਾਂ ਨਾਲੋਂ ਕਾਫੀ ਵੱਖਰਾ ਹੈ।

ਪੰਜਾਬ ਦੀ ਪੰਜਾਬੀਅਤ ਦੀ ਪਛਾਣ ਧਾਰਮਿਕ ਪਛਾਣ ਨਾਲੋਂ ਵੱਖਰੀ ਨਹੀਂ ਕੀਤੀ ਜਾ ਸਕਦੀ। ਧਾਰਮਿਕ ਪਛਾਣ ਵੱਖਰੀ ਕਰਕੇ ਪੰਜਾਬੀਅਤ ਵਿੱਚ ਬਚਦਾ ਵੀ ਕੀ ਹੈ?

ਪਰ ਅਜਿਹਾ ਕਿਉਂ ਹੈ ਕਿ ਕੁਝ ਲੋਕਾਂ ਨੂੰ ਪੰਜਾਬ ਦੀ ਧਾਰਮਿਕ ਪਛਾਣ ਬੇਲੋੜੀ ਲੱਗਦੀ ਹੈ? ਉਹ ਇਸ ਧਾਰਮਿਕ ਪਛਾਣ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਊਧਮ ਸਿੰਘ ਨੂੰ ਹੀਰ ਦੀ ਸੁਹੰ ਚੁੱਕਵਾਉਣਾ ਵੀ ਇਸੇ ਰਣਨੀਤੀ ਦਾ ਹਿੱਸਾ ਹੈ।

ਪਰ ਸਾਨੂੰ PSEB ਦੀ ਕਿਤਾਬ ਵਿੱਚ ਛਪੀਆਂ ਇਨ੍ਹਾਂ ਦੋ ਲਾਈਨਾਂ ਨੂੰ ਸਿਰਫ ਸੱਚੀਆਂ ਜਾਂ ਝੂਠੀਆਂ ਸਾਬਤ ਕਰਨ ਤੱਕ ਨਹੀਂ ਸੀਮਤ ਰਹਿਣਾ ਚਾਹੀਦਾ।

ਇਨ੍ਹਾਂ ਦੋ ਲਾਈਨਾਂ ਨੂੰ ਛਾਪ ਕੇ PSEB ਨੇ ਸਾਡੇ 'ਤੇ ਅਹਿਸਾਨ ਕੀਤਾ ਹੈ। ਇਨ੍ਹਾਂ ਦੋ ਲਾਈਨਾਂ ਦੀ ਮਦਦ ਨਾਲ ਅਸੀਂ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਮਝਾ ਸਕਦੇ ਹਾਂ ਕਿ ਸਰਕਾਰੀ ਲੋਕਾਂ ਵੱਲੋਂ ਲਿਖੇ ਇਤਿਹਾਸ ਵਿਚੋਂ ਸੱਚ ਝੂਠ ਕਿਵੇਂ ਨਿਤਾਰਿਆ ਜਾਂਦਾ ਹੈ।

ਅੰਗਰੇਜ਼ੀ ਅਖ਼ਬਾਰ 'ਟਾਈਮਜ਼ ਆਫ ਇੰਡੀਆ' ਦੇ ਪਟਿਆਲਾ ਤੋਂ ਪੱਤਰਕਾਰ ਭਰਤ ਖੰਨਾ ਦੀ ਇਹ ਖੋਜ ਭਰਪੂਰ ਪੋਸਟ ਪੜ੍ਹੋ:

"ਪਹਿਲੀ ਗੱਲ ਤਾਂ ਇਹ ਹੈ ਕਿ PSEB ਕਿਤਾਬ ਵਿੱਚ ਬਿਲਕੁਲ ਝੂਠ ਬੋਲਿਆ ਗਿਆ ਹੈ ਕਿ ਊਧਮ ਸਿੰਘ ਨੇ ਹੀਰ ਦੀ ਸਹੁੰ ਚੁੱਕੀ।

ਹੁਣ ਗੱਲ ਇਹ ਆਉਂਦੀ ਹੈ ਕਿ ਜੇ ਊਧਮ ਸਿੰਘ ਨੇ ਹੀਰ ਦੀ ਸਹੁੰ ਨਹੀਂ ਚੁੱਕੀ ਤਾਂ ਇਹ ਗੱਲ ਕਿੱਥੋਂ ਆਈ।
----------
ਊਧਮ ਸਿੰਘ ਕੋਲ ਹੀਰ ਦੀ ਕਿਤਾਬ ਜੇਲ੍ਹ ਵਿੱਚ ਕਦੇ ਨਹੀਂ ਪਹੁੰਚੀ।
----------
ਇਸ ਗੱਲ ਦੀ ਜੜ੍ਹ ਵਿੱਚ ਇੱਕ ਅਜਿਹੀ ਚਿੱਠੀ ਹੈ ਜੋ ਊਧਮ ਸਿੰਘ ਨੇ ਕਥਿਤ ਤੌਰ 'ਤੇ ਲਿਖੀ ਅਤੇ ਜੇਲ੍ਹ ਵਿੱਚ ਹੀਰ ਮੰਗਵਾਈ। ਹਾਲਾਂਕਿ ਹੀਰ ਕਦੇ ਵੀ ਜੇਲ੍ਹ ਤੱਕ ਨਹੀਂ ਪਹੁੰਚੀ।

ਜਦੋਂ ਇੰਗਲੈਂਡ ਸਥਿਤ ਊਧਮ ਸਿੰਘ ਟਰੱਸਟ ਨੇ ਇਸ ਚਿੱਠੀ ਦੀ 1998 ਵਿੱਚ ਜਾਂਚ ਕਰਵਾਈ ਤਾਂ ਇਹ ਚਿੱਠੀ ਝੂਠੀ ਨਿਕਲੀ। ਫੋਰੈਂਸਿਕ ਜਾਂਚ ਕਰਨ ਵਾਲਿਆਂ ਨੇ ਇਸ ਚਿੱਠੀ ਉੱਤੇ ਊਧਮ ਸਿੰਘ ਦੇ ਸਿਗਨੇਚਰ ਨਕਲੀ ਸਾਬਤ ਕੀਤੇ।

ਆਪਾਂ ਇੱਕ ਮਿੰਟ ਵਾਸਤੇ ਮੰਨ ਲੈਂਦੇ ਹਾਂ ਕਿ ਜੋ ਫੋਰੈਂਸਿਕ ਰਿਪੋਰਟ ਇਸ ਚਿੱਠੀ ਬਾਰੇ ਪੇਸ਼ ਕੀਤੀ ਗਈ ਉਹ ਝੂਠੀ ਹੈ।

ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹ ਪੱਤਰ ਕਿੱਥੋਂ ਆਇਆ।
----------
ਜਦੋਂ ਇੰਗਲੈਂਡ ਸਥਿਤ ਊਧਮ ਸਿੰਘ ਟਰੱਸਟ ਨੇ ਇਸ ਚਿੱਠੀ ਦੀ 1998 ਵਿੱਚ ਜਾਂਚ ਕਰਵਾਈ ਤਾਂ ਇਹ ਚਿੱਠੀ ਝੂਠੀ ਨਿਕਲੀ। ਫੋਰੈਂਸਿਕ ਜਾਂਚ ਕਰਨ ਵਾਲਿਆਂ ਨੇ ਇਸ ਚਿੱਠੀ ਉੱਤੇ ਊਧਮ ਸਿੰਘ ਦੇ ਸਿਗਨੇਚਰ ਨਕਲੀ ਸਾਬਤ ਕੀਤੇ।
----------
ਇਹ ਪੱਤਰ ਸਭ ਤੋਂ ਪਹਿਲਾਂ ਜਨਤਕ ਜਾਣਕਾਰੀ ਵਿੱਚ 1973 ਵਿੱਚ ਆਇਆ ਜਦੋਂ ਸਾਬਕਾ ਰਾਜ ਸਭਾ ਮੈਂਬਰ ਮਨੋਹਰ ਸਿੰਘ ਗਿੱਲ ਇਸ ਨੂੰ ਇੰਗਲੈਂਡ ਤੋਂ ਲੈ ਕੇ ਆਏ।

ਇਸ ਪੱਤਰ ਨੂੰ ਇਤਿਹਾਸਕਾਰ ਹਰੀਸ਼ ਪੁਰੀ ਨੇ ਆਪਣੀ ਕਿਤਾਬ ਵਿੱਚ 1974 ਵਿੱਚ ਛਾਪਿਆ ਜਿਹੜੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਛਾਪੀ ਗਈ।

ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨਵਤੇਜ ਸਿੰਘ ਹੁਰਾਂ ਨੇ ਆਪਣੀ ਊਧਮ ਸਿੰਘ ਬਾਰੇ ਲਿਖੀ ਕਿਤਾਬ ਵਿੱਚ ਇਸ ਨੂੰ 1998 ਵਿੱਚ ਛਾਪਿਆ। ਨਵਤੇਜ ਸਿੰਘ ਹੁਰਾਂ ਨੇ ਇਹ ਸਾਫ ਕੀਤਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਪੱਤਰ ਨੂੰ ਆਪਣੀ ਕਿਤਾਬ ਵਿੱਚ ਛਾਪਿਆ ਤਾਂ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਪੱਤਰ ਨਕਲੀ ਹੈ। ਹੁਣ ਨਵਤੇਜ ਸਿੰਘ ਵੀ ਇਸ ਚਿੱਠੀ ਨੂੰ ਨਕਲੀ ਮੰਨਦੇ ਹਨ।

ਹੁਣ ਦੇਖਦੇ ਹਾਂ ਕਿ ਇਸ ਪੱਤਰ ਵਿੱਚ ਲਿਖਿਆ ਕੀ ਹੈ। ਇਸ ਪੱਤਰ ਦੀ ਕਾਪੀ ਦੀ ਫੋਟੋ ਨੀਚੇ ਨੱਥੀ ਹੈ।
 
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਚਿੱਠੀ ਦੇ ਮੁੱਖ ਹਿੱਸੇ ਵਿੱਚ ਊਧਮ ਸਿੰਘ ਨੇ ਹੀਰ ਬਾਰੇ ਕੋਈ ਗੱਲ ਹੀ ਨਹੀਂ ਕੀਤੀ।

ਇਸ ਚਿੱਠੀ ਵਿੱਚ ਊਧਮ ਸਿੰਘ ਆਪਣੇ ਕਿਸੇ ਮਿੱਤਰ ਤੋਂ ਕਿਤਾਬਾਂ ਮੰਗਵਾ ਰਿਹਾ ਹੈ ਅਤੇ ਹਾਸਾ ਮਜ਼ਾਕ ਵੀ ਕਰ ਰਿਹਾ ਹੈ।

ਉਸ ਨੇ ਕਿਸੇ ਕਿਤਾਬ ਦਾ ਨਾਂ ਨਹੀਂ ਲਿਖਿਆ ਉਸ ਨੇ ਸਿਰਫ ਇਹ ਕਿਹਾ ਹੈ ਕਿ ਮੈਨੂੰ ਕੁਝ ਕਿਤਾਬਾਂ ਭੇਜ ਦਿਓ ਅਤੇ ਤੁਹਾਡੀਆਂ ਕਿਤਾਬਾਂ ਵਾਪਸ ਵੀ ਮਿਲ ਜਾਣਗੀਆਂ ।

ਹਲਕੀਆਂ-ਫੁਲਕੀਆਂ ਗੱਲਾਂ ਕਰਦਾ ਊਧਮ ਸਿੰਘ ਇਹ ਚਿੱਠੀ ਖਤਮ ਕਰ ਦਿੰਦਾ ਹੈ।

ਪਰ ਚਿੱਠੀ ਖਤਮ ਹੋਣ ਤੋਂ ਬਾਅਦ ਉਹ ਦੁਬਾਰਾ ਹੇਠਾਂ ਪੀ.ਟੀ.ਓ. ਲਿਖ ਕੇ ਲਿਖਣਾ ਸ਼ੁਰੂ ਕਰਦਾ ਹੈ।

ਇਸ ਤੋਂ ਬਾਅਦ ਉਹ ਚਾਰ ਲਾਈਨਾਂ ਹੋਰ ਅੰਗਰੇਜ਼ੀ ਦੀਆਂ ਲਿਖਦਾ ਹੈ ਜਿਸ ਵਿੱਚ ਹੀਰ ਦਾ ਜ਼ਿਕਰ ਕਰਦਾ ਹੈ।

ਤੁਸੀਂ ਖੁਦ ਦੇਖ ਸਕਦੇ ਹੋ ਕਿ ਇਨ੍ਹਾਂ ਲਾਈਨਾਂ ਦਾ ਕੋਈ ਸਪੱਸ਼ਟ ਮਤਲਬ ਨਹੀਂ ਨਿਕਲਦਾ।

ਚਿੱਠੀ ਦਾ ਮੁੱਖ ਭਾਗ ਬਹੁਤ ਹੀ ਚੰਗੀ ਅੰਗਰੇਜ਼ੀ ਵਿੱਚ ਲਿਖਿਆ ਗਿਆ ਹੈ ਜਦੋਂ ਕਿ ਬਾਅਦ ਵਿੱਚ ਲਿਖੀਆਂ ਗਈਆਂ ਲਾਈਨਾਂ ਦੇ ਵਿੱਚ ਅੰਗਰੇਜ਼ੀ ਓਨੀ ਚੰਗੀ ਨਹੀਂ ਹੈ।
----------
ਅਜਿਹਾ ਕਿਉਂ ਹੈ ਕਿ ਕੁਝ ਲੋਕਾਂ ਨੂੰ ਪੰਜਾਬ ਦੀ ਧਾਰਮਿਕ ਪਛਾਣ ਬੇਲੋੜੀ ਲੱਗਦੀ ਹੈ? ਉਹ ਇਸ ਧਾਰਮਿਕ ਪਛਾਣ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਊਧਮ ਸਿੰਘ ਨੂੰ ਹੀਰ ਦੀ ਸੁਹੰ ਚੁੱਕਵਾਉਣਾ ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਕੌਣ ਲੋਕ ਨੇ ਜਿਨ੍ਹਾਂ ਨੂੰ ਪੰਜਾਬ ਵਿੱਚ ਧਾਰਮਿਕ ਪਛਾਣ ਤੋਂ ਇੰਨੀ ਖੁੰਦਕ ਹੈ?
----------
ਚਿੱਠੀ ਦੇ ਮੁੱਖ ਹਿੱਸੇ ਅਤੇ ਇਨ੍ਹਾਂ ਬਾਅਦ ਵਿੱਚ ਲਿਖੀਆਂ ਗਈਆਂ ਲਾਈਨਾਂ ਦੇ ਵਿੱਚ ਫਰਕ ਨੂੰ ਅੰਗਰੇਜ਼ੀ ਦਾ ਇੱਕ ਆਮ ਪਾਠਕ ਵੀ ਦੱਸ ਸਕਦਾ ਹੈ।

ਦੋਵਾਂ ਹਿੱਸਿਆਂ ਨੂੰ ਪੜ੍ਹ ਕੇ ਲੱਗਦਾ ਹੀ ਨਹੀਂ ਕਿ ਇਹ ਇੱਕ ਹੀ ਆਦਮੀ ਦੁਆਰਾ ਲਿਖੇ ਗਏ ਹਨ।

ਅੰਗਰੇਜ਼ੀ ਦੀ ਬਣਤਰ ਤੋਂ ਇਲਾਵਾ ਲਿਖਾਈ ਦੀ ਬਣਤਰ ਦੇ ਵਿੱਚ ਵੀ ਫ਼ਰਕ ਅਸਾਨੀ ਨਾਲ ਪਹਿਚਾਣਿਆ ਜਾ ਸਕਦਾ ਹੈ।

ਇਹ ਫਰਕ ਇੰਨਾ ਜ਼ਿਆਦਾ ਹੈ ਕਿ ਤੁਸੀਂ ਨੰਗੀ ਅੱਖ ਨਾਲ ਵੀ ਪਹਿਚਾਣ ਸਕਦੇ ਹੋ।

ਤੁਹਾਨੂੰ ਕਿਸੇ ਫੋਰੈਂਸਿਕ ਐਕਸਪਰਟ ਦੀ ਲੋੜ ਨਹੀਂ।

ਬਾਕੀ ਸਾਰੀਆਂ ਚਿੱਠੀਆਂ ਦੇ ਅੰਤ ਵਿੱਚ ਊਧਮ ਸਿੰਘ ਮੁਹੰਮਦ ਸਿੰਘ ਆਜ਼ਾਦ ਦੇ ਨਾਮ ਹੇਠਾਂ ਸਾਈਨ ਕਰਦਾ ਹੈ।

ਜਦੋਂ ਕਿ ਇਸ ਚਿੱਠੀ ਦੇ ਅੰਤ ਵਿੱਚ ਊਧਮ ਸਿੰਘ ਨੇ ਸਿਰਫ MSA ਲਿਖਿਆ।

ਚਲੋ ਇੱਕ ਵਾਰੀ ਫਿਰ ਮੰਨ ਲੈਂਦੇ ਹਾਂ ਕਿ ਜੋ ਅਸੀਂ ਨੰਗੀ ਅੱਖ ਨਾਲ ਚਿੱਠੀ ਵਿੱਚ ਸ਼ੱਕੀ ਚੀਜ਼ਾਂ ਦੇਖ ਰਹੇ ਹਾਂ, ਉਹ ਗਲਤ ਹੈ ਅਤੇ ਇਹ ਚਿੱਠੀ ਅਸਲੀ ਹੈ। 

ਆਪਾਂ ਇੱਕ ਵਾਰੀ ਮੰਨ ਲੈਂਦੇ ਹਾਂ ਕਿ ਇਹ ਚਿੱਠੀ ਅਸਲੀ ਹੈ, ਇਸ ਨੂੰ ਅਸੀਂ ਅਸਲੀ ਮੰਨ ਕੇ ਅੱਗੇ ਚੱਲਦੇ ਹਾਂ।

ਜੇਲ੍ਹ ਦੇ ਵਿੱਚ ਅੰਗਰੇਜ਼ ਊਧਮ ਸਿੰਘ ਤੋਂ ਦੁਖੀ ਸਨ।

ਉਹ ਛੋਟੀ-ਛੋਟੀ ਗੱਲ 'ਤੇ ਭੁੱਖ ਹੜਤਾਲ ਕਰ ਦਿੰਦਾ ਸੀ। ਉਸ ਨੇ ਕਈ ਦਿਨ ਇਸ ਗੱਲ 'ਤੇ ਭੁੱਖ ਹੜਤਾਲ ਕਰੀ ਰੱਖੀ ਕਿ ਅੰਗਰੇਜ਼ਾਂ ਨੇ ਉਸ ਦੇ ਨਹਾਉਣ 'ਤੇ ਪਾਬੰਦੀ ਲਾ ਦਿੱਤੀ ਸੀ।

ਉਸ ਨੂੰ ਦਸਵੇਂ ਦਿਨ ਨਹਾਉਣ ਦੀ ਆਗਿਆ ਸੀ।
----------
ਜੋ ਵੀ ਪੈਨਲ ਹਿਸਟਰੀ ਦੀਆਂ ਕਿਤਾਬਾਂ ਲਿਖਣ ਵਾਸਤੇ ਬਣਾਇਆ ਗਿਆ ਸੀ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਬਣਾਇਆ ਗਿਆ ਸੀ। ਜਿੰਨੇ ਵੀ ਖੱਬੇ ਪੱਖੀ ਵਿਦਵਾਨ ਇਸ ਪੈਨਲ ਵਾਸਤੇ ਚੁਣੇ ਗਏ ਸਨ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਚੁਣੇ ਗਏ ਸਨ। ਇਸ ਕਰਕੇ ਇਸ ਪੈਨਲ ਨੇ ਜੋ ਵੀ ਗਲਤੀਆਂ ਕੀਤੀਆਂ ਹਨ, ਉਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਜ਼ਿੰਮੇਵਾਰ ਹੈ।
----------
ਊਧਮ ਸਿੰਘ ਨੇ ਇਹ ਕਹਿ ਕੇ ਹੜਤਾਲ ਸ਼ੁਰੂ ਕਰ ਦਿੱਤੀ ਕਿ ਉਸ ਦੇ ਧਾਰਮਿਕ ਅਕੀਦੇ ਅਨੁਸਾਰ ਉਸ ਨੇ ਹਰ ਰੋਜ਼ ਨਹਾਉਣਾ ਹੁੰਦਾ ਹੈ ਅਤੇ ਪਾਠ ਕਰਨਾ ਹੁੰਦਾ ਹੈ।

ਇਸ ਮਸਲੇ 'ਤੇ ਉਸ ਦੀ ਭੁੱਖ ਹੜਤਾਲ ਕਈ ਦਿਨ ਚੱਲੀ।

ਉਸ ਦੀ ਭੁੱਖ ਹੜਤਾਲ 'ਤੇ ਇਕ ਅੰਗਰੇਜ਼ ਅਧਿਕਾਰੀ ਦੀ ਇਹ ਟਿੱਪਣੀ ਹੈ ਕਿ ਇਹ ਜਾਣ-ਬੁੱਝ ਕੇ ਕਲੇਸ਼ ਪਾਉਣ ਦੇ ਬਹਾਨੇ ਲੱਭਦਾ ਰਹਿੰਦਾ ਹੈ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਊਧਮ ਸਿੰਘ ਨੇ ਇੱਕ ਚਿੱਠੀ ਲੈ ਕੇ ਹੀਰ ਮੰਗਵਾਈ ਸੀ ਅਤੇ ਅੰਗਰੇਜ਼ਾਂ ਨੇ ਉਸ ਹੀਰ ਨੂੰ ਉਸ ਤੱਕ ਪਹੁੰਚਣ ਨਹੀਂ ਦਿੱਤਾ ਤਾਂ ਕੀ ਉਹ ਇਸ ਕੰਮ ਵਾਸਤੇ ਭੁੱਖ ਹੜਤਾਲ ਨਹੀਂ ਕਰ ਸਕਦਾ ਸੀ?

ਜੇ ਊਧਮ ਸਿੰਘ ਨੇ ਇਹ ਸੋਚ ਲਿਆ ਸੀ ਕਿ ਉਸ ਨੇ ਹੀਰ 'ਤੇ ਹੱਥ ਰੱਖ ਕੇ ਸਹੁੰ ਖਾਣੀ ਹੈ ਤਾਂ ਕਿ ਉਸ ਨੇ ਇਸ ਗੱਲ ਨੂੰ ਆਪਣੀ ਚਿੱਠੀ ਦੇ ਮੁੱਖ ਹਿੱਸੇ ਵਿੱਚ ਨਹੀਂ ਲਿਖਣਾ ਸੀ?

ਜਦੋਂ ਤੁਸੀਂ ਏਡਾ ਵੱਡਾ ਫ਼ੈਸਲਾ ਲੈ ਲਿਆ ਕਿ ਤੁਸੀਂ ਹੀਰ 'ਤੇ ਸਹੁੰ ਚੁੱਕੋਗੇ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜਦੋਂ ਚਿੱਠੀ ਲਿਖ ਰਹੇ ਹੋਵੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਮੁੱਖ ਬਿੰਦੂ ਇਹੀ ਹੋਵੇਗਾ?

ਜਦੋਂ ਕਿ ਊਧਮ ਸਿੰਘ ਦੀ ਚਿੱਠੀ ਵਿੱਚ ਮੁੱਖ ਬਿੰਦੂ ਹੀਰ ਨਹੀਂ ਹੈ ਸਗੋਂ ਕਿਤਾਬਾਂ ਦੀ ਮੰਗ ਅਤੇ ਹੋਰ ਹਲਕੀਆਂ-ਫੁਲਕੀਆਂ ਗੱਲਾਂ ਹਨ।

ਹੀਰ ਵਾਲੀ ਗੱਲ ਤਾਂ ਉਸ ਦੀ ਚਿੱਠੀ ਖਤਮ ਹੋਣ ਤੋਂ ਬਾਅਦ ਉਸ ਵਿੱਚ ਸ਼ਾਮਲ ਕੀਤੀ ਗਈ ਹੈ। 

ਹੁਣ ਉਹ ਊਧਮ ਸਿੰਘ ਨੇ ਸ਼ਾਮਿਲ ਕੀਤੀ ਜਾਂ ਕਿਸੇ ਹੋਰ ਨੇ ਇਹ ਤੁਸੀਂ ਖੁਦ ਅੰਦਾਜ਼ਾ ਲਾ ਲਓ।

ਤੁਸੀਂ ਖੁਦ ਆਪਣੇ ਆਪ ਨੂੰ ਪੁੱਛੋ ਕਿ ਜੇ ਤੁਸੀਂ ਊਧਮ ਸਿੰਘ ਦੀ ਥਾਂ 'ਤੇ ਹੁੰਦੇ ਅਤੇ ਤੁਸੀਂ ਇਹ ਸੋਚ ਲਿਆ ਹੁੰਦਾ ਕਿ ਤੁਸੀਂ ਹੀਰ ਦੀ ਸਹੁੰ ਚੁੱਕਣੀ ਹੈ ਤਾਂ ਕੀ ਤੁਸੀਂ ਅਜਿਹੀ ਮੰਗ ਨੂੰ ਇੱਕ ਚਲਾਵੇਂ ਤਰੀਕੇ ਨਾਲ ਚਿੱਠੀ ਖਤਮ ਹੋਣ ਤੋਂ ਬਾਅਦ ਪਿਛਲੇ ਹਿੱਸੇ ਵਿੱਚ ਲਿਖਦੇ?
----------
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਰੀਨਾ ਮੀਰ ਦੀ ਕਿਤਾਬ ਅਤੇ ਕਿਸੇ ਅੰਗਰੇਜ਼ੀ ਅਖ਼ਬਾਰ ਵਿੱਚ ਛਪੇ ਕਿਸੇ ਆਰਟੀਕਲ ਨੂੰ ਆਧਾਰ ਮੰਨ ਕੇ ਇਹ ਗੱਲ ਕਹੀ ਹੈ ਕਿ ਊਧਮ ਸਿੰਘ ਨੇ ਹੀਰ ਦੀ ਸਹੁੰ ਚੁੱਕੀ। ਜਦੋਂ ਫਰੀਨਾ ਮੀਰ ਦੀ ਕਿਤਾਬ ਚੁੱਕੀ ਤਾਂ ਉਸ ਵਿੱਚ ਵੀ ਕਿਤੇ ਇਹ ਨਹੀਂ ਲਿਖਿਆ ਸੀ ਕਿ ਊਧਮ ਸਿੰਘ ਨੇ ਹੀਰ ਦੀ ਸਹੁੰ ਚੁੱਕੀ।
----------
ਜੇ ਤੁਸੀਂ ਇਸ ਗੱਲ ਪਿੱਛੇ ਭੁੱਖ ਹੜਤਾਲ ਕਰ ਸਕਦੇ ਹੋ ਕਿ ਤੁਹਾਨੂੰ ਨਹਾਉਣ ਨਹੀਂ ਦਿੱਤਾ ਜਾ ਰਿਹਾ ਤੇ ਪਾਠ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਕੀ ਤੁਸੀਂ ਇਸ ਗੱਲ ਪਿੱਛੇ ਹੜਤਾਲ ਨਹੀਂ ਕਰ ਸਕਦੇ ਕਿ ਤੁਹਾਡੇ ਤੱਕ ਹੀਰ ਦੀ ਕਿਤਾਬ ਨਹੀਂ ਪਹੁੰਚਣ ਦਿੱਤੀ ਜਾ ਰਹੀ?

ਕੀ ਇਹ ਇਕ ਇਨਕਲਾਬੀ ਦੀ ਬੇਇੱਜ਼ਤੀ ਨਹੀਂ ਕਿ ਉਸ ਨੇ ਨਹਾਉਣ ਪਿੱਛੇ ਤਾਂ ਭੁੱਖ ਹੜਤਾਲ ਕਰ ਦਿੱਤੀ ਪਰ ਉਸ ਦੀ ਮੁੱਖ ਮੰਗ ਹੀਰ ਦੀ ਕਿਤਾਬ ਦੇ ਨਾ ਪਹੁੰਚਣ ਕਰਕੇ ਉਸ ਨੇ ਕੋਈ ਭੁੱਖ ਹੜਤਾਲ ਨਹੀਂ ਕੀਤੀ, ਕੋਈ ਕਲੇਸ਼ ਨਹੀਂ ਪਾਇਆ?

ਅਦਾਲਤ ਦੀ ਸਾਰੀ ਕਾਰਵਾਈ ਦਾ ਰਿਕਾਰਡ ਮੌਜੂਦ ਹੈ ਅਤੇ ਇਸ ਕਾਰਵਾਈ ਵਿੱਚ ਵੀ ਕਿਤੇ ਇਹ ਨਹੀਂ ਮਿਲਦਾ ਕਿ ਜਦੋਂ ਊਧਮ ਸਿੰਘ ਨੂੰ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕਣ ਲਈ ਕਿਹਾ ਗਿਆ ਤਾਂ ਉਸ ਨੇ ਹੀਰ ਦੀ ਕਿਤਾਬ ਉੱਤੇ ਸਹੁੰ ਚੁੱਕਣ ਵਾਸਤੇ ਕਿਤਾਬ ਦੀ ਮੰਗ ਕੀਤੀ।

ਅਜਿਹਾ ਕੋਈ ਜ਼ਿਕਰ ਨਹੀਂ ਮਿਲਦਾ ਕਿ ਊਧਮ ਸਿੰਘ ਨੇ ਅਦਾਲਤ ਵਿੱਚ ਕੋਈ ਕਲੇਸ਼ ਪਾਇਆ ਕਿ ਮੈਂ ਤਾਂ ਹੀਰ ਦੀ ਕਿਤਾਬ ਉੱਤੇ ਹੀ ਸਹੁੰ ਚੁੱਕਾਂਗਾ।

ਹੀਰ ਮੰਗਵਾਉਣ ਵਾਲੀ ਕਥਿਤ ਚਿੱਠੀ ਊਧਮ ਸਿੰਘ ਨੇ 6 ਅਪ੍ਰੈਲ 1940 ਨੂੰ ਲਿਖੀ ਸੀ।

ਲਗਭਗ ਦੋ ਮਹੀਨੇ ਬਾਅਦ 4 ਜੂਨ, 1940 ਨੂੰ ਊਧਮ ਸਿੰਘ ਨੇ ਇੱਕ ਹੋਰ ਚਿੱਠੀ ਲਿਖੀ।

ਇਹ ਚਿੱਠੀ ਲੰਡਨ ਸਥਿਤ ਸਿੱਖ ਟੈਂਪਲ ਗੁਰਦੁਆਰੇ ਨੂੰ ਲਿਖੀ ਗਈ ਸੀ।

ਦੋ ਲਾਈਨਾਂ ਦੀ ਇਸ ਚਿੱਠੀ ਵਿੱਚ ਊਧਮ ਸਿੰਘ ਦੁਆਰਾ ਬੇਨਤੀ ਕੀਤੀ ਗਈ ਸੀ ਕਿ ਉਸ ਤੱਕ ਗੁਟਕਾ ਸਾਹਿਬ ਪਹੁੰਚਦਾ ਕੀਤਾ ਜਾਵੇ।

ਬਾਕੀ ਤੁਸੀਂ ਆਪ ਸਿਆਣੇ ਹੋ।"

ਭਰਤ ਖੰਨਾ ਦੀ ਪੋਸਟ ਇਥੇ ਖਤਮ ਹੁੰਦੀ ਹੈ।

ਹੁਣ ਆਪਾਂ ਅੱਗੇ ਚਲਦੇ ਹਾਂ।

ਗੁਟਕਾ ਮੰਗਵਾਉਣ ਵਾਲੀ ਚਿੱਠੀ ਊਧਮ ਸਿੰਘ ਦੁਆਰਾ ਧਾਰਮਿਕ ਪਛਾਣ ਨੂੰ ਖਤਮ ਕਰਕੇ ਪੰਜਾਬੀਅਤ ਪਛਾਣ ਨੂੰ ਅੱਗੇ ਰੱਖਣ ਵਾਲੀ ਗੱਲ ਨੂੰ ਤਾਰ-ਤਾਰ ਕਰਦੀ ਹੈ।

ਊਧਮ ਸਿੰਘ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਸਿੱਖ ਸੰਸਕਾਰਾਂ ਦੀ ਗੁੜ੍ਹਤੀ ਲੈ ਕੇ ਵੱਡਾ ਹੋਇਆ ਸੀ ਅਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਉਸ ਨੇ ਗੁਟਕਾ ਸਾਹਿਬ ਜੇਲ੍ਹ ਵਿੱਚ ਮੰਗ ਮੰਗਵਾਇਆ। 

ਤੁਸੀਂ ਕਿਸੇ 'ਤੇ ਵੀ ਭਰੋਸਾ ਨਾ ਕਰੋ। ਨਾ ਕਿਸੇ ਫੋਰੈਂਸਿਕ ਜਾਂਚ ਦੀ ਰਿਪੋਰਟ 'ਤੇ ਨਾ ਕਿਸੇ ਹੋਰ ਦੀਆਂ ਗੱਲਾਂ ਦੇ ਉੱਤੇ।

ਤੁਸੀਂ ਤੱਥਾਂ ਦੀ ਜਾਂਚ ਕਰੋ। ਤੱਥ ਕੀ ਕਹਿੰਦੇ ਹਨ। ਤੁਸੀਂ ਖੁਦ ਉਹ ਚਿੱਠੀਆਂ ਦੇਖੋ ਜੋ ਊਧਮ ਸਿੰਘ ਨੇ ਲਿਖੀਆਂ ਹਨ। ਤੁਸੀਂ ਉਨ੍ਹਾਂ ਦੀ ਲਿਖਾਈ ਦੇਖੋ, ਉਨ੍ਹਾਂ ਵਿੱਚ ਵਰਤੀ ਭਾਸ਼ਾ ਦੇਖੋ। ਇਸ ਤੋਂ ਬਾਅਦ ਤੁਸੀਂ ਊਧਮ ਸਿੰਘ ਦਾ ਜੇਲ੍ਹ ਵਿੱਚ ਵਿਵਹਾਰ ਦੇਖੋ, ਉਸ ਦੀਆਂ ਭੁੱਖ ਹੜਤਾਲਾਂ ਦੇ ਕਾਰਨ ਦੇਖੋ। ਜੇ ਕੋਈ ਬੰਦਾ ਇਸ ਗੱਲ ਪਿੱਛੇ ਭੁੱਖ ਹੜਤਾਲ ਕਰ ਸਕਦਾ ਹੈ ਕਿ ਉਸ ਨੂੰ ਨਹਾਉਣ ਨਹੀਂ ਦਿੱਤਾ ਦਿੱਤਾ ਜਾਂਦਾ, ਜਿਸ ਕਰਕੇ ਉਹ ਪਾਠ ਨਹੀਂ ਕਰ ਪਾਉਂਦਾ ਤਾਂ ਕਿ ਉਹ ਹੀਰ ਦੀ ਕਿਤਾਬ ਨਾ ਪਹੁੰਚਣ 'ਤੇ ਭੁੱਖ ਹੜਤਾਲ ਨਹੀਂ ਕਰੇਗਾ? 
----------
ਮਸਲਾ ਉਦੋਂ ਖੜ੍ਹਾ ਹੁੰਦਾ ਹੈ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਊਧਮ ਸਿੰਘ ਨੂੰ ਹੀਰ ਦੀ ਸਹੁੰ ਇਸ ਲਈ ਚੁਕਾਈ ਜਾਂਦੀ ਹੈ ਤਾਂ ਕਿ ਉਸ ਨੂੰ ਉਸ ਦੀ ਧਾਰਮਿਕ ਪਛਾਣ ਨਾਲੋਂ ਤੋੜਿਆ ਜਾ ਸਕੇ।
----------
ਊਧਮ ਸਿੰਘ ਕੋਲ ਹੀਰ ਦੀ ਕਿਤਾਬ ਜੇਲ੍ਹ ਵਿੱਚ ਕਦੇ ਨਹੀਂ ਪਹੁੰਚੀ।

'ਟਾਈਮਸ ਆਫ ਇੰਡੀਆ' ਵਿੱਚ ਭਰਤ ਖੰਨਾ ਦੁਆਰਾ ਲਿਖੀ ਗਈ ਖ਼ਬਰ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਰੀਨਾ ਮੀਰ ਦੀ ਕਿਤਾਬ ਅਤੇ ਕਿਸੇ ਅੰਗਰੇਜ਼ੀ ਅਖ਼ਬਾਰ ਵਿੱਚ ਛਪੇ ਕਿਸੇ ਆਰਟੀਕਲ ਨੂੰ ਆਧਾਰ ਮੰਨ ਕੇ ਇਹ ਗੱਲ ਕਹੀ ਹੈ ਕਿ ਊਧਮ ਸਿੰਘ ਨੇ ਹੀਰ ਦੀ ਸਹੁੰ ਚੁੱਕੀ।

ਜਦੋਂ ਫਰੀਨਾ ਮੀਰ ਦੀ ਕਿਤਾਬ ਚੁੱਕੀ ਤਾਂ ਉਸ ਵਿੱਚ ਵੀ ਕਿਤੇ ਇਹ ਨਹੀਂ ਲਿਖਿਆ ਸੀ ਕਿ ਊਧਮ ਸਿੰਘ ਨੇ ਹੀਰ ਦੀ ਸਹੁੰ ਚੁੱਕੀ।

ਹੁਣ ਕੌਣ ਲੋਕ ਨੇ ਜਿਨ੍ਹਾਂ ਨੂੰ ਪੰਜਾਬ ਵਿੱਚ ਧਾਰਮਿਕ ਪਛਾਣ ਤੋਂ ਇੰਨੀ ਖੁੰਦਕ ਹੈ?

ਜਿਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਊਧਮ ਸਿੰਘ ਨੂੰ ਝੂਠੇ ਤੱਥਾਂ ਦੇ ਨਾਲ ਉਸ ਦੀ ਧਾਰਮਿਕ ਪਛਾਣ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਹੀ ਇਨ੍ਹਾਂ ਨੇ ਗ਼ਦਰੀ ਬਾਬਿਆਂ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਗੱਲ ਬਿਲਕੁਲ ਝੂਠ ਹੈ ਕਿ ਜੇਕਰ ਬੰਦਾ ਧਾਰਮਿਕ ਹੈ ਤਾਂ ਉਹ ਆਪਣੀ ਧਾਰਮਿਕ ਸੰਸਕਾਰਾਂ ਨੂੰ ਪਾਸੇ ਰੱਖ ਕੇ ਕਿਸੇ ਰਾਜਨੀਤਕ ਪਿੜ ਵਿੱਚ ਕੁੱਦੇਗਾ।

ਇਹ ਕੁਦਰਤੀ ਹੈ ਕਿ ਜਦੋਂ ਤੁਸੀਂ ਆਸਤਿਕ ਹੋ ਅਤੇ ਰਾਜਨੀਤਕ ਪਿੜ ਵਿੱਚ ਕੁੱਦਦੇ ਹੋ ਤਾਂ ਤੁਹਾਡੇ ਧਾਰਮਿਕ ਸੰਸਕਾਰ ਤੁਹਾਡੇ ਨਾਲ-ਨਾਲ ਤੁਰਦੇ ਹਨ।
----------
ਚਿੱਠੀ ਦੇ ਮੁੱਖ ਹਿੱਸੇ ਅਤੇ ਇਨ੍ਹਾਂ ਬਾਅਦ ਵਿੱਚ ਲਿਖੀਆਂ ਗਈਆਂ ਲਾਈਨਾਂ ਦੇ ਵਿੱਚ ਫਰਕ ਨੂੰ ਅੰਗਰੇਜ਼ੀ ਦਾ ਇੱਕ ਆਮ ਪਾਠਕ ਵੀ ਦੱਸ ਸਕਦਾ ਹੈ। ਕਿਸੇ ਫੋਰੈਂਸਿਕ ਐਕਸਪਰਟ ਦੀ ਲੋੜ ਨਹੀਂ।
----------
ਜਦੋਂ ਤੁਸੀਂ ਇਮਾਨਦਾਰ ਰਾਜਨੇਤਾ ਹੁੰਦੇ ਹੋ ਤਾਂ ਤੁਸੀਂ ਆਪਣੇ ਧਾਰਮਿਕ ਸੰਸਕਾਰਾਂ ਨੂੰ ਲੋਕਾਂ ਦੀ ਭਲਾਈ ਵਾਸਤੇ ਵਰਤਦੇ ਹੋ ਅਤੇ ਜੇ ਤੁਹਾਡੇ ਮਨ ਵਿੱਚ ਬੇਈਮਾਨੀ ਆ ਜਾਵੇ ਤਾਂ ਤੁਸੀਂ ਉਨ੍ਹਾਂ ਹੀ ਧਾਰਮਿਕ ਸੰਸਕਾਰਾਂ ਨੂੰ ਲੋਕਾਂ ਨੂੰ ਖੱਜਲ ਕਰਨ ਵਾਸਤੇ ਵੀ ਵਰਤ ਸਕਦੇ ਹੋ।

ਪਰ ਬੰਦਾ ਕੋਈ ਮਸ਼ੀਨ ਨਹੀਂ ਹੈ ਕਿ ਤੁਹਾਡੇ ਵਿੱਚ ਤੁਹਾਡੀ ਧਾਰਮਿਕ ਪਛਾਣ ਨੂੰ ਵੱਖਰਾ ਕਰਕੇ ਰੱਖ ਦਿੱਤਾ ਜਾਵੇ ਅਤੇ ਤੁਹਾਡੀ ਰਾਜਨੀਤਕ ਪਛਾਣ ਨੂੰ ਵੱਖਰਾ ਕਰ ਲਿਆ ਜਾਵੇ।

ਇਸ ਕਰਕੇ ਇਸ ਝੂਠੀ ਚਿੱਠੀ ਲਿਖਣ ਵਾਲਿਆਂ ਨੂੰ ਅਤੇ ਇਸ ਝੂਠੀ ਚਿੱਠੀ ਦੇ ਵੀ ਖੰਭ ਲਾ ਕੇ ਊਧਮ ਸਿੰਘ ਨੂੰ ਉਸ ਦੀ ਧਾਰਮਿਕ ਪਛਾਣ ਨੂੰ ਤੋੜਨ ਵਾਲਿਆਂ 'ਤੇ ਲੱਖ-ਲੱਖ ਲਾਹਨਤਾਂ।

ਇੱਥੇ ਇਹ ਗੱਲ ਵੀ ਸਾਫ ਕਰਨੀ ਜ਼ਰੂਰੀ ਹੈ ਕਿ ਜੋ ਵੀ ਪੈਨਲ ਹਿਸਟਰੀ ਦੀਆਂ ਕਿਤਾਬਾਂ ਲਿਖਣ ਵਾਸਤੇ ਬਣਾਇਆ ਗਿਆ ਸੀ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਬਣਾਇਆ ਗਿਆ ਸੀ। ਜਿੰਨੇ ਵੀ ਖੱਬੇ ਪੱਖੀ ਵਿਦਵਾਨ ਇਸ ਪੈਨਲ ਵਾਸਤੇ ਚੁਣੇ ਗਏ ਸਨ, ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਚੁਣੇ ਗਏ ਸਨ। ਇਸ ਕਰਕੇ ਇਸ ਪੈਨਲ ਨੇ ਜੋ ਵੀ ਗਲਤੀਆਂ ਕੀਤੀਆਂ ਹਨ, ਉਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਜ਼ਿੰਮੇਵਾਰ ਹੈ।

ਬਾਕੀ ਹੁਣ ਲੱਗਦੇ ਹੱਥ ਭਗਤ ਸਿੰਘ ਦੇ ਖਰੜਿਆਂ ਦੀ ਫੋਰੈਂਸਿਕ ਜਾਂਚ ਵੀ ਹੋ ਜਾਣੀ ਚਾਹੀਦੀ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER