ਸਿੱਖਿਆ
ਵਿਦਿਆਰਥੀਆਂ ਨੂੰ ਕੀਤਾ ਸੁਚੇਤ
ਯੂ.ਜੀ.ਸੀ. ਨੇ ਜਾਰੀ ਕੀਤੀ ਨਕਲੀ ਯੂਨੀਵਰਸਿਟੀਆਂ ਦੀ ਲਿਸਟ
- ਪੀ ਟੀ ਟੀਮ
ਯੂ.ਜੀ.ਸੀ. ਨੇ ਜਾਰੀ ਕੀਤੀ ਨਕਲੀ ਯੂਨੀਵਰਸਿਟੀਆਂ ਦੀ ਲਿਸਟ



ਅੱਜ-ਕੱਲ੍ਹ ਸਿੱਖਿਆ ਦੇ ਨਾਂ 'ਤੇ ਕਈ ਸੰਸਥਾਵਾਂ ਬੱਚਿਆਂ ਨੂੰ ਝਾਂਸਾ ਦੇ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਿੱਚ ਲੱਗੀਆਂ ਹੋਈਆਂ ਹਨ। ਪਰ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਅਤੇ ਇਨ੍ਹਾਂ ਸੰਸਥਾਵਾਂ ਦੀ ਧੋਖਾਧੜੀ ਤੋਂ ਬਚਾਉਣ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਸੁਚੇਤ ਹੈ। ਇਹੀ ਵਜ੍ਹਾ ਹੈ ਕਿ ਬੋਰਡ ਨਤੀਜੇ ਆਉਣ ਤੋਂ ਪਹਿਲਾਂ ਯੂ.ਜੀ.ਸੀ. ਨੇ 24 ਨਕਲੀ ਯੂਨਵਿਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ। ਵਿਦਿਆਰਥੀਆਂ ਨੂੰ ਸੂਚੀ ਵਿੱਚ ਸ਼ਾਮਲ ਯੂਨੀਵਰਸਿਟੀਆਂ ਵਿੱਚ ਦਾਖਲਾ ਨਾ ਲੈਣ ਦੀ ਬੇਨਤੀ ਕੀਤੀ ਹੈ।

ਸੀ.ਬੀ.ਐੱਸ.ਸੀ., ਆਈ.ਸੀ.ਐੱਸ.ਸੀ. ਤੋਂ ਲੈ ਕੇ ਸਟੇਟ ਬੋਰਡ ਦੀਆਂ ਬਾਰ੍ਹਵੀਂ ਦੀ ਬੋਰਡ ਪ੍ਰੀਖਿਆ ਹੋ ਚੁੱਕੀ ਹੈ। ਹੁਣ ਵਿਦਿਆਰਥੀ ਨਤੀਜਾ ਘੋਸ਼ਿਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਅੱਗੇ ਦੀ ਪੜ੍ਹਾਈ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਚੋਣ ਕਰਨ ਵਿੱਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਕੁਝ ਨਕਲੀ ਕਾਲਜਾਂ ਅਤੇ ਯੂਨੀਵਰਸਿਟੀਆਂ ਵੀ ਵਿਦਿਆਰਥੀਆਂ ਨੂੰ ਝਾਂਸਾ ਦੇਣ ਵਿੱਚ ਜੁਟੀਆਂ ਹੋਈਆਂ ਹਨ। ਦੇਸ਼ ਵਿੱਚ ਗਾਜਿਆਬਾਦ ਸਮੇਤ ਹੋਰ ਕਈ ਥਾਵਾਂ ਦੀਆਂ ਨਕਲੀ ਯੂਨੀਵਰਸਿਟੀਆਂ ਸ਼ਾਮਲ ਹਨ।

ਨਤੀਜਾ ਆਉਣ 'ਤੇ ਵਿਦਿਆਰਥੀ ਇਨ੍ਹਾਂ 24 ਯੂਨੀਵਰਸਿਟੀਆਂ ਵਿੱਚ ਭੁੱਲ ਕੇ ਵੀ ਦਾਖਲ ਨਾ ਹੋਣ, ਇਸਲਈ ਯੂ.ਜੀ.ਸੀ. ਨੇ ਇਨ੍ਹਾਂ ਸੰਸਥਾਵਾਂ ਦੇ ਨਾਮ ਜਾਰੀ ਕਰਕੇ ਇਨ੍ਹਾਂ ਵਿੱਚ ਦਾਖਲਾ ਨਾ ਲੈਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਹ ਯੂਨੀਵਰਸਿਟੀਆਂ ਯੂ.ਜੀ.ਸੀ. ਤੋਂ ਮਾਨਤਾ ਪ੍ਰਾਪਤ ਨਹੀਂ ਹਨ। ਇਸ ਸੂਚੀ ਵਿੱਚ ਜ਼ਿਆਦਾਤਰ ਦਿੱਲੀ, ਯੂ.ਪੀ. ਅਤੇ ਬਿਹਾਰ ਦੀਆਂ ਯੂਨੀਵਰਸਿਟੀਆਂ ਸ਼ਾਮਲ ਹਨ।

ਯੂ.ਜੀ.ਸੀ. ਅਨੁਸਾਰ ਇਹ ਹਨ ਨਕਲੀ ਯੂਨੀਵਰਸਿਟੀਆਂ:

ਬਿਹਾਰ
  1. ਮੈਥਿਲੀ ਯੂਨੀਵਰਸਿਟੀ/ਵਿਸ਼ਵਵਿਦਿਆਲਾ, ਦਰਭੰਗਾ, ਬਿਹਾਰ

ਦਿੱਲੀ
  1. ਕਮਰਸ਼ੀਅਲ ਯੂਨੀਵਰਸਿਟੀ ਲਿਮਿਟਿਡ, ਦਰਿਯਾਗੰਜ, ਦਿੱਲੀ
  2. ਯੂਨਾਈਟਿਡ ਨੇਸ਼ਨਜ਼ ਯੂਨੀਵਰਸਿਟੀ, ਦਿੱਲੀ
  3. ਵੋਕੇਸ਼ਨਲ ਯੂਨੀਵਰਸਿਟੀ, ਦਿੱਲੀ
  4. ਏ.ਡੀ.ਆਰ.-ਸੈਂਟਰਿਕ ਜਿਯੂਰੀਡਿਕਲ ਯੂਨੀਵਰਸਿਟੀ, ਏ.ਡੀ.ਆਰ. ਹਾਊਸ, 8ਜੇ, ਗੋਪਾਲਾ ਟਾਵਰ, 25 ਰਾਜੇਂਦਰਾ ਪਲੇਸ, ਨਵੀਂ ਦਿੱਲੀ
  5. ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਇੰਜੀਨੀਅਰਿੰਗ, ਨਵੀਂ ਦਿੱਲੀ
  6. ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ-ਇੰਪਲਾਇਮੈਂਟ, ਰੋਜ਼ਗਾਰ ਸੇਵਾਸਦਨ, 672, ਸੰਜੇ ਇਨਕਲੇਵ, ਸਾਹਮਣੇ ਜੀ.ਟੀ.ਕੇ. ਡਿਪੋਟ, ਦਿੱਲੀ
  7. ਅਧਿਆਤਮਿਕ ਵਿਸ਼ਵਵਿਦਿਆਲਾ (ਸਪੀਰੀਚੂਅਲ ਯੂਨੀਵਰਸਿਟੀ), 351-352, ਫੇਸ-I, ਬਲਾਕ-ਏ, ਵਿਜੈ ਵਿਹਾਰ, ਰਿਠਾਲਾ, ਰੋਹਿਨੀ, ਦਿੱਲੀ

ਕਰਨਾਟਕ
  1. ਬਦਗਾਨਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੋਸਾਇਟੀ, ਗੋਕਾਕ, ਬੇਲਗਾਮ, ਕਰਨਾਟਕ

ਕੇਰਲ
  1. ਸੇਂਟ ਜਾਨ'ਸ ਯੂਨੀਵਰਸਿਟੀ, ਕਿਸ਼ਨੱਟਮ, ਕੇਰਲ

ਮਹਾਰਾਸ਼ਟਰ
  1. ਰਾਜਾ ਅਰੇਬਿਕ ਯੂਨੀਵਰਸਿਟੀ, ਨਾਗਪੁਰ, ਮਹਾਰਾਸ਼ਟਰ

ਪੱਛਮ ਬੰਗਾਲ
  1. ਇੰਡੀਅਨ ਇੰਸਟੀਚਿਊਟ ਆਫ ਆਲਟਰਨੇਟਿਵ ਮੈਡੀਸਿਨ, ਕਲਕੱਤਾ
  2. ਇੰਸਟੀਚਿਊਟ ਆਫ ਆਲਟਰਨੇਟਿਵ ਮੈਡੀਸਿਨ ਐਂਡ ਰਿਸਰਚ, 8-ਏ, ਡਾਇਮੰਡ ਹਾਰਬਰ ਰੋਡ, ਬਿਲਟੈਕ ਇੰਨ, ਦੂਜੀ ਮੰਜ਼ਿਲ, ਠਾਕੁਰਪੁਰਕੁਰ, ਕਲਕੱਤਾ

ਉੱਤਰ ਪ੍ਰਦੇਸ਼
  1. ਵਾਰਨਾਸਿਆ ਸੰਸਕ੍ਰਿਤ ਵਿਸ਼ਵਵਿਦਿਆਲਾ, ਵਾਰਾਣਸੀ (ਯੂ.ਪੀ.) ਜਗਤਪੁਰੀ, ਦਿੱਲੀ
  2. ਮਹਿਲਾ ਗ੍ਰਾਮ ਵਿਦਿਆਪੀਠ/ਵਿਸ਼ਵਵਿਦਿਆਲਾ, (ਵੂਮਨ'ਜ਼ ਯੂਨੀਵਰਸਿਟੀ) ਪ੍ਰਯਾਗ, ਇਲਾਹਾਬਾਦ, ਉੱਤਰ ਪ੍ਰਦੇਸ਼
  3. ਗਾਂਧੀ ਹਿੰਦੀ ਵਿਦਿਆਪੀਠ, ਪ੍ਰਯਾਗ, ਇਲਾਹਾਬਾਦ, ਉੱਤਰ ਪ੍ਰਦੇਸ਼
  4. ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟਰੋ ਕੰਪਲੈਕਸ ਹੋਮਿਓਪੈਥੀ, ਕਾਨਪੁਰ, ਉੱਤਰ ਪ੍ਰਦੇਸ਼
  5. ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ (ਓਪਨ ਯੂਨੀਵਰਸਿਟੀ), ਅਚਲਤਲ, ਅਲੀਗੜ੍ਹ, ਉੱਤਰ ਪ੍ਰਦੇਸ਼
  6. ਉੱਤਰ ਪ੍ਰਦੇਸ਼ ਵਿਸ਼ਵਵਿਦਿਆਲਾ, ਕੋਸੀ ਕਲਾਂ, ਮਥੁਰਾ, ਉੱਤਰ ਪ੍ਰਦੇਸ਼
  7. ਮਹਾਰਾਣਾ ਪ੍ਰਤਾਪ ਸ਼ਿਕਸ਼ਾ ਨਿਕੇਤਨ ਵਿਸ਼ਵਵਿਦਿਆਲਾ, ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼
  8. ਇੰਦ੍ਰਪ੍ਰਸਥਾ ਸ਼ਿਕਸ਼ਾ ਪਰਿਸ਼ਦ, ਇੰਸਟੀਟਿਊਸ਼ਨਲ ਏਰੀਆ, ਖੋੜਾ, ਮਕਾਨਪੁਰ, ਨੋਇਡਾ ਫੇਸ-II, ਉੱਤਰ ਪ੍ਰਦੇਸ਼

ਓਡੀਸ਼ਾ
  1. ਨਾਬਾਭਾਰਤ ਸ਼ਿਕਸ਼ਾ ਪਰਿਸ਼ਦ, ਅਨੁਪੂਰਨਾ ਭਵਨ, ਪਲਾਟ ਨੰ. 242, ਪਾਣੀ ਟੈਂਕੀ ਰੋਡ, ਸ਼ਕਤੀਨਗਰ, ਰੌੜਕੇਲਾ
  2. ਨਾਰਥ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਓਡੀਸ਼ਾ

ਪੁਡੂਚੇਰੀ
  1. ਸ੍ਰੀ ਬੋਧੀ ਅਕੈਡਮੀ ਆਫ ਹਾਇਰ ਐਜੂਕੇਸ਼ਨ, ਨੰ. 186, ਥਿਲਾਸਪੇਟ, ਵਜ਼ਹੂਥਾਵੂਰ ਰੋਡ, ਪੁਡੂਚੇਰੀ

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER