ਸਿੱਖਿਆ
ਵਿੱਦਿਅਕ ਅਦਾਰਿਆਂ ਵਿੱਚ "ਸੱਭਿਆਚਾਰਕ" ਪ੍ਰੋਗਰਾਮ
- ਪਰਮਜੀਤ
ਵਿੱਦਿਅਕ ਅਦਾਰਿਆਂ ਵਿੱਚ



ਕੁਝ ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਇੱਕ ਅਖੌਤੀ ਗਾਇਕ ਸਿੱਧੂ ਮੂਸੇ ਵਾਲੇ ਦਾ ਪ੍ਰੋਗਰਾਮ ਕਰਵਾਇਆ ਜਾਣਾ ਸੀ। ਇਸ ਪ੍ਰੋਗਰਾਮ ਨੂੰ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ, ਜਿਸ ਉੱਤੇ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ 'ਐੱਨ.ਐੱਸ.ਯੂ.ਆਈ.' ਦਾ ਕਬਜ਼ਾ ਹੈ, ਨੇ ਆਯੋਜਿਤ ਕਰਨਾ ਸੀ ਅਤੇ ਇਸ ਆਯੋਜਨ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਪ੍ਰਵਾਨਗੀ ਹਾਸਲ ਸੀ।

ਇਹ "ਸਿੱਧੂ ਮੂਸੇ ਵਾਲਾ" ਗਾਇਕਾਂ ਦੀ ਉਸ ਪੌਦ ਵਿੱਚ ਇੱਕ ਤਾਜ਼ਾ-ਤਾਜ਼ਾ ਬੂਟਾ ਹੈ ਜਿਹੜੇ ਹਥਿਆਰਾਂ, ਅਣਖਾਂ, ਨਸ਼ਿਆਂ, ਗੈਂਗਾਂ ਦੇ ਗੁਣਗਾਨ ਸਦਕਾ "ਸਟਾਰ" ਬਣੇ ਹੋਏ ਹਨ। ਇਸ ਪ੍ਰੋਗਰਾਮ ਦਾ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਵਿਰੋਧ ਕੀਤਾ, ਪੰਜਾਬੀ ਭਾਸ਼ਾ ਲਈ ਕੰਮ ਕਰ ਰਹੇ ਪ੍ਰੋ.ਧਨੇਸ਼ਵਰ ਰਾਓ ਨੇ ਇੱਥੋਂ ਤੱਕ ਕਿਹਾ ਕਿ ਜੇ ਇਹ ਅਖੌਤੀ ਗਾਇਕ ਯੂਨੀਵਰਸਿਟੀ ਆ ਕੇ ਆਪਣੇ ਉਕਤ ਕਿਸਮ ਦੇ ਗੀਤ ਗਾਉਂਦਾ ਹੈ ਤਾਂ ਉਹ ਉਸ ਉੱਤੇ ਐੱਫ.ਆਈ.ਆਰ. ਦਰਜ ਕਰਵਾਉਣਗੇ। ਕਾਫ਼ੀ ਵਿਰੋਧ ਹੋਣ ਕਾਰਨ ਆਖ਼ਰ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਯੂਨੀਵਰਸਿਟੀ ਪੱਧਰ ਦੇ ਵਿੱਦਿਅਕ ਅਦਾਰਿਆਂ ਵਿੱਚ ਇਹੋ-ਜਿਹੇ ਗਾਇਕਾਂ ਦੇ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਜਿਨ੍ਹਾਂ ਦੀ ਨਾ ਤਾਂ ਸੰਗੀਤ ਜਗਤ ਨੂੰ ਕੋਈ ਦੇਣ ਹੈ, ਨਾ ਸਮਾਜ ਨੂੰ। ਜੇ ਤੁਸੀਂ ਕੋਈ ਵਿਚਾਰ-ਚਰਚਾ ਜਾਂ ਹੋਰ ਬੌਧਿਕ ਸਰਗਰਮੀ ਕਰਵਾਉਣ ਲਈ ਪ੍ਰਵਾਨਗੀ ਲੈਣ ਜਾਵੋ ਤਾਂ ਯੂਨੀਵਰਸਿਟੀਆਂ ਦੇ ਇਹੀ ਪ੍ਰਸ਼ਾਸ਼ਨ ਛੱਤੀ ਕਿਸਮ ਦੇ ਨਖਰੇ ਕਰਨਗੇ, ਅਤੇ ਹਰ ਸੰਭਵ ਕੋਸ਼ਿਸ਼ ਨਾਲ ਅਜਿਹੇ ਪ੍ਰੋਗਰਾਮ ਨੂੰ ਰੋਕਣਗੇ ਅਤੇ ਜਿੱਥੇ ਵਿਦਿਆਰਥੀਆਂ ਦੀ ਕੋਈ ਗਿਣਨਯੋਗ ਏਕਤਾ ਨਹੀਂ ਹੁੰਦੀ, ਉੱਥੇ ਤਾਂ ਇਹ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਦਿਵਸ ਤੱਕ ਨਹੀਂ ਮਨਾਉਣ ਦਿੰਦੇ।
----------
ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਜਿਸ ਵਿੱਦਿਅਕ ਅਦਾਰੇ ਵਿੱਚ ਵਿਦਿਆਰਥੀਆਂ ਨੂੰ ਇੱਕ ਪੋਸਟਰ ਆਦਿ ਲਗਾਉਣ ਲਈ ਪ੍ਰਸ਼ਾਸ਼ਨ ਜਲੀਲ ਕਰਨ ਦੀਆਂ ਹੱਦਾਂ ਪਾਰ ਕਰ ਦਿੰਦਾ ਹੈ, ਪੜ੍ਹਾਉਣ ਤੇ ਹੋਰ ਵਿੱਦਿਅਕ ਮਾਮਲਿਆਂ ਵਿੱਚ, ਕਲਾਸ ਵਿੱਚ ਇੱਕ ਸਵਾਲ ਕਰ ਲੈਣ ਉੱਤੇ ਅਨੁਸ਼ਾਸ਼ਨ ਦੀਆਂ ਦੁਹਾਈਆਂ ਦੇਣ ਲੱਗਦਾ ਹੈ, ਉਹੀ ਪ੍ਰਸ਼ਾਸ਼ਨ ਇਨ੍ਹਾਂ ਪ੍ਰੋਗਰਾਮਾਂ ਨੂੰ ਨਾ ਸਿਰਫ਼ ਹੱਲਾਸ਼ੇਰੀ ਦਿੰਦਾ ਹੈ ਸਗੋਂ ਫੰਡ ਵੀ ਦਿੰਦਾ ਹੈ, ਕਹਿੰਦੇ-ਕਹਾਉਂਦੇ "ਅਕਾਦਮਿਕ ਵਿਦਵਾਨ" ਮੁੱਖ-ਮਹਿਮਾਨ ਬਣਨ, ਦੋ-ਸ਼ਬਦ ਕਹਿਣ ਲਈ ਮੂਹਰੇ-ਮੂਹਰੇ ਹੋ-ਹੋ ਬਹਿੰਦੇ ਹਨ।
----------
ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਯੂਨੀਵਰਸਿਟੀ ਦੇ "ਵਿਦਿਆਰਥੀ ਭਲਾਈ ਡੀਨ" ਸ਼੍ਰੀ ਇਮੋਨੂਅਲ ਨਾਹਰ ਨੂੰ ਇਸ ਸਬੰਧੀ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇ ਵਾਲੇ ਦੇ ਗੀਤਾਂ ਬਾਰੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਹੱਦ ਹੈ ਬੇਸ਼ਰਮੀ ਦੀ! ਸਿੱਧੂ ਮੂਸੇ ਵਾਲੇ ਦੇ ਗੀਤਾਂ ਵਿੱਚ ਕਿਹੜੀ ਬੈਂਗਣੀ ਉੱਘੜਦੀ ਹੈ, ਇਸ ਬਾਰੇ ਸ਼੍ਰੀ ਨਾਹਰ ਨੂੰ ਛੱਡ ਕੇ ਪੰਜਾਬ ਦੇ ਹਰ ਬਾਸ਼ਿੰਦੇ ਨੂੰ ਪਤਾ ਹੋਵੇਗਾ।

ਇਸ ਤੋਂ ਕੁਝ ਹੀ ਦਿਨਾਂ ਬਾਅਦ ਪੰਜਾਬੀ ਯੂਨੀਵਰਸਿਟੀ ਨੇ ਬੱਬੂ ਮਾਨ ਦੇ ਅਖਾੜੇ ਦਾ ਪ੍ਰਬੰਧ ਕੀਤਾ ਹੈ, ਬੱਬੂ ਮਾਨ ਦੇ ਸੰਗੀਤ ਤੇ ਵਿੱਦਿਅਕ ਖੇਤਰ ਵਿੱਚ ਅਤੇ ਸਮਾਜ ਲਈ ਪਾਏ ਕਿਹੜੇ ਮਹਾਨ ਯੋਗਦਾਨ ਸਦਕਾ ਉਸ ਨੂੰ ਵਿਦਿਆਰਥੀਆਂ ਲਈ ਜ਼ਰੂਰੀ ਸਮਝਿਆ ਗਿਆ, ਇਹ ਸਮਝੋਂ ਬਾਹਰ ਹੈ। ਫ਼ਰਵਰੀ ਦੇ ਅੰਤ ਵਿੱਚ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਅਜਿਹੇ ਹੀ ਇੱਕ ਹੋਰ ਗਾਇਕ ਗੁਰਨਾਮ ਭੁੱਲਰ ਦਾ ਅਖਾੜਾ ਲੱਗ ਕੇ ਹਟਿਆ ਹੈ।

ਇਹ ਤਾਂ ਚਲੋ "ਅਖਾੜਿਆਂ" ਦੀ ਗੱਲ ਹੋਈ, ਇਸ ਤੋਂ ਇਲਾਵਾ ਵਿੱਦਿਅਕ ਅਦਾਰਿਆਂ ਵਿੱਚ ਆਪਣੇ ਪੱਧਰ ਉੱਤੇ ਸਲਾਨਾ-ਛਿਮਾਹੀ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਕਾਲਜ ਦੇ ਵਿਦਿਆਰਥੀ ਹੀ ਹਿੱਸਾ ਲੈਂਦੇ ਹਨ। ਪਰ ਜੇ ਇਨ੍ਹਾਂ ਦਾ ਤੱਤ ਰੂਪ ਖੰਗਾਲਿਆ ਜਾਵੇ ਤਾਂ ਇਹ ਵੀ ਅਖਾੜਿਆਂ ਤੋਂ ਕੋਈ ਬਹੁਤਾ ਵੱਖਰਾ ਨਹੀਂ ਹੁੰਦੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਅਨੇਕਾਂ ਕਿਸਮ ਦੇ ਪ੍ਰੋਗਰਾਮ, ਮੁਕਾਬਲੇ ਆਦਿ ਆਯੋਜਿਤ ਹੁੰਦੇ ਹਨ। ਫੈਸ਼ਨ ਸ਼ੋਅ, ਅੰਤਕਾਸ਼ਰੀ, ਬੇਹੂਦਾ ਗੀਤਾਂ ਉੱਤੇ ਬੇਹੂਦਾ ਨਾਚ, ਬੇਮਤਲਬ "ਸ਼ੁੱਧ ਮਨੋਰੰਜਨ" ਵਾਲੇ ਐੱਮ.ਟੀ.ਵੀ. ਕਿਸਮ ਦੇ ਮੁਕਾਬਲੇ ਆਦਿ ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਹਿੱਸਾ ਹੁੰਦਾ ਹੈ।
----------
ਵਿੱਦਿਅਕ ਅਦਾਰਿਆਂ ਵਿੱਚ ਆਪਣੇ ਪੱਧਰ ਉੱਤੇ ਸਲਾਨਾ-ਛਿਮਾਹੀ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਕਾਲਜ ਦੇ ਵਿਦਿਆਰਥੀ ਹੀ ਹਿੱਸਾ ਲੈਂਦੇ ਹਨ। ਪਰ ਜੇ ਇਨ੍ਹਾਂ ਦਾ ਤੱਤ ਰੂਪ ਖੰਗਾਲਿਆ ਜਾਵੇ ਤਾਂ ਫੈਸ਼ਨ ਸ਼ੋਅ, ਅੰਤਕਾਸ਼ਰੀ, ਬੇਹੂਦਾ ਗੀਤਾਂ ਉੱਤੇ ਬੇਹੂਦਾ ਨਾਚ, ਬੇਮਤਲਬ "ਸ਼ੁੱਧ ਮਨੋਰੰਜਨ" ਵਾਲੇ ਐੱਮ.ਟੀ.ਵੀ. ਕਿਸਮ ਦੇ ਮੁਕਾਬਲੇ ਆਦਿ ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਹਿੱਸਾ ਹੁੰਦਾ ਹੈ।
----------
ਡਾਂਸ-ਪਾਰਟੀਆਂ, ਕਲਚਰਲ ਨਾਈਟਾਂ ਦੇ ਨਾਮ ਹੇਠ ਖਰੂਦ ਭਰੋਸਿਆ ਜਾਂਦਾ ਹੈ, ਅਤੇ ਸ਼ਰਾਬ, ਕਾਕਿਆਂ ਦੀਆਂ ਲੜਾਈਆਂ, ਵਿਰਾਸਤ ਤੇ ਵਿਰਸੇ ਦਾ ਰੋਣ-ਪਿੱਟਣ, ਪਹਿਲਾਂ ਹੀ ਭਾਰੂ ਹੋ ਚੁੱਕਿਆ ਗੇੜੀ-ਕਲਚਰ, ਕੁੜੀਆਂ ਦਾ ਵਸਤੂਕਰਨ ਇਨ੍ਹਾਂ ਦਿਨਾਂ ਵਿੱਚ ਸਿਖਰ ਉੱਤੇ ਹੁੰਦਾ ਹੈ।

ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਜਿਸ ਵਿੱਦਿਅਕ ਅਦਾਰੇ ਵਿੱਚ ਵਿਦਿਆਰਥੀਆਂ ਨੂੰ ਇੱਕ ਪੋਸਟਰ ਆਦਿ ਲਗਾਉਣ ਲਈ ਪ੍ਰਸ਼ਾਸ਼ਨ ਜਲੀਲ ਕਰਨ ਦੀਆਂ ਹੱਦਾਂ ਪਾਰ ਕਰ ਦਿੰਦਾ ਹੈ, ਪੜ੍ਹਾਉਣ ਤੇ ਹੋਰ ਵਿੱਦਿਅਕ ਮਾਮਲਿਆਂ ਵਿੱਚ, ਕਲਾਸ ਵਿੱਚ ਇੱਕ ਸਵਾਲ ਕਰ ਲੈਣ ਉੱਤੇ ਅਨੁਸ਼ਾਸ਼ਨ ਦੀਆਂ ਦੁਹਾਈਆਂ ਦੇਣ ਲੱਗਦਾ ਹੈ, ਉਹੀ ਪ੍ਰਸ਼ਾਸ਼ਨ ਇਨ੍ਹਾਂ ਪ੍ਰੋਗਰਾਮਾਂ ਨੂੰ ਨਾ ਸਿਰਫ਼ ਹੱਲਾਸ਼ੇਰੀ ਦਿੰਦਾ ਹੈ ਸਗੋਂ ਫੰਡ ਵੀ ਦਿੰਦਾ ਹੈ, ਕਹਿੰਦੇ-ਕਹਾਉਂਦੇ "ਅਕਾਦਮਿਕ ਵਿਦਵਾਨ" ਮੁੱਖ-ਮਹਿਮਾਨ ਬਣਨ, ਦੋ-ਸ਼ਬਦ ਕਹਿਣ ਲਈ ਮੂਹਰੇ-ਮੂਹਰੇ ਹੋ-ਹੋ ਬਹਿੰਦੇ ਹਨ।

ਕਈ-ਕਈ ਦਿਨ ਚੱਲਣ ਵਾਲੇ ਇਹ ਸੱਭਿਆਚਾਰਕ ਪ੍ਰੋਗਰਾਮ ਕਹਿਣ ਨੂੰ ਤਾਂ ਵਿਦਿਆਰਥੀਆਂ ਦੀਆਂ ਕਲਾਤਮਕ ਤੇ ਸਿਰਜਣਾਤਮਕ ਸਮਰੱਥਾਵਾਂ ਨੂੰ ਜਗਾਉਣ ਤੇ ਪ੍ਰਗਟਾਉਣ ਦੇ ਮੰਚ ਵਜੋਂ ਪੇਸ਼ ਕੀਤੇ ਜਾਂਦੇ ਹਨ ਪਰ ਅਸਲ ਵਿੱਚ ਬਿਲਕੁਲ ਇਨ੍ਹਾਂ ਹੀ ਸਮਰੱਥਾਵਾਂ ਨੂੰ ਹੋਰ ਮਾਰਨ ਤੇ ਦਿਵਾਲਾ ਕੱਢਣ ਦਾ ਸਾਧਨ ਬਣ ਜਾਂਦੇ ਹਨ। ਪਹਿਲਾਂ ਤਾਂ ਇਨ੍ਹਾਂ "ਵਿਦਿਆਰਥੀ-ਆਯੋਜਿਤ" ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਦੀ ਘੱਟ, ਅਧਿਆਪਕਾਂ ਖਾਸ ਕਰਕੇ ਸੰਸਥਾ-ਪ੍ਰਸ਼ਾਸ਼ਕਾਂ ਅਤੇ ਸੱਤਾ ਦੇ ਨਜ਼ਦੀਕੀ ਅਧਿਆਪਕਾਂ ਦੀ ਜ਼ਿਆਦਾ ਚੱਲਦੀ ਹੈ।
----------
ਹੈਰਾਨੀ ਦੀ ਗੱਲ ਇਹ ਹੈ ਕਿ ਯੂਨੀਵਰਸਿਟੀ ਪੱਧਰ ਦੇ ਵਿੱਦਿਅਕ ਅਦਾਰਿਆਂ ਵਿੱਚ ਇਹੋ-ਜਿਹੇ ਗਾਇਕਾਂ ਦੇ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਜਿਨ੍ਹਾਂ ਦੀ ਨਾ ਤਾਂ ਸੰਗੀਤ ਜਗਤ ਨੂੰ ਕੋਈ ਦੇਣ ਹੈ, ਨਾ ਸਮਾਜ ਨੂੰ। ਜੇ ਤੁਸੀਂ ਕੋਈ ਵਿਚਾਰ-ਚਰਚਾ ਜਾਂ ਹੋਰ ਬੌਧਿਕ ਸਰਗਰਮੀ ਕਰਵਾਉਣ ਲਈ ਪ੍ਰਵਾਨਗੀ ਲੈਣ ਜਾਵੋ ਤਾਂ ਯੂਨੀਵਰਸਿਟੀਆਂ ਦੇ ਇਹੀ ਪ੍ਰਸ਼ਾਸ਼ਨ ਛੱਤੀ ਕਿਸਮ ਦੇ ਨਖਰੇ ਕਰਨਗੇ, ਅਤੇ ਹਰ ਸੰਭਵ ਕੋਸ਼ਿਸ਼ ਨਾਲ ਅਜਿਹੇ ਪ੍ਰੋਗਰਾਮ ਨੂੰ ਰੋਕਣਗੇ।
----------
"ਨਜ਼ਦੀਕੀਆਂ" ਦੀ ਇਹ ਟੋਲੀ ਅਸਲ ਵਿੱਚ ਉਨ੍ਹਾਂ ਬਹੁਤ ਸਾਰੇ ਢੰਗਾਂ ਵਿੱਚੋਂ ਇੱਕ ਹੁੰਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਕਾਬੂ ਵਿੱਚ ਰੱਖਿਆ ਜਾਂਦਾ ਹੈ। ਇਹ ਟੋਲੀ ਵਿਦਿਆਰਥੀਆਂ ਵਿੱਚੋਂ ਸਭ ਤੋਂ ਗੈਰ-ਸੰਵੇਦਨਸ਼ੀਲ, ਸ਼ੋਹਰਤ ਦੇ ਭੁੱਖੇ, ਚਾਪਲੂਸ, ਜੁਗਾੜਬਾਜ਼ ਅਤੇ ਕਾਕੇ ਕਿਸਮ ਦੇ ਤੱਤਾਂ ਨੂੰ ਛਾਂਟਦੀ ਤੇ ਇੱਕਜੁੱਟ ਕਰਦੀ ਹੈ ਅਤੇ ਇਹ ਜੁੱਟ ਨੂੰ ਵਿਦਿਆਰਥੀਆਂ ਦੇ ਨੁਮਾਇੰਦੇ ਬਣਾ ਕੇ ਇਸ ਅਖੌਤੀ "ਵਿਦਿਆਰਥੀ ਯੂਨੀਅਨ" ਤੋਂ ਬਿਨਾਂ ਹੋਰ ਕਿਸੇ ਵੀ ਵਿਦਿਆਰਥੀ ਦੀ ਸਮਰੱਥਾ, ਕਲਾਤਮਕਤਾ ਅਤੇ ਸਿਰਜਣਾਤਮਕਤਾ ਉੱਤੇ ਪਾਬੰਦੀ ਲਗਾ ਦਿੰਦੀ ਹੈ।

ਦੂਸਰਾ, ਇਹ ਸੱਭਿਆਚਾਰਕ ਪ੍ਰੋਗਰਾਮ ਵਿੱਦਿਅਕ ਅਦਾਰੇ ਵਿੱਚ ਮੌਜੂਦ ਅਣਐਲਾਨੀ ਐਮਰਜੈਂਸੀ ਵਿੱਚ ਢਿੱਲ ਦੇ ਕੇ ਵਿਦਿਆਰਥੀਆਂ 'ਚ ਇਹ ਭੁਲੇਖਾ ਖੜ੍ਹਾ ਕਰਨ ਦਾ ਯਤਨ ਹੁੰਦਾ ਹੈ ਕਿ ਪ੍ਰਸ਼ਾਸ਼ਕ ਅਜ਼ਾਦੀ-ਵਿਰੋਧੀ ਨਹੀਂ ਹਨ, ਉਹ ਤਾਂ ਸਿਰਫ਼ "ਪੜ੍ਹਾਈ ਵੇਲੇ ਪੜ੍ਹਾਈ, ਨੱਚਣ ਵੇਲੇ ਨੱਚਣ" ਦੀ ਗੱਲ ਕਰ ਕੇ ਵਿਦਿਆਰਥੀਆਂ ਦਾ ਭਲਾ ਹੀ ਕਰ ਰਹੇ ਹੁੰਦੇ ਹਨ। 

ਤੀਸਰਾ, ਇਨ੍ਹਾਂ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਅੰਦਰ ਉਹੀ ਸੱਭਿਆਚਾਰਕ-ਵਿਰਾਸਤੀ ਤੇ ਆਧੁਨਿਕ-ਸੜਾਂਦ ਭਰੀ ਜਾਂਦੀ ਹੈ ਜਿਸ ਤੋਂ ਸਾਡਾ ਸਮਾਜ ਬੁਰੀ ਤਰ੍ਹਾਂ ਪੀੜਿਤ ਹੈ ਅਤੇ ਇੱਕ ਢੰਗ ਨਾਲ ਵਿੱਦਿਅਕ ਸੰਸਥਾਵਾਂ ਇਸ ਸੱਭਿਆਚਾਰਕ ਸੜਾਂਦ ਨੂੰ ਮਾਨਤਾ ਦਿੰਦੀਆਂ ਹਨ, ਉਸ ਨੂੰ ਸਮਾਜ ਖਾਸ ਕਰਕੇ ਨੌਜਵਾਨਾਂ ਅੰਦਰ ਪ੍ਰਵਾਨਗੀ ਦਵਾਉਂਦੀਆਂ ਹਨ। ਕਮਾਲ ਤਾਂ ਇਹ ਹੁੰਦੀ ਹੈ ਕਿ ਇੱਕ ਗੀਤ ਕਾਰ ਜਾਂ ਕਮਰੇ ਵਿੱਚ ਬੈਠ ਕੇ ਸੁਣਨਾ ਅਸੱਭਿਅਕ ਹੁੰਦਾ ਹੈ, ਜਦਕਿ ਵਿੱਦਿਅਕ ਅਦਾਰੇ ਦੀ ਸਟੇਜ ਉੱਤੇ ਉਸੇ ਗੀਤ ਉੱਤੇ ਨਾਚ ਹੋ ਰਿਹਾ ਹੁੰਦਾ ਹੈ।

ਇਨ੍ਹਾਂ ਪ੍ਰੋਗਰਾਮਾਂ ਨੂੰ ਕੁਝ-ਕੁਝ ਸਮਾਜ-ਲੋਕ-ਪੱਖੀ ਚਿਹਰਾ-ਮੋਹਰਾ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ, ਜਿਵੇਂ ਨਸ਼ਿਆਂ, ਭਰੂਣ ਹੱਤਿਆ ਖਿਲਾਫ਼ ਕੋਈ-ਨਾ-ਕੋਈ ਨਾਟਕ-ਸ਼ਾਟਕ ਜਾਂ ਸਕਿੱਟ ਆਦਿ ਵੀ ਤਿਆਰ ਕਰਵਾਇਆ ਜਾਂਦਾ ਹੈ ਜਿਨ੍ਹਾਂ ਦਾ ਪੂਰਾ "ਕੰਟੈਂਟ" ਉੱਪਰ ਜ਼ਿਕਰ ਅਧੀਨ ਆਈ ਟੋਲੀ ਦੀ ਸੈਂਸਰ ਵਿੱਚੋਂ ਲੰਘਦਾ ਹੈ, ਸਾਫ਼ ਹੈ ਇਨ੍ਹਾਂ ਨਾਟਕਾਂ-ਸਕਿੱਟਾਂ ਵਿੱਚ ਕੁਝ ਵੀ ਅਗਾਂਹਵਧੂ ਤੇ ਸਮਾਜਪੱਖੀ ਨਹੀਂ ਬਚਦਾ, ਹੁੰਦਾ ਹੈ ਤਾਂ ਸਿਰਫ਼ ਸਤਹੀ ਕਿਸਮ ਦਾ ਰੋਣਾ-ਧੋਣਾ ਅਤੇ ਸਮਾਜਿਕ ਤੁਅੱਸਬਾਂ ਤੇ ਗੈਰ-ਵਿਗਿਆਨਕ ਵਿਚਾਰਾਂ ਦਾ ਅੰਤਹੀਣ ਦੁਹਰਾ ਤੇ ਗਧੀਗੇੜ।
----------
ਇਹ ਸੱਭਿਆਚਾਰਕ ਪ੍ਰੋਗਰਾਮ ਵਿੱਦਿਅਕ ਅਦਾਰੇ ਵਿੱਚ ਮੌਜੂਦ ਅਣਐਲਾਨੀ ਐਮਰਜੈਂਸੀ ਵਿੱਚ ਢਿੱਲ ਦੇ ਕੇ ਵਿਦਿਆਰਥੀਆਂ 'ਚ ਇਹ ਭੁਲੇਖਾ ਖੜ੍ਹਾ ਕਰਨ ਦਾ ਯਤਨ ਹੁੰਦਾ ਹੈ ਕਿ ਪ੍ਰਸ਼ਾਸ਼ਕ ਅਜ਼ਾਦੀ-ਵਿਰੋਧੀ ਨਹੀਂ ਹਨ, ਉਹ ਤਾਂ ਸਿਰਫ਼ "ਪੜ੍ਹਾਈ ਵੇਲੇ ਪੜ੍ਹਾਈ, ਨੱਚਣ ਵੇਲੇ ਨੱਚਣ" ਦੀ ਗੱਲ ਕਰ ਕੇ ਵਿਦਿਆਰਥੀਆਂ ਦਾ ਭਲਾ ਹੀ ਕਰ ਰਹੇ ਹੁੰਦੇ ਹਨ।
----------
ਇਨ੍ਹਾਂ ਨਾਟਕਾਂ-ਸਕਿੱਟਾਂ ਦੇ ਫ਼ੇਰ ਮੁੱਖ-ਮਹਿਮਾਨਾਂ ਅਤੇ ਦੋ-ਸ਼ਬਦੀਆਂ ਵੱਲੋਂ ਕਸੀਦੇ ਪੜ੍ਹੇ ਜਾਂਦੇ ਹਨ, ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ਵਿੱਚ ਲੋਕਹਿੱਤਾਂ ਦੇ ਪਹਿਰੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਦੇਖੋ, ਇਹ ਨੇ ਅਸਲੀ ਵਿਦਿਆਰਥੀ! ਇਹੋ ਜਿਹੇ ਬਣੋ, ਜੇ ਕਿਸੇ ਨੂੰ ਬਾਹਲਾ ਸ਼ੌਕ ਹੈ ਸਮਾਜ ਸੇਵਾ ਦਾ! ਹੱਕ ਮੰਗਣ ਲਈ ਲੜਨਾ ਅਤੇ ਵਿੱਦਿਅਕ ਅਦਾਰੇ ਦੀ ਤਾਨਸ਼ਾਹੀ ਖਿਲਾਫ਼ ਇੱਕਜੁੱਟ ਹੋਣਾ ਤਾਂ ਨਿਰੀ ਮੂਰਖਤਾ, ਗੈਰ-ਵਿਦਿਆਰਥੀਪੁਣਾ ਅਤੇ ਅਨੁਸ਼ਾਸ਼ਨਹੀਣਤਾ ਹੈ! ਫਿਰ ਇੱਥੋਂ ਹੀ ਪੈਦਾ ਹੁੰਦੇ ਹਨ ਮਲਾਲਾ, ਕੈਲਾਸ਼ ਸਤਿਆਰਥੀ ਦੇ ਬੌਣੇ ਐਡੀਸ਼ਨ! ਕਮਾਲਾਂ ਦੀ ਕਮਾਲ ਇਹ ਕਿ "ਪ੍ਰੋਗਰਾਮ" ਸਮਾਪਤੀ ਤੋਂ ਬਾਅਦ ਇਨ੍ਹਾਂ ਮਸਲਿਆਂ ਉੱਤੇ ਵੀ ਗੱਲ ਕਰਨਾ ਅਨੁਸ਼ਾਸ਼ਨਹੀਣਤਾ ਬਣ ਜਾਂਦਾ ਹੈ।

ਸਮੈਸਟਰ ਸਿਸਟਮ, ਹਰ ਦੂਜੇ-ਤੀਜੇ ਹਫ਼ਤੇ ਆਉਂਦੇ ਇਮਤਿਹਾਨਾਂ ਤੇ ਘੋਟਾ-ਟਾਈਪ ਪੜ੍ਹਾਈ, ਅਧਿਆਪਕਾਂ ਦੇ ਡਰਾਏ ਤੇ ਅਕਾਏ ਵਿਦਿਆਰਥੀ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਕੁਝ ਸੁੱਖ ਦਾ ਸਾਹ ਲੈਂਦੇ ਹਨ, ਇਸ ਲਈ ਬਹੁਤ ਸਾਰੇ ਖਰੇ ਤੇ ਸੰਵੇਦਨਸ਼ੀਲ ਵਿਦਿਆਰਥੀ ਵੀ ਇਨ੍ਹਾਂ ਝਾਂਸਿਆਂ ਦੇ ਸ਼ਿਕਾਰ ਹੁੰਦੇ ਹਨ। ਤੇ ਜਿਹੜੇ ਵਿੱਦਿਅਕ ਅਦਾਰੇ ਵਿੱਚ ਆਏ ਹੀ ਮੌਜ-ਮਸਤੀ, ਗੇੜੀਆਂ ਤੇ ਨੌਜਵਾਨੀ ਦੀ ਵਿਹਲ ਕੱਟਣ ਹੁੰਦੇ ਹਨ, ਉਨ੍ਹਾਂ ਲਈ ਤਾਂ ਇਹ ਪ੍ਰੋਗਰਾਮ "ਮੌਕੇ", "ਲਾਟਰੀ", ਮੌਜ-ਮਸਤੀ ਵਿੱਚ ਇੱਕ "ਰੁਮਾਂਚਕ" ਵਾਧਾ ਹੁੰਦੇ ਹਨ।

ਇਸ ਤਰ੍ਹਾਂ ਇਹ ਅਖੌਤੀ ਸੱਭਿਆਚਾਰਕ ਪ੍ਰੋਗਰਾਮ ਜਿਨ੍ਹਾਂ ਦੇ ਬੜੇ ਫੈਸ਼ਨੇਬਲ ਜਿਵੇਂ ਯੂਫੋਰੀਆ, ਜਸ਼ਨ (ਪਤਾ ਨੀਂ ਕਾਹਦਾ ਜਸ਼ਨ!!) ਆਦਿ ਨਾਮਕਰਨ ਕੀਤੇ ਜਾਂਦੇ ਹਨ, ਅਸਲ ਵਿੱਚ ਵਿਦਿਆਰਥੀਆਂ ਉੱਤੇ ਮੌਜੂਦਾ ਵਿੱਦਿਅਕ ਢਾਂਚੇ ਦੀ ਤਾਨਾਸ਼ਾਹੀ ਅਤੇ ਉਸ ਤੋਂ ਵੀ ਵੱਧ ਹਾਕਮਾਂ ਦੀ ਵਿਚਾਰਧਾਰਕ ਤਾਨਾਸ਼ਾਹੀ ਮਜ਼ਬੂਤ ਕਰਨ ਦੇ ਢੰਗ-ਤਰੀਕੇ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER