ਸਿੱਖਿਆ
ਸੀ.ਬੀ.ਐਸ.ਈ. ਪੇਪਰ ਲੀਕ
ਕਿਉਂ ਜਾਰੀ ਹੈ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ
- ਪੀ ਟੀ ਟੀਮ
ਕਿਉਂ ਜਾਰੀ ਹੈ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨਸੀ.ਬੀ.ਐਸ.ਈ. ਪੇਪਰ ਲੀਕ ਮਾਮਲੇ ਉੱਤੇ ਵਿਦਿਆਰਥੀਆਂ ਦਾ ਰੋਸ ਹਲੇ ਵੀ ਜਾਰੀ ਹੈ। ਵਿਦਿਆਰਥੀਆਂ ਨੇ ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ ਵਿੱਚ ਸਥਿੱਤ ਸੀ.ਬੀ.ਐਸ.ਈ. ਦੇ ਮੁੱਖ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਸੜਕ ਤੇ ਜਾਮ ਲਾਇਆ। ਕੁਝ ਵਿਦਿਆਰਥੀ 10ਵੀਂ ਦਾ ਗਣਿਤ ਦਾ ਪਰਚਾ ਤੇ 12ਵੀਂ ਦਾ ਅਰਥ-ਸ਼ਾਸ਼ਤਰ ਦਾ ਪਰਚਾ ਦੁਬਾਰਾ ਲੈਣ ਦੀ ਮੰਗ ਕਰ ਰਹੇ ਹਨ। ਹਾਲਾਂਕਿ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਫੈਂਸਲਾ ਕੀਤਾ ਹੈ, ਕਿ 10ਵੀਂ ਦਾ ਗਣਿਤ ਦਾ ਪਰਚਾ ਪੂਰੇ ਦੇਸ਼ ਦੀ ਬਜਾਏ ਸਿਰਫ ਦਿੱਲੀ ਤੇ ਹਰਿਆਣਾ ‘ਚ ਦੁਬਾਰਾ ਲਿਆ ਜਾ ਸਕਦਾ ਹੈ, ਜਦਕਿ 12ਵੀਂ ਦਾ ਅਰਥ-ਸ਼ਾਸ਼ਤਰ ਦਾ ਪਰਚਾ 25 ਅਪ੍ਰੈਲ ਨੂੰ ਦੁਬਾਰਾ ਲਿਆ ਜਾਵੇਗਾ। 

ਉਧਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਬਾਕੀ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਲਾਪਰਵਾਹੀ ਦੀ ਸਜ਼ਾ ਉਨ੍ਹਾਂ ਨੂੰ ਕਿਉਂ ਮਿਲੇ? ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਸਾਰੇ ਵਿਸ਼ਿਆਂ ਦੇ ਪਰਚੇ ਦੁਬਾਰਾ ਲਏ ਨਹੀਂ ਤਾਂ ਇਨ੍ਹਾਂ ਦੋਵੇਂ ਵਿਸ਼ਿਆਂ ਦੇ ਪਰਚੇ ਵੀ ਨਾ ਲਏ ਜਾਣ। ਇਸ ਮਾਮਲੇ ਉੱਤੇ ਕੇਂਦਰੀ ਸਿੱਖਿਆ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਤੇ ਹਰਿਆਣਾ ਵਿੱਚ ਜਾਂਚ ਜਾਰੀ ਹੈ, ਜੇਕਰ ਜਾਂਚ ਦੋਰਾਨ ਵੱਡੇ ਪੱਧਰ ਉੱਤੇ ਪਰਚਾ ਲੀਕ ਹੋਣ ਦੀ ਗੱਲ ਸਾਹਮਣੇ ਆਉਦੀ ਹੈ ਤਾਂ ਇਸ ਸੂਰਤ ਵਿੱਚ ਦਸਵੀਂ ਦੀ ਪ੍ਰੀਖਿਆ ਮੁੜ ਲਈ ਜਾਵੇਗੀ। ਉਨ੍ਹਾਂ ਨਾਲ ਹੀ ਆਖਿਆ ਕਿ ਹੁਣ 16 ਲੱਖ ਵਿਦਿਆਰਥੀਆਂ ਵਿੱਚੋਂ 14 ਲੱਖ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਦੁਬਾਰਾ ਨਹੀ ਦੇਣੀ ਪਵੇਗੀ, ਇਹ ਸਰਕਾਰ ਦਾ ਆਖ਼ਰੀ ਫੈਸਲਾ ਹੈ।

ਦਿੱਲੀ ਪੁਲਿਸ ਨੇ ਸੀ.ਬੀ.ਐਸ.ਈ. ਪੇਪਰ ਲੀਕ ਸਬੰਧਤ ਮਾਮਲੇ ਵਿੱਚ 60 ਤੋਂ ਵੀ ਵੱਧ ਲੋਕਾਂ ਤੋਂ ਪੁਛ-ਗਿਛ ਕੀਤੀ ਗਈ ਜਿਸ ਵਿੱਚ 10 ਵਟਸਐਪ ਗਰੁੱਪਾਂ ਦੇ ਪ੍ਰਬੰਧਕ ਵੀ ਸ਼ਾਮਿਲ ਹਨ। ਇਨ੍ਹਾਂ ਗਰੁੱਪਾਂ ਉੱਤੇ 700 ਲੋਕਾਂ ਤੱਕ ਲੀਕ ਹੋਇਆ ਪੇਪਰ ਸਾਝਾਂ ਕੀਤਾ ਗਿਆ ਸੀ। ਜਾਂਚ ਅਧਿਕਾਰੀ ਇਹ ਪਤਾ ਕਰਨ ਦੀ ਕੋਸ਼ਿਸ਼ ਕਰਨ ਰਹੇ ਹਨ, ਕਿ ਪਰਚਾ ਕਿੱਥੋ ਲੀਕ ਹੋਇਆ ਹੈ। ਉਧਰ ਪੁਲਿਸ ਨੇ ਕੌਮਾਂਤਰੀ ਸਰਚ ਇੰਜਣ ਗੂਗਲ ਤੋਂ ਉਸ ਈ-ਮੇਲ ਸੰਬੰਧੀ ਜਾਣਕਾਰੀ ਮੰਗੀ ਹੈ, ਜਿਸ ਦੁਆਰਾ ਸੀ.ਬੀ.ਐਸ.ਈ. ਦੇ ਮੁੱਖੀ ਨੂੰ 10ਵੀਂ ਦੇ ਪਰਚੇ ਲੀਕ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਪੁਲਿਸ ਨੇ ਇਸ ਸਬੰਧੀ ਦੋ ਮਾਮਲੇ ਦਰਜ ਕੀਤੇ ਹਨ ਅਰਥ-ਸ਼ਾਸਤਰ ਤੇ ਗਣਿਤ ਦਾ ਪਰਚਾ ਲੀਕ ਹੋਣ ਸਬੰਧੀ ਮਾਮਲਾ ਕ੍ਰਮਵਾਰ 27 ਤੇ 28 ਮਾਰਚ ਨੂੰ ਦਰਜ ਕੀਤਾ ਗਿਆ। 

ਸਿੱਖਿਆ ਸਕੱਤਰ ਅਨਿਲ ਸਵਰੂਪ ਨੇ ਕਿਹਾ ਕਿ 12ਵੀਂ ਦਾ ਅਰਥ-ਸ਼ਾਸ਼ਤਰ ਦਾ ਪਰਚਾ ਮੁੜ 25 ਅਪ੍ਰੈਲ ਨੂੰ ਦੇਸ਼ ਭਰ ਵਿੱਚ ਲਿਆ ਜਾਵੇਗਾ ਤੇ 10ਵੀਂ ਦੇ ਗਣਿਤ ਦੇ ਪਰਚੇ ਬਾਰੇ ਉਨ੍ਹਾਂ ਆਖਿਆ ਕਿ ਜੇ ਜਰੂਰਤ ਪਈ ਤਾਂ ਇਸ ਸਬੰਧੀ ਪਰਚਾ ਜੁਲਾਈ ਮਹੀਨੇ ਵਿੱਚ ਲਇਆ ਜਾ ਸਕਦਾ ਹੈ, ਵਿਦਿਆਰਥੀ ਇਸ ਲਈ ਤਿਆਰ ਰਹਿਣ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER