ਸਿੱਖਿਆ
ਇੱਕ ਗੰਭੀਰ ਰੂਪ ਵਿਚ ਜ਼ਖਮੀ
ਯੂਨੀਵਰਸਿਟੀ ਦੀ ਲਾਪਰਵਾਹੀ ਕਾਰਨ ਬਾਹਰੀ ਵਿਅਕਤੀਆਂ ਨੇ ਕੀਤਾ ਵਿਦਿਆਰਥੀਆਂ 'ਤੇ ਹਮਲਾ
- ਪੀ ਟੀ ਟੀਮ
ਯੂਨੀਵਰਸਿਟੀ ਦੀ ਲਾਪਰਵਾਹੀ ਕਾਰਨ ਬਾਹਰੀ ਵਿਅਕਤੀਆਂ ਨੇ ਕੀਤਾ ਵਿਦਿਆਰਥੀਆਂ 'ਤੇ ਹਮਲਾ



ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬਾਹਰੀ ਵਿਅਕਤੀਆਂ ਨੇ ਆ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਕਾਰਨ ਉਸ ਨੂੰ ਹਸਪਤਾਲ ਲੈ ਕੇ ਜਾਣਾ ਪਿਆ, ਜਿੱਥੇ ਉਸ ਦੇ ਸਿਰ ਵਿੱਚ ਛੇ ਟਾਂਕੇ ਲੱਗੇ। ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਸੱਟਾਂ ਲੱਗੀਆਂ।

ਵਿਦਿਆਰਥੀਆਂ ਵਲੋਂ ਹਮਲਾ ਕਰਨ ਵਾਲੇ ਦਾ ਨਾਮ ਹੁਸਨਪ੍ਰੀਤ ਮਾਹਿਓ ਦੱਸਿਆ ਜਾ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਹਿਲੇ ਹੀ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਸੀ ਕਿ ਇਹ ਹੁਸਨਪ੍ਰੀਤ ਨਾਮ ਦਾ ਮੁੰਡਾ ਯੂਨੀਵਰਸਿਟੀ ਵਿੱਚ ਆ ਕੇ ਮਾਹੌਲ ਖਰਾਬ ਕਰ ਸਕਦਾ ਹੈ ਲੇਕਿਨ ਇਸ ਦੇ ਬਾਵਜੂਦ ਵੀ ਯੂਨੀਵਰਸਿਟੀ ਸਿਕਿਓਰਿਟੀ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰ ਗਿਆ।

ਵਿਦਿਆਰਥੀਆਂ ਨੇ ਦੱਸਿਆ ਕਿ ਬਾਹਰੀ ਵਿਅਕਤੀਆਂ ਨੇ ਆਪਣੀ ਗੱਡੀਆਂ 'ਚ ਹਥਿਆਰ ਲਿਆ ਕੇ ਗੱਡੀਆਂ ਯੂਨੀਵਰਸਿਟੀ ਪਾਰਕਿੰਗ ਵਿੱਚ ਖੜ੍ਹੀਆਂ ਕੀਤੀਆਂ ਤੇ ਫਿਰ ਹਥਿਆਰਾਂ ਨਾਲ ਲੈਸ ਦਸ-ਪੰਦਰਾਂ ਬੰਦਿਆਂ ਨੇ ਆ ਕੇ ਨਿਹੱਥੇ ਵਿਦਿਆਰਥੀਆਂ 'ਤੇ ਅਚਨਚੇਤ ਹਮਲਾ ਕੀਤਾ। ਇਨ੍ਹਾਂ ਬੰਦਿਆਂ ਨੇ ਵਿਦਿਆਰਥੀਆਂ 'ਤੇ ਤਲਵਾਰਾਂ ਤੇ ਲਾਠੀਆਂ ਨਾਲ ਵਾਰ ਕੀਤਾ ਪਰ ਯੂਨੀਵਰਸਿਟੀ ਦੀ ਸਿਕਿਓਰਿਟੀ ਉਨ੍ਹਾਂ ਨੂੰ ਬਚਾਉਣ ਲਈ ਕੁਝ ਨਾ ਕਰ ਸਕੀ। ਹਮਲਾ ਕਰਕੇ ਇਹ ਲੋਕ ਆਪਣੀਆਂ ਗੱਡੀਆਂ ਪਾਰਕਿੰਗ ਵਿੱਚ ਹੀ ਛੱਡ ਕੇ ਫ਼ਰਾਰ ਹੋ ਗਏ।

ਇਹ ਸਾਰਾ ਵਾਕਿਆ ਯੂਨੀਵਰਸਿਟੀ ਦੀ ਯੂ.ਐੱਫ.ਸੀ. ਕੰਟੀਨ ਦੇ ਨੇੜੇ ਹੋਇਆ। ਇਸ ਸਾਰੇ ਵਾਕਿਆ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਹਮਲਾਵਰ ਹਥਿਆਰ ਲੈ ਕੇ ਯੂਨੀਵਰਸਿਟੀ ਵਿੱਚ ਕਿਵੇਂ ਦਾਖਲ ਹੋ ਗਏ ਜਦਕਿ ਯੂਨੀਵਰਸਿਟੀ ਕੋਲ ਆਪਣੀ ਇੰਨੀ ਸਿਕਿਓਰਟੀ ਹੈ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖਤੀ ਵਿੱਚ ਚਿਤਾਵਨੀ ਦੇਣ ਦੇ ਬਾਵਜੂਦ ਵੀ ਇਹ ਹਾਦਸਾ ਵਾਪਰਨ ਨਾਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਵਿਵਸਥਾ 'ਤੇ ਕਈ ਸਵਾਲ ਖੜ੍ਹੇ ਹੁੰਦੇ ਹਨ।

ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਬਾਰੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਕੋਈ ਜਵਾਬ ਨਹੀਂ ਮਿਲ ਸਕਿਆ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER