ਸਿੱਖਿਆ
ਪੱਤਰਕਾਰੀ ਵਿਭਾਗ 'ਚ ਵਿਸ਼ਵ ਮਾਤ ਭਾਸ਼ਾ ਦਿਵਸ 'ਤੇ ਵਿਸ਼ੇਸ਼ ਲੈਕਚਰ
- ਪੀ ਟੀ ਟੀਮ
ਪੱਤਰਕਾਰੀ ਵਿਭਾਗ 'ਚ ਵਿਸ਼ਵ ਮਾਤ ਭਾਸ਼ਾ ਦਿਵਸ 'ਤੇ ਵਿਸ਼ੇਸ਼ ਲੈਕਚਰਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ 21 ਫਰਵਰੀ ਨੂੰ ਸਮਰਪਿਤ ਵਿਸ਼ਵ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ 'ਮੀਡੀਆ ਅਤੇ ਸਮਾਜ' ਵਿਸ਼ੇ 'ਤੇ ਇੱਕ ਵਿਸ਼ੇਸ਼ ਲੈਕਚਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰੋਫੈਸਰ ਆਫ ਐਮੀਨੈਂਸ ਡਾ. ਬੀਰਇੰਦਰਪਾਲ ਸਿੰਘ ਨੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੂੰ ਅਜੋਕੇ ਦੌਰ ਵਿੱਚ ਮੀਡੀਆ ਦੀ ਭੂਮਿਕਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਮੀਡੀਆ ਦਾ ਪਸਾਰਾ ਹੋ ਰਿਹਾ ਹੈ ਉਵੇਂ ਉਵੇਂ ਸਾਡੇ ਜਿਊਣ ਦਾ ਢੰਗ ਅਤੇ ਸੋਚ ਬਦਲ ਰਹੀ ਹੈ। ਉਨ੍ਹਾਂ ਨਰੋਏ ਸਮਾਜ ਦੀ ਸਿਰਜਣਾ ਅਤੇ ਇਸ ਨੂੰੰ ਨਵੀਂ ਸੇਧ ਦੇਣ ਲਈ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮੀਡੀਆ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਵੀ ਸਕਾਰਾਤਮਕ ਭੂਮਿਕਾ ਨਿਭਾਵੇ। ਉਨ੍ਹਾਂ ਸੋਸ਼ਲ ਮੀਡੀਆ ਦੇ ਰੋਲ ਨੂੰ ਮਹੱਤਵਪੂਰਣ ਦੱਸਿਆ ਪਰ ਨਾਲ ਹੀ ਸੈਲਫੀ ਕ੍ਰੇਜ਼ 'ਤੇ ਚਿੰਤਾ ਵੀ ਜਤਾਈ।

ਵਿਭਾਗ ਦੇ ਮੁਖੀ ਡਾ. ਹੈਪੀ ਜੇਜੀ ਨੇ ਮਾਤ ਭਾਸ਼ਾ ਦਿਵਸ ਮੌਕੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਆਪਣੀ ਮਾਤ ਭਾਸ਼ਾ ਦੇ ਨਾਲ-ਨਾਲ ਹੋਰਨਾਂ ਭਾਸ਼ਾਵਾਂ ਦਾ ਵੀ ਸਤਿਕਾਰ ਕਰੀਏ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਭਾਸ਼ਾ ਸਾਹਿਤ ਅਤੇ ਸਭਿਆਚਾਰ ਦਾ ਦਰਪਣ ਹੁੰਦੀ ਹੈ। ਪੰਜਾਬੀ ਸਭਿਆਚਾਰ ਨਾਲ ਜੁੜੇ ਰਹਿਣ ਲਈ ਸਾਨੂੰ ਪੰਜਾਬੀ ਭਾਸ਼ਾ 'ਤੇ ਜ਼ੋਰ ਦੇਣਾ ਪਵੇਗਾ। ਪੰਜਾਬੀ ਭਾਸ਼ਾ ਦਾ ਵਿਸ਼ਵ ਵਿੱਚ ਨਿਵੇਕਲਾ ਸਥਾਨ ਹੈ ਤੇ ਮਾਂ ਬੋਲੀ ਦੇ ਪਸਾਰ ਵਿੱਚ ਪੰਜਾਬੀ ਗੀਤਾਂ ਅਤੇ ਫਿਲਮਾਂ ਦਾ ਅਹਿਮ ਯੋਗਦਾਨ ਹੈ। ਪਰ ਨਾਲ ਹੀ ਸਾਨੂੰ ਸਾਰਿਆਂ ਨੂੰ ਇਨ੍ਹਾਂ ਗੀਤਾਂ ਦੇ ਡਿਗਦੇ ਮਿਆਰ ਪ੍ਰਤੀ ਵੀ ਸੁਚੇਤ ਰਹਿਣ ਦੀ ਲੋੜ ਹੈ।

ਇਸ ਮੌਕੇ ਡਾ. ਨਵਜੀਤ ਸਿੰਘ ਜੌਹਲ ਨੇ ਪ੍ਰੋ. ਬੀਰਇੰਦਰਪਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਚੁਣੌਤੀਆਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਉਹ ਮੀਡੀਆ ਵਿੱਚ ਆਪਣੀ ਸਾਰਥਕ ਭੁਮਿਕਾ ਨਿਭਾ ਸਕਣ।  ਉਨ੍ਹਾਂ ਨੇ ਕਿਹਾ ਕਿ ਸਾਨੂੰ ਚੰਗੇ ਕਿਸਮ ਦੇ ਲੇਖ ਪੜ੍ਹਨੇ ਚਾਹੀਦੇ ਹਨ ਤਾਂ ਜੋ ਅਸੀਂ ਖ਼ੁਦ ਚੰਗਾ ਲਿਖ ਸਕੀਏ ਤੇ ਭਾਸ਼ਾ ਦੇ ਵਿਕਾਸ 'ਚ ਯੋਗਦਾਨ ਪਾ ਸਕੀਏ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੰਭਾਵਨਾਵਾਂ ਤਾਂ ਵਧੀਆਂ ਹਨ ਪਰ ਨਾਲ ਹੀ ਚੁਣੌਤੀਆਂ ਵੀ ਵਧੀਆਂ ਹਨ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER