ਸਿੱਖਿਆ
ਖ਼ਬਰ ਦੀ ਕਟਿੰਗ ਲਿਜਾਉਣ 'ਤੇ ਨਵੇਂ ਵਿਦਿਆਰਥੀਆਂ ਨੂੰ ਮਿਲੇਗੀ ਫੀਸ 'ਚ ਛੋਟ
ਯੂ.ਜੀ.ਸੀ. ਨੈੱਟ ਪ੍ਰੀਖਿਆ ਨਵੰਬਰ 2017 'ਚ ਵਰਧਮਾਨ ਕਰੀਅਰ ਪੁਆਇੰਟ ਦੇ ਵਿਦਿਆਰਥੀਆਂ ਨੇ ਬਾਜੀ ਮਾਰੀ
- ਪੀ ਟੀ ਟੀਮ
ਯੂ.ਜੀ.ਸੀ. ਨੈੱਟ ਪ੍ਰੀਖਿਆ ਨਵੰਬਰ 2017 'ਚ ਵਰਧਮਾਨ ਕਰੀਅਰ ਪੁਆਇੰਟ ਦੇ ਵਿਦਿਆਰਥੀਆਂ ਨੇ ਬਾਜੀ ਮਾਰੀ



ਯੂਨੀਵਰਿਸਟੀ ਗ੍ਰਾਂਟਸ ਕਮਿਸ਼ਨ ਕਮਿਸ਼ਨ (ਯੂ.ਜੀ.ਸੀ.) ਵੱਲੋਂ ਨਵੰਬਰ 2017 ਵਿੱਚ ਲਈ ਗਈ ਨੈੱਟ ਪ੍ਰੀਖਿਆ ਦੇ ਨਤੀਜੇ ਜੋਕਿ 2 ਜਨਵਰੀ 2018 ਨੂੰ ਐਲਾਨੇ ਗਏ 'ਚ ਵਰਧਮਾਨ ਕਰੀਅਰ ਪੁਆਇੰਟ (ਸਾਹਮਣੇ ਪੰਜਾਬੀ ਯੂਨੀਵਰਿਸਟੀ, ਪਟਿਆਲਾ) ਦੇ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਉੱਚ ਪੱਧਰੀ ਪ੍ਰਤੀਸ਼ਤ ਅੰਕ ਹਾਸਲ ਕਰਕੇ ਬਾਜੀ ਜਿੱਤੀ ਹੈ।

ਇਸ ਸਬੰਧੀ ਸੰਸਥਾ ਦੇ ਡਾਇਰੈਕਟਰ (ਡਾ. ਸੌਰਵ ਜੈਨ) ਨੇ ਦੱਸਿਆ ਕਿ ਅਕੈਡਮੀ ਵਿੱਚ ਨੈੱਟ ਪ੍ਰੀਖਿਆ ਦੀ ਕੋਚਿੰਗ ਉਪਰੰਤ ਇਸ ਵਾਰ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਪਿਛਲੇ ਸਾਲ 5 ਨਵੰਬਰ 2017 ਨੂੰ ਪੇਪਰ ਵਿੱਚ ਆਪਣੀ ਮਿਹਨਤ ਦੀ ਮਿਸਾਲ ਕਾਇਮ ਕਰਿਦਆਂ ਚੰਗੇ ਨੰਬਰ ਲੈਕੇ ਇਹ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਇਸ ਵਾਰ 100 ਤੋਂ ਵੀ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚੋਂ ਨੈੱਟ ਪਾਸ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ 7 ਵਿਦਿਆਰਥੀਆਂ ਨੇ ਜੇ.ਆਰ.ਆਫ. (JRF) ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਲਈ ਇਹ ਹੋਰ ਵੀ ਮਾਣ ਵਾਲੀ ਗੱਲ ਹੈ।

ਇਸ ਤੋਂ ਇਲਾਵਾ ਸੰਸਥਾ ਦੇ ਡਾਇਰੈਕਟਰ ਨੇ ਸੰਸਥਾ ਦੀ ਕਾਰਗੁਜਾਰੀ ਦੱਸਦਿਆਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਇਸ ਸੰਸਥਾ ਵਿੱਚ ਪੜ੍ਹ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵੱਖ-ਵੱਖ ਅਹੁਿਦਆਂ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਖੁਸ਼ੀ ਦੇ ਮੌਕੇ ਅਕੈਡਮੀ ਵਿੱਚ ਯੂ.ਜੀ.ਸੀ. ਨੈੱਟ, ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ, ਜੋ ਇਸ ਖ਼ਬਰ ਦੀ ਕਟਿੰਗ ਨਾਲ ਲੈਕੇ ਆਉਣਗੇ, ਦਾਖਲਾ ਫੀਸ ਵਿੱਚ 30 ਫੀਸਦੀ ਛੋਟ ਦਿੱਤੀ ਜਾਵੇਗੀ। ਇੱਥੇ ਲੋੜਵੰਦ ਵਿਦਿਆਰਥੀਆਂ ਨੂੰ ਫੀਸ ਵਿੱਚ ਭਾਰੀ ਛੋਟ ਦਿੱਤੀ ਜਾਂਦੀ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER