ਸਿੱਖਿਆ
ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ
ਵਿਦਿਆਰਥੀ ਜਥੇਬੰਦੀਆਂ ਨੇ ਵਾਈਸ ਚਾਂਸਲਰ ਨੂੰ ਦਿੱਤਾ ਮੈਮੋਰੰਡਮ
- ਪੀ ਟੀ ਟੀਮ
ਵਿਦਿਆਰਥੀ ਜਥੇਬੰਦੀਆਂ ਨੇ ਵਾਈਸ ਚਾਂਸਲਰ ਨੂੰ ਦਿੱਤਾ ਮੈਮੋਰੰਡਮ



ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ 'ਚ ਘਿਰੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੈਂਮਸ (ਸੈਂਟਰ ਫਾੱਰ ਅਡਵਾਂਸਡ ਮੀਡੀਆ ਸਟੱਡੀਜ਼) ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਜੀਤ ਸਿੰਘ ਦਾ ਮਾਮਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ।

ਪ੍ਰੋ.ਹਰਜੀਤ 'ਤੇ ਵਿਦਿਆਰਥਣਾਂ ਵੱਲੋਂ ਛੇੜਛਾੜ ਦੇ ਦੋਸ਼ ਲਗਾਏ ਗਏ ਸਨ। ਵਿਦਿਆਰਥੀਆਂ ਦੀ ਮੰਗ 'ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਬੰਧਤ ਪ੍ਰੋਫੈਸਰ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ। ਇਸ ਮਾਮਲੇ ਨਾਲ ਨਜਿੱਠਣ ਲਈ ਕਮੇਟੀ ਵੀ ਬਣਾਈ ਗਈ ਹੈ। ਪਰੰਤੂ ਅਜੇ ਤੱਕ ਕਮੇਟੀ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ।

ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਲਈ ਵਿਦਿਆਰਥੀ ਜਥੇਬੰਦੀਆਂ ਐੱਨ.ਐੱਸ.ਯੂ.ਆਈ. ਅਤੇ ਏ.ਆਈ.ਐੱਸ.ਐੱਫ. ਨੇ ਮਿਲ ਕੇ ਬੁੱਧਵਾਰ ਨੂੰ ਵਾਈਸ ਚਾਂਸਲਰ ਨੂੰ ਮੈਮੋਰੰਡਮ ਦਿੱਤਾ। ਇਸ ਮੈਮੋਰੰਡਮ ਦੀ ਕਾਪੀ ਕਮੇਟੀ ਮੁਖੀ ਡਾ. ਜਗਰੂਪ ਕੌਰ ਨੂੰ ਵੀ ਦਿੱਤੀ ਗਈ।

ਇਸ ਮੌਕੇ ਐੱਨ.ਐੱਸ.ਯੂ.ਆਈ. ਦੇ ਸਕੱਤਰ ਜਗਵੰਤ ਬਰਾੜ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਇਨਸਾਫ ਦੇਣ 'ਚ ਹੋ ਰਹੀ ਦੇਰੀ ਕਈ ਸ਼ੰਕੇ ਪੈਦਾ ਕਰਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਪ੍ਰੋ.ਹਰਜੀਤ 'ਤੇ ਇਸ ਮਾਮਲੇ ਤੋਂ ਪਹਿਲਾਂ ਵੀ ਛੇੜਛਾੜ ਦੇ ਦੋਸ਼ ਲੱਗ ਚੁੱਕੇ ਹਨ। ਪਰ ਇਸ ਪੁਰਾਣੇ ਮਸਲੇ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਮਾਂ-ਸੀਮਾ ਦੀ ਬਹਾਨੇਬਾਜ਼ੀ ਕਰਦਿਆਂ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰੰਤੂ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਕੁਲਦੀਪ ਵੀ. ਸਿੰਘ ਆਹਲੂਵਾਲੀਆ ਨੇ ਸਲਾਹ ਦਿੱਤੀ ਹੈ ਕਿ ਭਾਰਤੀ ਕਾਨੂੰਨ ਅਨੁਸਾਰ ਕੋਈ ਸਮਾਂ-ਸੀਮਾ ਨਿਸ਼ਚਿਤ ਨਹੀਂ ਕੀਤੀ ਗਈ।

ਇਸ ਦੌਰਾਨ ਏ.ਆਈ.ਐੱਸ.ਐੱਫ. ਦੇ ਜਿਲ੍ਹਾ ਪ੍ਰਧਾਨ ਸੰਦੀਪ ਲਾਧੂਕਾ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਬੰਧਤ ਮਾਮਲੇ ਨੂੰ ਹੱਲ ਕਰਨ ਲਈ ਬਣਾਈ ਗਈ ਕਮੇਟੀ ਅਜੇ ਤੱਕ ਕੋਈ ਵੀ ਹੱਲ ਕਰਨ 'ਚ ਅਸਮਰੱਥ ਰਹੀ ਹੈ। ਉਨ੍ਹਾਂ ਮੈਮੋਰੰਡਮ ਦਿੰਦਿਆਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਛੇਤੀ ਤੋਂ ਛੇਤੀ ਨਿਰਪੱਖ ਫੈਸਲਾ ਨਹੀਂ ਦਿੱਤਾ ਜਾਂਦਾ ਤਾਂ ਵਿਦਿਆਰਥੀਆਂ ਵੱਲੋਂ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਵਾਇਸ-ਚਾਂਸਲਰ ਨੇ ਬਿਆਨ ਦਿੰਦਿਆਂ ਕਿਹਾ ਕਿ ਸਬੰਧਤ ਮਾਮਲੇ ਦੀ ਜਾਂਚ ਲਈ ਯੂ.ਜੀ.ਸੀ. ਦੇ ਨਿਯਮਾਂ ਤਹਿਤ ਕਮੇਟੀ ਬਣਾਈ ਗਈ ਹੈ ਅਤੇ ਉਹ ਕਮੇਟੀ ਹੀ ਫੈਸਲਾ ਕਰੇਗੀ।

ਵਿਦਿਆਰਥੀਆਂ ਨੇ ਪ੍ਰਸ਼ਾਸਨ ਦੀ ਜਵਾਬਦੇਹੀ ਤੋਂ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਸਮੇਤ ਜਸਪ੍ਰੀਤ ਸਿੱਧੂ, ਸੁਖਚੈਨ ਕਰਤਾਰਪੁਰ, ਏਕਜੋਤ ਸਿੰਘ, ਸ਼ੈਸ਼ਵ ਨਾਗਰਾ, ਗਗਨ ਭੁੱਲਰ, ਲੱਕੀ ਆਦਿ ਵਿਦਿਆਰਥੀ ਹਾਜ਼ਰ ਸਨ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER