ਸਿੱਖਿਆ
ਕੌਮੀ ਖੋਜ ਮੁਕਾਬਲੇ 'ਟੈਕਨੋ ਚੈਂਪ 2017' 'ਚ ਸੀ.ਜੀ.ਸੀ. ਦੇ ਇੰਜੀਨੀਅਰਾਂ ਦੀ ਝੰਡੀ
ਸੀ.ਜੀ.ਸੀ. ਲਾਂਡਰਾਂ ਦੇ ਇੰਜੀਨੀਅਰਾਂ ਦੀ ਕਾਢ 'ਲੋਕਲ ਪੁਜੀਸਨਿੰਗ ਸਿਸਟਮ' ਨੂੰ ਉਤਰੀ ਭਾਰਤ ਵਿੱਚੋਂ ਪਹਿਲੀ ਅਤੇ ਕੌਮੀ ਪੱਧਰ 'ਤੇ ਦੋਇਮ ਪੁਜੀਸ਼ਨ
- ਪੀ ਟੀ ਟੀਮ
ਸੀ.ਜੀ.ਸੀ. ਲਾਂਡਰਾਂ ਦੇ ਇੰਜੀਨੀਅਰਾਂ ਦੀ ਕਾਢ 'ਲੋਕਲ ਪੁਜੀਸਨਿੰਗ ਸਿਸਟਮ' ਨੂੰ ਉਤਰੀ ਭਾਰਤ ਵਿੱਚੋਂ ਪਹਿਲੀ ਅਤੇ ਕੌਮੀ ਪੱਧਰ 'ਤੇ ਦੋਇਮ ਪੁਜੀਸ਼ਨਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਨੇ ਖੋਜ ਕਾਰਜਾਂ ਦੇ ਖੇਤਰ ਦੇ ਕੌਮੀ ਮੁਕਾਬਲੇ 'ਟੈਕਨੋ ਚੈਂਪ 2017' ਦੌਰਾਨ ਉਤਰੀ ਭਾਰਤ ਵਿੱਚੋਂ ਪਹਿਲਾ ਅਤੇ ਕੌਮੀ ਪੱਧਰ ਉਤੇ ਦੂਜਾ ਸਥਾਨ ਪ੍ਰਾਪਤ ਕਰਕੇ ਜਿਥੇ 75 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ ਉਥੇ ਹੀ ਦੇਸ਼ ਦੀ ਨਾਮਵਰ ਕੰਪਨੀ ਜੌਨ ਡੀਅਰ ਵਿਚ ਨੌਕਰੀ ਪ੍ਰਾਪਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।

ਸੀ.ਜੀ.ਸੀ. ਦੀ ਟੀਮ ਨੇ ਇਹ ਉਪਲੱਬਧੀ ਹੈਵੀਡਿਊਟੀ ਵਾਹਨ ਨਿਰਮਾਤਾ ਕੰਪਨੀ ਜੌਨ ਡੀਅਰ ਦੁਆਰਾ ਪੀਵੀ ਐਂਡ ਵੀ ਲੇਬਲਜ਼ ਅਤੇ ਟੈਕਨੋਲੋਜੀ ਸੈਂਟਰ ਇੰਡੀਆ ਦੇ ਸਹਿਯੋਗ ਨਾਲ ਪੁਣੇ ਵਿਖੇ ਕਰਵਾਏ ਕੌਮੀ ਖੋਜ ਮੁਕਾਬਲੇ 'ਟੈਕਨੋ ਚੈਂਪ 2017' ਦੌਰਾਨ ਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਤੇ ਵਕਾਰੀ ਸਿੱਖਿਆ ਸੰਸਥਾਵਾਂ ਦੀਆਂ 1800 ਤੋਂ ਵੱਧ ਟੀਮਾਂ ਦੇ 3500 ਵਿਦਿਆਰਥੀਆਂ ਨੂੰ ਪਛਾੜ ਕੇ ਪ੍ਰਾਪਤ ਕੀਤੀ।

ਇਸ ਕੌਮੀ ਮੁਕਾਬਲੇ ਦੌਰਾਨ ਸੀ.ਜੀ.ਸੀ. ਦੇ ਇੰਜੀਨੀਅਰਾਂ ਸ਼ੁਭਮ ਗੁਪਤਾ, ਬਾਬੂ ਕੁਮਾਰ ਭਾਰਦਵਾਜ ਅਤੇ ਰਾਜਿੰਦਰ ਸਿੰਘ ਦੀ ਟੀਮ ਵੱਲੋਂ ਭਾਰਤੀ ਕਿਸਾਨ ਜੀਵਨ ਨੂੰ ਬਿਹਤਰ ਬਨਾਉਣ ਲਈ ਲੇਟੈਸਟ ਤਕਨੀਕ ਨਾਲ ਲੈਸ ਤੇ ਘੱਟ ਤੋਂ ਘੱਟ ਲਾਗਤ ਵਾਲੇ ਡਰਾਈਵਰ ਲੈਸ ਖੇਤੀ ਸਲਿਊਸ਼ਨ 'ਲੋਕਲ ਪੁਜੀਸਨਿੰਗ ਸਿਸਟਮ' ਕੰਪਨੀ ਦੇ ਮਾਹਰਾਂ ਦੀ ਕਸੌਟੀ 'ਤੇ ਖਰਾ ਉਤਰਦਾ ਹੋਇਆ ਜਿਥੇ ਉੱਤਰੀ ਖੇਤਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ ਉਥੇ ਕੌਮੀ ਪੱਧਰ 'ਤੇ ਦੂਜੇ ਸਥਾਨ 'ਤੇ ਰਿਹਾ। ਕੰਪਨੀ ਦੇ ਪ੍ਰਬੰਧਕੀ ਅਮਲੇ ਨੇ ਜਿਥੇ ਸੀ.ਜੀ.ਸੀ. ਦੀ ਟੀਮ ਦਾ ਸਰਟੀਫਿਕੇਟ ਅਤੇ 75 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨ ਕੀਤਾ ਉਥੇ ਹੀ ਉਨ੍ਹਾਂ ਨੂੰ ਜੌਹਨ ਡੀਅਰ ਵਿਖੇ 7 ਲੱਖ ਦੇ ਸਾਲਾਨਾ ਪੈਕੇਜ਼ 'ਤੇ ਨੌਕਰੀ ਵੀ ਪ੍ਰਦਾਨ ਕੀਤੀ।

ਟੀਮ ਦੇ ਕੈਪਟਨ ਸ਼ੁਭਮ ਗੁਪਤਾ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਇੱਕ ਵਿਲੱਖਣ ਮੁਕਾਬਲਾ ਸੀ ਜਿਸ ਵਿੱਚ ਅਸੀਂ ਆਪਣੇ ਤਕਨੀਕੀ ਦਿਮਾਗ ਦੇ ਨਾਲ ਮੁਕਾਬਲਾ ਕਰਦੇ ਹੋਏ ਆਪਣੇ ਵਿਚਾਰਾਂ ਅਤੇ ਸੰਕਲਪਾਂ ਨੂੰ ਬਾਖੂਬੀ ਪੇਸ਼ ਕਰਨ 'ਚ ਸਫ਼ਲ ਰਹੇ। ਸਾਡੇ ਵੱਲੋਂ ਬਣਾਇਆ 'ਲੋਕਲ ਪੁਜੀਸਨਿੰਗ ਸਿਸਟਮ' ਟਰੈਕਟਰ ਵਿਚ ਫਿਟ ਹੋਣ ਉਪਰੰਤ ਬਿਨਾਂ ਡਰਾਈਵਰ ਤੋਂ ਇਕ ਵਾਰ ਕੰਮਾਂਡ ਦੇਣ ਉਤੇ ਦਰਸਾਏ ਗਏ ਕੁਲ ਏਰੀਆ ਵਿਚ ਸਮਾਂ ਨਿਰਧਾਰਿਤ ਕਾਰਜ ਕਰੇਗਾ। ਇਹ ਯੰਤਰ ਸਾਹਮਣੇ ਆਉਣ ਵਾਲੀ ਕਿਸੇ ਵੀ ਰੁਕਾਵਟ ਅਤੇ ਖਤਰੇ ਤੋਂ ਬਚਣ ਲਈ ਆਪਣੇ ਆਪ ਸਲਿਊਸ਼ਨ ਕੱਢੇਗਾ। ਇਸ ਯੰਤਰ ਵਾਲੇ ਟਰੈਕਟਰ ਦੀ ਕੀਮਤ 1.25 ਤੋਂ 1.75 ਕਰੋੜ ਰੁਪਏ ਹੋਵਗੀ। ਉਨ੍ਹਾਂ ਦੱਸਿਆ ਕਿ ਲਗਭਗ 10-11 ਘੰਟੇ ਦੀ ਖੋਜ ਪ੍ਰਕਿਰਿਆ ਦੌਰਾਨ ਸਾਡੀ ਟੀਮ ਦਾ ਕਾਰੋਬਾਰੀ ਸੰਭਾਵਨਾਵਾਂ ਦੇ ਨਾਲ ਭਰਪੂਰ ਤੇ ਘੱਟ ਤੋਂ ਘੱਟ ਲਾਗਤ ਵਾਲਾ ਆਈਡੀਆ ਹੋਰਨਾਂ ਟੀਮਾਂ ਤੋਂ ਬਿਲਕੁਲ ਵੱਖਰਾ ਸੀ ਜੋ ਕੰਪਨੀ ਦੇ ਮਾਹਰਾਂ ਨੇ ਅਕਸੈਪਟ ਕਰ ਲਿਆ।

ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀਆਂ ਦੀ ਇਸ ਵੱਡੀ ਪ੍ਰਾਪਤੀ 'ਤੇ ਬੋਲਦਿਆਂ ਸੰਸਥਾ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਸਾਡੇ ਵਿਦਿਆਰਥੀ ਆਪਣੇ ਕੋਰਸ ਗਿਆਨ ਤੇ ਵਿਵਹਾਰਿਕ ਗਿਆਨ ਦੀ ਬਦੌਲਤ ਕੌਮੀ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਦੇ ਖੋਜ ਮੁਕਾਬਲਿਆਂ ਵਿਚ ਵੱਡੀਆਂ ਪ੍ਰਾਪਤੀ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੁੰਦਾ ਹੈ ਜੇਕਰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮੇਂ ਦੇ ਹਾਣ ਦਾ ਤਕਨੀਕੀ ਗਿਆਨ ਦੇਣ ਲਈ ਉਚ ਤਕਨਾਲੋਜੀ ਨਾਲ ਲੈਸ ਵਿਸ਼ਵ ਵਿਆਪੀ ਲੈਬਜ਼ ਵਿਚ ਉਚ ਕੋਟੀ ਦੇ ਮਾਹਰ ਵਿਦਿਆਰਥੀਆਂ ਦੀ ਅਗਵਾਈ ਕਰਨ ਅਤੇ ਉਨ੍ਹਾਂ ਨੂੰ ਲੇਟੈਸਟ ਆਈਡੀਆਜ਼ ਤੇ ਵਰਕ ਕਰਨ ਦਾ ਵੱਧ ਤੋਂ ਵੱਧ ਸਮਾਂ ਮੁਹੱਈਆ ਕਰਾਉਣ। ਆਖ਼ਰ ਵਿਚ ਉਨ੍ਹਾਂ ਕੌਮੀ ਮੁਕਾਬਲੇ ਦੀ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਕਾਮਯਾਬ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER