ਸਿੱਖਿਆ
ਦੋਵੇਂ ਹੋਏ ਗ੍ਰਿਫਤਾਰ
ਆਈ.ਪੀ.ਐੱਸ. ਨੂੰ ਬਲੂਟੂਥ ਰਾਹੀਂ ਪਤਨੀ ਕਰਾ ਰਹੀ ਸੀ ਚੀਟਿੰਗ
- ਪੀ ਟੀ ਟੀਮ
ਆਈ.ਪੀ.ਐੱਸ. ਨੂੰ ਬਲੂਟੂਥ ਰਾਹੀਂ ਪਤਨੀ ਕਰਾ ਰਹੀ ਸੀ ਚੀਟਿੰਗ



ਚੇੱਨਈ ਵਿੱਚ ਸੋਮਵਾਰ ਨੂੰ ਯੂ.ਪੀ.ਐੱਸ.ਸੀ. ਮੇਨਜ਼ ਪ੍ਰੀਖਿਆ ਵਿੱਚ ਇੱਕ ਆਈ.ਪੀ.ਐੱਸ. ਅਫਸਰ ਚੀਟਿੰਗ ਕਰਦੇ ਹੋਏ ਫੜਿਆ ਗਿਆ। ਪੁਲਿਸ ਨੇ ਦੱਸਿਆ ਕਿ ਆਈ.ਪੀ.ਐੱਸ. ਸਫੀਰ ਕਰੀਮ ਪ੍ਰੀਖਿਆ ਦੇ ਦੌਰਾਨ ਬਲੂਟੂਥ ਦੇ ਜ਼ਰੀਏ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ। ਉਸ ਦੀ ਪਤਨੀ ਚੀਟਿੰਗ ਕਰਨ ਵਿੱਚ ਮਦਦ ਕਰ ਰਹੀ ਸੀ। ਦੱਸ ਦਈਏ ਕਿ ਉਸ ਵਕਤ ਆਈ.ਪੀ.ਐੱਸ. ਦੀ ਪਤਨੀ ਹੈਦਰਾਬਾਦ ਵਿੱਚ ਸੀ।

ਸਫੀਰ ਕਰੀਮ ਨੂੰ ਧੋਖਾਧੜੀ ਦੇ ਇਲਜ਼ਾਮ ਵਿੱਚ ਜੇਲ੍ਹ ਹੋ ਗਈ ਹੈ। ਨਾਲ ਹੀ ਉਸ ਦੀ ਪਤਨੀ ਨੂੰ ਵੀ ਹੈਦਰਾਬਾਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਕਰੀਮ 'ਤੇ ਆਈ.ਪੀ.ਸੀ. ਦੀ ਧਾਰਾ 420 (ਧੋਖਾਧੜੀ ਅਤੇ ਬੇਈਮਾਨੀ) ਦੇ ਤਹਿਤ ਕਾਰਵਾਈ ਕੀਤੀ ਗਈ।

ਕਰੀਮ ਆਪਣਾ ਕੋਚਿੰਗ ਸੈਂਟਰ ਵੀ ਚਲਾਉਂਦਾ ਹੈ। ਉਹ ਅਕਸਰ ਯੂ.ਪੀ.ਐੱਸ.ਸੀ. ਵਰਗੀਆਂ ਸਖਤ ਪ੍ਰੀਖਿਆਵਾਂ ਨੂੰ ਵੀਡੀਓ ਗੇਮ ਵਾਂਗ ਆਸਾਨ ਦੱਸਦਾ ਰਿਹਾ ਹੈ। 2015 ਵਿੱਚ ਮਲਿਆਲਮ ਡੇਲੀ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਕਰੀਮ ਨੇ ਸਿਵਲ ਸੇਵਾ ਪ੍ਰੀਖਿਆ ਦੀ ਤੁਲਨਾ ਵੀਡੀਓ ਗੇਮ ਨਾਲ ਕੀਤੀ ਸੀ। ਕਰੀਮ ਨੇ ਕਿਹਾ ਸੀ ਕਿ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਐਕਟਰ ਸੁਰੇਸ਼ ਗੋਪੀ ਨੇ ਉਸ ਨੂੰ ਆਈ.ਪੀ.ਐੱਸ. ਬਣਨ ਲਈ ਪ੍ਰੇਰਿਤ ਕੀਤਾ। ਵਰਣਨਯੋਗ ਹੈ ਕਿ ਗੋਪੀ ਮਲਿਆਲਮ ਫਿਲਮਾਂ ਵਿੱਚ ਪੁਲਿਸ ਅਧਿਕਾਰੀ ਦੀ ਭੂਮਿਕਾ ਲਈ ਜਾਣੇ ਜਾਂਦੇ ਹਨ।

ਸਫੀਰ ਕਰੀਮ ਕੇਰਲ ਦਾ ਨਿਵਾਸੀ ਹੈ। ਉਹ 2014 ਬੈਚ ਦਾ ਆਈ.ਪੀ.ਐੱਸ. ਅਧਿਕਾਰੀ ਹੈ। ਕਰੀਮ ਪ੍ਰੋਬੇਸ਼ਨ ਉੱਤੇ ਸੀ। ਕਰੀਮ ਦੀ ਪੋਸਟ‍ਿੰਗ ਨਾਗਜੁਨੇਰੀ ਵਿੱਚ ਏ.ਐੱਸ.ਪੀ. ਦੇ ਪਦ ਉੱਤੇ ਹੈ। ਆਈ.ਪੀ.ਐੱਸ. ਬਣਨ ਤੋਂ ਪਹਿਲਾਂ ਕਰੀਮ ਇੰਜੀਨੀਅਰਿੰਗ ਕਰ ਚੁੱਕਾ ਹੈ। ਉਸ ਨੇ ਕੈਟ ਪ੍ਰੀਖਿਆ ਵੀ ਕਲੀਅਰ ਕੀਤੀ ਹੋਈ ਹੈ।

ਦੇਸ਼ ਦੇ 24 ਸ਼ਹਿਰਾਂ ਵਿੱਚ ਯੂ.ਪੀ.ਐੱਸ.ਸੀ. ਮੇਨਜ਼ ਦੀ ਪ੍ਰੀਖਿਆ ਹੋ ਰਹੀ ਹੈ। ਇਹ ਪ੍ਰੀਖਿਆ 3 ਨਵੰਬਰ ਤੱਕ ਹੋਵੇਗੀ ਅਤੇ ਇਸ ਵਿੱਚ 763 ਉਮੀਦਵਾਰ ਸ਼ਾਮਿਲ ਹੋਣਗੇ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER