ਸਿੱਖਿਆ
ਐੱਨ.ਐੱਸ.ਯੂ.ਆਈ. ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦਾ ਗਠਨ
- ਪੀ ਟੀ ਟੀਮ
ਐੱਨ.ਐੱਸ.ਯੂ.ਆਈ. ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦਾ ਗਠਨ



ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਅਾਈ. ਪਟਿਆਲਾ ਦੇ ਪ੍ਰਧਾਨ ਦੀਪ ਟਿਵਾਣਾ ਅਤੇ ਪੰਜਾਬ ਪ੍ਰਧਾਨ ਇਕਬਾਲ ਗਰੇਵਾਲ ,ਚੰਡੀਗੜ੍ਹ ਪ੍ਰਧਾਨ ਗੁਰਜੋਤ ਸੰਧੂ ਦੀ ਅਗਵਾਈ ਵਿੱਚ ਜਥੇਬੰਦੀ ਦੀ 2017-2018 ਲਈ ਯੂਨੀਵਰਸਿਟੀ ਇਕਾਈ ਦਾ ਗਠਨ ਕੀਤਾ ਗਿਆ।

ਯੂਨੀਵਰਸਿਟੀ ਦੇ ਨਵ ਨਿਯੁਕਤ ਅਹੁਦੇਦਾਰਾਂ 'ਚ ਜਸਪ੍ਰੀਤ ਸਿੰਘ ਸਿੱਧੂ ਨੂੰ ਕੈਂਪਸ ਪ੍ਰਧਾਨ, ਜਗਵੰਤ ਸਿੰਘ ਬਰਾੜ ਨੂੰ ਸਕੱਤਰ, ਸੰਦੀਪ ਸਿੰਘ ਨੂੰ ਉਪ ਪ੍ਰਧਾਨ, ਦਿਲਰਾਜ ਸਿੰਘ ਗਿੱਲ ਨੂੰ ਚੇਅਰਮੈਨ ਅਤੇ ਗੁਰਦੀਪ ਸਿੰਘ ਰੰਧਾਵਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ।

ਇਸ ਮੌਕੇ ਇਕਬਾਲ ਗਰੇਵਾਲ ਅਤੇ ਦੀਪ ਟਿਵਾਣਾ ਨੇ ਵਿਦਿਆਰਥੀਆਂ ਦੇ ਹੱਕਾਂ ਲਈ ਨਾਅਰਾ ਲਾਇਆ ਅਤੇ ਵਿਸ਼ਵਾਸ ਦਵਾਇਆ ਕਿ ਮੁੱਖ ਮੰਤਰੀ ਦਫ਼ਤਰ ਵਿੱਚ ਯੂਨੀਵਰਸਿਟੀ ਦੇ ਬਣਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ।

ਨਵ ਨਿਯੁਕਤ ਸਕੱਤਰ ਜਗਵੰਤ ਸਿੰਘ ਬਰਾੜ ਨੇ ਵਿਦਿਆਥੀਆਂ ਨੂੰ ਭਰੋਸਾ ਦਵਾਇਆ ਕਿ ਐੱਨ.ਐੱਸ.ਯੂ.ਅਾਈ. ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਸਦਾ ਤਿਆਰ ਰਹੇਗੀ। ਕੈਂਪਸ ਪ੍ਰਧਾਨ ਜਸਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਕਿਸੀ ਵੀ ਤਰ੍ਹਾਂ ਦੀ ਲੋੜ ਪੈਣ ਉੱਤੇ ਵਿਦਿਆਰਥੀ ਬੇਝਿਝਕ ਉਨ੍ਹਾਂ ਕੋਲ ਪਹੁੰਚ ਕਰ ਸਕਦੇ ਹਨ।

ਇਸ ਮੌਕੇ ਯੂਨੀਵਰਸਿਟੀ ਦੀ ਗੋਲ ਮਾਰਕੀਟ ਵਿਖੇ ਵਿਦਿਆਰਥੀਆਂ ਦਾ ਭਾਰੀ ਇਕੱਠ ਮੋਜੂਦ ਰਿਹਾ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER