ਸਿੱਖਿਆ
ਹੁਣ ਨਤੀਜੇ ਹੋਣਗੇ ਛੇਤੀ ਘੋਸ਼ਿਤ
2018 ਤੋਂ ਆਈ.ਆਈ.ਟੀ. ਵਿੱਚ ਐਡਮਿਸ਼ਨ ਲਈ ਆਨਲਾਈਨ ਹੋਵੇਗੀ ਪ੍ਰੀਖਿਆ
- ਪੀ ਟੀ ਟੀਮ
2018 ਤੋਂ ਆਈ.ਆਈ.ਟੀ. ਵਿੱਚ ਐਡਮਿਸ਼ਨ ਲਈ ਆਨਲਾਈਨ ਹੋਵੇਗੀ ਪ੍ਰੀਖਿਆਆਈ.ਆਈ.ਟੀ. ਵਿੱਚ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ ਅਗਲੇ ਸਾਲ ਤੋਂ ਪੂਰੀ ਤਰ੍ਹਾਂ ਆਨਲਾਈਨ ਆਯੋਜਿਤ ਕੀਤੀ ਜਾਵੇਗੀ। ਐਤਵਾਰ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲਜੀ ਮਦਰਾਸ ਵਿੱਚ ਹੋਈ ਇੱਕ ਮੀਟਿੰਗ ਵਿੱਚ ਜੁਆਇੰਟ ਐਡਮਿਸ਼ਨ ਬੋਰਡ (ਜੇ.ਏ.ਬੀ.) ਨੇ ਇਹ ਫੈਸਲਾ ਲਿਆ। ਜੇ.ਏ.ਬੀ. ਆਈ.ਆਈ.ਟੀ. ਵਿੱਚ ਦਾਖਲੇ ਲਈ ਪਾਲਿਸੀ ਮੇਕਿੰਗ ਬਾਡੀ ਹੈ।

ਆਈ.ਆਈ.ਟੀ. ਮਦਰਾਸ ਦੇ ਡਾਇਰੈਕਟ ਅਤੇ ਜੁਆਇੰਟ ਐਡਮਿਸ਼ਨ ਬੋਰਡ ਦੇ ਚੇਅਰਮੈਨ ਭਾਸਕਰ ਰਾਮਮੂਰਤੀ ਨੇ ਕਿਹਾ ਕਿ ਜੇ.ਈ.ਈ. (ਐਡਵਾਂਸਡ) ਲਈ ਬਣੀ ਐਪੇਕਸ ਬਾਡੀ ਨੇ ਆਪਣੀ ਬੈਠਕ ਵਿੱਚ ਤੈਅ ਕੀਤਾ ਕਿ 2018 ਤੋਂ ਜੇ.ਈ.ਈ. (ਐਡਵਾਂਸਡ) ਆਨਲਾਈਨ ਆਯੋਜਿਤ ਕੀਤਾ ਜਾਵੇਗਾ। ਇਸ ਬਾਰੇ ਅੱਗੇ ਦੀ ਜਾਣਕਾਰੀ ਜੇ.ਏ.ਬੀ. ਦੁਆਰਾ ਛੇਤੀ ਹੀ ਦੇ ਦਿੱਤੀ ਜਾਵੇਗੀ।

ਦੇਸ਼ ਦੇ ਸਾਰੇ ਆਈ.ਆਈ.ਟੀ. ਸਮੇਤ ਐੱਨ.ਆਈ.ਟੀ. ਵਰਗੇ ਪ੍ਰਤਿਸ਼ਠਿਤ ਇੰਜੀਨੀਅਰਿੰਗ ਕਾਲਜਾਂ ਵਿੱਚ ਐਡਮਿਸ਼ਨ ਜੇ.ਈ.ਈ. (ਐਡਵਾਂਸਡ) ਦੇ ਜ਼ਰੀਏ ਹੀ ਹੁੰਦਾ ਹੈ। ਇਸ ਸਾਲ ਕਰੀਬ 2.2 ਲੱਖ ਵਿਦਿਆਰਥੀ ਜੇ.ਈ.ਈ. (ਐਡਵਾਂਸਡ) ਵਿੱਚ ਬੈਠਣ ਲਈ ਯੋਗ ਸਨ। ਇਹ ਅੰਕੜਾ 2016 ਵਿੱਚ ਕੋਟਾ ਵਿੱਚ 20 ਹਜ਼ਾਰ ਗਿਣਤੀ ਵਧਾਉਣ ਦੇ ਬਾਅਦ ਸੀ। ਜੇ.ਏ.ਬੀ. ਨੇ ਐਡਵਾਂਸਡ ਐਗਜ਼ਾਮ ਨੂੰ ਪੂਰੀ ਤਰ੍ਹਾਂ ਆਨਲਾਈਨ ਕਰਵਾਉਣ ਦਾ ਫੈਸਲਾ ਲਿਆ ਹੈ ਤਾਂ ਕਿ ਆਕਲਨ ਦੀ ਪ੍ਰਕਿਰਿਆ ਨੂੰ ਅਸਾਨੀ ਨਾਲ ਪੂਰਾ ਕੀਤਾ ਜਾ ਸਕੇ।

ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਪ੍ਰੀਖਿਆ ਵਿੱਚ ਪਾਰਦਰਸ਼ਿਤਾ ਲਿਆਉਣਾ ਅਤੇ ਐਗਜ਼ਾਮ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣਾ ਹੈ। ਇਕਨਾਮਿਕ ਟਾਈਮਸ ਨਾਲ ਗੱਲ ਕਰਦੇ ਹੋਏ ਰਾਮਮੂਰਤੀ ਨੇ ਦੱਸਿਆ ਕਿ ਹੁਣ ਨਤੀਜੇ ਛੇਤੀ ਘੋਸ਼ਿਤ ਕੀਤੇ ਜਾ ਸਕਦੇ ਹਨ। ਸੰਸਾਧਨ ਦੇ ਨਜ਼ਰੀਏ ਤੋਂ ਐਗਜ਼ਾਮ ਆਨਲਾਈਨ ਕਰਾਉਣਾ ਜ਼ਿਆਦਾ ਅਸਾਨ ਹੋਵੇਗਾ। ਐਗਜ਼ਾਮ ਆਨਲਾਈਨ ਕਰਾਉਣ ਨੂੰ ਲੈ ਕੇ ਬਹੁਤ ਪਹਿਲਾਂ ਤੋਂ ਬਹਿਸ ਚੱਲ ਰਹੀ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਅਗਲੇ ਸਾਲ ਤੋਂ ਆਨਲਾਈਨ ਐਗਜ਼ਾਮ ਹੋਣਗੇ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER