ਸਿੱਖਿਆ
5 ਨਵੰਬਰ ਨੂੰ ਹੋਵੇਗੀ ਪ੍ਰੀਖਿਆ
UGC-NET ਦੀ ਨੋਟੀਫਿਕੇਸ਼ਨ ਜਾਰੀ, ਇੱਥੇ ਵੀ ਜ਼ਰੂਰੀ ਹੋਇਆ ਆਧਾਰ
- ਪੀ ਟੀ ਟੀਮ
UGC-NET ਦੀ ਨੋਟੀਫਿਕੇਸ਼ਨ ਜਾਰੀ, ਇੱਥੇ ਵੀ ਜ਼ਰੂਰੀ ਹੋਇਆ ਆਧਾਰ



ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੀ ਰਾਸ਼ਟਰੀ ਯੋਗਤਾ ਪ੍ਰੀਖਿਆ (ਨੈੱਟ) ਲਈ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ। ਨੈੱਟ ਲਈ ਆਵੇਦਨ ਦੀ ਪ੍ਰਕਿਰਿਆ cbsenet.nic.in 'ਤੇ 11 ਅਗਸਤ ਤੋਂ ਸ਼ੁਰੂ ਹੋਵੇਗੀ। ਆਵੇਦਨ ਕਰਨ ਦੀ ਆਖਰੀ ਤਾਰੀਖ 11 ਸਤੰਬਰ ਹੋਵੇਗੀ। ਪ੍ਰੀਖਿਆ ਦੀ ਫੀਸ 12 ਸਤੰਬਰ ਤੱਕ ਜਮ੍ਹਾਂ ਕੀਤੀ ਜਾ ਸਕੇਗੀ। ਇਸ ਵਾਰ 5 ਨਵੰਬਰ ਨੂੰ ਇਹ ਪ੍ਰੀਖਿਆ ਹੋਵੇਗੀ। ਇਸ ਸਭ 'ਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਵਾਰ ਇਸ ਫਾਰਮ ਵਿੱਚ ਆਧਾਰ ਨੰਬਰ ਨੂੰ ਜ਼ਰੂਰੀ ਬਣਾਇਆ ਗਿਆ ਹੈ।

ਸੀ.ਬੀ.ਐੱਸ.ਈ. ਨੇ ਯੂ.ਜੀ.ਸੀ. ਨੈੱਟ-2017 ਦੀ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਬੋਰਡ ਨੇ ਇਸ ਪ੍ਰੀਖਿਆ ਨੂੰ ਹੋਰ ਜ਼ਿਆਦਾ ਪਾਰਦਰਸ਼ੀ ਬਣਾਉਣ ਲਈ ਇਹ ਕਦਮ ਚੁੱਕਿਆ ਹੈ। ਸੀ.ਬੀ.ਐੱਸ.ਈ. ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਆਧਾਰ ਨੂੰ ਲਾਜ਼ਮੀ ਕੀਤੇ ਜਾਣ ਦੇ ਬਾਅਦ ਪ੍ਰੀਖਿਆ ਕੇਂਦਰਾਂ ਵਿੱਚ ਸੁਵਿਧਾਜਨਕ ਅਤੇ ਬਿਨ੍ਹਾਂ ਪਰੇਸ਼ਾਨੀ ਦੇ ਆਵੇਦਕਾਂ ਦੀ ਪਹਿਚਾਣ ਨੂੰ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ।

ਪ੍ਰੀਖਿਆ ਫਾਰਮ ਵਿੱਚ ਆਧਾਰ ਨੰਬਰ ਭਰਨਾ ਜੰਮੂ-ਕਸ਼ਮੀਰ, ਅਸਾਮ ਅਤੇ ਮੇਘਾਲਏ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਲਾਜ਼ਮੀ ਹੋਵੇਗਾ। ਇਨ੍ਹਾਂ ਰਾਜਾਂ ਦੇ ਅਵੇਦਕਾਂ ਨੂੰ ਫਾਰਮ ਭਰਦੇ ਸਮੇਂ ਰਾਸ਼ਨ ਕਾਰਡ ਨੰਬਰ, ਬੈਂਕ ਅਕਾਊਂਟ ਨੰਬਰ, ਪਾਸਪੋਰਟ ਦਾ ਨੰਬਰ ਜਾਂ ਕੋਈ ਹੋਰ ਸਰਕਾਰੀ ਪਹਿਚਾਣ ਨੰਬਰ ਭਰਨਾ ਹੋਵੇਗਾ। ਇਨ੍ਹਾਂ ਰਾਜਾਂ ਦੇ ਆਵੇਦਕਾਂ ਨੂੰ ਆਪਣੇ ਪ੍ਰੀਖਿਆ ਕੇਂਦਰ ਦੀ ਚੋਣ ਵੀ ਉਥੇ ਦੀ ਹੀ ਕਰਨੀ ਹੋਵੇਗੀ।

ਯੂ.ਜੀ.ਸੀ. ਨੈੱਟ ਦੀ ਇਹ ਪ੍ਰੀਖਿਆ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਸਹਾਇਕ ਪ੍ਰੋਫੈਸਰ ਅਤੇ ਜੂਨੀਅਰ ਰਿਸਰਚ ਫੈਲੋ ਦੀ ਚੋਣ ਕਰਨ ਲਈ ਆਯੋਜਿਤ ਕੀਤੀ ਜਾਂਦੀ ਹੈ। ਸੀ.ਬੀ.ਐੱਸ.ਈ. ਨੇ ਪਹਿਲੀ ਵਾਰ ਇਸ ਪ੍ਰੀਖਿਆ ਵਿੱਚ ਆਧਾਰ ਨੰਬਰ ਨੂੰ ਲਾਜ਼ਮੀ ਕੀਤਾ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER