ਸਿੱਖਿਆ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਵਿਦਵਾਨਾਂ ਵੱਲੋਂ 'ਰਾਗ ਰਤਨ' ਪੁਸਤਕ ਰਿਲੀਜ਼
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗਾਂ ਦੇ ਫੋਟੋ ਚਿਤਰਣ ਦਾ ਵਿਲੱਖਣ ਕਾਰਜ ਹੋਇਆ ਲੋਕ ਅਰਪਣ
- ਪੀ ਟੀ ਟੀਮ
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗਾਂ ਦੇ ਫੋਟੋ ਚਿਤਰਣ ਦਾ ਵਿਲੱਖਣ ਕਾਰਜ ਹੋਇਆ ਲੋਕ ਅਰਪਣਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਪ੍ਰਸਿੱਧ ਫ਼ੋਟੋ ਆਰਟਿਸਟ ਤੇਜ ਪ੍ਰਕਾਸ਼ ਸਿੰਘ ਸੰਧੂ ਅਤੇ ਅਨੁਰਾਗ ਸਿੰਘ ਦੁਆਰਾ ਅੰਗਰੇਜ਼ੀ ਭਾਸ਼ਾ ਵਿਚ ਰਚਿਤ ਪੁਸਤਕ 'ਰਾਗ ਰਤਨ' ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਲੋਕ ਅਰਪਿਤ ਕੀਤੀ ਗਈ। ਇਸ ਸਮੇਂ ਪੰਜਾਬੀ ਦੇ ਵਿਦਵਾਨ ਅਦੀਬਾਂ ਨੇ ਆਪਣੀ ਭਰਪੂਰ ਹਾਜ਼ਰੀ ਦਿੱਤੀ।

ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਅਤੇ ਪ੍ਰਿੰਸੀਪਲ ਸੈਕਟਰੀ ਹਾਇਰ ਐਜੂਕੇਸ਼ਨ ਐੱਸ.ਕੇ.ਸੰਧੂ ਨੇ ਕਿਹਾ ਕਿ 'ਰਾਗ ਰਤਨ' ਪੁਸਤਕ ਦੁਆਰਾ ਫੋਟੋ ਚਿੱਤਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਸਾਕਾਰ ਕਰਨ ਦਾ ਉਪਰਾਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਹੈ। 

ਖਚਾਖਚ ਭਰੇ ਸੈਨੇਟ ਹਾਲ ਵਿਚ ਸੰਧੂ ਨੇ ਕਿਹਾ ਕਿ ਸੰਚਾਰ ਮੀਡੀਆ ਦੇ ਨਵੀਨ ਆਧੁਨਿਕ ਤਕਨੀਕ ਤੇ ਮਾਧਿਅਮ ਦੇ ਪ੍ਰਯੋਗ ਨੇ ਫੋਟੋਗਰਾਫੀ ਕਲਾ ਦੀਆਂ ਨਵੀਆਂ ਦਿਸ਼ਾਵਾਂ ਦੇ ਰਾਹ ਖੋਲੇ ਹਨ। ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਇਸ ਕਾਰਜ ਨੂੰ ਕਰਵਾਉਣ ਲਈ ਭਰਪੂਰ ਪ੍ਰਸ਼ੰਸਾ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਗੁਰਮਤਿ ਸੰਗੀਤ ਵਰਗੀਆਂ ਸਾਡੀਆਂ ਅਮੀਰ ਵਿਰਾਸਤਾਂ ਦੀ ਸਾਂਭ ਸੰਭਾਲ ਅਤੇ ਵਿਕਾਸ ਸਾਡਾ ਸਭ ਦਾ ਸਮੂਹਿਕ ਫ਼ਰਜ਼ ਹੈ। 

ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਪ੍ਰੋ. ਗੁਰਭਜਨ ਗਿੱਲ ਨੇ ਤੇਜ ਪ੍ਰਤਾਪ ਸਿੰਘ ਸੰਧੂ ਦੀ ਫੋਟੋਗਰਾਫੀ ਦੇ ਕਲਾ ਸਫ਼ਰ ਦੀ ਜਾਣਕਾਰੀ ਦਿੰਦਿਆਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਰਾਗਾਂ ਉੱਤੇ ਹੋਈ ਪੂਰਵਲੀ ਵਿਸ਼ਾਲ ਖੋਜ ਨੂੰ ਇਸ ਦਾ ਆਧਾਰ ਦੱਸਿਆ ਅਤੇ ਪੰਜਾਬੀ ਯੂਨੀਵਰਸਿਟੀ ਨੂੰ 'ਰਾਗ ਰਤਨ' ਪੁਸਤਕ ਵਾਸਤੇ ਅੰਗਰੇਜ਼ੀ ਅਤੇ ਪੰਜਾਬੀ ਪ੍ਰਕਾਸ਼ਨਾ ਦੇ ਲੇਖਕ ਵੱਲੋਂ ਸਮੂਹ ਅਧਿਕਾਰ ਦੇਣ ਦਾ ਐਲਾਨ ਕੀਤਾ।

ਸਿੱਖ ਚਿੰਤਕ ਤੇ ਪੁਸਤਕ ਦੇ ਸਹਿ ਸਿਰਜਕ ਅਨੁਰਾਗ ਸਿੰਘ ਨੇ ਪੁਸਤਕ ਦੇ 'ਇੰਟਰੋਡਕਟਰੀ ਥੀਸਿਸ' ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਹਰ ਰਾਗ ਦੇ ਫੋਟੋ ਚਿੱਤਰ ਦੇ ਨਾਲ ਉਸ ਰਾਗ ਵਿਚ ਅੰਕਿਤ ਬਾਣੀ, ਰਾਗ ਦੇ ਸਰੂਪ ਦੇ ਆਧਾਰ 'ਤੇ ਅੰਗਰੇਜ਼ੀ ਵਿਚ ਜਾਣਕਾਰੀ ਦਿਤੀ ਗਈ ਹੈ ਜੋ ਰਾਗ ਦੀ ਪ੍ਰਕ੍ਰਿਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਨੂੰ ਸਮਝਣ ਵਿਚ ਸਹਾਈ ਹੋਵੇਗੀ।

ਪੁਸਤਕ ਬਾਰੇ ਬੋਲਦਿਆਂ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਫੋਟੋ ਕਲਾਕਾਰ ਤੇਜ ਪ੍ਰਤਾਪ ਸੰਧੂ ਸਿੰਘ ਨੇ ਹਰਿਮੰਦਰ ਸਾਹਿਬ ਦੀਆਂ ਰਾਗਾਂ 'ਤੇ ਆਧਾਰਤ ਕੀਰਤਨ ਚੌਕੀਆਂ ਨੂੰ ਸਮੇਂ ਅਨੁਸਾਰ ਕਈ ਵਰ੍ਹੇ ਲਗਾ ਕੇ ਸਜੀਵ ਕੀਤਾ ਹੈ। ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਨ੍ਹਾਂ ਪੁਸਤਕ ਦੀ ਪ੍ਰਕਾਸ਼ਨਾ ਲਈ ਪੂਰਵਲੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਪਬਲੀਕੇਸ਼ਨ ਬਿਊਰੋ ਅਤੇ ਪ੍ਰਕਾਸ਼ਨਾ ਵਿਚ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਸਮਾਗਮ ਵਿਚ ਹਾਜ਼ਰ ਸ਼ਖ਼ਸੀਅਤਾਂ ਵਿਚ ਆਈ.ਜੀ. ਪਟਿਆਲਾ ਰੇਂਜ ਅਮਰਦੀਪ ਸਿੰਘ ਰਾਏ, ਬੀਰ ਦੇਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ, ਜਸਬੀਰ ਸਿੰਘ ਸਾਬਕਾ ਐੱਮ.ਐੱਲ.ਏ., ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਪੰਜਾਬ ਦੇ ਸੇਵਾਵਾਂ ਕਮਿਸ਼ਨਰ ਇਕਬਾਲ ਸਿੰਘ ਸਿੱਧੂ ਅਾਈ.ਏ.ਐੱਸ. (ਰਿਟਾਇਰਡ),ਸੁਖਚੈਨ ਸਿੰਘ ਗਿੱਲ ਡੀ.ਆਈ.ਜੀ. ਪਟਿਆਲਾ, ਸ. ਹਰਜੀਤ ਸਿੰਘ ਸੋਹੀ ਸਾਬਕਾ ਡਾਇਰੈਕਟਰ ਇਨਕਮ ਟੈਕਸ, ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਪੀ.ਪੀ.ਐੱਸ.ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER