ਸਿੱਖਿਆ
ਮੁਫ਼ਤ ਵਿੱਚ ਕਰੋ ਦੁਨੀਆ ਦੀ ਸੈਰ, ਬਸ ਕਰਨਾ ਹੋਵੇਗਾ ਇਹ ਕੰਮ
- ਪੀ ਟੀ ਟੀਮ
ਮੁਫ਼ਤ ਵਿੱਚ ਕਰੋ ਦੁਨੀਆ ਦੀ ਸੈਰ, ਬਸ ਕਰਨਾ ਹੋਵੇਗਾ ਇਹ ਕੰਮਜੇਕਰ ਤੁਸੀਂ ਦੁਨੀਆ ਘੁੰਮਣ ਦੇ ਸ਼ੌਕੀਨ ਹੋ ਅਤੇ ਤੁਹਾਡੇ ਕੋਲ ਘੁੰਮਣ ਲਈ ਪੈਸੇ ਨਹੀਂ ਹਨ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਹੁਣ ਤੁਸੀਂ ਮੁਫ਼ਤ ਵਿੱਚ ਦੁਨੀਆ ਘੁੰਮ ਸਕਦੇ ਹੋ। ਇਸ ਲਈ ਦੁਨੀਆਭਰ ਵਿੱਚ ਕੁਝ ਅਜਿਹੀ ਸੰਸਥਾਵਾਂ ਹਨ, ਜੋ ਤੁਹਾਨੂੰ ਇਹ ਮੌਕੇ ਦੇ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੇ ਨਾਲ ਵਲੰਟੀਅਰ ਦੇ ਤੌਰ ਉੱਤੇ ਜੁੜ ਕੇ ਤੁਹਾਨੂੰ ਸਿਰਫ ਦੁਨੀਆ ਘੁੰਮਣ ਦਾ ਮੌਕਾ ਹੀ ਨਹੀਂ ਮਿਲਦਾ ਹੈ, ਸਗੋਂ ਖਾਣ-ਪੀਣ ਅਤੇ ਰਹਿਣ ਦਾ ਪੂਰਾ ਇੰਤਜ਼ਾਮ ਵੀ ਇਨ੍ਹਾਂ ਵੱਲੋਂ ਕੀਤਾ ਜਾਂਦਾ ਹੈ। ਅਜਿਹੇ ਵਿੱਚ ਸਮਾਜਕ ਕਾਰਜ ਵਿੱਚ ਹਿੱਸਾ ਲੈ ਕੇ ਤੁਸੀਂ ਬਿਨ੍ਹਾਂ ਪੈਸਾ ਖਰਚ ਕੀਤੇ ਵਰਲਡ ਟਰੈਵਲਿੰਗ (ਦੁਨੀਆ ਘੁੰਮਣ) ਦਾ ਵੀ ਮਜ਼ਾ ਲੈ ਸਕਦੇ ਹੋ।

ਵਰਲਡ ਵਾਈਡ ਓਪਰਚਿਊਨਿਟੀ: ਟਰੈਵਲਿੰਗ ਦੇ ਨਾਲ ਨਵੀਂ ਸਕਿਲ ਸਿੱਖਣ ਦਾ ਮੌਕਾ
ਵਰਲਡ ਵਾਈਡ ਓਪਰਚਿਊਨਿਟੀ (WWOOF) ਇੱਕ ਅਜਿਹੀ ਸੰਸਥਾ ਹੈ, ਜੋ ਤੁਹਾਨੂੰ ਟਰੈਵਲਿੰਗ ਦੇ ਨਾਲ ਨਵੇਂ ਸਕਿਲ ਸਿੱਖਣ ਦਾ ਮੌਕਾ ਵੀ ਦਿੰਦੀ ਹੈ। ਇਸ ਸੰਸਥਾ ਦੇ ਨਾਲ ਰਜਿਸਟਰ ਕਰ ਕਰ ਤੁਸੀਂ ਆਰਗੇਨਿਕ ਖੇਤੀ ਅਤੇ ਹੋਰ ਛੋਟੇ ਵੱਡੇ ਕੰਮਾਂ ਨਾਲ ਜੁੜ ਸਕਦੇ ਹੋ। ਖਾਣ-ਪੀਣ ਅਤੇ ਰਹਿਣ ਦੀ ਵਿਵਸਥਾ ਹੋਸਟ ਦੇ ਵੱਲੋਂ ਹੋਵੇਗੀ। ਇਸਦੇ ਬਦਲੇ ਪ੍ਰਤੀ ਦਿਨ ਤੁਹਾਨੂੰ ਕੁਝ ਘੰਟਿਆਂ ਲਈ ਉਨ੍ਹਾਂ ਦੇ ਕੰਮ ਵਿੱਚ ਮਦਦ ਕਰਨੀ ਹੋਵੇਗੀ।

53 ਤੋਂ ਵੀ ਜ਼ਿਆਦਾ ਦੇਸ਼ਾਂ ਵਿੱਚ ਹਜ਼ਾਰਾਂ ਹੋਸਟ ਉਪਲੱਬਧ ਹਨ। ਇੱਥੇ ਤੁਸੀਂ ਇੱਕ ਹਫਤੇ ਤੋਂ ਲੈ ਕੇ ਸਾਲਾਂ ਤੱਕ ਰਹਿਣ ਦਾ ਆਪਣਾ ਪ੍ਰੋਗਰਾਮ ਬਣਾ ਸਕਦੇ ਹੋ। ਇਸ ਦੌਰਾਨ ਖਾਣ-ਪੀਣ ਅਤੇ ਰਹਿਣ ਦੀ ਪੂਰੀ ਜ਼ਿੰਮੇਵਾਰੀ ਹੋਸਟ ਦੀ ਹੋਵੇਗੀ।

ਹੈਲਪ ਐਕਸਚੇਂਜ: ਰਹਿਣਾ-ਖਾਣਾ ਅਤੇ ਘੁੰਮਣਾ ਹੋਵੇਗਾ ਮੁਫ਼ਤ
ਡਬਲਿਊ.ਡਬਲਿਊ.ਓ.ਓ.ਐੱਫ. ਦੀ ਤਰ੍ਹਾਂ ਹੀ helpx ਵੀ ਮਦਦ ਦੇ ਬਦਲੇ ਰਹਿਣਾ-ਖਾਣਾ ਮੁਫ਼ਤ ਦੇਣ ਦੀ ਵਿਵਸਥਾ ਕਰਾਉਂਦੀ ਹੈ। ਇਸ ਸੰਸਥਾ ਦੀ ਮਦਦ ਨਾਲ ਤੁਸੀਂ ਆਰਗੇਨਿਕ ਖੇਤੀ, ਨਾਨ-ਆਰਗੇਨਿਕ ਖੇਤੀ ਅਤੇ ਹੋਰ ਕੰਮਾਂ ਵਿੱਚ ਹੱਥ ਵੱਟਾ ਸਕਦੇ ਹੋ। ਬਦਲੇ ਵਿੱਚ ਰੋਜ਼ਮੱਰਾ ਦੀਆਂ ਸਾਰੀਆਂ ਸੁਵਿਧਾਵਾਂ ਮੁਫ਼ਤ ਵਿੱਚ ਉਪਲੱਬਧ ਕਰਾਈਆਂ ਜਾਂਦੀਆਂ ਹਨ। ਖੇਤੀ ਦੇ ਇਲਾਵਾ ਧਾਰਮਿਕ ਪ੍ਰੋਗਰਾਮ ਅਤੇ ਹੋਰ ਕਈ ਕੰਮਾਂ ਵਿੱਚ ਸਿਰਫ ਮਦਦ ਉਪਲੱਬਧ ਕਰ ਕੇ ਤੁਸੀਂ ਕਿਸੇ ਵੀ ਦੇਸ਼ ਵਿੱਚ ਟਰੈਵਲਿੰਗ ਦਾ ਮਜਾ ਲੈ ਸਕਦੇ ਹੋ। ਹੈਲਪ ਐਕਸਚੇਂਜ ਦੀ ਵੈੱਬਸਾਈਟ ਉੱਤੇ ਹੋਸਟ ਤਕ ਪਹੁੰਚਣ ਲਈ ਤੁਹਾਨੂੰ ਮਾਮੂਲੀ ਜਿਹੀ ਫੀਸ ਦੇਣੀ ਹੁੰਦੀ ਹੈ। ਹਾਲਾਂਕਿ ਹੋਸਟ ਵੱਲੋਂ ਤੁਹਾਨੂੰ ਰਹਿਣ-ਖਾਣ ਦੀ ਸਹੂਲਤ ਮਿਲਣ ਦੀ ਗਾਰੰਟੀ ਰਹਿੰਦੀ ਹੈ।

ਸੂਡਾਨ ਵਾਲੇਂਟੀਅਰਸ ਪ੍ਰੋਗਰਾਮ: ਘੁੰਮਣ ਦੇ ਨਾਲ ਕਮਾਉਣ ਦਾ ਵੀ ਮੌਕਾ
ਜੇਕਰ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ, ਤਾਂ ਤੁਸੀ ਸੂਡਾਨ ਵਾਲੇਂਟੀਅਰ ਪ੍ਰੋਗਰਾਮ ਦਾ ਹਿੱਸਾ ਬਣ ਕੇ ਸੂਡਾਨ ਦੀਆਂ ਖੂਬਸੂਰਤ ਵਾਦੀਆਂ ਦੀ ਸੈਰ ਕਰ ਸਕਦੇ ਹੋ। ਇਸਦੇ ਬਦਲੇ ਤੁਹਾਨੂੰ ਸਿਰਫ ਇੱਥੇ ਦੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣੀ ਹੋਵੇਗੀ। ਜ਼ਿਆਦਾਤਰ ਇਹ ਅੰਗਰੇਜ਼ੀ ਕਲਾਸਾਂ ਸਕੂਲ ਅਤੇ ਯੂਨੀਵਰਸਿਟੀਜ਼ ਵਿੱਚ ਹੁੰਦੀਆਂ ਹਨ। ਕੁਝ ਵਾਲੇਂਟੀਅਰਸ ਕੰਮਿਊਨਿਟੀ ਪ੍ਰੋਜੇਕਟਸ ਦਾ ਹਿੱਸਾ ਬਣ ਕੇ ਵੀ ਕੰਮ ਕਰਦੇ ਹਨ। ਇਸ ਪ੍ਰੋਗਰਾਮ ਦੇ ਤਹਿਤ ਕੰਮ ਕਰਨ ਉੱਤੇ ਤੁਹਾਨੂੰ ਜ਼ਰੂਰਤ ਦੀਆਂ ਸਾਰੀਆਂ ਚੀਜਾਂ ਉਪਲੱਬਧ ਕਰਾਈਆਂ ਜਾਣਗੀਆਂ। ਇਸਦੇ ਨਾਲ ਹੀ ਸਟਾਈਪੈਂਡ ਵੀ ਮਹੀਨੇ ਦੇ ਅੰਤ ਵਿੱਚ ਦਿੱਤਾ ਜਾਂਦਾ ਹੈ।

ਯੂ.ਐੱਨ. ਨਾਲ ਜੁੜ ਕੇ ਦੁਨੀਆ ਘੁੰਮੋ
ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਨਾਲ ਮਿਲ ਕੇ ਤੁਸੀਂ ਪੂਰੀ ਦੁਨੀਆ ਘੁੰਮ ਸਕਦੇ ਹੋ। ਡਿਸਾਸਟਰ ਮੈਨੇਜਮੈਂਟ ਜਾਂ ਆਰਥਿਕ ਵਿਕਾਸ ਸਮੇਤ ਕਈ ਖੇਤਰਾਂ ਵਿਚ ਜੇਕਰ ਮਾਹਿਰ ਹੋ, ਤਾਂ ਤੁਸੀਂ ਸੌਖ ਨਾਲ ਯੂ.ਐੱਨ. ਦੇ ਵਲੰਟੀਅਰ ਬਣ ਸਕਦੇ ਹੋ। ਜੇਕਰ ਮਾਹਿਰ ਨਹੀਂ ਹੋ, ਤਾਂ ਵੀ ਤੁਸੀਂ ਯੂ.ਐੱਨ. ਵਲੰਟੀਅਰ ਬਣ ਸਕਦੇ ਹੋ। ਯੂ.ਐੱਨ. ਦੁਨੀਆਭਰ ਦੇ ਹਜ਼ਾਰਾਂ ਐੱਨ.ਜੀ.ਓ. ਦੇ ਨਾਲ ਕੰਮ ਕਰਦਾ ਹੈ। ਅਜਿਹੇ ਵਿੱਚ ਇਹ ਆਪਣੇ ਵਲੰਟੀਅਰ ਨੂੰ ਇਨ੍ਹਾਂ ਐੱਨ.ਜੀ.ਓ. ਦੇ ਕੰਮਾਂ ਵਿੱਚ ਮਦਦ ਕਰਨ ਲਈ ਭੇਜਦਾ ਹੈ।

ਕੰਜ਼ਰਵੇਟਿਵ ਵਾਲੇਂਟੀਅਰਸ: ਆਸਟਰੇਲੀਆ, ਨਿਊਜ਼ੀਲੈਂਡ ਦੀ ਸੈਰ ਦਾ ਮੌਕਾ
ਆਸਟਰੇਲੀਆ, ਨਿਊਜ਼ੀਲੈਂਡ ਸਮੇਤ ਦੁਨੀਆ ਦੇ ਕਈ ਖੂੰਜਿਆਂ ਵਿੱਚ ਘੁੰਮਣ ਦਾ ਮੌਕਾ ਦੇਣ ਦੇ ਨਾਲ ਹੀ ਕੰਜ਼ਰਵੇਟਿਵ ਵਾਲੇਂਟੀਅਰਸ ਤੁਹਾਨੂੰ ਵਾਤਾਵਰਣ ਸਾਂਭ ਅਤੇ ਸੁਰੱਖਿਆ ਵਿੱਚ ਹੱਥ ਵਟਾਉਣ ਦਾ ਮੌਕਾ ਵੀ ਦਿੰਦੀ ਹੈ।

ਇਹ ਸੰਸਥਾ ਸਮੇਂ-ਸਮੇਂ ਉੱਤੇ ਸ਼ਾਰਟ ਟਰਮ ਪ੍ਰਾਜੈਕਟ ਚਲਾਉਂਦੀ ਹੈ, ਜਿਸ ਵਿੱਚ ਕੋਈ ਵੀ ਭਾਗ ਲੈ ਸਕਦਾ ਹੈ। ਪ੍ਰਾਜੈਕਟ ਦੇ ਦੌਰਾਨ ਖਾਣ-ਪੀਣ ਅਤੇ ਰਹਿਣ ਦੀ ਸਾਰੀ ਵਿਵਸਥਾ ਸੰਸਥਾ ਵੱਲੋਂ ਕੀਤੀ ਜਾਂਦੀ ਹੈ। ਹਾਲਾਂਕਿ ਕੰਜ਼ਰਵੇਟਿਵ ਵਲੰਟੀਅਰ ਬਣਨ ਲਈ ਇੱਕ ਛੋਟੀ ਫੀਸ ਵੀ ਤੁਹਾਨੂੰ ਭਰਨੀ ਪੈਂਦੀ ਹੈ।

ਪੀਸਕਾਰਪ‍ਸ: ਵੱਖ ਦੇਸ਼ ਵਿੱਚ ਰਹਿਣ ਦਾ ਇੱਕ ਸੁਨਿਹਰੀ ਮੌਕਾ
ਪੀਸਕਾਰਪ‍ਸ ਸੰਸਥਾ ਦੇ ਨਾਲ ਮਿਲ ਕੇ ਤੁਸੀਂ ਕਈ ਜ਼ਿੰਦਗੀਆਂ ਬਦਲ ਸਕਦੇ ਹੋ। ਇਹ ਸੰਸਥਾ ਤੁਹਾਨੂੰ ਇੱਕ ਵੱਖ ਦੇਸ਼ ਵਿੱਚ ਘੁੰਮਣ ਦਾ ਮੌਕਾ ਹੀ ਨਹੀਂ ਦਿੰਦੀ ਹੈ ਸਗੋਂ ਉਹ ਕੰਮ ਕਰਨ ਦਾ ਮੌਕਾ ਵੀ ਦਿੰਦੀ ਹੈ, ਜੋ ਤੁਸੀਂ ਹਮੇਸ਼ਾਂ ਤੋਂ ਕਰਨਾ ਚਾਹੁੰਦੇ ਸੀ।

ਪੀਸਕਾਰਪ‍ਸ ਵਲੰਟੀਅਰ ਬਣਨ ਤੋਂ ਪਹਿਲਾਂ ਤੁਹਾਨੂੰ ਘੱਟ ਤੋਂ ਘੱਟ 27 ਮਹੀਨੇ ਤੱਕ ਕਿਸੇ ਪ੍ਰਾਜੈਕਟ ਨਾਲ ਜੁੜਨ ਦੀ ਕਮਿਟਮੈਂਟ ਕਰਨੀ ਪੈਂਦੀ ਹੈ। ਇੱਕ ਵਾਰ ਤੁਸੀਂ ਪ੍ਰਾਜੈਕਟ ਨਾਲ ਜੁੜ ਗਏ ਤਾਂ ਤੁਹਾਡੀ ਸਾਰੀਆਂ ਬੁਨਿਆਦੀ ਜ਼ਰੂਰਤਾਂ ਦਾ ਖਿਆਲ ਸੰਸਥਾ ਰੱਖੇਗੀ। ਫਿਲਹਾਲ ਇਹ ਸੰਸਥਾ ਅਮਰੀਕਾ ਵਿੱਚ ਹੀ ਕੰਮ ਕਰ ਰਹੀ ਹੈ। ਹਾਲਾਂਕਿ ਵਾਲੇਂਟੀਅਰ ਓਵਰਸੀਜ਼ ਸਰਵਿਸੇਜ਼ ਦੀ ਮਦਦ ਨਾਲ ਤੁਸੀਂ ਇਸ ਸੰਸਥਾ ਨਾਲ ਜੁੜ ਕੇ ਬਦਲਾਅ ਲਿਆਉਣ ਵਿੱਚ ਮਦਦ ਕਰ ਸਕਦੇ ਹੋ।


Comment by: Inderjeet Singh

I like

reply


Comment by: Jasvir Singh Ghulal

U N da valantiar banna ha g

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER