ਕਾਰੋਬਾਰ

Monthly Archives: MAY 2018


ਭਰਨੇ ਪੈ ਰਹੇ ਹਨ ਜੁਰਮਾਨੇ
ਜਨ-ਧਨ ਖਾਤੇ ਖੁੱਲ੍ਹਵਾ ਕੇ ਫਸ ਗਏ ਗਰੀਬ ਲੋਕ
29.05.18 - ਪੀ ਟੀ ਟੀਮ
ਜਨ-ਧਨ ਖਾਤੇ ਖੁੱਲ੍ਹਵਾ ਕੇ ਫਸ ਗਏ ਗਰੀਬ ਲੋਕ



ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ 'ਜ਼ੀਰੋ ਬੈਲੈਂਸ, ਜ਼ੀਰੋ ਚਾਰਜ' ਵਾਲੇ ਖਾਤੇ ਖੁੱਲ੍ਹਵਾਉਣ ਲਈ ਖੂਬ ਪ੍ਰਚਾਰ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜ਼ੀਰੋ ਬੈਲੈਂਸ ਵਾਲੇ 'ਜਨ-ਧਨ ਖਾਤਿਆਂ' ਦਾ ਆਪਣੇ ਭਾਸ਼ਣਾਂ ਵਿੱਚ ਖੂਬ ਜ਼ਿਕਰ ਕੀਤਾ ਸੀ। ਲੇਕਿਨ ਇਨ੍ਹਾਂ ਖਾਤਿਆਂ ਨਾਲ ਜੁੜੀ ਹੁਣ ਇੱਕ ਚੌਂਕਾਉਣ ਵਾਲੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ 'ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ' ਜਿਸ ਵਿੱਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਅਕਾਊਂਟ ਵੀ ਸ਼ਾਮਿਲ ਹਨ, ਉਨ੍ਹਾਂ ਉੱਤੇ ਅਚਾਨਕ ਫਰੀਜ਼ ਹੋਣ ਜਾਂ ਰੈਗੂਲਰ ਹੋਣ ਦਾ ਖਤਰਾ ਹੈ।

ਦਰਅਸਲ 'ਨੋ-ਫਰਿਲ' ਜਾਂ 'ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ' 'ਚੋਂ ਮਹੀਨੇ ਵਿੱਚ ਚਾਰ ਮੁਫ਼ਤ ਟ੍ਰਾਂਜ਼ੈਕਸ਼ਨ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ 'ਤੇ ਕੋਈ ਵੀ ਬੈਂਕ ਕਿਸੇ ਵੀ ਤਰ੍ਹਾਂ ਦਾ ਚਾਰਜ ਨਹੀਂ ਲਗਾ ਸਕਦੇ ਅਤੇ ਉਸ ਦੇ ਬਾਅਦ ਪੈਸੇ ਕੱਢਣ ਉੱਤੇ ਚਾਰਜ ਲੱਗਣਾ ਹੁੰਦਾ ਹੈ। ਲੇਕਿਨ ਹੁਣ ਸਾਹਮਣੇ ਆਇਆ ਹੈ ਕਿ ਚਾਰ ਟ੍ਰਾਂਜ਼ੈਕਸ਼ਨ ਪੂਰੇ ਹੋਣ ਉੱਤੇ ਅਜਿਹੇ ਖਾਤਿਆਂ ਨੂੰ ਸਟੇਟ ਬੈਂਕ ਆਫ ਇੰਡੀਆ ਤੇ ਐਕਸਿਸ ਬੈਂਕ ਵਰਗੇ ਕਈ ਬੈਂਕ ਫਰੀਜ਼ ਕਰ ਰਹੇ ਹਨ।

ਉਥੇ ਹੀ ਐੱਚ.ਡੀ.ਐੱਫ.ਸੀ., ਸਿਟੀ ਬੈਂਕ ਵਰਗੇ ਬੈਂਕ ਚਾਰ ਟ੍ਰਾਂਜ਼ੈਕਸ਼ਨ ਪੂਰੇ ਹੋਣ ਉੱਤੇ ਉਨ੍ਹਾਂ ਖਾਤਿਆਂ ਨੂੰ ਆਪਣੇ ਆਪ ਹੀ ਰੈਗੂਲਰ ਅਕਾਊਂਟ ਵਿੱਚ ਤਬਦੀਲ ਕਰ ਰਹੇ ਹਨ। ਖਾਤਾ ਰੈਗੂਲਰ ਹੋਣ ਦਾ ਨੁਕਸਾਨ ਇਹ ਹੈ ਕਿ ਜੇਕਰ ਫਿਰ ਉਨ੍ਹਾਂ ਅਕਾਊਂਟ ਵਿੱਚ ਮਿਨਿਮਮ ਬੈਲੈਂਸ ਨਹੀਂ ਰੱਖਿਆ ਗਿਆ ਤਾਂ ਬਾਕੀ ਖਾਤਾ ਧਾਰਕਾਂ ਦੀ ਤਰ੍ਹਾਂ ਇਨ੍ਹਾਂ ਜਨ-ਧਨ ਖਾਤਾ ਧਾਰਕਾਂ 'ਤੇ ਵੀ ਪੈਨਲਟੀ ਲੱਗਣ ਲੱਗਦੀ ਹੈ।

ਰਿਪੋਰਟ ਵਿੱਚ ਕਿਹਾ ਗਿਆ, "ਪੰਜਵੀਂ ਨਿਕਾਸੀ ਕਰਦੇ ਹੀ ਬੈਂਕ ਧਾਰਕਾਂ ਦੀ ਸਹਿਮਤੀ ਦੇ ਬਿਨਾਂ ਹੀ ਇੱਕ-ਪੱਖੀ ਤਰੀਕੇ ਨਾਲ 'ਨੋ-ਫਰਿਲ' ਅਕਾਊਂਟਸ ਨੂੰ ਰੈਗੂਲਰ ਅਕਾਊਂਟਸ ਵਿੱਚ ਬਦਲ ਦੇ ਰਹੇ ਹਨ।"

ਇਹੀ ਨਹੀਂ ਬੈਂਕਾਂ ਨੇ ਫਰੀ ਟ੍ਰਾਂਜ਼ੈਕਸ਼ਨ ਦੀ ਪਰਿਭਾਸ਼ਾ ਨੂੰ ਵੀ ਬਿਲਕੁੱਲ ਬਦਲ ਦਿੱਤਾ ਹੈ। ਇਸ ਵਿੱਚ ਸਿਰਫ ਏ.ਟੀ.ਐੱਮ. 'ਚੋਂ ਕੱਢੇ ਗਏ ਪੈਸੇ ਹੀ ਨਹੀਂ, ਸਗੋਂ ਆਰ.ਟੀ.ਜੀ.ਐੱਸ., ਐੱਨ.ਈ.ਐੱਫ.ਟੀ., ਬ੍ਰਾਂਚ ਵਿਦਡਰਾਲ, ਈ.ਐੱਮ.ਆਈ. ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ।

ਰਿਪੋਰਟ ਦੇ ਅਨੁਸਾਰ, "ਨਿਯਮਾਂ ਵਿੱਚ ਗੜਬੜੀ ਦੇ ਕਾਰਨ ਬੈਂਕ 'ਨੋ-ਫਰਿਲ' ਖਾਤਾ ਧਾਰਕਾਂ ਉੱਤੇ ਜ਼ਿਆਦਾ ਸ਼ੁਲਕ ਲਗਾ ਰਹੇ ਹਨ।"

ਉਥੇ ਹੀ ਖਾਤਾ ਫਰੀਜ਼ ਹੋਣ ਉੱਤੇ ਜੇਕਰ ਕਿਸੇ ਨੇ ਸ਼ੁਰੂਆਤੀ ਕੁੱਝ ਦਿਨਾਂ ਵਿੱਚ ਚਾਰ ਟ੍ਰਾਂਜ਼ੈਕਸ਼ਨ ਪੂਰੀਆਂ ਕਰ ਲਈਆਂ ਤਾਂ ਫਿਰ ਬਾਕੀ ਪੈਸੇ ਕੱਢਣ ਲਈ ਉਸ ਨੂੰ ਅਗਲੇ ਮਹੀਨੇ ਦਾ ਇੰਤਜ਼ਾਰ ਕਰਨਾ ਹੋਵੇਗਾ। ਉਥੇ ਹੀ ਖਾਤਾ ਧਾਰਕ ਆਨਲਾਈਨ ਸਮਾਨ ਖਰੀਦਣ, ਭੀਮ ਐੱਪ ਰਾਹੀਂ ਪੈਸੇ ਟ੍ਰਾਂਸਫਰ ਕਰਨ ਜਾਂ ਡੈਬਿਟ ਕਾਰਡ ਰਾਹੀਂ ਪੈਸੇ ਦੇਣ ਵਿੱਚ ਅਸਮਰਥ ਹੋ ਜਾਂਦੇ ਹਨ।

ਗੌਰਤਲਬ ਹੈ ਕਿ ਇਹ ਜਾਣਕਾਰੀ ਆਈ.ਆਈ.ਟੀ. ਮੁੰਬਈ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਟੇਟ ਬੈਂਕ ਆਫ ਇੰਡੀਆ ਤੇ ਐਕਸਿਸ ਬੈਂਕ ਖਾਤਾ ਫਰੀਜ਼ ਕਰ ਦਿੰਦੇ ਹਨ, ਐੱਚ.ਡੀ.ਐੱਫ.ਸੀ. ਤੇ ਸਿਟੀ ਬੈਂਕ ਉਨ੍ਹਾਂ ਨੂੰ ਰੈਗੂਲਰ ਬੈਂਕ ਅਕਾਊਂਟ ਵਿੱਚ ਬਦਲ ਦਿੰਦੇ ਹਨ। ਆਈ.ਸੀ.ਆਈ.ਸੀ.ਆਈ. ਬੈਂਕ ਨੇ ਹਾਲ ਵਿੱਚ ਪੰਜਵੇਂ ਟ੍ਰਾਂਜ਼ੈਕਸ਼ਨ ਉੱਤੇ ਚਾਰਜ ਲੈਣਾ ਸ਼ੁਰੂ ਕੀਤਾ ਸੀ, ਲੇਕਿਨ ਵਿਰੋਧ ਦੇ ਬਾਅਦ ਫਿਲਹਾਲ ਅਜਿਹਾ ਨਹੀਂ ਹੋ ਰਿਹਾ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.





[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਭਾਰਤੀ ਕੰਪਨੀਆਂ ਦੇ ਹਨ ਪੈਟਰੋਲ ਪੰਪ
ਵਿਦੇਸ਼ ਜਾ ਕੇ 22 ਰੁਪਏ ਲੀਟਰ ਸਸ‍ਤਾ ਪੈਟਰੋਲ ਲਿਆ ਰਹੇ ਹਨ ਇਸ ਰਾਜ‍ ਦੇ ਲੋਕ
28.05.18 - ਪੀ ਟੀ ਟੀਮ
ਵਿਦੇਸ਼ ਜਾ ਕੇ 22 ਰੁਪਏ ਲੀਟਰ ਸਸ‍ਤਾ ਪੈਟਰੋਲ ਲਿਆ ਰਹੇ ਹਨ ਇਸ ਰਾਜ‍ ਦੇ ਲੋਕ



ਭਾਰਤ ਵਿੱਚ ਜਿੱਥੇ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ, ਉਥੇ ਹੀ ਦੂਜੇ ਪਾਸੇ ਇੱਕ ਗੁਆਂਢੀ ਦੇਸ਼ ਵਿੱਚ ਪੈਟਰੋਲ 22 ਰੁਪਏ ਪ੍ਰਤੀ ਲੀਟਰ ਸਸਤਾ ਹੈ।

ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਹੀ ਇਸ ਦੇਸ਼ ਨੂੰ ਪੈਟਰੋਲ ਭੇਜਦਾ ਹੈ। ਇਸ ਦੇਸ਼ ਵਿੱਚ ਜਿੰਨੇ ਵੀ ਪੈਟਰੋਲ ਪੰਪ ਹਨ, ਉਨ੍ਹਾਂ ਦਾ ਸੰਚਾਲਨ ਵੀ ਭਾਰਤੀ ਕੰਪਨੀਆਂ ਕਰਦੀਆਂ ਹਨ। ਇੰਡੀਅਨ ਆਇਲ ਕਾਰਪੋਰੇਟ ਲਿਮਿਟਿਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਇਸ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਰਦੇ ਹਨ।

ਇਸ ਦੇਸ਼ ਵਿੱਚ ਭਾਰਤੀਆਂ ਲਈ ਵੀ ਸੀਮਾ ਦਾ ਕੋਈ ਬੰਧਨ ਨਹੀਂ ਹੈ ਅਤੇ ਉਹ ਵੀ ਆਸਾਨੀ ਨਾਲ ਜਾ ਕੇ ਆਪਣੀ ਗੱਡੀ ਦਾ ਟੈਂਕ ਫੁਲ ਕਰਾ ਸਕਦੇ ਹਨ। ਸੀਮਾ ਦੇ ਉਸ ਪਾਰ 500 ਮੀਟਰ ਦੀ ਦੂਰੀ ਉੱਤੇ ਹੀ ਪੈਟਰੋਲ ਪੰਪ ਹੈ ਜਿਸ ਨੂੰ ਭਾਰਤੀ ਤੇਲ ਕੰਪਨੀਆਂ ਹੀ ਆਪਰੇਟ ਕਰਦੀਆਂ ਹਨ।

ਹੁਣ ਤੁਸੀਂ ਉਸ ਦੇਸ਼ ਦਾ ਨਾਮ ਜਾਣਨਾ ਚਾਹੁੰਦੇ ਹੈ ਤਾਂ ਉਹ ਵੀ ਅਸੀਂ ਦੱਸ ਦਿੰਦੇ ਹਾਂ। ਇਹ ਦੇਸ਼ ਹੈ ਭੂਟਾਨ, ਜਿੱਥੇ ਨੇਪਾਲ ਦੀ ਤਰ੍ਹਾਂ ਹੀ ਭਾਰਤੀਆਂ ਦੇ ਆਉਣ-ਜਾਣ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ।

ਅਸਮ ਦੇ ਬਕਸਾ ਜ਼ਿਲ੍ਹੇ ਦੇ ਸੀਮਾਵਰਤੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਗੱਡੀਆਂ ਕਦੇ ਵੀ ਭੂਟਾਨ ਦੇ ਸੈਮਡਰਪ ਜੋਂਗਖਾਰ ਪਹੁੰਚ ਜਾਂਦੀਆਂ ਹਨ ਅਤੇ ਉਹ ਵੀ ਬਿਨਾਂ ਕਿਸੇ ਟੈਕਸ ਜਾਂ ਚੈਕਿੰਗ ਦੇ। ਨੈਸ਼ਨਲ ਹਾਈਵੇ 127ਈ ਦੇ ਰਸਤੇ ਰੋਜ਼ਾਨਾ ਅਣਗਿਣਤ ਲੋਕ ਪੈਟਰੋਲ-ਡੀਜ਼ਲ ਲੈਣ ਲਈ ਭੂਟਾਨ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਉੱਥੇ 20 ਤੋਂ 22 ਰੁਪਏ ਸਸਤਾ ਪੈਟਰੋਲ-ਡੀਜ਼ਲ ਮਿਲ ਜਾਂਦਾ ਹੈ। ਬਕਸਾ ਵਿੱਚ ਪੈਟਰੋਲ ਦੀ ਕੀਮਤ 76 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਭੂਟਾਨ ਵਿੱਚ ਇਸ ਦੇ ਲਈ 54 ਰੁਪਏ ਖਰਚ ਕਰਨੇ ਪੈਂਦੇ ਹਨ। ਗੌਰਤਲਬ ਹੈ ਕਿ ਭੂਟਾਨ ਦੀ ਮੁਦਰਾ ਭਾਰਤੀ ਰੁਪਏ ਦੇ ਬਰਾਬਰ ਹੀ ਹੈ।

ਇਸ ਦੇ ਲਈ ਉਨ੍ਹਾਂ ਨੂੰ ਜ਼ਿਆਦਾ ਦੂਰ ਵੀ ਨਹੀਂ ਜਾਣਾ ਪੈਂਦਾ। 200 ਮੀਟਰ ਦੀ ਦੂਰੀ ਉੱਤੇ ਸੀਮਾ ਹੈ ਅਤੇ ਸੀਮਾ ਤੋਂ 300 ਮੀਟਰ ਉੱਤੇ ਪੈਟਰੋਲ ਪੰਪ। ਭਾਰਤ ਮਿੱਤਰ ਦੇਸ਼ ਹੋਣ ਦੇ ਨਾਤੇ ਭੂਟਾਨ ਤੋਂ ਕਿਸੇ ਤਰ੍ਹਾਂ ਦਾ ਕੋਈ ਟੈਕਸ ਵੀ ਨਹੀਂ ਵਸੂਲਦਾ ਹੈ। 1 ਜੁਲਾਈ 2017 ਤੋਂ ਭਾਰਤ ਵਿੱਚ ਜੀ.ਐੱਸ.ਟੀ. ਲਾਗੂ ਹੋਣ ਦੇ ਬਾਅਦ ਭੂਟਾਨ ਨੂੰ ਕੀਤੇ ਜਾਣ ਵਾਲੇ ਸਾਰੇ ਨਿਰਿਆਤ ਜ਼ੀਰੋ ਰੇਟੇਡ ਹੋ ਗਏ ਹਨ। ਭੂਟਾਨ ਤੋਂ ਜੋ ਐਕਸਾਈਜ਼ ਡਿਊਟੀ ਲਈ ਜਾਂਦੀ ਸੀ, ਉਹ ਹੁਣ ਮੋੜ ਦਿੱਤੀ ਜਾਂਦੀ ਹੈ। ਇਸ ਵਜ੍ਹਾ ਨਾਲ ਭੂਟਾਨ ਵਿੱਚ ਪੈਟਰੋਲ ਦੀ ਕੀਮਤ ਵਿੱਚ 17 ਫ਼ੀਸਦੀ ਅਤੇ ਡੀਜ਼ਲ ਵਿੱਚ 14 ਫ਼ੀਸਦੀ ਦੀ ਕਟੌਤੀ ਹੋ ਜਾਂਦੀ ਹੈ। ਇਸ ਕਾਰਨ ਇੱਥੇ ਪੈਟਰੋਲ ਅਤੇ ਡੀਜ਼ਲ ਕਾਫ਼ੀ ਸਸਤਾ ਹੈ।

ਕੁੱਝ ਲੋਕ ਇਸ ਲਈ ਭੂਟਾਨ ਜਾ ਕੇ ਪੈਟਰੋਲ ਭਰਵਾਉਂਦੇ ਹਨ ਕਿਉਂਕਿ ਇਸ ਦੇ ਬਕਸਾ ਦੇ ਸੀਮਾਵਰਤੀ ਇਲਾਕਿਆਂ ਵਿੱਚ ਪੈਟਰੋਲ ਪੰਪ ਨਹੀਂ ਹੈ, ਤਾਂ ਕੁੱਝ ਲੋਕ ਕਾਲਾ-ਬਜ਼ਾਰੀ ਕਰਨ ਲਈ ਜਾਂਦੇ ਹਨ। ਦੁਕਾਨਦਾਰ ਭੂਟਾਨ ਤੋਂ ਲਿਆ ਕੇ ਇੱਥੇ ਖੁੱਲ੍ਹੀਆਂ ਬੋਤਲਾਂ ਵਿੱਚ ਪੈਟਰੋਲ ਵੇਚਦੇ ਹਨ ਕਿਉਂਕਿ ਇੱਕ ਲੀਟਰ ਉੱਤੇ ਉਨ੍ਹਾਂ ਨੂੰ 20 ਤੋਂ 22 ਰੁਪਏ ਦਾ ਫਾਇਦਾ ਹੋ ਜਾਂਦਾ ਹੈ। ਵਰਣਨਯੋਗ ਹੈ ਕਿ ਅਸਮ ਵਿੱਚ 2016 ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਹਰ ਤਰ੍ਹਾਂ ਦੇ ਟੈਕਸ ਅਤੇ ਚੈਕਿੰਗ ਗੇਟਸ ਹਟਾ ਲਏ ਗਏ ਸਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.





[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਹਾਈਜਨ ਬਾਇਉਟੈਕ ਵੱਲੋਂ ਕਿਸਾਨ ਮੇਲਾ ਆਯੋਜਿਤ
27.05.18 - ਪੀ ਟੀ ਟੀਮ
ਹਾਈਜਨ ਬਾਇਉਟੈਕ ਵੱਲੋਂ ਕਿਸਾਨ ਮੇਲਾ ਆਯੋਜਿਤ



ਅੱਜ ਜਲੰਧਰ, ਪਟਿਆਲਾ ਅਤੇ ਲੁਧਿਆਣਾ ਦੀਆਂ ਵੱਖ-ਵੱਖ ਥਾਵਾਂ ਤੇ ਹਾਈਜਨ ਬਾਇਉਟੈਕ ਕੰਪਨੀ ਵੱਲੋਂ ਤਰਬੂਜ਼ ਦੀ ਹਾਈਬ੍ਰਿਡ ਕਿਸਮ ਐੱਚ.ਬੀ-ਕਪਿਲ ਤੇ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ। ਮੌਕੇ ਤੇ ਪਹੁੰਚੇ ਕਿਸਾਨਾਂ ਵੱਲੋਂ ਕੰਪਨੀ ਦੀ ਵਿਰਾਇਟੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।
 
ਪਹੁੰਚੇ ਕਿਸਾਨਾਂ ਨੇ ਦੱਸਿਆ ਕਿ ਹਾਈਜਨ ਬਾਇਉਟੈਕ ਦੀ ਤਰਬੂਜ਼ ਦੀਆਂ ਕਿਸਮਾਂ ਦੇ ਰਿਜ਼ਲਟ ਬਹੁਤ ਹੀ ਵਧੀਆ ਹਨ। ਝਾੜ ਵਜੋਂ ਅਤੇ ਦੂਰ ਮਾਰਕੀਟ ਲਈ ਵਿਰਾਇਟੀ ਬਹੁਤ ਵਧੀਆ ਹੈ। ਮੁੱਲਾਂਪੁਰ ਵਿੱਚ ਕੰਪਨੀ ਨੇ ਇੱਕ ਹਾਈਬ੍ਰੇਡ ਐੱਚ.ਬੀ-ਸੁਲਤਾਨ 786, ਦੇ ਨਾਮ ਤੇ ਦਿੱਤਾ ਜੋ ਕਿ ਕਿਸਾਨਾਂ ਨੇ ਬਹੁਤ ਪਸੰਦ ਕੀਤਾ।
 
ਮੌਕੇ ਤੇ ਪਹੁੰਚੇ ਕਿਸਾਨ ਇਕਬਾਲ ਸਿੰਘ,ਚਰਨਦੀਪ ਸਿੰਘ,ਜਸਵਿੰਦਰ ਸਿੰਘ,ਕੰਪਨੀ ਦੇ ਡੀਲਰ ਗੁਨਜੀਤ ਸਿੰਘ ,ਮੁਹੰਮਦ ਅਸ਼ਰਫ ਅਤੇ ਕੰਪਨੀ ਦੇ ਫੀਲਡ ਅਫਸਰ ਸੁਖਦੀਪ ਸਿੰਘ ਨੇ ਕਿਸਾਨਾਂ ਨੂੰ ਪ੍ਰੋਡਕਟ ਬਾਰੇ ਜਾਣਕਾਰੀ ਦਿੱਤੀ।




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਪੈਨ ਕਾਰਡ ਠੀਕ ਕਰਵਾਉਣ ਦੇ ਤਰੀਕੇ
ਪੈਨ ਕਾਰਡ ਵਿਚਲੀ ਗਲਤੀ ਕਰਵਾਓ ਆਨਲਾਈਨ ਠੀਕ
17.05.18 - ਪੀ ਟੀ ਟੀਮ
ਪੈਨ ਕਾਰਡ ਵਿਚਲੀ ਗਲਤੀ ਕਰਵਾਓ ਆਨਲਾਈਨ ਠੀਕ



ਪਰਮਾਨੈਂਟ ਅਕਾਊਂਟ ਨੰਬਰ, ਯਾਨੀ 'ਪੈਨ' ਇੱਕ ਅਜਿਹਾ ਨੰਬਰ ਹੈ, ਜੋ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਲਾਜ਼ਮੀ ਹੈ ਅਤੇ ਇਹ ਨੌਕਰੀਪੇਸ਼ਾ ਜਾਂ ਵਪਾਰ ਕਰਨ ਵਾਲੇ ਭਾਵ ਕਿ ਹਰ ਕਮਾਊ ਵਿਅਕਤੀ ਕੋਲ ਹੋਣਾ ਜ਼ਰੂਰੀ ਹੈ। ਬੈਂਕ ਵਿੱਚ ਤੁਹਾਡਾ ਕੋਈ ਵੀ ਵਿੱਤੀ ਲੈਣ-ਦੇਣ ਉਦੋਂ ਪ੍ਰੋਸੈੱਸ ਕੀਤਾ ਜਾਂਦਾ ਹੈ, ਜਦੋਂ ਤੁਹਾਡੇ ਕੋਲ ਪੈਨ ਨੰਬਰ ਹੁੰਦਾ ਹੈ। 10 ਅੱਖਰ-ਅੰਕਾਂ ਵਾਲੇ ਪੈਨ ਨੰਬਰ ਦੀ ਮਦਦ ਨਾਲ ਹੀ ਆਮਦਨ ਕਰ ਵਿਭਾਗ ਨੂੰ ਵਿੱਤੀ ਲੈਣ-ਦੇਣ 'ਤੇ ਨਜ਼ਰ ਰੱਖਣ ਵਿੱਚ ਵੀ ਸੌਖ ਹੁੰਦੀ ਹੈ ਅਤੇ ਟੈਕਸ ਚੋਰਾਂ ਨੂੰ ਫੜਨ ਵਿੱਚ ਵੀ।

ਹਰ ਥਾਂ ਵਰਤੋਂ ਵਿੱਚ ਆਉਣ ਵਾਲੇ ਇਸ ਪੈਨ ਕਾਰਡ ਵਿੱਚ ਕਈ ਵਾਰ ਕੋਈ ਗਲਤੀ ਰਹਿ ਜਾਂਦੀ ਹੈ ਜਾਂ ਕੁਝ ਬਦਲਣ ਦੀ ਲੋੜ ਪੈਂਦੀ ਹੈ। ਇਨ੍ਹਾਂ ਗਲਤੀਆਂ ਨੂੰ ਠੀਕ ਕਰਵਾਉਣ ਜਾਂ ਕੋਈ ਜਾਣਕਾਰੀ ਅਪਡੇਟ ਕਰਵਾਉਣ ਲਈ ਤੁਸੀਂ ਹੇਠ ਦੱਸੇ ਤਰੀਕਿਆਂ 'ਚੋਂ ਕੋਈ ਵੀ ਤਰੀਕਾ ਆਪਣਾ ਸਕਦੇ ਹੋ।

ਤਾਂ ਆਓ ਜਾਣਦੇ ਹਾਂ ਕਿ ਪੈਨ ਕਾਰਡ ਵਿੱਚ ਦਰਜ ਜਾਣਕਾਰੀ ਕਿਵੇਂ ਅਪਡੇਟ ਕੀਤੀ ਜਾ ਸਕਦੀ ਹੈ...

ਬਿਨੈਕਾਰ ਨੂੰ ਆਨਲਾਈਨ ਹੀ 'ਪੈਨ ਚੇਂਜ ਰਿਕੂਐਸਟ ਫਾਰਮ' ਭਰ ਕੇ ਜਮ੍ਹਾਂ ਕਰਨਾ ਹੋਵੇਗਾ। ਐੱਨ.ਐੱਸ.ਡੀ.ਐੱਲ. ਦੀ ਵੈੱਬਸਾਈਟ ਅਨੁਸਾਰ ਇਹ ਇੱਕੋ ਹੀ ਇੱਕ ਫਾਰਮ ਭਾਰਤੀਆਂਂ ਅਤੇ ਗੈਰ-ਭਾਰਤੀਆਂ ਲਈ ਲਾਗੂ ਹੋਵੇਗਾ।

ਬਿਨੈਕਾਰ 'ਪੈਨ ਚੇਂਜ ਰਿਕੂਐਸਟ ਫਾਰਮ' ਉੱਤੇ ਹੀ ਨਾਗਰਿਕਤਾ, ਸ਼੍ਰੇਣੀ (ਵਿਅਕਤੀਗਤ, ਐੱਚ.ਯੂ.ਐੱਫ ਆਦਿ) ਅਤੇ ਆਪਣਾ ਟਾਇਟਲ (ਸ਼੍ਰੀ, ਸ਼੍ਰੀਮਤੀ, ਕੁਮਾਰੀ ਆਦਿ) ਚੁਣ ਸਕਦੇ ਹਨ ਅਤੇ ਉਸ ਤੋਂ ਬਾਅਦ ਆਪਣੀ ਸਹੀ ਜਾਣਕਾਰੀ ਉੱਥੇ ਭਰ ਸਕਦੇ ਹਨ। ਬਿਨੈਕਾਰ ਨੂੰ ਫਾਰਮ ਜਮ੍ਹਾ ਕਰਨ ਤੋਂ ਪਹਿਲਾਂ ਇੱਕ ਟੋਕਨ ਨੰਬਰ ਜਾਰੀ ਕੀਤਾ ਜਾਵੇਗਾ। ਰੈਂਫਰੈਸ ਲਈ ਇਹ ਟੋਕਨ ਨੰਬਰ ਬਿਨੈਕਾਰ ਨੂੰ ਫਾਰਮ ਵਿੱਚ ਭਰੀ ਈ-ਮੇਲ ਆਈ.ਡੀ. 'ਤੇ ਵੀ ਭੇਜ ਦਿੱਤਾ ਜਾਵੇਗਾ।

ਵੈੱਬਸਾਈਟ 'ਤੇ ਯੂਜ਼ਰ ਆਨਲਾਈਨ 'ਪੈਨ ਚੇਂਜ ਰਿਕੂਐਸਟ ਐਪਲੀਕੇਸ਼ਨ' ਫਾਈਲ ਕਰਦੇ ਹੋਏ ਹੇਠਾਂ ਦਿੱਤੇ ਚਾਰ ਵਿਕਲਪਾਂ ਵਿੱਚੋਂ ਕੋਈ ਵੀ ਇੱਕ ਵਿਕਲਪ ਚੁਣ ਸਕਦੇ ਹਨ।

  • ਕਾਗਜ਼ੀ ਪ੍ਰਵਾਨਗੀ (ਫਿਜਿਕਲ ਐਕਨਾਲੇਜਮੈਂਟ)
ਇਸ ਢੰਗ ਦੇ ਤਹਿਤ ਬਿਨੈਕਾਰ ਸਫਲਤਾਪੂਰਵਕ ਐਪਲੀਕੇਸ਼ਨ ਫਾਰਮ ਜਮ੍ਹਾਂ ਕਰਨ ਤੋਂ ਬਾਅਦ ਉਸ ਦਾ ਪ੍ਰਿੰਟ ਲੈ ਸਕਦਾ ਹੈ। ਇਸ 'ਤੇ ਤਾਜ਼ਾ ਰੰਗੀਨ ਫੋਟੋ ਲਗਾਉਣੀ ਹੋਵੇਗੀ ਅਤੇ ਫਾਰਮ 'ਤੇ ਬਿਨੈਕਾਰ ਨੇ ਦਸਤਖ਼ਤ ਵੀ ਕਰਨੇ ਹੋਣਗੇ। ਇਸ ਮਗਰੋਂ ਬਿਨੈਕਾਰ ਨੂੰ ਦੱਸੇ ਗਏ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਵੈੱਬਸਾਈਟ ਉੱਤੇ ਦਿੱਤੇ ਗਏ ਐੱਨ.ਐੱਸ.ਡੀ.ਐੱਲ. ਦਫ਼ਤਰ ਦੇ ਪਤੇ 'ਤੇ ਡਾਕ ਰਾਹੀਂ ਭੇਜਣਾ ਹੋਵੇਗਾ।

  • ਡਿਜੀਟਲ ਸਿਗਨੇਚਰ ਸਰਟੀਫਿਕੇਟ (DSC)
ਇਸ ਵਿਕਲਪ ਦੇ ਤਹਿਤ ਬਿਨੈਕਾਰ ਅਰਜ਼ੀ ਦੇ ਨਾਲ ਹੀ ਆਪਣੀ ਫੋਟੋ, ਦਸਤਖ਼ਤ ਅਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੀ ਸਕੈਨ ਕੀਤੀ ਹੋਈ ਕਾਪੀ ਦੱਸੇ ਗਏ ਫਾਰਮੈਟ ਵਿੱਚ ਅਪਲੋਡ ਕਰ ਸਕਦਾ ਹੈ। ਇਸ ਢੰਗ ਰਾਹੀਂ ਪੈਨ ਐਪਲੀਕੇਸ਼ਨ ਫਾਰਮ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਡਾਕ ਰਾਹੀਂ ਐੱਨ.ਐੱਸ.ਡੀ.ਐੱਲ. ਦੇ ਦਫ਼ਤਰ ਭੇਜਣ ਦੀ ਜ਼ਰੂਰਤ ਨਹੀਂ ਹੁੰਦੀ।

  • ਆਧਾਰ-ਆਧਾਰਿਤ ਈ-ਸਾਈਨ (e-Sign)
ਇਸ ਵਿਕਲਪ ਦੇ ਤਹਿਤ ਵੀ ਬਿਨੈਕਾਰ ਨੂੰ ਐਪਲੀਕੇਸ਼ਨ ਦੇ ਨਾਲ ਹੀ ਆਪਣੀ ਤਸਵੀਰ, ਦਸਤਖ਼ਤ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਸਕੈਨ ਕੀਤੀ ਹੋਈ ਕਾਪੀ ਦੱਸੇ ਗਏ ਫਾਰਮੈਟ ਵਿੱਚ ਅਪਲੋਡ ਕਰਨੀ ਹੋਵੇਗੀ। ਬਿਨੈਕਾਰ ਦੇ ਆਧਾਰ ਨੂੰ ਲੋੜੀਂਦਾ ਦਸਤਾਵੇਜ਼ ਮੰਨ ਲਿਆ ਜਾਵੇਗਾ। ਇਸ ਢੰਗ ਵਿੱਚ ਵੀ ਪੈਨ ਐਪਲੀਕੇਸ਼ਨ ਫਾਰਮ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਡਾਕ ਰਾਹੀਂ ਐੱਨ.ਐੱਸ.ਡੀ.ਐੱਲ. ਕੋਲ ਭੇਜਣ ਦੀ ਜ਼ਰੂਰਤ ਨਹੀਂ ਹੁੰਦੀ।

  • ਆਧਾਰ-ਆਧਾਰਿਤ ਈ-ਕੇ.ਵਾਈ.ਸੀ. (e-KYC)
ਆਧਾਰ-ਆਧਾਰਿਤ ਈ-ਕੇ.ਵਾਈ.ਸੀ. ਵਿਕਲਪ ਦੇ ਤਹਿਤ ਆਧਾਰ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਹੀ ਪੈਨ ਐਪਲੀਕੇਸ਼ਨ ਵਿੱਚ ਦਿੱਤੀ ਗਈ ਜਾਣਕਾਰੀ (ਨਾਮ, ਜਨਮ ਮਿਤੀ, ਲਿੰਗ, ਪਤਾ, ਈਮੇਲ ਆਈ.ਡੀ., ਮੋਬਾਈਲ ਨੰਬਰ ਅਤੇ ਫੋਟੋ) ਮੰਨ ਲਿਆ ਜਾਵੇਗਾ ਅਤੇ ਆਧਾਰ ਨੂੰ ਹੀ ਲੋੜੀਂਦਾ ਦਸਤਾਵੇਜ਼ ਮੰਨ ਕੇ ਅੱਗੇ ਆਮਦਨ ਕਰ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ ਤਾਂ ਕਿ ਪੈਨ ਕਾਰਡ ਜਾਰੀ ਕੀਤਾ ਜਾ ਸਕੇ। ਇਸ ਵਿਕਲਪ ਵਿੱਚ ਜਾਣਕਾਰੀ ਦੇਣ ਲਈ ਕਿਸੇ ਵੀ ਫੀਲਡ ਵਿੱਚ ਬਿਨੈਕਾਰ ਕੋਈ ਜਾਣਕਾਰੀ ਨਹੀਂ ਭਰ ਸਕਦਾ। ਆਧਾਰ ਕਾਰਡ ਵਿੱਚ ਇਸਤੇਮਾਲ ਕੀਤੀ ਗਈ ਤਸਵੀਰ ਨੂੰ ਹੀ ਪੈਨ ਕਾਰਡ 'ਤੇ ਇਸਤੇਮਾਲ ਕੀਤਾ ਜਾਵੇਗਾ ਅਤੇ ਇਸ ਵਿਕਲਪ ਵਿੱਚ ਕੋਈ ਦਸਤਾਵੇਜ਼, ਫੋਟੋ ਜਾਂ ਦਸਤਖ਼ਤ ਅਪਲੋਡ ਕਰਨ ਦੀ ਲੋੜ ਨਹੀਂ ਹੁੰਦੀ। ਬਿਨੈਕਾਰ ਦਾ ਪੈਨ ਕਾਰਡ ਉਸੀ ਪਤੇ ਉੱਤੇ ਭੇਜ ਦਿੱਤਾ ਜਾਵੇਗਾ, ਜੋ ਆਧਾਰ ਕਾਰਡ ਉੱਤੇ ਦਰਜ ਹੈ।

ਹਾਲਾਂਕਿ ਜੇਕਰ ਦਿੱਤੀ ਗਈ ਜਾਣਕਾਰੀ ਕਿਸੇ ਵੀ ਪੱਧਰ ਉੱਤੇ ਜਾਂਚ ਵਿੱਚ ਸਹੀ ਨਹੀਂ ਹੋਵੇਗੀ ਤਾਂ ਸਕਰੀਨ ਉੱਤੇ 'ਏਰਰ' ਵਿਖਾ ਕੇ ਕਾਰਨ ਦੱਸਿਆ ਜਾਵੇਗਾ। ਅਜਿਹੀ ਹਾਲਤ ਵਿੱਚ ਬਿਨੈਕਾਰ ਨੂੰ ਜਾਣਕਾਰੀ ਦਰੁਸਤ ਕਰਨੀ ਹੋਵੇਗੀ ਅਤੇ ਫਾਰਮ ਨੂੰ ਰੀ-ਸਬਮਿਟ ਕਰਨਾ ਹੋਵੇਗਾ।

ਜੇਕਰ ਕੋਈ ਵੀ ਜਾਣਕਾਰੀ ਗਲਤ ਨਹੀਂ ਹੁੰਦੀ ਅਤੇ ਕੋਈ ਏਰਰ ਨਹੀਂ ਆਉਂਦਾ ਤਾਂ ਬਿਨੈਕਾਰ ਦੁਆਰਾ ਦਿੱਤੀ ਗਈ ਪੂਰੀ ਜਾਣਕਾਰੀ ਨਾਲ ਸਕਰੀਨ ਉੱਤੇ ਕਨਫਰਮੇਸ਼ਨ ਆ ਜਾਵੇਗਾ, ਜਿਸ ਨੂੰ ਬਿਨੈਕਾਰ ਕਨਫਰਮ ਕਰ ਸਕਦਾ ਹੈ।

ਪੈਨ ਨਾਲ ਜੁੜੀ ਜਾਣਕਾਰੀ ਵਿੱਚ ਬਦਲਾਅ ਕਰਨ ਲਈ ਫਾਰਮ ਵਿੱਚ ਦਿੱਤੇ ਗਏ ਸਾਰੇ ਲਾਜ਼ਮੀ ਫੀਲਡ (ਜਿਨ੍ਹਾਂ ਦੇ ਨਾਲ * ਬਣਿਆ ਹੋਵੇ) ਭਰਨੇ ਹੋਣਗੇ ਅਤੇ ਖੱਬੇ ਪਾਸੇ ਦਿੱਤੇ ਗਏ ਠੀਕ ਬਾਕਸ ਨੂੰ ਚੁਣਨਾ ਹੋਵੇਗਾ, ਜਿਨ੍ਹਾਂ ਵਿੱਚ ਬਦਲਾਅ ਕੀਤਾ ਗਿਆ ਹੈ।

ਜੇਕਰ ਅਰਜ਼ੀ ਬਿਨਾਂ ਕਿਸੇ ਬਦਲਾਅ ਦੇ ਪੈਨ ਕਾਰਡ ਨੂੰ ਦੁਬਾਰਾ ਜਾਰੀ ਕਰਨ ਲਈ ਦਿੱਤੀ ਜਾ ਰਹੀ ਹੈ ਤਾਂ ਸਾਰੇ ਲਾਜ਼ਮੀ ਫੀਲਡ ਭਰੋ ਪਰ ਖੱਬੇ ਪਾਸੇ ਦਿੱਤੇ ਕਿਸੇ ਵੀ ਬਾਕਸ ਨੂੰ ਨਾ ਚੁਣੋ।

ਭਾਵੇਂ ਬਿਨੈਕਾਰ ਪੈਨ ਨਾਲ ਜੁੜੀ ਜਾਣਕਾਰੀ ਵਿੱਚ ਬਦਲਾਅ ਲਈ ਅਰਜ਼ੀ ਪਾਉਂਦਾ ਹੈ ਜਾਂ ਫਿਰ ਬਿਨਾਂ ਕੋਈ ਬਦਲਾਅ ਕੀਤੇ ਪੈਨ ਕਾਰਡ ਦੁਬਾਰਾ ਜਾਰੀ ਕਰਨ ਲਈ ਅਰਜ਼ੀ ਪਾਉਂਦਾ ਹੈ, ਇਨਕਮ ਟੈਕਸ ਵਿਭਾਗ ਦੇ ਡੇਟਾਬੇਸ ਵਿੱਚ ਬਿਨੈਕਾਰ ਦਾ ਪਤਾ ਐਪਲੀਕੇਸ਼ਨ ਵਿੱਚ ਦਿੱਤੇ ਗਏ ਪਤੇ ਨਾਲ ਅਪਡੇਟ ਕਰ ਦਿੱਤਾ ਜਾਵੇਗਾ।

ਇੰਝ ਕਰਵਾਓ ਪੈਨ ਕਾਰਡ ਰੱਦ:

ਪੈਨ ਕਾਰਡ ਨੂੰ ਰੱਦ ਕਰਵਾਉਣ ਲਈ ਸਾਰੇ ਲਾਜ਼ਮੀ ਫੀਲਡ ਭਰਨੇ ਹੋਣਗੇ। ਫਾਰਮ ਵਿੱਚ 10ਵੇਂ ਨੰਬਰ ਉੱਤੇ ਦਿੱਤੇ ਗਏ ਬਾਕਸ ਵਿੱਚ ਪੈਨ ਨੰਬਰ ਭਰਨਾ ਹੋਵੇਗਾ ਅਤੇ ਖੱਬੇ ਪਾਸੇ ਵੱਲ ਦਿੱਤਾ ਗਿਆ ਬਾਕਸ ਚੁਣਨਾ ਹੋਵੇਗਾ। ਜਿਸ ਪੈਨ ਨੂੰ ਰੱਦ ਕਰਵਾਉਣਾ ਹੈ, ਉਹ ਉਹੀ ਨੰਬਰ ਨਹੀਂ ਹੋਣਾ ਚਾਹੀਦਾ ਜੋ ਫਾਰਮ ਦੇ ਸਿਖਰ 'ਤੇ ਭਰਿਆ ਗਿਆ ਹੈ ਅਤੇ ਜਿਸ ਨੂੰ ਬਿਨੈਕਰਤਾ ਫਿਲਹਾਲ ਇਸਤੇਮਾਲ ਕਰ ਰਿਹਾ ਹੈ।

ਪੈਨ ਕਾਰਡ ਲਈ ਭੁਗਤਾਨ ਕਿਵੇਂ ਕਰੀਏ?

ਜੇਕਰ ਤੁਹਾਡਾ ਪਤਾ ਭਾਰਤ ਵਿੱਚ ਹੈ ਤਾਂ ਪੈਨ ਐਪਲੀਕੇਸ਼ਨ ਨੂੰ ਪ੍ਰੋਸੈੱਸ ਕਰਨ ਦੀ ਫੀਸ 110 ਰੁਪਏ (93 ਰੁਪਏ + 18 ਫੀਸਦੀ ਜੀ.ਐੱਸ.ਟੀ.) ਹੋਵੇਗੀ। ਇਸ ਫੀਸ ਦਾ ਭੁਗਤਾਨ ਡਿਮਾਂਡ ਡ੍ਰਾਫਟ, ਕ੍ਰੈਡਿਟ/ਡੈਬਿਟ ਕਾਰਡ ਜਾਂ ਨੈਟਬੈਂਕਿੰਗ ਜ਼ਰੀਏ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਡਾ ਪਤਾ ਭਾਰਤ ਤੋਂ ਬਾਹਰ ਦਾ ਹੈ ਤਾਂ ਪੈਨ ਐਪਲੀਕੇਸ਼ਨ ਨੂੰ ਪ੍ਰੋਸੈੱਸ ਕਰਨ ਦੀ ਫੀਸ 1,020 ਰੁਪਏ (ਐਪਲੀਕੇਸ਼ਨ ਫੀਸ 93 ਰੁਪਏ + ਡਿਸਪੈਚ ਲਾਗਤ 771 ਰੁਪਏ + 18 ਫੀਸਦੀ ਜੀ.ਐੱਸ.ਟੀ.) ਹੋਵੇਗੀ। ਇਸ ਫੀਸ ਦਾ ਭੁਗਤਾਨ ਕ੍ਰੈਡਿਟ/ਡੈਬਿਟ ਕਾਰਡ ਜਾਂ ਮੁੰਬਈ ਵਿੱਚ ਭੁਗਤਾਏ ਜਾ ਸਕਣ ਵਾਲੇ ਡਿਮਾਂਡ ਡ੍ਰਾਫਟ ਜ਼ਰੀਏ ਕੀਤਾ ਜਾ ਸਕਦਾ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਇਹ ਕੰਪਨੀ ਲੈ ਕੇ ਆਈ ਹੈ ਖਾਸ ਆਫਰ
ਸਿਰਫ 66 ਰੁਪਏ 'ਚ ਖੋਲ੍ਹੋ ਆਪਣੀ ਦੁਕਾਨ
07.05.18 - ਪੀ ਟੀ ਟੀਮ
ਸਿਰਫ 66 ਰੁਪਏ 'ਚ ਖੋਲ੍ਹੋ ਆਪਣੀ ਦੁਕਾਨ



ਕੀ ਤੁਸੀਂ ਵੀ ਆਪਣਾ ਬਿਜ਼ਨਿਸ ਸ਼ੁਰੂ ਕਰਨਾ ਚਾਹੁੰਦੇ ਹੋ? ਕੀ ਤੁਹਾਡੇ ਕੋਲ ਵੀ ਬਿਜ਼ਨਿਸ ਕਰਨ ਲਈ ਪੈਸੇ ਨਹੀਂ ਹਨ? ਕੀ ਤੁਸੀਂ ਵੀ ਕੋਈ ਅਜਿਹਾ ਪ‍ਲੇਟਫਾਰਮ ਤਲਾਸ਼ ਰਹੇ ਹੋ, ਜਿੱਥੇ ਘੱਟ ਰੁਪਇਆਂ ਵਿੱਚ ਬਿਜ਼ਨਿਸ ਸ਼ੁਰੂ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਰੁਪਏ ਕਮਾਏ ਜਾ ਸਕਣ? ਤਾਂ ਇਸ ਖ਼ਬਰ ਨਾਲ ਤੁਹਾਡੀ ਤਲਾਸ਼ ਖਤ‍ਮ ਹੋ ਗਈ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਬਿਜ਼ਨਿਸ ਕਰਨ ਦਾ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਰਾਹੀਂ ਆਪਣਾ ਬਿਜ਼ਨਿਸ ਸ਼ੁਰੂ ਕਰਨ ਲਈ ਤੁਹਾਨੂੰ ਸਿਰਫ 66 ਰੁਪਏ ਹੀ ਖਰਚ ਕਰਨੇ ਪੈਣਗੇ।

ਅੰਤਰਰਾਸ਼ਟਰੀ ਈ-ਕਾਮਰਸ ਕੰਪਨੀ ਸ਼ਾਪਮੈਟਿਕ ਇਹ ਖਾਸ ਆਫਰ ਲੈ ਕੇ ਆਈ ਹੈ। ਇਸ ਦੇ ਤਹਿਤ ਕੰਪਨੀ ਕੇਵਲ 66 ਰੁਪਏ ਵਿੱਚ ਤੁਹਾਨੂੰ ਨਾ ਸਿਰਫ ਆਪਣੀ ਤਕਨਾਲੋਜੀ ਦਾ ਇਸਤੇਮਾਲ ਕਰਨ ਦੇਵੇਗੀ, ਬਲਕਿ ਇਸ ਦੇ ਨਾਲ ਹੀ ਤੁਸੀਂ ਆਪਣੀ ਇਨਵੈਂਟਰੀ ਦਾ ਵੀ ਪ੍ਰਬੰਧ ਕਰ ਸਕਦੇ ਹੋ। ਕੰਪਨੀ ਤੁਹਾਨੂੰ ਆਰਡਰ ਲੈਣ ਅਤੇ ਉਨ੍ਹਾਂ ਨੂੰ ਪ੍ਰੋਸੈਸ ਕਰਨ ਵਿੱਚ ਵੀ ਮਦਦ ਕਰੇਗੀ। ਕੰਪਨੀ ਤੁਹਾਡੇ ਸਮਾਨ ਲਈ ਭੁਗਤਾਨ ਕਰਨ ਦਾ ਵੀ ਵਧੀਆ ਪ੍ਰਬੰਧ ਕਰੇਗੀ।

ਕੰਪਨੀ ਨੇ ਇਹ ਪੇਸ਼ਕਸ਼ ਦੇਸ਼ ਵਿੱਚ ਨਵੇਂ ਕਾਰੋਬਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਕੀਤੀ ਹੈ। ਇਸ ਦੇ ਲਈ ਕੰਪਨੀ ਨੇ 'ਦ ਇੰਸਪਾਇਰਿੰਗ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ' ਸ਼ੁਰੂ ਕੀਤਾ ਹੈ। ਮਈ 'ਤੇ ਜੂਨ ਮਹੀਨੇ ਦੇ ਵਿੱਚ https://goshopmatic.com/in/ieprogramme.html 'ਤੇ ਜਾ ਕੇ ਇਸ ਆਫਰ ਦੇ ਤਹਿਤ ਸਿਰਫ 66 ਰੁਪਏ ਵਿੱਚ ਆਪਣਾ ਆਨਲਾਈਨ ਸਟੋਰ ਖੋਲ੍ਹਿਆ ਜਾ ਸਕਦਾ ਹੈ।

ਇਸ ਪ੍ਰੋਗਰਾਮ ਦੇ ਤਹਿਤ ਪਹਿਲਾਂ ਤਿੰਨ ਮਹੀਨਿਆਂ ਲਈ ਤੁਹਾਨੂੰ ਆਪਣਾ ਆਨਲਾਈਨ ਸਟੋਰ ਸ਼ੁਰੂ ਕਰਨ ਲਈ ਸਿਰਫ 1 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਇਸ ਤੋਂ ਬਾਅਦ ਆਨਲਾਈਨ ਸਟੋਰ ਨੂੰ ਚਲਾਉਣ ਲਈ ਹਰ ਮਹੀਨੇ ਤੁਹਾਨੂੰ 20 ਡਾਲਰ ਦਾ ਭੁਗਤਾਨ ਕਰਨਾ ਪਵੇਗਾ।

ਸ਼ਾਪਮੈਟਿਕ ਦੇ ਉਪ-ਸੰਸਥਾਪਕ ਅਤੇ ਸੀ.ਈ.ਓ. ਅਨੁਰਾਗ ਅਵੁਲਾ ਨੇ ਕਿਹਾ ਕਿ 'ਭਾਰਤ ਵਿੱਚ ਅਜਿਹੇ ਕਈ ਲੋਕ ਹਨ, ਜਿਨ੍ਹਾਂ ਕੋਲ ਵਧੀਆ ਬਿਜ਼ਨਿਸ ਆਈਡੀਆਜ਼ ਹਨ। ਇਨ੍ਹਾਂ ਲੋਕਾਂ ਲਈ ਹੀ ਅਸੀਂ ਈ-ਕਾਮਰਸ ਦੇ ਮਾਮਲੇ ਵਿੱਚ ਆਉਣ ਵਾਲੀਆਂ ਤਕਨੀਕੀ ਦਿੱਕਤਾਂ ਨੂੰ ਦੂਰ ਕੀਤਾ ਹੈ।'

ਕੰਪਨੀ ਨੂੰ ਉਮੀਦ ਹੈ ਕਿ ਇਸ ਅਭਿਆਨ ਦੇ ਜ਼ਰੀਏੇ ਉਹ ਗ੍ਰਹਿਣੀਆਂ, ਵਿਦਿਆਰਥੀਆਂ, ਫੋਟੋਗ੍ਰਾਫਰਜ਼ ਅਤੇ ਛੋਟੇ ਕਾਰੋਬਾਰੀਆਂ ਦੀ ਮਦਦ ਕਰ ਸਕਣਗੇ। ਕੰਪਨੀ ਮੁਤਾਬਕ ਇਸ ਨਾਲ ਦੇਸ਼ ਵਿੱਚ ਡਿਜੀਟਲ ਲੈਣ-ਦੇਣ ਨੂੰ ਵੀ ਹੱਲਾਸ਼ੇਰੀ ਮਿਲੇਗੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.





[home] 1-5 of 5


Comment by: Jatinder

I want my own business

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER