ਕਹਿੰਦੇ ਹਨ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਨ ਗੂਗਲ ਅਤੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਕੋਲ ਦੁਨੀਆ ਦੇ ਬੈਸਟ ਕਰਮਚਾਰੀ ਕੰਮ ਕਰਦੇ ਹਨ। ਲੇਕਿਨ ਇਸ ਵਾਰ ਇੱਕ ਸ਼ਖਸ ਇਨ੍ਹਾਂ ਦੋਵਾਂ ਕੰਪਨੀਆਂ ਦੇ ਕਰਮਚਾਰੀਆਂ ਦੀ ਫੌਜ ਨੂੰ ਚਕਮਾ ਦੇ ਗਿਆ। ਇੱਕ ਆਦਮੀ ਨੇ ਇਨ੍ਹਾਂ ਦੋਨਾਂ ਕੰਪਨੀਆਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਹੈ। ਫਾਰਚਿਊਨ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਅਤੇ ਫੇਸਬੁੱਕ 'ਤੇ ਕਰੀਬ 100 ਮਿਲੀਅਨ ਡਾਲਰ (ਕਰੀਬ 642 ਕਰੋੜ ਰੁਪਏ) ਦਾ ਫਿਸ਼ਿੰਗ ਅਟੈਕ (ਫੇਕ ਵੈੱਬਸਾਈਟ ਜਾਂ ਈਮੇਲ ਦੇ ਜ਼ਰੀਏ ਕੀਤੀ ਗਈ ਧੋਖੇਬਾਜੀ) ਹੋਇਆ ਹੈ। ਇਸ ਆਦਮੀ ਨੇ ਗੂਗਲ ਅਤੇ ਫੇਸਬੁੱਕ ਦੋਵਾਂ ਦੇ ਹੀ ਕਰਮਚਾਰੀਆਂ ਨੂੰ ਮੂਰਖ ਬਣਾਉਂਦੇ ਹੋਏ ਉਨ੍ਹਾਂ ਤੋਂ ਵਿਦੇਸ਼ੀ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਲਏ।
ਡੇਲੀ ਮੇਲ ਦੀ ਖਬਰ ਦੇ ਮੁਤਾਬਕ ਗੂਗਲ ਅਤੇ ਫੇਸਬੁੱਕ ਇਸ ਮਾਮਲੇ ਨੂੰ ਛੁਪਾਉਣ ਦੀ ਤਿਆਰੀ ਵਿੱਚ ਹਨ। ਹਾਲਾਂਕਿ ਇਹ ਗੱਲ ਮੀਡੀਆ ਵਿੱਚ ਲੀਕ ਹੋ ਚੁਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਅਮਰੀਕੀ ਪ੍ਰਸ਼ਾਸਨ ਨੇ ਲਿਥੁਆਨਿਆਈ ਨਾਗਰਿਕ ਨੂੰ ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ। ਇਵਾਲਡਾਸ ਰਿਮਾਸੋਸਕਾਸ (Evaldas Rimasauskas) ਨਾਮ ਦੇ ਇਸ ਸ਼ਖਸ ਨੇ ਗੂਗਲ, ਫੇਸਬੁੱਕ ਦੇ ਇਲਾਵਾ ਤਿੰਨ ਹੋਰ ਕੰਪਨੀਆਂ ਨਾਲ ਧੋਖਾਧੜੀ ਕੀਤੀ ਹੈ।
ਫਾਰਚਿਊਨ ਵਲੋਂ ਇਸ ਮਾਮਲੇ ਦੀ ਪੜਚੋਲ ਕੀਤੀ ਗਈ। ਕਾਨੂੰਨ ਬਣਾਉਣ ਵਾਲੀ ਸੰਸਥਾ ਅਤੇ ਹੋਰਨਾਂ ਨਾਲ ਜੁੜੇ ਕਰੀਬੀ ਸੂਤਰਾਂ ਨੇ ਤਿੰਨ ਕੰਪਨੀਆਂ ਅਤੇ ਫਰਾਡ ਕੇਸ ਨਾਲ ਜੁੜੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ।
ਇਸ ਮਾਮਲੇ ਵਿੱਚ ਮੇਲ ਆਨਲਾਈਨ (MailOnline) ਨੇ ਫੇਸਬੁੱਕ ਦੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਹੈ ਕਿ ਕੰਪਨੀ ਨੇ ਜ਼ਿਆਦਾਤਰ ਪੈਸੇ ਰਿਕਵਰ ਕਰ ਲਏ ਹਨ। ਇਸ ਮਾਮਲੇ ਦੀ ਜਾਂਚ ਇਨਫੋਰਸਮੈਂਟ ਵਿਭਾਗ ਤੋਂ ਕਰਵਾਈ ਜਾ ਰਹੀ ਹੈ।
ਉਥੇ ਹੀ ਗੂਗਲ ਨੇ ਕਿਹਾ ਹੈ ਕਿ ਧੋਖਾਧੜੀ ਦਾ ਪਤਾ ਚਲਦੇ ਹੀ ਅਧਿਕਾਰੀਆਂ ਨੂੰ ਤੁਰੰਤ ਸੁਚੇਤ ਕਰ ਦਿੱਤਾ ਗਿਆ। ਕਾਫ਼ੀ ਹੱਦ ਤੱਕ ਪੈਸੇ ਰਿਕਵਰ ਕਰ ਲਏ ਗਏ ਹਨ।