ਕਾਰੋਬਾਰ

Monthly Archives: MARCH 2018


ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ: ਮਿੱਤਰਾ
31.03.18 - ਪੀ ਟੀ ਟੀਮ
ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ: ਮਿੱਤਰਾਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਣਕ ਦੀ ਖਰੀਦ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੰਵਲਪ੍ਰੀਤ ਬਰਾੜ, ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ, ਖੁਰਾਕ ਤੇ ਸਪਲਾਈ ਵਿਭਾਗ ਅਤੇ ਵੱਖਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਖਰੀਦੀ ਗਈ ਫਸਲ ਦੀ ਅਦਾਇਗੀ 48 ਘੰਟੇ ਵਿੱਚ ਕਰਨੀ ਯਕੀਨੀ ਬਣਾਈ ਜਾਵੇਗੀ ਅਤੇ ਮੰਡੀਆਂ ਵਿੱਚੋਂ ਖਰੀਦੀ ਗਈ ਕਣਕ ਦੀ 72 ਘੰਟੇ ਦੇ ਅੰਦਰਅੰਦਰ ਲਿਫਟਿੰਗ ਨੂੰ ਵੀ ਯਕੀਨੀ ਬਣਾਇਆ ਜਾਵੇਗਾ।

ਸ਼੍ਰੀਮਤੀ ਮਿੱਤਰਾ ਨੇ ਵੱਖਵੱਖ ਖਰੀਦ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫੈਡ, ਪੰਜਾਬ ਐਗਰੋ, ਪੰਜਾਬ ਵੇਅਰ ਹਾਊਸ ਤੇ ਐਫ.ਸੀ.ਆਈ. ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਦੇ ਸਾਰੇ 32 ਖਰੀਦ ਕੇਂਦਰਾਂ ਵਿੱਚਤੁਰੰਤ ਲੋੜੀਂਦਾ ਬਾਰਦਾਨਾਂ ਅਤੇ ਸਟਾਫ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਖਰੀਦੀ ਗਈ ਕਣਕ ਦੀ ਸਟੋਰੇਜ ਅਤੇ ਲਿਫਟਿੰਗ ਲਈ ਤੁਰੰਤ ਲੋੜੀਂਦੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ।ਉਨ੍ਹਾਂ ਅਧਿਕਾਰੀਆਂ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਕਣਕ ਦੀ ਖਰੀਦ ਦੇ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

ਸ਼੍ਰੀਮਤੀ ਮਿੱਤਰਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧਾਂ ਦੀ ਦੇਖਰੇਖ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੁਦ ਕੀਤੀ ਜਾ ਰਹੀ ਹੈ ਇਸ ਲਈ ਖਰੀਦੀ ਗਈ ਕਣਕ ਦੀ ਲਿਫਟਿੰਗ ਲਈ ਲੋੜੀਂਦੀ ਲੇਬਰ ਅਤੇ ਟਰਾਂਸਪੋਰਟ ਦੇ ਸਮੇਂ ਸਿਰ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ ਦੇ ਬੈਠਣ ਲਈ ਛਾਂਦਾਰ ਜਗ੍ਹਾਂ, ਪੀਣ ਵਾਲੇ ਸਾਫ ਸੁਥਰੇ ਪਾਣੀ, ਬਿਜਲੀ ਅਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਸ ਮੌਕੇ ਵੱਖਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਆਪਸੀ ਤਾਲਮੇਲ ਨਾਲ ਕਣਕ ਦੀ ਖਰੀਦ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਆਸ ਪ੍ਰਗਟਾਈ ਕਿ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਬਿਨਾਂ ਕਿਸੇ ਦੇਰੀ ਤੋਂ ਨਿਰਵਿਘਨ ਕੀਤੀ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਸ਼੍ਰੀਮਤੀ ਮਿੱਤਰਾ ਨੂੰ ਭਰੋਸਾ ਦਿਵਾਇਆ ਕਿ ਕਣਕ ਦੀ ਸੁਚੱਜੀ ਖਰੀਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਐਸ.ਪੀ. (ਐਚ) ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. (ਜਾਂਚ) ਸ਼੍ਰੀ ਹਰਪਾਲ ਸਿੰਘ, ਐਸ.ਡੀ.ਐਮ. ਅਮਲੋਹ ਸ਼੍ਰੀ ਜਸਪ੍ਰੀਤ ਸਿੰਘ, ਐਸ.ਡੀ.ਐਮ. ਬਸੀ ਪਠਾਣਾਂ ਸ਼੍ਰੀ ਆਨੰਦ ਸਾਗਰ ਸ਼ਰਮਾ, ਐਸ.ਡੀ.ਐਮ. ਖਮਾਣੋਂ ਸ਼੍ਰੀਮਤੀ ਈਸ਼ਾ ਸਿੰਘਲ, ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਅਜੇਬੀਰ ਸਿੰਘ ਸਰਾਓ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਹਰਜੀਤ ਕੌਰ, ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਗੁਰਪ੍ਰੀਤ ਸਿੰਘ, ਪੰਜਾਬ ਐਗਰੋ ਦੇ ਸ਼੍ਰੀ ਜਗਦੀਪ ਸਿੰਘ, ਐਫ.ਸੀ.ਆਈ. ਦੇ ਸ਼੍ਰੀ ਰਾਮ ਚੰਦਰ, ਪਨਸਪ ਦੇ ਸ਼੍ਰੀਮਤੀ ਮੋਨਿਕਾ ਗੋਇਲ, ਮਾਰਕਫੈਡ ਦੇ ਸ਼੍ਰੀ ਜਸਵਿੰਦਰ ਸਿੰਘ, ਡੀ.ਐਸ.ਪੀ. ਅਮਲੋਹ ਮਨਪ੍ਰੀਤ ਸਿੰਘ, ਡੀ.ਐਸ.ਪੀ. ਬਸੀ ਪਠਾਣਾਂ ਨਵਨੀਤ ਕੌਰ ਗਿੱਲ ਤੇ ਡੀ.ਐਸ.ਪੀ. (ਐਚ) ਸੰਦੀਪ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਇਹ ਹੈ ਪੂਰੀ ਪ੍ਰਕਿਰਿਆ
ਰੇਲਵੇ ਦੇ ਰਿਹਾ ਹੈ ਘਰ ਬੈਠੇ 10 ਲੱਖ ਰੁਪਏ ਕਮਾਉਣ ਦਾ ਮੌਕਾ
29.03.18 - ਪੀ ਟੀ ਟੀਮ
ਰੇਲਵੇ ਦੇ ਰਿਹਾ ਹੈ ਘਰ ਬੈਠੇ 10 ਲੱਖ ਰੁਪਏ ਕਮਾਉਣ ਦਾ ਮੌਕਾਕੀ ਤੁਸੀਂ ਭਾਰਤੀ ਰੇਲਵੇ ਦੀਆਂ ਸਹੂਲਤਾਂ ਤੋਂ ਸੰਤੁਸ਼ਟ ਨਹੀਂ ਹੋ? ਕੀ ਤੁਹਾਡੇ ਕੋਲ ਕੋਈ ਅਜਿਹਾ ਆਈਡੀਆ ਹੈ, ਜਿਸ ਨਾਲ ਰੇਲਵੇ ਦੀਆਂ ਸੇਵਾਵਾਂ ਵਿਚ ਸੁਧਾਰ ਹੋ ਸਕੇ ਅਤੇ ਨਾਲ ਹੀ ਕਮਾਈ ਵੱਧ ਸਕੇ? ਜੇਕਰ ਅਜਿਹਾ ਹੈ ਤਾਂ ਤੁਸੀਂ ਰੇਲਵੇ ਵੱਲੋਂ ਕਰਵਾਏ ਜਾ ਰਹੇ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੋ।

ਇੰਡੀਅਨ ਰੇਲਵੇ ਨੇ 'How to Raise Money For Railways To Provide Better Services' ਨਾਮ ਨਾਲ ਇੱਕ ਮੁਕਾਬਲੇ ਦਾ ਐਲਾਨ ਕੀਤਾ ਹੈ। ਇਸ ਵਿੱਚ ਆਮ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ। ਕੋਈ ਵੀ ਵਿਅਕਤੀ https://innovate.mygov.in ਉੱਤੇ ਜਾ ਕੇ ਇਸ ਵਿੱਚ ਹਿੱਸਾ ਲੈ ਸਕਦਾ ਹੈ। ਜਿਸ ਦਾ ਬੈਸਟ ਆਈਡੀਆ (ਸਭ ਤੋਂ ਵਧੀਆ ਸੁਝਾਅ) ਹੋਵੇਗਾ, ਉਸ ਨੂੰ 10 ਲੱਖ ਰੁਪਏ ਬਤੌਰ ਇਨਾਮ ਦਿੱਤੇ ਜਾਣਗੇ। ਸੈਕਿੰਡ ਬੈਸਟ ਆਈਡੀਆ (ਦੂਜੇ ਸਭ ਤੋਂ ਵਧੀਆ ਸੁਝਾਅ) ਉੱਤੇ 5 ਲੱਖ, ਥਰਡ ਬੈਸਟ ਆਈਡੀਆ (ਤੀਜੇ ਸਭ ਤੋਂ ਵਧੀਆ ਸੁਝਾਅ) ਉੱਤੇ 3 ਲੱਖ ਅਤੇ ਫੋਰਥ ਬੈਸਟ ਆਈਡੀਆ (ਚੌਥੇ ਸਭ ਤੋਂ ਵਧੀਆ ਸੁਝਾਅ) ਉੱਤੇ 1 ਲੱਖ ਰੁਪਏ ਦਾ ਇਨਾਮ ਰੇਲਵੇ ਦੇਵੇਗਾ।

19 ਮਈ ਤੱਕ ਭੇਜ ਸਕਦੇ ਹੋ ਸੁਝਾਅ
ਤੁਸੀਂ 19 ਮਈ ਤੱਕ ਆਪਣੇ ਸੁਝਾਅ ਰੇਲਵੇ ਨੂੰ ਭੇਜ ਸਕਦੇ ਹੋ। ਇਹ ਮੁਕਾਬਲਾ ਤਿੰਨ ਪੜਾਅ ਵਿੱਚ ਹੋਵੇਗਾ। ਪਹਿਲੇ ਪੜਾਅ ਵਿੱਚ ਸਾਰੀਆਂ ਐਂਟਰੀਆਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਬਾਅਦ ਇਸ 'ਚੋਂ ਬੈਸਟ 50 ਐਂਟਰੀਆਂ ਨੂੰ ਚੁਣਿਆ ਜਾਵੇਗਾ। ਦੂਜੇ ਪੜਾਅ ਵਿੱਚ ਐਕਸਪਰਟ ਪੈਨਲ ਫਿਰ ਤੋਂ ਇਨ੍ਹਾਂ 50 ਐਂਟਰੀਆਂ ਦੀ ਜਾਂਚ ਕਰੇਗਾ ਅਤੇ ਇਨ੍ਹਾਂ 'ਚੋਂ ਸਭ ਤੋਂ ਵਧੀਆ 10 ਆਈਡੀਆ ਚੁਣੇਗਾ। ਆਖਰੀ ਪੜਾਅ ਵਿੱਚ ਕੰਪੀਟੀਸ਼ਨ ਕਮੇਟੀ ਟਾਪ-10 ਆਈਡੀਆ ਵੇਖੇਗੀ। ਫਿਰ ਇਸ 'ਚੋਂ ਫਰਸਟ, ਸੈਕਿੰਡ, ਥਰਡ ਅਤੇ ਫੋਰਥ ਵਿਨਰ ਚੁਣੇ ਜਾਣਗੇ।

ਇਹ ਹਨ ਨਿਯਮ
  • ਆਈਡੀਆ ਦੇ ਸ਼ਬਦਾਂ ਦੀ ਸੀਮਾ 1000 ਵਰਡ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
  • 250 ਵਰਡ ਵਿੱਚ ਇਸ ਦਾ ਸਾਰ ਲਿਖਿਆ ਹੋਣਾ ਚਾਹੀਦਾ ਹੈ।
  • ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਆਈਡੀਆ ਭੇਜੇ ਜਾ ਸਕਦੇ ਹਨ।
  • ਉਮੀਦਵਾਰ ਨੂੰ ਰਜਿਸਟਰੇਸ਼ਨ ਫਾਰਮ ਭਰਨਾ ਹੋਵੇਗਾ। ਐਂਟਰੀ ਸਬਮਿਸ਼ਨ ਫਾਰਮ ਵੀ ਸਬਮਿਟ ਕਰਨਾ ਹੋਵੇਗਾ।
  • ਉਮੀਦਵਾਰ ਆਪਣੀ ਕਿਊਰੀ ps07@nair.railnet.gov.in 'ਤੇ ਈਮੇਲ ਭੇਜ ਕੇ ਸੁਲਝਾ ਸਕਦੇ ਹਨ।
[home] 1-3 of 3


Comment by: Vijay Marwaha

We will try for giving best suggestions

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 31 ਮਾਰਚ ਤੱਕ ਚੁਕਾਉਣੇ ਹਨ ਇੱਕ ਹਜ਼ਾਰ ਕਰੋੜ ਰੁਪਏ
ਪੀ.ਐੱਨ.ਬੀ. ਉੱਤੇ ਡਿਫਾਲਟਰ ਘੋਸ਼ਿਤ ਹੋਣ ਦਾ ਖਤਰਾ
26.03.18 - ਪੀ ਟੀ ਟੀਮ
ਪੀ.ਐੱਨ.ਬੀ. ਉੱਤੇ ਡਿਫਾਲਟਰ ਘੋਸ਼ਿਤ ਹੋਣ ਦਾ ਖਤਰਾਭਾਰਤੀ ਬੈਂਕਿੰਗ ਜਗਤ ਵਿੱਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਯਾਨੀ ਪੰਜਾਬ ਨੈਸ਼ਨਲ ਬੈਂਕ ਉੱਤੇ ਡਿਫਾਲਟਰ ਘੋਸ਼ਿਤ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਭਾਰਤੀ ਬੈਕਿੰਗ ਦੇ ਇਤਿਹਾਸ ਵਿੱਚ ਇਸ ਵਿਲੱਖਣ ਘਟਨਾ ਤੋਂ ਬੱਚਣ ਲਈ ਸਰਕਾਰ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਅੱਗੇ ਆਉਣਾ ਪੈ ਸਕਦਾ ਹੈ। ਮਾਮਲਾ ਪੰਜਾਬ ਨੈਸ਼ਨਲ ਬੈਂਕ ਵਲੋਂ ਜਾਰੀ ਇੱਕ ਹਜ਼ਾਰ ਕਰੋੜ ਦੇ ਐੱਲ.ਓ.ਯੂ. ਉੱਤੇ ਯੂਨੀਅਨ ਬੈਂਕ ਆਫ ਇੰਡੀਆ ਦੇ ਭੁਗਤਾਨ ਦਾ ਹੈ। ਰਿਪੋਰਟ ਦੇ ਮੁਤਾਬਕ ਜੇਕਰ ਪੰਜਾਬ ਨੈਸ਼ਨਲ ਬੈਂਕ ਨੇ 31 ਮਾਰਚ ਤੱਕ ਯੂਨੀਅਨ ਬੈਂਕ ਆਫ ਇੰਡੀਆ ਨੂੰ 1,000 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਤਾਂ ਯੂਨੀਅਨ ਬੈਂਕ ਆਫ ਇੰਡੀਆ ਉਸ ਨੂੰ ਡਿਫਾਲਟਰ ਘੋਸ਼ਿਤ ਕਰ ਦੇਵੇਗਾ।

ਦਰਅਸਲ ਪੰਜਾਬ ਨੈਸ਼ਨਲ ਬੈਂਕ ਵਲੋਂ ਜਾਰੀ ਲੇਟਰ ਆਫ ਅੰਡਰਟੇਕਿੰਗਸ ਦੇ ਆਧਾਰ ਉੱਤੇ ਯੂਨੀਅਨ ਬੈਂਕ ਆਫ ਇੰਡੀਆ ਨੇ ਕਰੀਬ 1,000 ਕਰੋੜ ਰੁਪਏ ਦੇ ਲੋਨ ਦਿੱਤੇ ਸਨ, ਜਿਨ੍ਹਾਂ ਦੀ ਅਦਾਇਗੀ ਅਗਲੇ ਕੁੱਝ ਦਿਨਾਂ ਵਿੱਚ ਕਰਨੀ ਹੋਵੇਗੀ। ਜੇਕਰ ਸਰਕਾਰੀ ਬੈਂਕ ਪੀ.ਐੱਨ.ਬੀ. 31 ਮਾਰਚ ਤੱਕ ਉਹ ਰਕਮ ਨਹੀਂ ਵਾਪਿਸ ਕਰਦਾ ਹੈ ਤਾਂ ਦੂਜੇ ਸਰਕਾਰੀ ਬੈਂਕ ਯਾਨੀ ਯੂਨੀਅਨ ਬੈਂਕ ਨੂੰ ਆਪਣੇ ਬਹੀ-ਖਾਤੇ ਵਿੱਚ ਪੀ.ਐੱਨ.ਬੀ. ਨੂੰ ਡਿਫਾਲਟਰ ਦੇ ਰੂਪ ਵਿੱਚ ਦਰਜ ਕਰਨਾ ਹੋਵੇਗਾ। ਉਸ ਲੋਨ ਲਈ ਪ੍ਰੋਵਿਜ਼ਨਿੰਗ ਕਰਨੀ ਹੋਵੇਗੀ ਅਤੇ ਜੇਕਰ ਆਡਿਟਰਸ ਨੇ ਜ਼ੋਰ ਦਿੱਤਾ ਤਾਂ ਬਾਕੀ ਰਕਮ ਨੂੰ ਨਾਨ-ਪਰਫਾਰਮਿੰਗ ਐਸੇਸਟਸ ਦੇ ਰੂਪ ਵਿੱਚ ਵੀ ਦਰਜ ਕਰਨਾ ਹੋਵੇਗਾ।

ਇੱਕ ਸੀਨੀਅਰ ਬੈਂਕਰ ਨੇ ਇਕਨਾਮਿਕ ਟਾਈਮਸ ਨਾਲ ਗੱਲ ਕਰਦੇ ਹੋਏ ਦੱਸਿਆ "ਇਹ ਅਜੀਬ ਹਾਲਾਤ ਹੋਣਗੇ। ਪਹਿਲੀ ਵਾਰ ਕਿਸੇ ਬੈਂਕ ਨੂੰ ਟੈਕਨੀਕਲ ਤੌਰ ਉੱਤੇ ਡਿਫਾਲਟਰ ਕਰਾਰ ਦਿੱਤਾ ਜਾਵੇਗਾ। ਫਰਾਡ ਨੂੰ ਵੇਖਦੇ ਹੋਏ ਬੈਂਕਾਂ ਨੂੰ ਬਾਕੀ ਰਕਮ ਲਈ ਤੁਰੰਤ ਪੂਰੀ ਪ੍ਰੋਵਿਜ਼ਨਿੰਗ ਕਰਨੀ ਹੈ ਅਤੇ ਅਜਿਹੇ ਲੋਨਾਂ ਨੂੰ ਐੱਨ.ਪੀ.ਏ. ਵੀ ਘੋਸ਼ਿਤ ਕਰਨਾ ਹੈ। ਅਜਿਹੇ ਨੁਕਸਾਨ ਨੂੰ ਦੂਜੇ ਫਸੇ ਹੋਏ ਲੋਨ ਤੋਂ ਵੱਖ ਤਰੀਕੇ ਨਾਲ ਦਰਜ ਕਰਨਾ ਹੁੰਦਾ ਹੈ, ਜਿਨ੍ਹਾਂ ਵਿੱਚ ਡਿਫਾਲਟ ਦੇ 90 ਦਿਨਾਂ ਬਾਅਦ ਐੱਨ.ਪੀ.ਏ. ਦਾ ਟੈਗ ਲੱਗਦਾ ਹੈ।"

ਯੂਨੀਅਨ ਬੈਂਕ ਦੇ ਐੱਮ.ਡੀ. ਰਾਜਕਿਰਣ ਰਾਏ ਨੇ ਕਿਹਾ, "ਸਾਡੇ ਲਈ ਤਾਂ ਇਹ ਪੀ.ਐੱਨ.ਬੀ. ਦੇ ਸਪਾਰਟ ਵਾਲੇ ਡਾਕਿਊਮੈਂਟਸ ਉੱਤੇ ਜਾਇਜ਼ ਦਾਅਵਾ ਹੈ। ਇਹ ਸਾਡੇ ਬਹੀ-ਖਾਤੇ ਵਿੱਚ ਫਰਾਡ ਨਹੀਂ ਹੈ। ਅਸੀਂ ਆਡਿਟਰਸ ਤੋਂ ਰਾਏ ਲਵਾਂਗੇ। ਹਾਲਾਂਕਿ ਅਸੀਂ ਨਹੀਂ ਚਾਹੁੰਦੇ ਕਿ ਪੀ.ਐੱਨ.ਬੀ. ਨੂੰ ਡਿਫਾਲਟਰ ਦੇ ਰੂਪ ਵਿੱਚ ਲਿਸਟ ਕੀਤਾ ਜਾਵੇ। ਸਾਨੂੰ ਸਰਕਾਰ ਜਾਂ ਆਰ.ਬੀ.ਆਈ. ਵਲੋਂ ਦਖਲ ਦਿੱਤੇ ਜਾਣ ਦੀ ਉਮੀਦ ਹੈ ਕਿਉਂਕਿ 31 ਮਾਰਚ ਤੱਕ ਰਿਜ਼ਾਲਿਊਸ਼ਨ ਹੋਣਾ ਹੈ।"

ਪੀ.ਐੱਨ.ਬੀ. ਅਤੇ ਐੱਲ.ਓ.ਯੂ. ਦੇ ਆਧਾਰ ਉੱਤੇ ਕਰਜ਼ਾ ਦੇਣ ਵਾਲੇ ਕੁੱਝ ਬੈਂਕਾਂ ਦੇ ਵਿੱਚ ਵਿਵਾਦ ਹਨ, ਲੇਕਿਨ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਡਿਫਾਲਟਸ (ਇਨ੍ਹਾਂ ਦੇ ਕਲਾਇੰਟਸ ਨੂੰ ਐੱਲ.ਓ.ਯੂ. ਦੇ ਆਧਾਰ ਉੱਤੇ ਪੈਸਾ ਦਿੱਤਾ ਗਿਆ ਸੀ) ਨੂੰ ਫਰਾਡ ਮੰਨ ਲਿਆ ਗਿਆ ਹੈ। ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਸਰਕਾਰੀ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਇੱਕ ਹੋਰ ਬੈਂਕਰ ਨੇ ਕਿਹਾ, "ਇਸ ਹਾਲਾਤ ਵਿੱਚ ਕਈ ਬੈਂਕ ਆਡਿਟਰਸ 31 ਮਾਰਚ ਤੋਂ ਪਹਿਲਾਂ ਮੈਚਿਓਰ ਹੋ ਰਹੇ ਐੱਲ.ਓ.ਯੂ. ਨੂੰ ਮੌਜੂਦਾ ਵਿੱਤ ਸਾਲ ਲਈ ਐੱਨ.ਪੀ.ਏ. ਕਰਾਰ ਦੇਣ ਉੱਤੇ ਜ਼ੋਰ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ 31 ਮਾਰਚ ਦੇ ਬਾਅਦ ਮੈਚਿਓਰ ਹੋਣ ਵਾਲੇ ਐੱਲ.ਓ.ਯੂ. ਲਈ ਵੀ ਕੁੱਝ ਆਡਿਟਰ ਪੀ.ਐੱਨ.ਬੀ. ਤੋਂ ਇੰਸ਼ੋਰੈਂਸ ਲੈਣ ਉੱਤੇ ਜ਼ੋਰ ਦੇ ਸਕਦੇ ਹਨ।"
[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER