ਕਾਰੋਬਾਰ

Monthly Archives: FEBRUARY 2018


ਪੀਐੱਨਬੀ ਘੁਟਾਲਾ ਵੱਧ ਕੇ 12622 ਕਰੋੜ ਦਾ ਹੋਇਆ
ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦਾ ਇੱਕ ਹੋਰ ਘਪਲਾ ਆਇਆ ਸਾਹਮਣੇ
27.02.18 - ਪੀ ਟੀ ਟੀਮ
ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦਾ ਇੱਕ ਹੋਰ ਘਪਲਾ ਆਇਆ ਸਾਹਮਣੇ



ਪੰਜਾਬ ਨੈਸ਼ਨਲ ਬੈਂਕ ਨੇ ਸਟਾਕ ਐਕਸਚੇਂਜ ਨੂੰ 1322 ਕਰੋੜ ਦੇ ਇੱਕ ਹੋਰ ਫਰਾਡ ਦੀ ਜਾਣਕਾਰੀ ਦਿੱਤੀ ਹੈ, ਜੋ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਕੀਤਾ ਹੈ। ਇਸ ਦੇ ਨਾਲ ਹੀ ਹੁਣ ਇਹ ਘੁਟਾਲਾ ਪਹਿਲਾਂ ਦੇ 11300 ਕਰੋੜ ਤੋਂ ਵੱਧ ਕੇ 12622 ਕਰੋੜ ਦਾ ਹੋ ਗਿਆ ਹੈ।

2017 ਵਿੱਚ ਪੀਐੱਨਬੀ ਨੂੰ ਕਰੀਬ 1320 ਕਰੋੜ ਦਾ ਫਾਇਦਾ ਹੋਇਆ ਸੀ ਜੋ ਨਵੇਂ ਸਾਹਮਣੇ ਆਏ ਫਰਾਡ ਦੇ ਕਰੀਬ-ਕਰੀਬ ਬਰਾਬਰ ਹੈ। ਪੀਐੱਨਬੀ. ਨੇ ਸੋਮਵਾਰ ਰਾਤ ਨੂੰ ਸਟਾਕ ਐਕਸਚੇਂਜ ਨੂੰ ਇਸ ਦੀ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਕੁੱਝ ਹੋਰ LoU ਦਾ ਪਤਾ ਲੱਗਿਆ ਹੈ ਜਿਸ ਦੇ ਜ਼ਰੀਏ ਪੈਸੇ ਕੱਢੇ ਗਏ ਹਨ।

ਉਥੇ ਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 11,000 ਕਰੋੜ ਰੁਪਏ ਦੇ ਘੋਟਾਲੇ ਦੇ ਸਿਲਸਿਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਐੱਮ.ਡੀ. ਅਤੇ ਸੀ.ਈ.ਓ. ਸੁਨੀਲ ਮੇਹਤਾ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਪੀਐੱਨਬੀ ਦੇ ਕਾਰਜਕਾਰੀ ਡਾਇਰੈਕਟਰ ਕੇਵੀ ਬ੍ਰਹਮਾਜੀ ਰਾਓ ਤੋਂ ਪੁੱਛਗਿੱਛ ਕਰ ਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਇਹ ਘੁਟਾਲਾ ਫੜਿਆ ਗਿਆ। ਨਾਲ ਹੀ ਉਨ੍ਹਾਂ ਨੂੰ ਬੈਂਕਿੰਗ ਪ੍ਰਕਿਰਿਆਵਾਂ ਦੇ ਬਾਰੇ ਪੁੱਛਿਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਮੇਹਤਾ ਜਦੋਂ ਇਸ ਹਫਤੇ ਈਡੀ ਦੇ ਸਾਹਮਣੇ ਪੇਸ਼ ਹੋਣਗੇ ਤਾਂ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਪੀਐੱਨਬੀ ਦੇ ਦੋਵੇਂ ਅਧਿਕਾਰੀਆਂ ਤੋਂ ਮੁਲਜ਼ਮ ਦੇ ਰੂਪ ਵਿੱਚ ਪੁੱਛਗਿੱਛ ਨਹੀਂ ਕੀਤੀ ਗਈ ਹੈ।

ਇਸ ਦੌਰਾਨ ਨੀਰਵ ਮੋਦੀ, ਉਸ ਦੀ ਪਤਨੀ ਏਮੀ ਅਤੇ ਮਾਮਾ ਚੌਕਸੀ ਅੱਜ ਮੁੰਬਈ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਹੀਂ ਹੋਏ। ਹਾਲੇ ਇਹ ਪਤਾ ਨਹੀਂ ਲੱਗਿਆ ਹੈ ਕਿ ਕੀ ਏਜੰਸੀ ਉਨ੍ਹਾਂ ਨੂੰ ਫਿਰ ਤੋਂ ਸੰਮਨ ਜਾਰੀ ਕਰੇਗੀ। ਜੇਕਰ ਏਜੰਸੀ ਉਨ੍ਹਾਂ ਨੂੰ ਨਵਾਂ ਸੰਮਨ ਜਾਰੀ ਨਹੀਂ ਕਰਦੀ ਹੈ ਤਾਂ ਉਮੀਦ ਹੈ ਕਿ ਉਹ ਮੁੰਬਈ ਵਿੱਚ ਵਿਸ਼ੇਸ਼ ਅਦਾਲਤ ਨੂੰ ਉਨ੍ਹਾਂ ਦੇ ਖਿਲਾਫ ਗੈਰ-ਜਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕਰੇਗੀ।




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਸਿੰਗਾਪੁਰ ਦੀ ਕੰਪਨੀ ਨੇ ਕੀਤਾ ਖੁਲਾਸਾ
ਪੀ.ਐੱਨ.ਬੀ. ਦੇ 10 ਹਜ਼ਾਰ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਡਾਟਾ ਲੀਕ
23.02.18 - ਪੀ ਟੀ ਟੀਮ
ਪੀ.ਐੱਨ.ਬੀ. ਦੇ 10 ਹਜ਼ਾਰ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਡਾਟਾ ਲੀਕ



ਪੰਜਾਬ ਨੈਸ਼ਨਲ ਬੈਂਕ ਲਈ ਬੁਰਾ ਦੌਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪੀ.ਐੱਨ.ਬੀ. ਇੱਕ ਹੋਰ ਬੁਰੀ ਖਬਰ ਹੈ। ਪੀ.ਐੱਨ.ਬੀ. ਦੇ 10 ਹਜ਼ਾਰ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਡਾਟਾ ਲੀਕ ਹੋ ਗਿਆ ਹੈ। ਹਾਂਗ-ਕਾਂਗ ਦੇ ਇੱਕ ਅਖ਼ਬਾਰ ਏਸ਼ੀਆ ਟਾਈਮਸ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਪਿਛਲੇ 3 ਮਹੀਨੇ ਵਿੱਚ ਇੱਕ ਵੈੱਬਸਾਈਟ ਦੇ ਜ਼ਰੀਏ ਇਹ ਡਾਟਾ ਲੀਕ ਹੋਇਆ ਹੈ। ਸਿਕਿਓਰਿਟੀ ਮਾਹਿਰਾਂ ਦੇ ਮੁਤਾਬਕ ਬੈਂਕ ਗਾਹਕਾਂ ਦੀ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਲੀਕ ਕੀਤੀ ਗਈ ਹੈ। ਬੈਂਕ ਨੂੰ ਇਸ ਦੀ ਜਾਣਕਾਰੀ 2 ਦਿਨ ਪਹਿਲਾਂ ਦਿੱਤੀ ਗਈ।

ਸਿੰਗਾਪੁਰ ਦੀ ਕੰਪਨੀ ਨੇ ਕੀਤਾ ਖੁਲਾਸਾ
ਸਿੰਗਾਪੁਰ ਦੀ ਕੰਪਨੀ ਕਲਾਊਡਸੇਕ ਇੰਫਾਰਮੇਸ਼ਨ ਸਿਕਿਓਰਿਟੀ ਨੇ ਇਹ ਜਾਣਕਾਰੀ ਦਿੱਤੀ ਹੈ, ਜਿਸ ਦੇ ਮੁਤਾਬਕ ਉਨ੍ਹਾਂ ਨੂੰ ਡਾਰਕ ਵੈੱਬ ਉੱਤੇ ਇੱਕ ਅਜਿਹੀ ਵੈੱਬਸਾਈਟ ਮਿਲੀ ਹੈ ਜੋ ਗੂਗਲ ਅਤੇ ਬਾਕੀ ਸਰਚ ਇੰਜਨ ਵਿੱਚ ਸ਼ਾਮਿਲ ਹੀ ਨਹੀਂ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੀ.ਐੱਨ.ਬੀ. ਗਾਹਕਾਂ ਦਾ ਤਮਾਮ ਡਾਟਾ ਇੱਥੇ ਗੈਰਕਾਨੂਨੀ ਢੰਗ ਨਾਲ ਵੇਚਿਆ ਜਾ ਰਿਹਾ ਸੀ।

ਪੀ.ਐੱਨ.ਬੀ. ਨੂੰ ਨਹੀਂ ਸੀ ਡਾਟਾ ਲੀਕ ਦੀ ਖਬਰ
ਪੰਜਾਬ ਨੈਸ਼ਨਲ ਬੈਂਕ ਨੂੰ ਡਾਟਾ ਲੀਕ ਦੀ ਜਾਣਕਾਰੀ ਨਹੀਂ ਸੀ। ਦੋ ਦਿਨ ਪਹਿਲਾਂ ਹੀ ਬੈਂਕ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ। ਇਹ ਖਬਰ ਉਸ ਵਕਤ ਆਈ ਹੈ ਜਦੋਂ ਪੀ.ਐੱਨ.ਬੀ. ਪਹਿਲਾਂ ਹੀ 11400 ਕਰੋੜ ਦੇ ਲੋਨ ਫਰਾਡ ਮਾਮਲੇ ਵਿੱਚ ਫਸਿਆ ਹੋਇਆ ਹੈ।

ਇਹ ਵੈੱਬਸਾਈਟ ਰੱਖਦੀ ਹੈ ਨਜ਼ਰ
ਕਲਾਊਡਸੇਕ (CloudSek) ਕੰਪਨੀ ਦੁਨੀਆਭਰ ਦੇ ਡਾਟਾ ਟ੍ਰਾਂਜ਼ੈਕਸ਼ਨਜ਼ ਉੱਤੇ ਨਜ਼ਰ ਰੱਖਦੀ ਹੈ। ਇਸ ਦਾ ਕੰਮ ਹੈ ਕਿ ਇਹ ਅਜਿਹੀਆਂ ਟ੍ਰਾਂਜ਼ੈਕਸ਼ਨਜ਼ ਉੱਤੇ ਨਜ਼ਰ ਰੱਖਦੀ ਹੈ ਜੋ ਗਲਤ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ। ਕੰਪਨੀ ਦੇ ਚੀਫ ਟੈਕਨੀਕਲ ਅਫਸਰ ਰਾਹੁਲ ਸ਼ਸ਼ੀ ਨੇ ਏਸ਼ੀਆ ਟਾਈਮਸ ਨੂੰ ਦਿੱਤੇ ਬਿਆਨ ਦੇ ਮੁਤਾਬਕ ਕੰਪਨੀ ਦਾ ਇੱਕ ਪ੍ਰੋਗਰਾਮ ਡਾਰਕ ਵੈੱਬ ਉੱਤੇ ਨਜ਼ਰ ਰੱਖਣ ਦਾ ਕੰਮ ਕਰਦਾ ਹੈ। ਜੇਕਰ ਡਾਰਕ ਵੈੱਬ ਉੱਤੇ ਕੋਈ ਅਜਿਹਾ ਡਾਟਾ ਆਉਂਦਾ ਹੈ, ਜਿਸ ਉੱਤੇ ਸ਼ੱਕ ਹੋਵੇ ਤਾਂ ਉਸ ਦੀ ਜਾਂਚ ਕੀਤੀ ਜਾਂਦੀ ਹੈ।

ਇਵੇਂ ਲੀਕ ਹੋ ਰਿਹਾ ਸੀ ਡਾਟਾ
ਰਾਹੁਲ ਸ਼ਸ਼ੀ ਦੇ ਮੁਤਾਬਕ ਵੈੱਬਸਾਈਟ ਉੱਤੇ ਗਾਹਕਾਂ ਦਾ ਡਾਟਾ ਦੋ ਵੱਖ-ਵੱਖ ਤਰ੍ਹਾਂ ਨਾਲ ਜਾਰੀ ਕੀਤਾ ਜਾ ਰਿਹਾ ਸੀ। ਇਸ ਵਿੱਚ ਕਾਰਡ ਦੇ ਸੀਵੀਵੀ (CVV) ਦੇ ਨਾਲ ਅਤੇ ਸੀਵੀਵੀ ਦੇ ਬਿਨਾਂ ਡਾਟਾ ਲੀਕ ਹੋ ਰਿਹਾ ਸੀ। ਦਰਅਸਲ ਸੀਵੀਵੀ ਅਤੇ ਬਿਨਾਂ ਸੀਵੀਵੀ ਡਾਟਾ ਦੇਣ ਦਾ ਮਕਸਦ ਸਿਰਫ ਵੇਚਣ ਤੋਂ ਹੈ। ਜੇਕਰ ਕੋਈ ਸੀਵੀਵੀ ਦੇ ਨਾਲ ਖਰੀਦਣਾ ਚਾਹੁੰਦਾ ਹੈ ਤਾਂ ਉਸ ਹਿਸਾਬ ਨਾਲ ਪੈਸਾ ਲਿਆ ਜਾਂਦਾ ਹੋਵੇਗਾ।

ਪੀ.ਐੱਨ.ਬੀ. ਨੇ ਕੀਤਾ ਕੰਫਰਮ
ਪੀ.ਐੱਨ.ਬੀ. ਨੇ ਵੀ ਡਾਟਾ ਲੀਕ ਹੋਣ ਦੀ ਖਬਰ ਨੂੰ ਕੰਫਰਮ ਕੀਤਾ ਹੈ। ਬੈਂਕ  ਦੇ ਚੀਫ ਇੰਫਾਰਮੇਸ਼ਨ ਸਿਕਿਓਰਿਟੀ ਅਫਸਰ ਟੀ.ਡੀ. ਵੀਰਵਾਨੀ ਨੇ ਕਿਹਾ ਕਿ ਬੈਂਕ ਦੇ ਗਾਹਕਾਂ ਦੇ ਡਾਟਾ ਲੀਕ ਹੋਣ ਦੀ ਗੱਲ ਠੀਕ ਹੈ। ਅਸੀਂ ਇਸ ਉੱਤੇ ਸਰਕਾਰ ਨਾਲ ਕੰਮ ਕਰ ਰਹੇ ਹਾਂ। ਲੀਕ ਹੋਣ ਵਾਲੇ ਡਾਟਾ ਵਿੱਚ ਕ੍ਰੈਡਿਟ-ਡੈਬਿਟ ਕਾਰਡ ਹੋਲਡਰ ਦਾ ਨਾਮ, ਐਕਸਪਾਇਰੀ ਡੇਟ, ਪਿੰਨ (PIN) ਅਤੇ ਸੀਵੀਵੀ ਤੱਕ ਵੇਚੇ ਜਾ ਰਹੇ ਹਨ।




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਹੋਲੀ ਸਪੈਸ਼ਲ
ਸਸਤੇ ਮਿਲ ਰਹੇ ਹਨ ਹਵਾਈ ਟਿਕਟ, ਇਹ ਕੰਪਨੀਆਂ ਦੇ ਰਹੀਆਂ ਹਨ ਆਫਰ
22.02.18 - ਪੀ ਟੀ ਟੀਮ
ਸਸਤੇ ਮਿਲ ਰਹੇ ਹਨ ਹਵਾਈ ਟਿਕਟ, ਇਹ ਕੰਪਨੀਆਂ ਦੇ ਰਹੀਆਂ ਹਨ ਆਫਰ



ਤੁਸੀਂ ਇਸ ਵਾਰ ਹੋਲੀ ਦੀ ਛੁੱਟੀ ਉੱਤੇ ਘਰ ਜਾਣਾ ਹੈ ਅਤੇ ਟ੍ਰੇਨ ਵਿੱਚ ਟਿਕਟ ਨਹੀਂ ਮਿਲ ਰਿਹਾ ਹੈ ਤਾਂ ਚਿੰਤਾ ਦੀ ਗੱਲ ਨਹੀਂ ਹੈ। ਕਿਉਂਕਿ ਦੇਸ਼ ਵਿੱਚ ਕਈ ਅਜਿਹੇ ਰੂਟ ਹਨ ਜਿੱਥੇ ਹਵਾਈ ਜਹਾਜ ਦਾ ਟਿਕਟ ਟ੍ਰੇਨ ਤੋਂ ਵੀ ਸਸਤਾ ਹੈ। ਹੋਲੀ ਮੌਕੇ ਸਾਰੀਆਂ ਕੰਪਨੀਆਂ ਕੁਝ ਨਾ ਕੁਝ ਆਫਰ ਦੇ ਰਹੀਆਂ ਹਨ। ਆਓ ਜਾਣਦੇ ਹਾਂ ਕਿਹੜੀਆਂ ਕੰਪਨੀਆਂ ਦੇ ਕੀ ਹਨ ਆਫਰ:

991 ਰੁਪਏ ਵਿੱਚ ਹਵਾਈ ਟਿਕਟ:
ਗੋਏਅਰ ਏਅਰਲਾਈਨ ਨੇ ਹੋਲੀ ਸਪੈਸ਼ਲ ਵੀਕਐਂਡ ਸਕੀਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਉਹ ਕੁੱਝ ਚੁਣਿੰਦਾ ਰੂਟਾਂ ਉੱਤੇ 991 ਰੁਪਏ ਵਿੱਚ ਹਵਾਈ ਸਫਰ ਦਾ ਮੌਕੇ ਦੇ ਰਹੀ ਹੈ। ਇਹੀ ਨਹੀਂ ਤੁਸੀਂ 10 ਫੀਸਦੀ ਜ਼ਿਆਦਾ ਛੋਟ ਹਾਸਲ ਕਰ ਸਕਦੇ ਹੋ, ਜੇਕਰ ਤੁਸੀਂ ਐੱਚ.ਡੀ.ਐੱਫ.ਸੀ. ਦੇ ਕਾਰਡ ਰਾਹੀਂ ਬੁਕਿੰਗ ਕਰਦੇ ਹੋ। ਇਸ ਨਾਲ ਤੁਹਾਨੂੰ ਇਹ ਵੀ ਫਾਇਦਾ ਮਿਲੇਗਾ ਕਿ ਤੁਸੀਂ ਟ੍ਰੇਨ ਦੇ ਲੰਬੇ ਸਫਰ ਦੀ ਥਾਂ ਕੁੱਝ ਹੀ ਘੰਟਿਆਂ ਵਿੱਚ ਹਵਾਈ ਜਹਾਜ ਰਾਹੀਂ ਆਪਣੀ ਮੰਜਿਲ 'ਤੇ ਪਹੁੰਚ ਸਕਦੇ ਹੋ ਤੇ ਉਹ ਵੀ ਟ੍ਰੇਨ ਦੇ ਟਿਕਟ ਤੋਂ ਵੀ ਘੱਟ ਮੁੱਲ ਵਿੱਚ।

ਇੱਥੇ ਮਿਲੇਗੀ 20 ਫੀਸਦੀ ਛੋਟ:
ਏਅਰ ਏਸ਼ੀਆ ਇੰਡੀਆ ਘਰੇਲੂ ਯਾਤਰਾਵਾਂ ਲਈ 20 ਫੀਸਦੀ ਤੱਕ ਛੋਟ ਦੇ ਰਹੀ ਹੈ। ਅੰਤਰਰਾਸ਼ਟਰੀ ਯਾਤਰਾਵਾਂ ਲਈ ਵੀ ਏਅਰ ਏਸ਼ੀਆ ਇੰਡੀਆ ਦੀ ਪੈਰੇਂਟ ਕੰਪਨੀ 20 ਫੀਸਦੀ ਛੋਟ ਦੇ ਰਹੀ ਹੈ। ਹਾਲਾਂਕਿ ਇਹ ਆਫਰ 25 ਫਰਵਰੀ ਤੱਕ ਹੀ ਵੈਲਿਡ ਹੈ।

ਜੈੱਟ ਏਅਰਵੇਜ਼ ਦਾ ਆਫਰ:
28 ਫਰਵਰੀ ਨੂੰ ਚੇੱਨਈ ਤੋਂ ਦਿੱਲੀ ਦਾ ਟ੍ਰੇਨ ਦਾ ਏ.ਸੀ.1 ਦਾ ਟਿਕਟ 6485 ਰੁਪਏ ਦਾ ਹੈ। ਉਥੇ ਹੀ ਟ੍ਰੇਨ ਰਾਹੀਂ ਜਾਣ ਵਿੱਚ 28 ਘੰਟੇ ਤੋਂ ਜ਼ਿਆਦਾ ਸਮਾਂ ਲੱਗਦਾ ਹੈ। ਇਸ ਤਰੀਕ ਨੂੰ ਜੇਕਰ ਤੁਸੀਂ ਹਵਾਈ ਜਹਾਜ ਦਾ ਟਿਕਟ ਬੁੱਕ ਕਰਾਉਂਦੇ ਹੋ ਤਾਂ ਤੁਹਾਨੂੰ ਜੈੱਟ ਏਅਰਵੇਜ਼ ਕੇਵਲ 3,133 ਰੁਪਏ ਵਿੱਚ ਇਹ ਮੌਕੇ ਦੇ ਰਿਹਾ ਹੈ। ਯਾਨੀ ਦੀ ਅੱਧੇ ਮੁੱਲ ਤੋਂ ਵੀ ਘੱਟ। ਅਤੇ ਸਮਾਂ ਵੀ ਕੇਵਲ 2 ਘੰਟੇ 45 ਮਿੰਟ ਲੱਗੇਗਾ।

ਇੰਡੀਗੋ ਦਾ ਆਫਰ:
ਬੰਗਲੁਰੂ ਤੋਂ ਦਿੱਲੀ ਦਾ 28 ਫਰਵਰੀ ਨੂੰ ਜੇਕਰ ਤੁਸੀਂ ਟ੍ਰੇਨ ਦਾ ਟਿਕਟ ਲੈਂਦੇ ਹੋ ਤਾਂ ਇਸ ਦੀ ਰਾਜਧਾਨੀ ਵਿੱਚ ਕੀਮਤ 6805 ਰੁਪਏ ਹੈ। ਜਿਸ ਵਿੱਚ 33 ਘੰਟੇ ਦਾ ਸਮਾਂ ਲੱਗਦਾ ਹੈ। ਉਥੇ ਹੀ ਜੇਕਰ ਤੁਸੀਂ ਇੰਡੀਗੋ ਦਾ ਹਵਾਈ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਕੇਵਲ 4000 ਰੁਪਏ ਦੀ ਟਿਕਟ ਮਿਲੇਗੀ ਅਤੇ ਇਸ ਵਿੱਚ ਸਮਾਂ ਵੀ ਤੁਹਾਨੂੰ ਕੇਵਲ 2 ਘੰਟੇ 45 ਮਿੰਟ ਦਾ ਹੀ ਲੱਗੇਗਾ। ਇਸ ਦੇ ਇਲਾਵਾ ਨਾਗਪੁਰ ਤੋਂ ਦਿੱਲੀ, ਗੁਹਾਟੀ ਤੋਂ ਦਿੱਲੀ, ਭੁਵਨੇਸ਼‍ਵਰ ਤੋਂ ਦਿੱਲੀ, ਸਮੇਤ ਕੁੱਝ ਹੋਰ ਵੀ ਰੂਟ ਹਨ ਜਿੱਥੇ ਟ੍ਰੇਨ ਦੇ ਮੁਕਾਬਲੇ ਹਵਾਈ ਯਾਤਰਾ ਸਸਤੀ ਪੈਂਦੀ ਹੈ।

ਇਹ ਵੀ ਹਨ ਫਾਇਦੇ:
ਟ੍ਰੇਨ ਵਿੱਚ ਟਿਕਟ ਜੇਕਰ ਤੁਸੀਂ ਵੇਟਿੰਗ ਵਿੱਚ ਲੈਂਦੇ ਹੈ ਤਾਂ ਕੋਈ ਗਰੰਟੀ ਨਹੀਂ ਹੈ ਕਿ ਉਹ ਕੰਫਰਮ ਹੋਵੇਗਾ ਹੀ। ਲੇਕਿਨ ਉਥੇ ਹੀ ਜੇ ਤੁਸੀਂ ਹਵਾਈ ਜਹਾਜ ਵਿੱਚ ਟਿਕਟ ਲੈਂਦੇ ਹੋ ਤਾਂ ਉਹ ਕੰਫਰਮ ਹੀ ਹੁੰਦਾ ਹੈ। ਰੇਲਵੇ ਨੇ ਕਈ ਟ੍ਰੇਨਾਂ ਵਿੱਚ ਡਾਇਨੈਮਿਕ ਫੇਅਰ ਪ੍ਰਣਾਲੀ ਲਾਗੂ ਕਰ ਰੱਖੀ ਹੈ। ਅਜਿਹੇ ਵਿੱਚ ਟਿਕਟ ਹਰ ਦਿਨ ਮਹਿੰਗਾ ਹੁੰਦਾ ਜਾਂਦਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਟ੍ਰੇਨ ਰਾਹੀਂ ਜਾਣਾ ਮਹਿੰਗਾ ਹੁੰਦਾ ਜਾ ਰਿਹਾ ਹੈ। ਹਾਲਾਤ ਤਾਂ ਇਹ ਹੋ ਗਏ ਹਨ ਕਿ ਟ੍ਰੇਨ ਨਾਲੋਂ ਪ‍ਲੇਨ ਦਾ ਕਿਰਾਇਆ ਘੱਟ ਹੋ ਗਿਆ ਹੈ।




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਜਾਣੋ ਤਰੀਕਾ
ਆਨਲਾਈਨ ਚੈੱਕ ਕਰੋ ਐੱਲ.ਪੀ.ਜੀ. ਸਿਲੰਡਰ ਉੱਤੇ ਸਬਸਿਡੀ ਦਾ ਪੈਸਾ ਮਿਲ ਰਿਹਾ ਜਾਂ ਨਹੀਂ
22.02.18 - ਪੀ ਟੀ ਟੀਮ
ਆਨਲਾਈਨ ਚੈੱਕ ਕਰੋ ਐੱਲ.ਪੀ.ਜੀ. ਸਿਲੰਡਰ ਉੱਤੇ ਸਬਸਿਡੀ ਦਾ ਪੈਸਾ ਮਿਲ ਰਿਹਾ ਜਾਂ ਨਹੀਂ



ਐੱਲ.ਪੀ.ਜੀ. ਸਿਲੰਡਰ ਉੱਤੇ ਸਰਕਾਰ ਸਬਸਿਡੀ ਦਾ ਪੈਸਾ ਦਿੰਦੀ ਹੈ। ਇਹ ਪੈਸਾ ਤੁਹਾਡੇ ਵੱਲੋਂ ਦਿੱਤੇ ਗਏ ਬੈਂਕ ਅਕਾਊਂਟ ਵਿੱਚ ਕੁੱਝ ਦਿਨਾਂ ਦੇ ਬਾਅਦ ਆ ਜਾਂਦਾ ਹੈ। ਹਾਲਾਂਕਿ ਅੱਜ ਵੀ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਪੈਸਾ ਉਨ੍ਹਾਂ ਦੇ ਅਕਾਊਂਟ ਵਿੱਚ ਆ ਰਿਹਾ ਹੈ ਜਾਂ ਨਹੀਂ ਅਤੇ ਜੇਕਰ ਪੈਸਾ ਆ ਰਿਹਾ ਹੈ ਤਾਂ ਕਿਸ ਅਕਾਊਂਟ ਵਿੱਚ ਆ ਰਿਹਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਦੀ ਸਬਸਿਡੀ ਛੁੱਟ ਚੁੱਕੀ ਹੈ ਜਦੋਂ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।

ਅਜਿਹੇ ਵਿੱਚ ਹੁਣ ਤੁਸੀਂ ਸਿਲੰਡਰ ਉੱਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਲੈਣ ਲਈ ਬੈਂਕਾਂ ਜਾਂ ਗੈਸ ਏਜੰਸੀਆਂ ਕੋਲ ਧੱਕੇ ਖਾਣ ਦੀ ਥਾਂ ਘਰ ਬੈਠੇ ਆਨਲਾਈਨ ਹੀ ਚੈੱਕ ਕਰ ਸਕਦੇ ਹੋ।

ਜਾਣੋ ਸਬਸਿਡੀ ਚੈੱਕ ਕਰਨ ਦਾ ਤਰੀਕਾ:
  • ਸਭ ਤੋਂ ਪਹਿਲਾਂ www.mylpg.in ਵੈੱਬਸਾਈਟ ਖੋਲ੍ਹੋ।
  • ਹੁਣ ਤੁਸੀਂ ਜਿਸ ਕੰਪਨੀ ਦਾ ਸਿਲੰਡਰ ਲੈਂਦੇ ਹੋ, ਉਸ ਦੀ ਫੋਟੋ ਉੱਤੇ ਕਲਿੱਕ ਕਰੋ।
  • ਇੱਥੇ ਕਈ ਸਾਰੇ ਆਪਸ਼ਨ ਆਉਣਗੇ, ਤੁਸੀਂ Audit Distributor ਉੱਤੇ ਕਲਿੱਕ ਕਰਨਾ ਹੈ।
  • ਹੁਣ ਆਪਣੀ State (ਰਾਜ), District (ਜ਼ਿਲ੍ਹਾ) ਅਤੇ Distributor Agency Name (ਡਿਸਟ੍ਰੀਬਿਊਟਰ ਏਜੰਸੀ ਦਾ ਨਾਮ) ਬਾਰੇ ਜਾਣਕਾਰੀ ਸਿਲੈਕਟ ਕਰ ਲਓ।
  • ਹੁਣ Proceed ਉੱਤੇ ਕਲਿੱਕ ਕਰੋ।
  • Security Code (ਸਿਕਿਓਰਿਟੀ ਕੋਡ) ਭਰ ਕੇ Consumers' Consumption/Cash Transfer Details ਆਪਸ਼ਨ ਉੱਤੇ ਕਲਿੱਕ ਕਰੋ।
  • ਡਿਸਟ੍ਰੀਬਿਊਟਰ ਏਜੰਸੀ ਦੇ ਸਾਰੇ ਗਾਹਕਾਂ ਬਾਰੇ ਜਾਣਕਾਰੀ ਖੁੱਲ੍ਹ ਜਾਵੇਗੀ। ਆਪਣੇ ਨਾਮ ਦਾ ਪਹਿਲਾ ਆਖਰ ਚੁਣ ਕੇ ਲਿਸਟ 'ਚੋਂ ਆਪਣਾ ਨਾਮ ਲਭੋ।
  • Total No. Of Refill Delivered ਦੇ ਕਾਲਮ ਵਿੱਚ ਲਿਖੇ ਨੰਬਰ 'ਤੇ ਕਲਿੱਕ ਕਰੋ। ਤੁਹਾਡੇ ਸਿਲੰਡਰ ਦੀ ਸਬਸਿਡੀ ਨਾਲ ਜੁੜੀ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ।

ਜੇਕਰ ਤੁਹਾਡੇ ਸਿਲੰਡਰ ਉੱਤੇ ਮਿਲਣ ਵਾਲੀ ਸਬਸਿਡੀ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਇਸ ਦੀ ਆਨਲਾਈਨ ਸ਼ਿਕਾਇਤ ਵੀ ਕਰ ਸਕਦੇ ਹੋ। ਇਸ ਦੇ ਲਈ www.mylpg.in ਉੱਤੇ ਜਾ ਕੇ ਤੁਸੀਂ ਜਿਸ ਕੰਪਨੀ ਦਾ ਸਿਲੰਡਰ ਲੈਂਦੇ ਹੋ, ਉਸ ਦੀ ਫੋਟੋ ਉੱਤੇ ਕਲਿਕ ਕਰੋ। Give your feedback online ਆਪਸ਼ਨ ਉੱਤੇ ਜਾ ਕੇ ਆਪਣੀ ਸ਼ਿਕਾਇਤ ਲਿਖੋ।

ਇਸ ਦੇ ਇਲਾਵਾ 18002333555 ਟੋਲਫਰੀ ਨੰਬਰ ਉੱਤੇ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ।




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਦੇਸ਼ ਦੇ ਸਭ ਤੋਂ ਪ੍ਰਸਿੱਧ ਅਰਥ ਸ਼ਾਸਤਰੀ ਦਾ ਦਾਅਵਾ
ਕਾਲੇ ਧਨ ਨੇ ਬਚਾਇਆ ਭਾਰਤ ਨੂੰ
17.02.18 - ਜਸਟਿਨ ਰੌਲੇਟ
ਕਾਲੇ ਧਨ ਨੇ ਬਚਾਇਆ ਭਾਰਤ ਨੂੰ



ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਅਰਥ ਵਿਵਸਥਾ ਦੀ ਇਸ ਦੁਨੀਆ ਵਿੱਚ ਸਭ ਤੋਂ ਸਕਾਰਾਤਮਕ ਕਹਾਣੀ ਹੈ।
 
ਨਿਰਮਾਣ ਉਪਜ ਦੇ ਵਾਧੇ ਤੋਂ ਉਤਸ਼ਾਹਿਤ ਹੋ ਕੇ 2015 ਦੀ ਤੀਜੀ ਤਿਮਾਹੀ ਵਿੱਚ ਭਾਰਤੀ ਅਰਥ ਵਿਵਸਥਾ 7.4 ਪ੍ਰਤੀਸ਼ਤ ਦੀ ਦਰ ਨਾਲ ਵਧੀ, ਜੋ ਕਿ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਵਿਕਾਸ ਦੀ ਸਭ ਤੋਂ ਵੱਧ ਦਰ ਹੈ।

ਪਰ ਦੇਸ਼ ਦੇ ਸਭ ਤੋਂ ਪ੍ਰਸਿੱਧ ਅਰਥ ਸ਼ਾਸਤਰੀ ਦਾ ਕਹਿਣਾ ਹੈ ਕਿ ਭਾਰਤ ਦੀ ਸਫਲਤਾ ਪਿੱਛੇ ਇੱਕ ਹਨੇਰਾ ਪੱਖ ਹੈ।
 
ਵਿਸ਼ਵ ਬੈਂਕ ਦੇ ਮੁੱਖ ਅਰਥ ਸ਼ਾਸਰਤੀ ਅਤੇ ਭਾਰਤ ਸਕਰਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ, ਕੌਸ਼ਿਕ ਬਾਸੂ, ਕਹਿੰਦੇ ਹਨ ਕਿ ਦੇਸ਼ ਦੀ ਮਾਮੂਲੀ ਭ੍ਰਿਸ਼ਟਾਚਾਰ ਦੀ ਪਰੰਪਰਾ ਨੇ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੂੰ ਆਰਥਿਕ ਸੰਕਟ ਤੋਂ ਬਚਣ ਵਿੱਚ ਮਦਦ ਕੀਤੀ, ਜਿਸ ਨੇ ਬਾਕੀ ਕਈ ਵੱਡੀਆਂ ਅਰਥ ਵਿਵਸਥਾਵਾਂ ਨੂੰ ਅਪਾਹਜ ਕਰ ਦਿੱਤਾ ਸੀ।
----------

ਕਾਲਾ ਧਨ, ਗ਼ੈਰ ਕਾਨੂੰਨੀ ਧਨ ਜੋ ਕਿ ਟੈਕਸ ਅਥਾਰਟੀਆਂ ਤੋਂ ਛੁਪਾ ਕੇ ਰੱਖਿਆ ਜਾਂਦਾ ਹੈ, ਦੇ ਵਿਆਪਕ ਇਸਤੇਮਾਲ ਨੇ ਬੈਕਿੰਗ ਸੈਕਟਰ ਵਿੱਚ ਆਏ ਆਰਥਿਕ ਸੰਕਟ ਅੱਗੇ ਇੱਕ ਬੰਨ੍ਹ ਬਣਾ ਲਿਆ ਸੀ।

---------- 
ਏਨੀ ਪ੍ਰਭਾਵਸ਼ਾਲੀ ਸ਼ਖਸੀਅਤ ਵੱਲੋਂ ਅਜਿਹਾ ਦਾਅਵਾ ਕਰਨਾ ਅਸਧਾਰਨ ਹੈ। ਪਰ ਉਨ੍ਹਾਂ ਆਪਣੀ ਨਵੀਂ ਕਿਤਾਬ 'ਐਨ ਇਕੋਨੋਮਿਸਟ ਇਨ ਦਾ ਰੀਅਲ ਵਰਲਡ ' ਵਿੱਚ ਕਿਹਾ ਹੈ ਕਿ ਅਰਥ ਸ਼ਾਸਤਰ ਨੈਤਿਕ ਵਿਸ਼ਾ ਨਹੀਂ ਹੈ।
 
ਉਨ੍ਹਾਂ ਦਾ ਤਰਕ ਹੈ ਕਿ ਕਾਲਾ ਧਨ, ਗ਼ੈਰ ਕਾਨੂੰਨੀ ਧਨ ਜੋ ਕਿ ਟੈਕਸ ਅਥਾਰਟੀਆਂ ਤੋਂ ਛੁਪਾ ਕੇ ਰੱਖਿਆ ਜਾਂਦਾ ਹੈ, ਦੇ ਵਿਆਪਕ ਇਸਤੇਮਾਲ ਨੇ ਬੈਕਿੰਗ ਸੈਕਟਰ ਵਿੱਚ ਆਏ ਆਰਥਿਕ ਸੰਕਟ ਅੱਗੇ ਇੱਕ ਬੰਨ੍ਹ ਬਣਾ ਲਿਆ ਸੀ।
 
ਮੈਨੂੰ ਸਮਝਾਉਣ ਦਿਓ।
 
2000-2010 ਦੇ ਅਖੀਰਲੇ ਸਾਲਾਂ ਵਿੱਚ ਭਾਰਤੀ ਅਰਥ-ਵਿਵਸਥਾ ਵੀ ਬਾਕੀ ਦੁਨੀਆ ਵਾਂਗ ਹੀ ਖੋਖਲੀ ਲਗ ਰਹੀ ਸੀ।
 
2008 ਤੱਕ ਇਹ ਤਿੰਨ ਸਾਲਾਂ ਤੋਂ ਹੈਰਾਨੀਜਨਕ 9 ਪ੍ਰਤੀਸ਼ਤ ਪ੍ਰਤੀ ਸਾਲ ਦੀ ਵਿਕਾਸ ਦਰ ਨਾਲ ਵੱਧ ਰਹੀ ਸੀ।
 
ਘਰ ਨਿਰਮਾਣ ਵਿੱਚ ਵਾਧਾ ਹੋਣ ਕਾਰਨ ਵੀ ਕੁਝ ਹੱਦ ਤੱਕ ਭਾਰਤ ਦੀ ਵਿਕਾਸ ਦਰ ਵਧੀ ਸੀ।
 
2002 ਅਤੇ 2006 ਦੇ ਦਰਮਿਆਨ ਭਾਰਤ ਵਿੱਚ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ 16 ਪ੍ਰਤੀਸ਼ਤ ਸਾਲਾਨਾ ਵਾਧਾ ਹੋਇਆ, ਜੋ ਕਿ ਯੂ.ਐੱਸ ਨਾਲੋਂ ਵੀ ਜ਼ਿਆਦਾ ਤੇ ਔਸਤ ਆਮਦਨ ਦੀ ਤੁਲਨਾ ਵਿੱਚ ਕਿਤੇ ਵਧੇਰੇ ਹੈ।
 
ਪਰ ਫਰਕ ਇਹ ਹੈ ਕਿ ਭਾਰਤ ਵਿੱਚ ਇਹ 'ਤਰਕਹੀਣ ਬਹੁਤਾਤ' ਸੰਕਟ ਵਿੱਚ ਤਬਦੀਲ ਨਹੀਂ ਹੋਇਆ।
----------
ਕੌਸ਼ਿਕ ਬਾਸੂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇੱਕ ਬਹੁਤ ਚਲਾਕ ਤੇ ਸੁਭਾਵਿਕ ਤੌਰ 'ਤੇ ਮਹੱਤਵਪੂਰਨ ਰਸਤਾ ਦੱਸਣ ਲਈ ਮਸ਼ਹੂਰ ਹਨ।  
---------- 
ਕਲੰਕਤ ਧਨ :
 
ਇਥੇ ਸਬਪਰਾਇਮ ਕਰਜਿਆਂ ਸਬੰਧੀ ਕੋਈ ਸੰਕਟ ਨਹੀਂ ਸੀ, ਜਿਸ ਨਾਲ ਬੈਕਿੰਗ ਸੈਕਟਰ ਵਿੱਚ ਕੋਈ ਭਿਆਨਕ ਸੰਕਟ ਆ ਸਕਦਾ ਹੋਵੇ।
 
ਹੁਣ ਪ੍ਰਸ਼ਨ ਉੱਠਦਾ ਹੈ ਕਿ ਅਜਿਹਾ ਕਿਓਂ ਨਹੀਂ ਸੀ?
 
ਸ੍ਰੀਮਾਨ ਬਾਸੂ ਮੰਨਦੇ ਹਨ ਕਿ ਭਾਰਤੀ ਸੈਂਟਰਲ ਬੈਂਕ ਨੇ ਸਤਰਕਤਾਪੂਰਨ ਕੁਝ ਸਖਤ ਕਦਮ ਚੁੱਕੇ ਸਨ, ਪਰ ਉਹ ਕਹਿੰਦੇ ਹਨ ਕਿ ਇਸ ਦਾ ਸਭ ਤੋਂ ਮਹੱਤਵਪੂਰਨ ਜਵਾਬ ਉਹ ਸਾਰਾ ਕਾਲਾ ਧਨ ਹੀ ਹੈ।

ਸੰਸਾਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪ੍ਰਾਪਰਟੀ ਦੀ ਕੀਮਤ ਦੀ ਅਦਾਇਗੀ ਓਨੀ ਹੀ ਕੀਤੀ ਜਾਂਦੀ ਹੈ ਜਿੰਨੀ ਲੋਕਲ ਜਾਇਦਾਦ ਏਜੰਟ ਦੇ ਦਫਤਰ ਵਿੱਚ ਲਿਖੀ ਹੁੰਦੀ ਹੈ।
 
ਪਰ ਭਾਰਤ ਵਿੱਚ ਅਜਿਹਾ ਨਹੀਂ ਹੁੰਦਾ।
----------
ਭਾਰਤੀ ਪ੍ਰਾਪਰਟੀ ਨੂੰ ਅਸਲ ਕੀਮਤ ਤੋਂ ਬਹੁਤ ਘੱਟ ਕੀਮਤਾਂ 'ਤੇ ਗਿਰਵੀ ਰੱਖਦੇ ਹਨ।
----------
ਇਥੇ ਜਦੋਂ ਘਰ ਖਰੀਦਿਆ ਜਾਂਦਾ ਹੈ ਤਾਂ ਜ਼ਿਆਦਾਤਰ ਸਾਰੀ ਕੀਮਤ ਦੀ ਅਦਾਇਗੀ ਨਕਦ ਕੀਤੀ ਜਾਂਦੀ ਹੈ।
 
ਭਾਰਤ ਵਿੱਚ 2000 ਰੁਪਏ ਦਾ ਹੀ ਸਭ ਤੋਂ ਵੱਡਾ ਨੋਟ ਹੈ। ਇਸਲਈ ਖਰੀਦਦਾਰ ਦਾ ਵਰਤੇ ਹੋਏ ਨੋਟਾਂ ਨਾਲ ਭਰਿਆ ਬੈਗ ਲੈ ਕੇ ਪਹੁੰਚਣਾ ਕੋਈ ਅਸਧਾਰਨ ਗੱਲ ਨਹੀਂ ਹੈ।
 
ਇਹ ਇਵੇਂ ਕੰਮ ਕਰਦਾ ਹੈ।
 
ਮੰਨ ਲਓ ਤੁਸੀਂ ਇੱਕ ਘਰ, ਜੋ ਵਿਕਾਊ ਹੈ, ਦੇਖ ਕੇ ਪਸੰਦ ਕਰ ਲੈਂਦੇ ਹੋ। ਤੁਸੀਂ ਅਨੁਮਾਨ ਲਾਉਂਦੇ ਹੋ ਕਿ, ਉਦਾਹਰਣ ਦੇ ਤੌਰ 'ਤੇ, ਉਹ 100 ਰੁਪਏ ਦਾ ਹੋਵੇਗਾ।
 
ਮੁਮਕਿਨ ਹੈ ਕਿ ਵਿਕਰੇਤਾ ਤੁਹਾਨੂੰ ਉਸ ਘਰ ਦੀ ਰਸਮੀ ਅਦਾਇਗੀ ਸਿਰਫ 50 ਰੁਪਏ ਲਵੇਗਾ ਤੇ ਬਾਕੀ ਨਕਦ ਭੁਗਤਾਨ ਦੇ ਰੂਪ ਵਿੱਚ ਕਰਨ ਨੂੰ ਆਖੇਗਾ।
 
ਇਸੀ ਨਕਦ ਭੁਗਤਾਨ ਨੂੰ ਭਾਰਤੀ 'ਕਾਲਾ ਧਨ' ਕਹਿੰਦੇ ਹਨ।
 
ਇਸ ਦਾ ਅਰਥ ਹੈ ਕਿ ਵਿਕਰੇਤਾ ਵੱਡੇ ਕੈਪੀਟਲ ਗੇਨਜ਼ ਟੈਕਸ ਤੋਂ ਬਚ ਸਕਦਾ ਹੈ। ਦੂਜੇ ਪਾਸੇ ਖਰੀਦਦਾਰ ਨੂੰ ਵੀ ਇਸ ਦਾ ਲਾਭ ਹੁੰਦਾ ਹੈ, ਕਿਉਂਕਿ ਜਿੰਨੀ ਘੱਟ ਪ੍ਰਾਪਰਟੀ ਦੀ ਘੋਸ਼ਤ ਕੀਮਤ ਹੋਵੇਗੀ, ਉਸ ਨੂੰ ਓਨਾ ਹੀ ਘੱਟ ਪ੍ਰਾਪਰਟੀ ਟੈਕਸ ਅਦਾ ਕਰਨਾ ਪਵੇਗਾ।
 
ਇਸ ਦਾ ਮਤਲਬ ਇਹ ਵੀ ਹੈ ਕਿ ਭਾਰਤੀ ਪ੍ਰਾਪਰਟੀ ਨੂੰ ਅਸਲ ਕੀਮਤ ਤੋਂ ਬਹੁਤ ਘੱਟ ਕੀਮਤਾਂ 'ਤੇ ਗਿਰਵੀ ਰੱਖਦੇ ਹਨ।
----------
ਭਾਰਤ ਨੇੇ ਵਿਕਾਸ ਦੀ ਧੀਮੀ ਰਫਤਾਰ ਦਾ ਅਨੁਭਵ ਕੀਤਾ ਸੀ, ਪਰ ਇਹ ਕਿਸੇ ਰਾਸ਼ਟਰੀ ਸਮੱਸਿਆ ਦੀ ਬਜਾਏ ਵਿਸ਼ਵ ਮੰਦੀ ਦਾ ਅਸਰ ਸੀ। ਨਿਰਸੰਦੇਹ ਇਕ ਸਾਲ ਦੇ ਅੰਦਰ ਹੀ ਭਾਰਤ ਨੇ ਸੰਕਟ 'ਚੋਂ ਬਾਹਰ ਆਉਣਾ ਸ਼ੁਰੂ ਕਰ ਦਿੱਤਾ ਸੀ।
----------
ਜਦੋਂ ਯੂ.ਕੇ, ਯੂ.ਐਸ ਵਰਗੇ ਮੁਲਕਾਂ ਵਿੱਚ ਪ੍ਰਾਪਰਟੀ ਵਿੱਚ ਵਾਧੇ ਦਾ ਦੌਰ ਸੀ ਤਾਂ ਉਧਾਰ ਦੇਣ ਵਾਲੇ ਪ੍ਰਾਪਰਟੀ ਦੇ ਮੁੱਲ ਦਾ 100 ਪ੍ਰਤੀਸ਼ਤ ਕਰਜ਼ ਦੇਣ ਦੀ ਪੇਸ਼ਕਸ਼ ਰੱਖਦੇ ਹਨ।
 
ਕੁਝ ਤਾਂ 110 ਪ੍ਰਤੀਸ਼ਤ ਤੱਕ ਦਾ ਕਰਜ਼ ਵੀ ਦੇ ਦਿੰਦੇ ਸਨ, ਜਿਸ ਵਿੱਚ ਕਿ ਖਰੀਦਦਾਰ ਆਰਥਿਕ ਪ੍ਰਬੰਧ ਕਰਨ ਅਤੇ ਘਰ ਦੇ ਨਵੀਨੀਕਰਣ ਦੇ ਖਰਚੇ ਦੀ ਕੀਮਤ ਵੀ ਜੋੜ ਲੈਂਦੇ ਸਨ।

ਇਸੇ ਕਰਕੇ ਜਦੋਂ ਸੰਕਟ ਆਇਆ ਤਾਂ ਪ੍ਰਾਪਰਟੀ ਦੀ ਕੀਮਤ ਦੇ ਨਾਲ ਹੀ ਵੱਡੇ-ਵੱਡੇ ਬੈਂਕਾਂ ਦੀ ਬੈਲੇਂਸ ਸ਼ੀਟਾਂ ਵੀ ਧੜੰਮ ਕਰਕੇ ਹੇਠਾਂ ਡਿੱਗੀਆਂ।
 
ਭਾਰਤ ਵਿੱਚ ਕਰਜ਼ਾ, ਗਿਰਵੀ ਰੱਖੇ ਜਾ ਰਹੇ ਘਰ ਦੀ ਰਸਮੀ (ਘੋਸ਼ਤ) ਕੀਮਤ ਅਨੁਸਾਰ ਹੀ ਦਿੱਤਾ ਜਾਂਦਾ ਹੈ। ਬਾਸੂ ਕਹਿੰਦੇ ਹਨ ਕਿ ਇਸਲਈ 100 ਰੁਪਏ ਦੀ ਕੀਮਤ ਵਾਲੇ ਘਰ ਨੂੰ 50 ਰੁਪਏ ਜਾਂ ਉਸ ਤੋਂ ਘੱਟ ਦੇ ਗਿਰਵੀ ਕਰਜ਼ ਨਾਲ ਖਰੀਦਿਆ ਜਾਵੇਗਾ।
 
ਇਸੇ ਕਰਕੇ ਜਦੋਂ 2008-09 'ਚ ਭਾਰਤ ਵਿੱਚ ਕੀਮਤਾਂ ਡਿੱਗੀਆਂ ਤਾਂ ਜ਼ਿਆਦਾਤਰ ਬੈਂਕਾਂ ਦੇ ਕਰਜ਼ੇ, ਪ੍ਰਾਪਰਟੀ ਦੇ ਮੁੱਲਾਂ ਦੀ ਸੀਮਾ ਅੰਦਰ ਹੀ ਰਹੇ।
 
ਇਸਲਈ ਭਾਰਤ ਸਬਪਰਾਈਮ ਸੰਕਟ, ਜਿਸ ਨੇ ਬਾਕੀ ਪਾਸੇ ਬਹੁਤ ਨੁਕਸਾਨ ਕੀਤਾ ਸੀ, ਤੋਂ ਬਚਣ ਵਿੱਚ ਸਫਲ ਰਿਹਾ।
 ----------
ਬਾਸੂ ਰਿਸ਼ਵਤਖੋਰੀ ਦੀ ਤੁਲਨਾ ਇੱਕ ਨਾਗਵਾਰ ਬੀਮਾਰੀ ਦੇ ਅਸਰ ਨਾਲ ਕਰਦੇ ਹਨ : ਜਿਸ ਦੇ ਕੁਝ ਸਕਾਰਾਤਮਕ ਗੌਣ ਪ੍ਰਭਾਵ ਹੋ ਸਕਦੇ ਹਨ - ਜਿਵੇਂ ਕਿ ਤੁਹਾਡੇ ਵਾਲਾਂ ਨੂੰ ਵਧਣ ਵਿਚ ਮਦਦ ਕਰਨੀ, ਪਰ ਫਿਰ ਵੀ ਤੁਸੀਂ ਉਸ ਬੀਮਾਰੀ ਦਾ ਤੁਹਾਨੂੰ ਨਾ ਹੋਣਾ ਹੀ ਪਸੰਦ ਕਰੋਗੇ।
----------
ਰਿਸ਼ਵਤਖੋਰੀ ਨੂੰ ਕਾਨੂੰਨੀ ਤੌਰ 'ਤੇ ਪ੍ਰਮਾਣਤ ਕਰਨਾ :
 
ਭਾਰਤ ਨੇੇ ਵਿਕਾਸ ਦੀ ਧੀਮੀ ਰਫਤਾਰ ਦਾ ਅਨੁਭਵ ਕੀਤਾ ਸੀ, ਪਰ ਇਹ ਕਿਸੇ ਰਾਸ਼ਟਰੀ ਸਮੱਸਿਆ ਦੀ ਬਜਾਏ ਵਿਸ਼ਵ ਮੰਦੀ ਦਾ ਅਸਰ ਸੀ। ਨਿਰਸੰਦੇਹ ਇਕ ਸਾਲ ਦੇ ਅੰਦਰ ਹੀ ਭਾਰਤ ਨੇ ਸੰਕਟ 'ਚੋਂ ਬਾਹਰ ਆਉਣਾ ਸ਼ੁਰੂ ਕਰ ਦਿੱਤਾ ਸੀ। 2009-2011 ਵਿੱਚ ਭਾਰਤ ਦੀ ਵਾਧਾ ਦਰ ਫਿਰ ਤੋਂ 8 ਪ੍ਰਤੀਸ਼ਤ ਸਾਲਾਨਾ ਹੋ ਗਈ ਸੀ।
 
ਇਹ ਕਹਿਣ ਦਾ ਇਹ ਮਤਲਬ ਨਹੀਂ ਹੈ ਕਿ ਬਾਸੂ ਇਸ ਤੁੱਛ ਹਰਾਮਖੋਰੀ ਨੂੰ ਸਹੀ ਮੰਨਦੇ ਹਨ।
 
ਉਹ ਇਸ ਦੀ ਤੁਲਨਾ ਇੱਕ ਨਾਗਵਾਰ ਬੀਮਾਰੀ ਦੇ ਅਸਰ ਨਾਲ ਕਰਦੇ ਹਨ : ਜਿਸ ਦੇ ਕੁਝ ਸਕਾਰਾਤਮਕ ਗੌਣ ਪ੍ਰਭਾਵ ਹੋ ਸਕਦੇ ਹਨ — ਜਿਵੇਂ ਕਿ ਤੁਹਾਡੇ ਵਾਲਾਂ ਨੂੰ ਵਧਣ ਵਿਚ ਮਦਦ ਕਰਨੀ, ਪਰ ਫਿਰ ਵੀ ਤੁਸੀਂ ਉਸ ਬੀਮਾਰੀ ਦਾ ਤੁਹਾਨੂੰ ਨਾ ਹੋਣਾ ਹੀ ਪਸੰਦ ਕਰੋਗੇ।
 
ਦਰਅਸਲ ਬਾਸੂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇੱਕ ਬਹੁਤ ਚਲਾਕ ਤੇ ਸੁਭਾਵਿਕ ਤੌਰ 'ਤੇ ਮਹੱਤਵਪੂਰਨ ਰਸਤਾ ਦੱਸਣ ਲਈ ਮਸ਼ਹੂਰ ਹਨ।
----------
ਬਾਸੂ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਉਨ੍ਹਾਂ ਦੀ ਇਹ ਨਵੀਨ ਕਾਢ ਹਾਲੇ ਤੱਕ ਮੁਖ ਧਾਰਾ ਭਾਰਤੀ ਕਾਨੂੰਨ ਤੱਕ ਨਹੀਂ ਪਹੁੰਚ ਸਕੀ ਹੈ।
----------
ਕੁਝ ਸਾਲ ਪਹਿਲਾਂ ਉਨ੍ਹਾਂ ਪ੍ਰਸਤਾਵ ਦਿੱਤਾ ਕਿ ਰਿਸ਼ਵਤ ਦੇਣ ਅਤੇ ਰਿਸ਼ਵਤ ਲੈਣ ਵਾਲਿਆਂ ਦੋਵਾਂ ਨੂੰ ਅਪਰਾਧਿਕ ਸ਼੍ਰੇਣੀ ਵਿੱਚ ਰੱਖਣ ਦੀ ਬਜਾਏ ਕੇਵਲ ਰਿਸ਼ਵਤ ਲੈਣ ਵਾਲਿਆਂ ਨੂੰ ਹੀ ਸਜ਼ਾ ਮਿਲਣੀ ਚਾਹੀਦੀ ਹੈ।
 
ਇਹ ਇੱਕ ਸਰਲ ਬਦਲਾਵ ਹੈ, ਪਰ ਇਹ ਦੋਵੇਂ ਪੱਖਾਂ ਦੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ।
 
ਇਸ ਦਾ ਮਤਲਬ ਜਿਹੜੇ ਲੋਕ ਰਿਸ਼ਵਤ ਦਿੰਦੇ ਹਨ ਉਨ੍ਹਾਂ ਕੋਲ ਆਪਣੇ ਇਸ ਬੁਰੇ ਕੰਮ ਨੂੰ ਛੁਪਾਉਣ ਦਾ ਕੋਈ ਮਕਸਦ ਨਹੀਂ ਹੋਵੇਗਾ।
 
ਸਜ਼ਾ ਦਾ ਡਰ ਨਾ ਹੋਣ 'ਤੇ ਰਿਸ਼ਵਤ ਦੇਣ ਵਾਲਿਆਂ ਕੋਲ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਦੀ ਜ਼ਬਰਦਸਤ ਪ੍ਰੇਰਨਾ ਹੋਵੇਗੀ।
 
ਸ਼੍ਰੀਮਾਨ ਬਾਸੂ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਨਵੀਨ ਕਾਢ ਹਾਲੇ ਤੱਕ ਮੁਖ ਧਾਰਾ ਭਾਰਤੀ ਕਾਨੂੰਨ ਤੱਕ ਨਹੀਂ ਪਹੁੰਚ ਸਕੀ ਹੈ।




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER