ਕਾਰੋਬਾਰ
ਸਹਿਕਾਰੀ ਸਭਾਵਾਂ ਦੇ ਵਧੀਕ ਰਜਿਸਟਰਾਰ ਹਰਿੰਦਰ ਸਿੰਘ ਸਿੱਧੂ ਮੁਅੱਤਲ
-
ਸਹਿਕਾਰੀ ਸਭਾਵਾਂ ਦੇ ਵਧੀਕ ਰਜਿਸਟਰਾਰ ਹਰਿੰਦਰ ਸਿੰਘ ਸਿੱਧੂ ਮੁਅੱਤਲਚੰਡੀਗੜ, 12 ਜੂਨ: ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿੱਤੀ ਬੇਨਿਯਮੀਆਂ ਦੇ ਦੋਸ਼ ਤਹਿਤ ਵਿਭਾਗ ਦੇ ਵਧੀਕ ਰਜਿਸਟਰਾਰ (ਆਈ) ਮੁੱਖ ਦਫਤਰ ਹਰਿੰਦਰ ਸਿੰਘ ਸਿੱਧੂ ਨੂੰ ਮੁਅੱਤਲ ਕੀਤਾ ਗਿਆ ਹੈ।

ਸਰਕਾਰੀ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਪੂਰਵਲੇ ਪ੍ਰਬੰਧਕੀ ਨਿਰਦੇਸ਼ਕ ਹਰਿੰਦਰ ਸਿੰਘ ਸਿੱਧੂ ਵੱਲੋਂ ਸਾਲ 2016-17 ਤੇ 2017-18 ਦੌਰਾਨ ਬਿਨਾਂ ਟੈਂਡਰ ਅਤੇ ਪ੍ਰਵਾਨਗੀ ਤੋਂ 45 ਲੱਖ ਰੁਪਏ ਦੇ ਕੰਮ ਕਰਵਾਉਣ ਦੀਆਂ ਗੰਭੀਰ ਊਣਤਾਈਆਂ ਕੀਤੀਆਂ ਗਈਆਂ। ਸਹਿਕਾਰਤਾ ਮੰਤਰੀ ਦੇ ਆਦੇਸ਼ਾਂ 'ਤੇ ਵਧੀਕ ਮੁੱਖ ਸਕੱਤਰ (ਸਹਿਕਾਰਤਾ) ਵੱਲੋਂ ਹਰਿੰਦਰ ਸਿੰਘ ਸਿੱਧੂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਸਰਕਾਰੀ ਬੁਲਾਰੇ ਨੇ ਅਗਾਂਹ ਦੱਸਿਆ ਕਿ ਬਿਨਾਂ ਕਿਸੇ ਲੋੜੀਂਦੀ ਕਾਰਵਾਈ ਦੇ ਬੈਂਕ ਦੀ ਰੈਨੋਵੇਸ਼ਨ ਸ਼ੁਰੂ ਕਰਵਾ ਦਿੱਤੀ। ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਬਿਲਡਿੰਗ ਰਿਪੇਅਰ ਨਾਲ ਅਦਾਰੇ ਨੂੰ ਲੱਖਾਂ ਦਾ ਨੁਕਸਾਨ ਹੋਇਆ। ਜ਼ਿਕਰਯੋਗ ਹੈ ਕਿ ਬੈਂਕ ਦੇ ਜਨਰਲ ਬਰਾਂਚ ਦੇ ਤੱਤਕਾਲੀ ਮੈਨੇਜਰ ਵਿਨੋਦ ਕੁਮਾਰ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ ਅਤੇ ਬਿਲਡਿੰਗ ਰਿਪੇਅਰ ਸਬ ਕਮੇਟੀ ਦੇ ਦੂਜੇ ਮੈਂਬਰਾਨ ਜਨਰਲ ਮੈਨੇਜਰ (ਵਿੱਤ) ਗੁਰਪਿੰਦਰ ਸਿੰਘ, ਉਪ ਜਨਰਲ ਮੈਨੇਜਰ ਬਲਬੀਰ ਸਿੰਘ ਤੇ ਸਹਾਇਕ ਜਨਰਲ ਮੈਨੇਜਰ ਜਗਦੀਸ਼ ਸਿੰਘ ਨੇਗੀ ਖਿਲਾਫ ਜਾਂਚ ਜਾਰੀ ਹੈ। 


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER