ਕਾਰੋਬਾਰ
10 ਹਜ਼ਾਰ ਲੋਕਾਂ ਨੂੰ ਮਿਲੇਗਾ ਫਾਇਦਾ
15 ਦਸੰਬਰ ਤੱਕ ਮੁਫ਼ਤ ਵਿੱਚ ਮਿਲੇਗਾ 5 ਲੀਟਰ ਪੈਟਰੋਲ-ਡੀਜ਼ਲ
- ਪੀ ਟੀ ਟੀਮ
15 ਦਸੰਬਰ ਤੱਕ ਮੁਫ਼ਤ ਵਿੱਚ ਮਿਲੇਗਾ 5 ਲੀਟਰ ਪੈਟਰੋਲ-ਡੀਜ਼ਲ



ਬੀਤੇ ਕੁੱਝ ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੀ ਗਿਰਾਵਟ ਨੇ ਮਹਿੰਗਾਈ ਤੋਂ ਪ੍ਰੇਸ਼ਾਨ ਆਮ ਜਨਤਾ ਨੂੰ ਥੋੜ੍ਹੀ ਰਾਹਤ ਦਿੱਤੀ ਹੈ। ਹੁਣ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਦੇਸ਼ ਦਾ ਸਭ ਤੋਂ ਵੱਡੇ ਬੈਂਕ ਐੱਸ.ਬੀ.ਆਈ. ਨੇ ਵੀ ਤੁਹਾਡੇ ਲਈ ਖਾਸ ਆਫਰ ਪੇਸ਼ ਕੀਤਾ ਹੈ।

ਇਸ ਆਫਰ ਦੇ ਤਹਿਤ ਗਾਹਕਾਂ ਨੂੰ ਮੁਫ਼ਤ ਵਿੱਚ 5 ਲੀਟਰ ਪੈਟਰੋਲ ਮਿਲੇਗਾ। ਇਸ ਆਫਰ ਦੇ ਸੰਬੰਧ ਵਿੱਚ ਐੱਸ.ਬੀ.ਆਈ. ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਜਾਣੋ ਕੀ ਹੈ ਇਹ ਆਫਰ ਅਤੇ ਕੀ ਹਨ ਇਸ ਦੀਆਂ ਸ਼ਰਤਾਂ...

ਐੱਸ.ਬੀ.ਆਈ. ਦੀ ਨੋਟੀਫਿਕੇਸ਼ਨ ਦੇ ਮੁਤਾਬਕ, ਜੇਕਰ ਤੁਸੀਂ ਪੈਟਰੋਲ-ਡੀਜ਼ਲ ਭਰਵਾਉਣ 'ਤੇ ਭੀਮ ਐੱਸ.ਬੀ.ਆਈ. ਪੇ (BHIM SBI Pay) ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 5 ਲੀਟਰ ਤੱਕ ਮੁਫ਼ਤ ਪੈਟਰੋਲ-ਡੀਜ਼ਲ ਮਿਲ ਸਕਦਾ ਹੈ। ਯਾਨੀ ਇਸ ਆਫਰ ਦਾ ਫਾਇਦਾ ਚੁੱਕਣ ਲਈ ਤੁਹਾਨੂੰ ਇੰਡੀਅਨ ਆਇਲ ਦੇ ਰਿਟੇਲ ਆਊਟਲੈੱਟ 'ਤੇ ਭੀਮ ਐੱਸ.ਬੀ.ਆਈ. ਪੇ ਐੱਪ ਦੇ ਰਾਹੀਂ ਪੈਟਰੋਲ-ਡੀਜ਼ਲ ਖਰੀਦਣਾ ਹੋਵੇਗਾ। ਲੇਕਿਨ ਇਸ ਆਫਰ ਦਾ ਫਾਇਦਾ ਚੁੱਕਣ ਲਈ ਤੁਹਾਡੀ ਘੱਟੋਘੱਟ ਟ੍ਰਾਂਜ਼ੈਕਸ਼ਨ 100 ਰੁਪਏ ਦੀ ਹੋਣੀ ਜ਼ਰੂਰੀ ਹੈ।

ਭੀਮ ਐੱਸ.ਬੀ.ਆਈ. ਪੇ ਐੱਪ ਰਾਹੀਂ ਭੁਗਤਾਨ ਕਰਨ 'ਤੇ ਤੁਹਨੂੰ 12 ਅੰਕਾਂ ਵਾਲਾ ਕਸਟਮਰ ਰੈਫਰੈਂਸ ਨੰਬਰ ਮਿਲਦਾ ਹੈ। ਆਪਣੇ ਮੋਬਾਈਲ ਫੋਨ ਦੇ ਮੈਸੇਜ ਬਾਕਸ ਵਿੱਚ ਜਾ ਕੇ 12 ਅੰਕਾਂ ਦਾ ਕਸਟਮਰ ਰੈਫਰੈਂਸ ਨੰਬਰ ਟਾਈਪ ਕਰੋ, ਇੱਕ ਸਪੇਸ ਦਿਓ, ਤਰੀਕ ਅਤੇ ਮਹੀਨਾ ਟਾਈਪ ਕਰੋ (DDMM ਫਾਰਮੈਟ) ਅਤੇ ਇਸ ਮੈਸੇਜ ਨੂੰ 9222222084 ਉੱਤੇ ਭੇਜ ਦਿਓ।
 
ਮੰਨ ਲਓ ਤੁਹਾਡਾ ਰੈਫਰੈਂਸ ਨੰਬਰ 123456789123 ਹੈ। ਤੁਹਾਨੂੰ ਨੰਬਰ ਦੇ ਨਾਲ ਤਰੀਕ ਅਤੇ ਮਹੀਨਾ ਵੀ ਲਿਖਣਾ ਹੋਵੇਗਾ। ਜੇ ਤੁਸੀਂ 20 ਨਵੰਬਰ ਨੂੰ ਪੈਟਰੋਲ ਜਾਂ ਡੀਜ਼ਲ ਖਰੀਦਿਆ, ਤਾਂ ਤੁਹਾਨੂੰ ਰੈਫਰੈਂਸ ਨੰਬਰ ਇਸ ਤਰ੍ਹਾਂ ਮੈਸੇਜ ਕਰਨਾ ਹੋਵੇਗਾ।

123456789123 2011
 
ਅਤੇ ਇਸ ਮੈਸਜ ਨੂੰ 9222222084 'ਤੇ ਭੇਜਣਾ ਹੋਵੇਗਾ।

ਮੈਸੇਜ ਦਾ ਚਾਰਜ ਨਾਰਮਲ ਹੈ। ਇਸ ਤੋਂ ਬਾਅਦ ਜੇਕਰ ਤੁਸੀਂ ਖੁਸ਼ਕਿਸਮਤ ਰਹੇ ਤਾਂ ਤੁਹਾਨੂੰ ਮੁਫ਼ਤ ਵਿੱਚ ਪੈਟਰੋਲ ਮਿਲੇਗਾ। ਇਸ ਦੀ ਜਾਣਕਾਰੀ ਤੁਹਾਨੂੰ ਮੈਸੇਜ ਦੇ ਜ਼ਰੀਏ ਦਿੱਤੀ ਜਾਵੇਗੀ। ਇਸ ਆਫਰ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ www.xtrarewards.com 'ਤੇ ਵੇਖ ਸਕਦੇ ਹੋ।

ਐੱਸ.ਬੀ.ਆਈ. ਦਾ ਇਹ ਆਫਰ 15 ਦਸੰਬਰ ਤੱਕ ਹੈ। ਇਹ ਆਫਰ 15 ਦਸੰਬਰ ਨੂੰ ਰਾਤ 11:59 ਵਜੇ ਬੰਦ ਹੋ ਜਾਵੇਗਾ। ਆਫਰ ਦਾ ਫਾਇਦਾ ਸਿਰਫ 18 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਮਿਲੇਗਾ। 10 ਹਜ਼ਾਰ ਗਾਹਕਾਂ ਨੂੰ 50, 100, 150 ਅਤੇ 200 ਰੁਪਏ ਦਾ ਕੈਸ਼ਬੈਕ ਮਿਲੇਗਾ। ਇੱਕ ਨੰਬਰ ਉੱਤੇ ਦੋ ਵਾਰ ਤੱਕ ਕੈਸ਼ਬੈਕ ਮਿਲੇਗਾ, ਜਿਸ ਦਾ ਇਸਤੇਮਾਲ ਤੁਸੀਂ ਪੈਟਰੋਲ ਖਰੀਦਣ ਲਈ ਕਰ ਸਕਦੇ ਹੋ।

ਜ਼ਿਆਦਾ ਜਾਣਕਾਰੀ ਲਈ ਇਸ ਲਿੰਕ ਉੱਤੇ ਕਲਿਕ ਕਰੋ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER