ਕਾਰੋਬਾਰ
ਲੋਨ ਡਿਫਾਲਟ
1 ਰੁਪਏ ਦਾ ਕਰਜ਼ਾ ਨਹੀਂ ਮੋੜਿਆ, ਬੈਂਕ ਨੇ ਕੀਤਾ ਸੋਨਾ ਜਬਤ
- ਪੀ ਟੀ ਟੀਮ
1 ਰੁਪਏ ਦਾ ਕਰਜ਼ਾ ਨਹੀਂ ਮੋੜਿਆ, ਬੈਂਕ ਨੇ ਕੀਤਾ ਸੋਨਾ ਜਬਤ



ਦੇਸ਼ ਵਿੱਚ ਵੱਡੇ-ਵੱਡੇ ਕਾਰੋਬਾਰੀ ਬੈਂਕ ਵਿੱਚ ਗੜਬੜੀ ਕਰ ਕੇ ਅਤੇ ਬੈਂਕ ਦਾ ਹੀ ਪੈਸਾ ਲੈ ਵਿਦੇਸ਼ ਫਰਾਰ ਹੋ ਜਾਂਦੇ ਹਨ ਤੇ ਕਿਸੇ ਦੇ ਹੱਥ ਨਹੀਂ ਆਉਂਦੇ। ਲੇਕਿਨ ਜਦੋਂ ਗੱਲ ਆਮ ਆਦਮੀ ਦੀ ਆਉਂਦੀ ਹੈ, ਤਾਂ ਬੈਂਕ ਆਪਣੀ ਮਨਮਾਨੀ ਜ਼ਰੂਰ ਕਰਦੇ ਹਨ। ਚੇੱਨਈ ਦੇ ਇੱਕ ਬੈਂਕ ਵਿੱਚ ਕੁੱਝ ਅਜਿਹਾ ਹੀ ਹੋਇਆ, ਜਿੱਥੇ ਇੱਕ ਵਿਅਕਤੀ ਨੂੰ ਬੈਂਕ ਨੇ ਉਸ ਦੇ ਗਹਿਣੇ ਸਿਰਫ ਇਸਲਈ ਨਹੀਂ ਵਾਪਸ ਕੀਤੇ ਗਏ ਕਿਉਂਕਿ ਉਸ ਦੇ ਕਰਜ਼ਾ ਦਾ ਹਾਲੇ ਇੱਕ ਰੁਪਿਆ ਨਹੀਂ ਵਸੂਲ ਹੋਇਆ ਸੀ।

ਚੇੱਨਈ ਦੇ ਕਾਪਰੇਟਿਵ ਬੈਂਕ ਨੇ ਸੀ.ਕੁਮਾਰ ਨਾਮ ਦੇ ਵਿਅਕਤੀ ਨੂੰ ਉਸ ਦਾ 138 ਗ੍ਰਾਮ ਸੋਨਾ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਖਿਲਾਫ ਕੁਮਾਰ ਹੁਣ ਮਦਰਾਸ ਹਾਈ ਕੋਰਟ ਗਿਆ ਹੈ।

ਆਪਣੀ ਪਟੀਸ਼ਨ ਵਿੱਚ ਕੁਮਾਰ ਨੇ ਕਿਹਾ ਹੈ ਕਿ ਉਸ ਨੇ ਪਿਛਲੇ ਪੰਜ ਸਾਲ ਵਿੱਚ ਬੈਂਕ ਤੋਂ ਕਰੀਬ 3.50 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਪੂਰੀ ਮਿਹਨਤ ਕਰ ਕੇ ਉਸ ਨੂੰ ਵਾਪਸ ਵੀ ਕਰ ਦਿੱਤਾ। ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਦੋ ਹਫਤੇ ਵਿੱਚ ਅਥਾਰਿਟੀ ਤੋਂ ਜਵਾਬ ਮੰਗਿਆ ਹੈ।

ਕੁਮਾਰ ਨੇ ਦੱਸਿਆ ਕਿ 6 ਅਪ੍ਰੈਲ 2010 ਨੂੰ ਉਸ ਨੇ ਬੈਂਕ ਤੋਂ 1.23 ਲੱਖ ਰੁਪਏ ਦਾ ਕਰਜ਼ਾ ਲਿਆ, ਇਸ ਦੇ ਲਈ ਉਸ ਨੇ 131 ਗ੍ਰਾਮ ਸੋਨਾ ਗਿਰਵੀ ਰੱਖਿਆ। ਇਸ ਦੌਰਾਨ ਉਸ ਨੇ ਫਿਰ 1.65 ਲੱਖ ਦਾ ਕਰਜ਼ਾ ਲਿਆ ਅਤੇ ਕੁੱਲ 138 ਗ੍ਰਾਮ ਸੋਨਾ ਬੈਂਕ ਨੂੰ ਦਿੱਤਾ। ਲੇਕਿਨ 2011 ਵਿੱਚ ਉਸ ਨੇ ਆਪਣਾ ਪਹਿਲਾ ਕਰਜ਼ਾ ਪੂਰਾ ਉਤਾਰ ਦਿੱਤਾ ਸੀ ਜਿਸ ਦੇ ਮੁਤਾਬਕ ਉਸ ਨੂੰ 131 ਗ੍ਰਾਮ ਸੋਨਾ ਵਾਪਸ ਮਿਲ ਗਿਆ।

ਛੇਤੀ ਹੀ ਉਸ ਨੇ ਬਾਕੀ ਕਰਜ਼ਾ ਵੀ ਪੂਰਾ ਉਤਾਰ ਦਿੱਤਾ ਅਤੇ ਜਦੋਂ ਬੈਂਕ ਤੋਂ ਆਪਣਾ ਸੋਨਾ ਵਾਪਸ ਲੈਣਾ ਚਾਹਿਆ ਤਾਂ ਬੈਂਕ ਨੇ ਕਿਹਾ ਕਿ ਹਾਲੇ ਉਸ ਦੇ ਦੋਵਾਂ ਕਰਜ਼ਿਆਂ ਦਾ 1-1 ਰੁਪਈਆ ਬਕਾਇਆ ਹੈ ਇਸਲਈ ਸੋਨਾ ਵਾਪਸ ਨਹੀਂ ਮਿਲ ਸਕਦਾ। ਪਟੀਸ਼ਨਰ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਆਪਣੇ ਸੋਨੇ ਦੀ ਸੁਰੱਖਿਆ ਦੀ ਚਿੰਤਾ ਹੋ ਰਹੀ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment by: Dr. Dave Hanks

Apollo Hospital is specialized in Kidney Transplant and we also deal with selling/buying and transplantation of kidneys with a living an corresponding donor. If you are interested in selling or buying kidney’s please don’t hesitate to contact us for more details.

Warm regard
Apollo Hospital
No. +919343518612 also on whatsapp
Email. apollohospital29@gmail.com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER