ਕਾਰੋਬਾਰ
50 ਫੀਸਦੀ ਹੋਇਆ ਵਾਧਾ
ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪੈਸਾ 7000 ਕਰੋੜ ਰੁਪਏ ਹੋਇਆ: ਰਿਪੋਰਟ
- ਪੀ ਟੀ ਟੀਮ
ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪੈਸਾ 7000 ਕਰੋੜ ਰੁਪਏ ਹੋਇਆ: ਰਿਪੋਰਟ



ਕਾਲੇ ਧਨ ਵਿੱਚ ਕਮੀ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਲਈ ਸਵਿਸ ਨੈਸ਼ਨਲ ਬੈਂਕ (ਐੱਸ.ਐੱਨ.ਬੀ.) ਵਲੋਂ ਜਾਰੀ ਰਿਪੋਰਟ ਵੱਡੇ ਝਟਕੇ ਦੀ ਤਰ੍ਹਾਂ ਹੈ। ਇਸ ਦੇ ਮੁਤਾਬਕ, ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪੈਸਾ 50% ਵਧ ਕੇ ਲੱਗਭੱਗ 7000 ਕਰੋੜ ਰੁਪਏ ਹੋ ਗਿਆ ਹੈ।

ਭਾਰਤੀਆਂ ਦੁਆਰਾ ਸਵਿਸ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਉੱਤੇ ਰੱਖਿਆ ਗਿਆ ਪੈਸਾ ਵਧ ਕੇ 99.9 ਕਰੋੜ ਸਵਿਸ ਫਰੈਂਕ (ਕਰੀਬ 6,900 ਕਰੋੜ ਰੁਪਏ) ਅਤੇ ਦੂਜਿਆਂ ਰਾਹੀਂ ਜਮ੍ਹਾਂ ਕਰਵਾਇਆ ਗਿਆ ਪੈਸਾ ਵੀ ਵਧ ਕੇ 1.6 ਕਰੋੜ ਸਵਿਸ ਫਰੈਂਕ (ਕਰੀਬ 110 ਕਰੋੜ ਰੁਪਏ) ਹੋ ਗਿਆ ਹੈ।
----------
ਕਾਲੇ ਪੈਸੇ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਬਾਵਜੂਦ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੇ ਪੈਸੇ ਵਿੱਚ ਹੋਇਆ ਵਾਧਾ ਹੈਰਾਨ ਕਰਨ ਵਾਲਾ ਹੈ।
----------
ਅੰਕੜਿਆਂ ਦੇ ਅਨੁਸਾਰ ਸਵਿਟਜ਼ਰਲੈਂਡ ਦੇ ਬੈਂਕ ਖਾਤਿਆਂ ਵਿੱਚ ਵਿਦੇਸ਼ੀ ਗਾਹਕਾਂ ਦਾ ਕੁੱਲ ਪੈਸਾ 1460 ਅਰਬ ਸਵਿਸ ਫਰੈਂਕ (ਕਰੀਬ 100 ਲੱਖ ਕਰੋੜ ਰੁਪਏ) ਤੋਂ ਜ਼ਿਆਦਾ ਹੈ।

ਕਾਲੇ ਪੈਸੇ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਬਾਵਜੂਦ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੇ ਪੈਸੇ ਵਿੱਚ ਹੋਇਆ ਵਾਧਾ ਹੈਰਾਨ ਕਰਨ ਵਾਲਾ ਹੈ। ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਭਾਰਤੀ ਆਪਣਾ ਕਾਲਾ ਪੈਸਾ ਰੱਖਦੇ ਰਹੇ ਹਨ, ਕਿਉਂਕਿ ਇਨ੍ਹਾਂ ਬੈਂਕਾਂ ਵਿੱਚ ਗਾਹਕਾਂ ਦੀਆਂ ਸੂਚਨਾਵਾਂ ਨੂੰ ਬੇਹੱਦ ਗੁਪਤ ਰੱਖਿਆ ਜਾਂਦਾ ਹੈ।

2016 ਵਿੱਚ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੇ ਪੈਸੇ ਵਿੱਚ 45 ਫੀਸਦੀ ਦੀ ਕਮੀ ਆਈ ਸੀ। ਸਭ ਤੋਂ ਜ਼ਿਆਦਾ ਸਾਲਾਨਾ ਗਿਰਾਵਟ ਤੋਂ ਬਾਅਦ ਇਹ 676 ਮਿਲੀਅਨ ਸਵਿਸ ਫਰੈਂਕ (4,500 ਕਰੋੜ ਰੁਪਏ) ਰਹਿ ਗਿਆ ਸੀ। 1987 ਵਿੱਚ ਯੂਰੋਪੀ ਬੈਂਕ ਦੁਆਰਾ ਡਾਟਾ ਜਨਤਕ ਕੀਤੇ ਜਾਣ ਦੀ ਸ਼ੁਰੂਆਤ ਤੋਂ ਬਾਅਦ ਇਹ ਸਭ ਤੋਂ ਨੀਵਾਂ ਪੱਧਰ ਸੀ।
----------
ਅੰਕੜਿਆਂ ਦੇ ਅਨੁਸਾਰ ਸਵਿਟਜ਼ਰਲੈਂਡ ਦੇ ਬੈਂਕ ਖਾਤਿਆਂ ਵਿੱਚ ਵਿਦੇਸ਼ੀ ਗਾਹਕਾਂ ਦਾ ਕੁੱਲ ਪੈਸਾ 1460 ਅਰਬ ਸਵਿਸ ਫਰੈਂਕ (ਕਰੀਬ 100 ਲੱਖ ਕਰੋੜ ਰੁਪਏ) ਤੋਂ ਜ਼ਿਆਦਾ ਹੈ।
----------
ਐੱਸ.ਐੱਨ.ਬੀ. ਡਾਟਾ ਦੇ ਮੁਤਾਬਕ, ਭਾਰਤੀਆਂ ਦੁਆਰਾ ਸਵਿਸ ਬੈਂਕਾਂ ਵਿੱਚ ਪ੍ਰਤੱਖ ਰੂਪ ਨਾਲ ਰੱਖੇ ਜਾਣ ਵਾਲਾ ਪੈਸਾ 2017 ਵਿੱਚ ਵਧ ਕੇ 6,891 ਕਰੋੜ ਰੁਪਏ ਹੋ ਗਿਆ, ਜਦੋਂ ਕਿ ਫੰਡ ਮੈਨੇਜਰਸ ਦੇ ਰਾਹੀਂ ਰੱਖੇ ਜਾਣਾ ਵਾਲਾ ਪੈਸਾ 112 ਕਰੋੜ ਰੁਪਏ ਰਿਹਾ।

ਤਾਜ਼ਾ ਅੰਕੜਿਆਂ ਦੇ ਮੁਤਾਬਕ, ਸਵਿਸ ਬੈਂਕਾਂ ਵਿੱਚ ਜਮ੍ਹਾਂ ਭਾਰਤੀਆਂ ਦੇ ਪੈਸੇ ਵਿੱਚ 3,200 ਕਰੋੜ ਰੁਪਏ ਦਾ ਕਸਟਮਰ ਡਿਪਾਜ਼ਿਟ, 1,050 ਕਰੋੜ ਰੁਪਏ ਦੂਜੇ ਬੈਂਕਾਂ ਦੇ ਜ਼ਰੀਏ ਅਤੇ 2,640 ਕਰੋੜ ਰੁਪਏ ਹੋਰ ਲਾਇਬਿਲੀਟੀਜ਼ ਦੇ ਰੂਪ ਵਿੱਚ ਸ਼ਾਮਿਲ ਸਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment by: Dr. Dave Hanks

क्या आप पैसे के लिए अपना एक गुर्दा बेचना चाहते हैं? क्या आप वित्तीय टूटने के कारण अपने गुर्दे को पैसे के लिए बेचने का मौका चाहते हैं और आपको नहीं पता कि क्या करना है, फिर आज हमसे संपर्क करें और हम आपको अपनी किडनी के लिए अच्छी राशि प्रदान करेंगे।

नमस्कार
डॉ डेव हैंक्स
नंबर +919343518612 व्हाट्सएप पर भी।
ईमेल। apollohospital29@gmail.com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER