ਕਾਰੋਬਾਰ
ਐੱਸ.ਬੀ.ਆਈ. ਦੇ ਆਏ 'ਅੱਛੇ ਦਿਨ'
ਗਾਹਕਾਂ ਦੀ ਗਲਤੀ ਦਾ ਐੱਸ.ਬੀ.ਆਈ. ਨੂੰ ਮਿਲਿਆ ਫਾਇਦਾ, ਕਮਾ ਲਏ 39 ਕਰੋੜ ਰੁਪਏ
- ਪੀ ਟੀ ਟੀਮ
ਗਾਹਕਾਂ ਦੀ ਗਲਤੀ ਦਾ ਐੱਸ.ਬੀ.ਆਈ. ਨੂੰ ਮਿਲਿਆ ਫਾਇਦਾ, ਕਮਾ ਲਏ 39 ਕਰੋੜ ਰੁਪਏਗਾਹਕਾਂ ਦੀ ਇੱਕ ਗਲਤੀ ਦੀ ਵਜ੍ਹਾ ਨਾਲ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਪਿਛਲੇ 40 ਮਹੀਨਿਆਂ ਵਿੱਚ 38 ਕਰੋੜ 80 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਬੈਂਕ ਨੇ ਇਹ ਰਕਮ ਸਿਰਫ ਚੈੱਕ ਉੱਤੇ ਦਸਤਖਤ ਦੇ ਨਾ ਮੇਲ ਖਾਣ ਦੀ ਵਜ੍ਹਾ ਨਾਲ ਖਾਤਾ ਧਾਰਕਾਂ ਦੇ ਖਾਤਿਆਂ 'ਚੋਂ ਕੱਟੀ ਹੈ। ਇਸ ਤੋਂ ਪਹਿਲਾਂ ਜਨਵਰੀ 'ਚ ਵਿੱਤ ਮੰਤਰਾਲੇ ਦੇ ਅੰਕੜਿਆਂ ਵਿੱਚ ਦੱਸਿਆ ਗਿਆ ਸੀ ਕਿ ਐੱਸ.ਬੀ.ਆਈ. ਨੇ ਅਪ੍ਰੈਲ ਤੋਂ ਲੈ ਕੇ ਨਵੰਬਰ 2017 ਤੱਕ ਮਿਨਿਮਮ ਬੈਲੈਂਸ ਨਾ ਰੱਖਣ ਵਾਲੇ ਗਾਹਕਾਂ ਤੋਂ 1771 ਕਰੋੜ ਰੁਪਏ ਚਾਰਜ ਦੇ ਤੌਰ ਉੱਤੇ ਵਸੂਲੇ ਸਨ।

'ਦੈਨਿਕ ਭਾਸਕਰ' ਦੀ ਇੱਕ ਰਿਪੋਰਟ ਦੇ ਮੁਤਾਬਕ ਸਟੇਟ ਬੈਂਕ ਆਫ ਇੰਡੀਆ ਨੇ ਪਿਛਲੇ 40 ਮਹੀਨੇ ਵਿੱਚ 24 ਲੱਖ 71 ਹਜ਼ਾਰ 544 ਲੱਖ ਚੈੱਕ ਦਸਤਖਤ ਮੇਲ ਨਾ ਖਾਣ ਦੇ ਕਾਰਨ ਵਾਪਸ ਕੀਤੇ ਹਨ। ਇੱਕ ਆਰ.ਟੀ.ਆਈ. ਦੇ ਜਵਾਬ ਵਿੱਚ ਬੈਂਕ ਨੇ ਮੰਨਿਆ ਕਿ ਕੋਈ ਵੀ ਚੈੱਕ ਰਿਟਰਨ ਹੁੰਦਾ ਹੈ ਤਾਂ ਬੈਂਕ 150 ਰੁਪਏ ਚਾਰਜ ਕਰਦਾ ਹੈ ਅਤੇ ਇਸ ਉੱਤੇ ਜੀ.ਐੱਸ.ਟੀ. ਵੀ ਲਗਾਉਂਦਾ ਹੈ। ਯਾਨੀ ਹਰ ਰਿਟਰਨ ਚੈੱਕ ਦਾ ਖਾਮਿਆਜਾ ਖਾਤਾ ਧਾਰਕ ਨੂੰ 157 ਰੁਪਏ ਦੇ ਕੇ ਭੁਗਤਣਾ ਪੈਂਦਾ ਹੈ।

ਵਿੱਤ ਸਾਲ     (ਵਾਪਸ ਕੀਤੇ ਚੈੱਕ) 
2015-16      60,0169
2016-17      99,2474
2017-18      79,5769
2018-19      83,132 (ਸਿਰਫ ਅਪ੍ਰੈਲ)

2017-18 ਵਿੱਚ 11.9 ਕਰੋੜ ਰੁਪਏ ਕੱਟੇ ਗਏ

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਿੱਤ ਸਾਲ 2017-18 ਵਿੱਚ ਸਿਰਫ ਦਸਤਖਤ ਨਾ ਮੇਲ ਖਾਣ ਦੀ ਵਜ੍ਹਾ ਨਾਲ ਖਾਤਾ ਧਾਰਕਾਂ ਦੇ ਖਾਤੇ 'ਚੋਂ 11.9 ਕਰੋੜ ਰੁਪਏ ਕੱਟੇ ਗਏ ਹਨ। ਗੌਰਤਲਬ ਹੈ ਕਿ ਚੈੱਕ ਦੀ ਜਾਂਚ ਵੱਖ-ਵੱਖ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਉਦਾਹਰਣ ਲਈ ਚੈੱਕ ਪੋਸਟ-ਡੇਟਿਡ ਤਾਂ ਨਹੀਂ ਹੈ। ਇਸ ਤੋਂ ਇਲਾਵਾ ਅੰਕ ਅਤੇ ਅੱਖਰ ਠੀਕ ਹਨ ਜਾਂ ਨਹੀਂ। ਸਭ ਤੋਂ ਅੰਤ ਵਿੱਚ ਦਸਤਖਤ ਦੀ ਜਾਂਚ ਹੁੰਦੀ ਹੈ, ਜੋ ਕਿ ਆਖਰੀ ਗੇਟ ਹੈ।

ਮਿਨਿਮਮ ਬੈਲੈਂਸ ਨਾ ਰੱਖਣ ਵਾਲਿਆਂ ਤੋਂ ਕਮਾਏ 1771 ਕਰੋੜ ਰੁਪਏ

ਇਸ ਤੋਂ ਪਹਿਲਾਂ ਜਨਵਰੀ ਵਿੱਚ ਰਿਪੋਰਟ ਆਈ ਸੀ ਕਿ ਸਟੇਟ ਬੈਂਕ ਆਫ ਇੰਡੀਆ ਨੇ ਮਿਨਿਮਮ ਬੈਲੈਂਸ ਨਾ ਰੱਖਣ ਵਾਲੇ ਗਾਹਕਾਂ ਤੋਂ 1771 ਕਰੋੜ ਰੁਪਏ ਚਾਰਜ ਦੇ ਤੌਰ ਉੱਤੇ ਵਸੂਲੇ ਹਨ। ਮਿਨਿਮਮ ਬੈਲੈਂਸ ਦੇ ਤੌਰ ਉੱਤੇ ਵਸੂਲਿਆ ਗਿਆ ਇਹ ਚਾਰਜ ਐੱਸ.ਬੀ.ਆਈ. ਦੀ ਦੂਜੀ ਤਿਮਾਹੀ ਦੇ ਨੈੱਟ ਪ੍ਰਾਫਿਟ ਤੋਂ ਵੀ ਜ਼ਿਆਦਾ ਹੈ। ਬੀਤੇ ਵਿੱਤ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ਵਿੱਚ ਐੱਸ.ਬੀ.ਆਈ. ਦਾ ਨੈੱਟ ਪ੍ਰਾਫਿਟ 1,581.55 ਕਰੋੜ ਰੁਪਏ ਸੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.


Comment by: Manpreet Singh Prince

Shame Shame
Ameera kolo lutt ho k uhna greeba da khada jihna kol balance maintain nhi ho riha c,
Actually ch vichare greeba da kho k ameera nu vand rhe aa
Jive malik bhago nu Guru Nanak Dev Ji ne Samjhya c kaash ehna nu v Greeba da khoon choosan to koi roke!!!!!!
Shame

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER