ਕਾਰੋਬਾਰ
ਭੀਮ ਐੱਪ ਦਾ ਆਫਰ
ਇਕ ਰੁਪਏ ਦੀ ਟ੍ਰਾਂਜ਼ੈਕਸ਼ਨ ਕਰਨ 'ਤੇ ਮਿਲਣਗੇ 51 ਰੁਪਏ
- ਪੀ ਟੀ ਟੀਮ
ਇਕ ਰੁਪਏ ਦੀ ਟ੍ਰਾਂਜ਼ੈਕਸ਼ਨ ਕਰਨ 'ਤੇ ਮਿਲਣਗੇ 51 ਰੁਪਏਪੇਟੀਐੱਮ, ਮੋਬੀਕਵਿਕ ਵਰਗੇ ਈ-ਵਾਲੇਟ ਨੂੰ ਟੱਕਰ ਦੇਣ ਤੇ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਲਈ ਹੁਣ ਭੀਮ ਐੱਪ 'ਤੇ ਸਰਕਾਰ ਕੈਸ਼ਬੈਕ ਆਫਰ ਲੈ ਕੇ ਆਈ ਹੈ। ਇਸ ਆਫਰ ਰਾਹੀਂ ਸਰਕਾਰ ਐੱਨਪੀਸੀਆਈ ਭੀਮ ਪੇਮੈਂਟ ਐੱਪ ਦੇ ਇਸਤੇਮਾਲ ਲਈ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿੱਚ ਹੈ। ਕੈਸ਼ਬੈਕ ਆਫਰ ਨਵੇਂ ਅਤੇ ਪੁਰਾਣੇ ਦੋਵਾਂ ਯੂਜ਼ਰਸ ਅਤੇ ਵਪਾਰੀਆਂ (ਮਰਚੈਂਟ) ਨੂੰ ਦਿੱਤਾ ਜਾਵੇਗਾ।

1 ਰੁਪਏ ਦੇ ਟ੍ਰਾਂਜ਼ੈਕਸ਼ਨ 'ਤੇ 51 ਰੁਪਏ ਦਾ ਕੈਸ਼ਬੈਕ
ਇਸ ਆਫਰ ਦੇ ਤਹਿਤ ਪਹਿਲੀ ਟ੍ਰਾਂਜ਼ੈਕਸ਼ਨ ਉੱਤੇ 51 ਰੁਪਏ ਕਮਾਏ ਜਾ ਸਕਦੇ ਹਨ। ਇਸ ਪਹਿਲੀ ਟਰਾਂਜੈਕਸ਼ਨ ਦੀ ਰਾਸ਼ੀ ਤੈਅ ਨਹੀਂ ਕੀਤੀ ਗਈ ਹੈ ਯਾਨੀ ਅਗਰ ਤੁਸੀਂ 1 ਰੁਪਏ ਵੀ ਭੇਜਦੇ ਹੋ ਤਾਂ ਵੀ ਤੁਹਾਨੂੰ 51 ਰੁਪਏ ਦਾ ਕੈਸ਼ਬੈਕ ਮਿਲੇਗਾ। ਲੈਣ-ਦੇਣ ਕਰਨ 'ਤੇ ਇੱਕ ਮਹੀਨੇ ਵਿੱਚ 750 ਰੁਪਏ ਤੱਕ ਦਾ ਕੈਸ਼ਬੈਕ ਗਾਹਕਾਂ ਨੂੰ ਮਿਲ ਸਕਦਾ ਹੈ। ਉਥੇ ਹੀ ਵਪਾਰੀਆਂ ਨੂੰ 1,000 ਰੁਪਏ ਤੱਕ ਦਾ ਕੈਸ਼ਬੈਕ ਇੱਕ ਮਹੀਨੇ ਵਿੱਚ ਮਿਲ ਸਕੇਗਾ।

ਇਸ ਦੇ ਇਲਾਵਾ ਜੇਕਰ ਗਾਹਕ ਇਸ ਐੱਪ ਤੋਂ ਇੱਕ ਮਹੀਨੇ ਵਿੱਚ ਘੱਟ ਤੋਂ ਘੱਟ 25 ਅਤੇ ਅਧਿਕਤਮ 50 ਟ੍ਰਾਂਜ਼ੈਕਸ਼ਨ ਕਰਦਾ ਹੈ ਤਾਂ ਉਸ ਨੂੰ 100 ਰੁਪਏ, ਘੱਟ ਤੋਂ ਘੱਟ 50 ਅਤੇ ਅਧਿਕਤਮ 100 ਦੇ ਵਿੱਚ ਟ੍ਰਾਂਜ਼ੈਕਸ਼ਨ ਕਰਨ 'ਤੇ 200 ਰੁਪਏ, 100 ਟ੍ਰਾਂਜ਼ੈਕਸ਼ਨ ਉੱਤੇ 250 ਰੁਪਏ ਦਾ ਕੈਸ਼ਬੈਕ ਮਿਲੇਗਾ। 

 
ਇਵੇਂ ਕਰੋ ਭੀਮ ਐੱਪ ਦੀ ਵਰਤੋਂ:
ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ 'ਚੋਂ ਭੀਮ ਐੱਪ ਡਾਊਨਲੋਡ ਕਰੋ। ਉਸ ਦੇ ਬਾਅਦ ਆਪਣੇ ਬੈਂਕ ਅਕਾਊਂਟ ਨੂੰ ਇਸ ਐੱਪ ਵਿੱਚ ਰਜਿਸਟਰ ਕਰੋ। ਬੈਂਕ ਖਾਤਾ ਰਜਿਸਟਰ ਦੇ ਕਰਨ ਨਾਲ ਆਪਣੇ ਲਈ ਇੱਕ ਯੂ.ਪੀ.ਆਈ. ਪਿੰਨ ਰੱਖੋ। ਯੂਜ਼ਰ ਦਾ ਮੋਬਾਈਲ ਨੰਬਰ ਹੀ ਉਸ ਦਾ ਪੇਮੈਂਟ ਐਡਰੈੱਸ ਹੋਵੇਗਾ। ਇੱਕ ਵਾਰ ਤੁਹਾਡਾ ਰਜਿਸਟਰੇਸ਼ਨ ਪੂਰਾ ਹੋਣ ਬਾਅਦ ਤੁਸੀਂ ਆਪਣੇ ਟ੍ਰਾਂਜ਼ੈਕਸ਼ਨ ਭੀਮ ਐੱਪ 'ਚ ਕਰਨੇ ਸ਼ੁਰੂ ਕਰ ਸਕਦੇ ਹੋ।

ਭੀਮ ਐੱਪ ਵਿੱਚ ਬੈਂਕ ਅਕਾਊਂਟ ਲਈ ਯੂ.ਪੀ.ਆਈ. ਪਿਨ ਇਵੇਂ ਰੱਖੋ:
  • ਸਭ ਤੋਂ ਪਹਿਲਾਂ ਭੀਮ ਐੱਪ ਦੇ ਮੇਨ ਮੀਨੂ ਵਿੱਚ ਜਾਓ। ਉਸ ਦੇ ਬਾਅਦ ਬੈਂਕ ਖਾਤਿਆਂ ਨੂੰ ਸਿਲੈਕਟ ਕਰੋ।
  • ਉਸ ਤੋਂ ਬਾਅਦ ਸੈਟ ਯੂ.ਪੀ.ਆਈ. ਪਿਨ ਆਪਸ਼ਨ ਨੂੰ ਚੁਣੋ।
  • ਹੁਣ ਤੁਹਾਨੂੰ ਆਪਣੇ ਏਟੀਐੱਮ/ਡੈਬਿਟ ਕਾਰਡ ਦਾ ਨੰਬਰ ਪਾਉਣਾ ਹੋਵੇਗਾ, ਆਪਣੇ ਡੇਬਿਟ ਕਾਰਡ ਦੀ ਐਕਸਪਾਇਰੀ ਡੇਟ ਦੇ ਨਾਲ।
  • ਉਸ ਦੇ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ ਓ.ਟੀ.ਪੀ. (ਵਨ ਟਾਈਮ ਪਾਸਵਰਡ) ਆਵੇਗਾ। ਓ.ਟੀ.ਪੀ. ਨੂੰ ਐੱਪ ਵਿੱਚ ਭਰਨ ਦੇ ਬਾਅਦ ਤੁਸੀਂ ਆਪਣਾ ਯੂ.ਪੀ.ਆਈ. ਪਿਨ ਰੱਖ ਸਕਦੇ ਹੋ।

ਭੀਮ ਐੱਪ ਦੇ ਜ਼ਰੀਏ ਇਕ ਵਾਰ 'ਚ 10 ਹਜ਼ਾਰ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਅਤੇ ਇੱਕ ਦਿਨ ਵਿੱਚ 20 ਹਜ਼ਾਰ ਰੁਪਏ ਦੇ ਭੁਗਤਾਨ ਦੀ ਸੀਮਾ ਤੈਅ ਕੀਤੀ ਗਈ ਹੈ। ਇਸ ਤੋਂ ਜ਼ਿਆਦਾ ਰਕਮ ਦਾ ਭੁਗਤਾਨ ਕਰਨ ਲਈ ਤੁਹਾਨੂੰ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਜਾਂ ਆਨਲਾਈਨ ਬੈਂਕਿੰਗ ਦਾ ਇਸਤੇਮਾਲ ਕਰਨਾ ਹੋਵੇਗਾ।

ਪੇਟੀਐੱਮ ਅਤੇ ਭੀਮ ਐੱਪ 'ਚ ਅੰਤਰ
  • ਪੇਟੀਐੱਮ ਅਤੇ ਭੀਮ ਐਪ 'ਚ ਸਭ ਤੋਂ ਵੱਡਾ ਅੰਤਰ ਇਹ ਹੈ ਕਿ ਪੇਟੀਐੱਮ ਵਾਲੇਟ ਵਿੱਚ ਤੁਸੀਂ ਆਪਣੇ ਬੈਂਕ ਖਾਤੇ ਤੋਂ ਉਸ ਵਿੱਚ ਪੈਸੇ ਟ੍ਰਾਂਸਫਰ ਕਰਦੇ ਹੋ ਜਦਕਿ ਭੀਮ ਐੱਪ ਸਿੱਧਾ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਰਹਿੰਦਾ ਹੈ ਅਤੇ ਇਸ ਦੇ ਜ਼ਰੀਏੇ ਤੁਸੀਂ ਸਿੱਧਾ ਪੈਸੇ ਭੇਜ ਤੇ ਲੈ ਸਕਦੇ ਹੋ।
  • ਭੀਮ ਐੱਪ ਤੁਹਾਡੀ ਟ੍ਰਾਂਜ਼ੈਕਸ਼ਨ ਸਿੱਧੇ ਸੈੱਲਰ ਅਤੇ ਬੈਂਕ ਖਾਤੇ ਵਿੱਚ ਕਰਵਾਉਂਦਾ ਹੈ, ਉਥੇ ਹੀ ਪੇਟੀਐੱਮ ਤੁਹਾਡੇ ਬੈਂਕ ਖਾਤੇ ਦੀ ਜਾਣਕਾਰੀ ਆਪਣੇ ਕੋਲ ਰੱਖਦਾ ਹੈ ਅਤੇ ਤੀਜੀ ਪਾਰਟੀ ਬਣ ਕੇ ਤੁਹਾਡੀ ਟ੍ਰਾਂਜ਼ੈਕਸ਼ਨ ਕਰਦਾ ਹੈ।
  • ਭੀਮ ਐੱਪ ਰਾਹੀਂ ਬੈਂਕ ਅਤੇ ਸੈੱਲਰ ਦੇ ਵਿੱਚ ਸਿੱਧੀ ਟ੍ਰਾਂਜ਼ੈਕਸ਼ਨ ਹੋਣ ਕਾਰਨ ਕਿਸੇ ਤਰ੍ਹਾਂ ਦਾ ਟ੍ਰਾਂਜ਼ੈਕਸ਼ਨ ਚਾਰਜ ਨਹੀਂ ਲੱਗਦਾ ਜਦਕਿ ਪੇਟੀਐੱਮ ਤੁਹਾਡੀ ਹਰ ਇੱਕ ਟ੍ਰਾਂਜ਼ੈਕਸ਼ਨ ਉੱਤੇ ਬੈਂਕਿਗ ਚਾਰਜ ਲਗਾਉਂਦਾ ਹੈ।
  • ਭੀਮ ਐੱਪ ਯੂਜ਼ਰ ਇੱਕ ਤੋਂ ਜ਼ਿਆਦਾ ਬੈਂਕ ਖਾਤਿਆਂ ਨੂੰ ਜੋੜ ਸਕਦਾ ਹੈ ਤੇ ਆਪਣੀਆਂ ਕੈਸ਼ਲੈੱਸ ਟ੍ਰਾਂਜ਼ੈਕਸ਼ਨਜ਼ ਕਰ ਸਕਦਾ ਹੈ ਜਦੋਂ ਕਿ ਪੇਟੀਐੱਮ 'ਚ ਇੱਕ ਯੂਜ਼ਰ ਸਿਰਫ ਇੱਕ ਬੈਂਕ ਖਾਤੇ ਨੂੰ ਜੋੜ ਸਕਦਾ ਹੈ, ਜਿਸ ਦੇ ਨਾਲ ਉਸ ਦੀ ਆਈ.ਡੀ. ਨਿਰਧਾਰਤ ਹੁੰਦੀ ਹੈ। ਦੂਜਾ ਖਾਤਾ ਜੋੜਨ ਲਈ ਉਸ ਨੂੰ ਦੂਜੇ ਮੋਬਾਈਲ ਉੱਤੇ ਇੱਕ ਵਾਰ ਫਿਰ ਪੇਟੀਐੱਮ ਐੱਪ ਡਾਊਨਲੋਡ ਕਰਨਾ ਪਵੇਗਾ।
  • ਭੀਮ ਐੱਪ ਕੇਂਦਰ ਸਰਕਾਰ ਦੀ ਸੰਸਥਾ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਦੁਆਰਾ ਨਿਰਮਿਤ ਅਤੇ ਸੰਚਾਲਿਤ ਹੈ ਅਤੇ ਇਹ ਸੰਸਥਾ ਕੇਂਦਰੀ ਰਿਜ਼ਰਵ ਬੈਂਕ ਦੁਆਰਾ ਰੈਗੂਲੇਟਿਡ ਹੈ ਜਦਕਿ ਪੇਟੀਐੱਮ ਨੋਇਡਾ ਅਧਾਰਿਤ ਇੱਕ ਨਿੱਜੀ ਕੰਪਨੀ ਹੈ ਜਿਸ ਨੂੰ 2015 ਵਿੱਚ ਰਿਜ਼ਰਵ ਬੈਂਕ ਵਲੋਂ ਦੇਸ਼ ਦੇ ਪਹਿਲੇ ਪੇਮੈਂਟ ਬੈਂਕ ਦਾ ਲਾਇਸੰਸ ਮਿਲਿਆ ਸੀ।
  • ਪੇਟੀਐੱਮ ਸਮਾਰਟਫੋਨ ਜਾਂ ਕੰਪਿਊਟਰ ਦੋਵਾਂ ਦੇ ਜ਼ਰੀਏ ਚਲਾਇਆ ਜਾ ਸਕਦਾ ਹੈ ਲੇਕਿਨ ਟ੍ਰਾਂਜ਼ੈਕਸ਼ਨ ਸਿਰਫ ਇੰਟਰਨੈੱਟ ਕਨੈਕਸ਼ਨ ਉਪਲਬਧ ਹੋਣ 'ਤੇ ਹੀ ਸੰਭਵ ਹੈ ਜਦਕਿ ਭੀਮ ਐਪ ਤੋਂ ਭੁਗਤਾਨ ਕਰਨ ਲਈ ਇੰਟਰਨੈੱਟ ਕਨੈਕਸ਼ਨ ਜ਼ਰੂਰੀ ਨਹੀਂ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER