ਕਾਰੋਬਾਰ
ਕੀ ਹੋ ਜਾਂਦੀ ਹੈ ਅੰਗ੍ਰੇਜ਼ੀ ਵਿਚ ਖ਼ੁਦਕੁਸ਼ੀ?
ਕਿਸਾਨਾਂ ਦੇ ਅੰਦੋਲਨ ਮੰਦਹਾਲੀ ਨਹੀਂ, ਉਨ੍ਹਾਂ ਦੀ ਪੈਂਠ ਵਿਖਾ ਰਹੇ ਨੇ
- ਪੀ ਟੀ ਟੀਮ
ਕਿਸਾਨਾਂ ਦੇ ਅੰਦੋਲਨ ਮੰਦਹਾਲੀ ਨਹੀਂ, ਉਨ੍ਹਾਂ ਦੀ ਪੈਂਠ ਵਿਖਾ ਰਹੇ ਨੇ



Swaminathan S Anklesaria Aiyar ਹਿੰਦੁਸਤਾਨ ਦੀ ਸਭ ਤੋਂ ਮਕਬੂਲ ਵਿੱਤੀ/ਆਰਥਕ ਮਸਲਿਆਂ ਦੀ ਪ੍ਰੀਪੇਖ ਵਿਚੋਂ ਪੱਤਰਕਾਰਤਾ ਕਰਨ ਦਾ ਦਾਅਵਾ ਕਰਦੀ ਅਖਬਾਰ The Economic Times ਦੇ Consulting Editor ਹਨ। ਉਨ੍ਹਾਂ ਲੋਕਾਂ ਵਿੱਚੋਂ ਹਨ ਜਿੰਨ੍ਹਾ ਦੀ ਕਲਮ ਦਿੱਲੀ ਦੀ ਸੱਤਾ ਦੇ ਗਲਿਆਰਿਆਂ ਵਿੱਚ ਬੈਠੇ ਲੋਕਾਂ ਤੇ ਅਸਰ ਕਰਦੀ ਹੈ, ਸਾਡੀਆਂ ਜ਼ਿੰਦਗੀਆਂ ਬਾਰੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉਹ ਬਹੁਤ ਵਾਰੀ World Bank ਅਤੇ Asian Development Bank ਦੇ Consultant ਰਹਿ ਚੁੱਕੇ ਨੇ। ਟੀਵੀ ਚੈਨਲਾਂ ਉੱਤੇ ਕਿਸਾਨੀ ਬਾਰੇ ਬੌਧਿਕ ਜੁਗਾਲੀ ਕਰਦੇ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਨੇ। Brookings Institution ਦੇ Stephen Cohen ਉਹਨਾਂ ਨੂੰ "India's leading economic journalist" ਕਹਿੰਦੇ ਹਨ ਤੇ ਉਹਨਾਂ ਦੇ ਰੋਜ਼ਗਾਰ-ਦੇਵਾ ਰਹੇ The Times of India ਗਰੁੱਪ ਨੂੰ ਉਹਨਾਂ ਦੀ ਉਸਤੱਤ ਕਰਨ ਲਈ Stephen Cohen ਦਾ ਇਹ ਕਥਨ ਕਿਸੇ ਪਵਿੱਤਰ ਆਇਤ ਵਰਗਾ ਜਾਪਦਾ ਹੈ। 
 
1990 ਤੋਂ  "Swaminomics" ਦੇ ਨਾਮ ਨਾਲ ਉਹਨਾਂ ਦਾ ਹਫਤਾਵਾਰੀ ਕਾਲਮ The Times of India ਵਿੱਚ ਛੱਪ ਰਿਹਾ ਹੈ। ਉਹਨਾਂ ਦੇ ਇੰਨ੍ਹਾ ਬੇਸ਼-ਕੀਮਤੀ ਪ੍ਰਵਚਨਾਂ ਨੂੰ The Times of India ਨੇ 2008 ਵਿੱਚ "The Benevolent Zookeepers - The Best Of Swaminomics" ਨਾਮ ਦੀ ਪੁਸਤਕ ਦੇ ਰੂਪ ਵਿੱਚ ਵੀ ਪ੍ਰਕਾਸ਼ਿਤ ਕੀਤਾ ਹੈ। 

ਪੰਜਾਬ ਟੂਡੇ ਦੇ ਨੁਮਾਇੰਦਿਆਂ ਨੂੰ ਪਿਛਲੇ ਕੁੱਝ ਸਮੇਂ ਵਿੱਚ ਖੇਤਰ ਦੀਆਂ ਵੱਖ-ਵੱਖ ਵੱਡੀਆਂ ਅੰਗਰੇਜ਼ੀ ਅਖਬਾਰਾਂ ਦੇ ਐਡੀਟਰਾਂ/ਸੀਨੀਅਰ ਪੱਤਰਕਾਰਾਂ ਨਾਲ ਚਾਹ ਦੇ ਕੱਪ ਤੇ ਉਹਨਾਂ ਦੇ ਕਿਸਾਨੀ ਤੇ ਮਜ਼ਦੂਰ ਮੰਦਹਾਲੀ ਬਾਰੇ ਵਿਚਾਰ ਸੁਨਣ ਦਾ ਮੌਕਾ ਮਿਲਿਆ/ਸੰਦਰਭ ਬਣਿਆ। 

ਬਹੁਤਿਆਂ ਨੇ Swaminathan S Anklesaria Aiyar ਦਾ ਜ਼ਿਕਰ ਕੀਤਾ, ਅੰਗਰੇਜ਼ੀ ਦੀ ਇੱਕ ਵੱਡੀ ਅਖ਼ਬਾਰ ਦੇ ਐਡੀਟਰ ਨੇ ਤਾਂ ਆਪਣੀ ਅਲਮਾਰੀ ਵਿੱਚੋਂ ਇਸ ਵਿਦਵਾਨ ਦੀ ਉਪ੍ਰੋਕਤ ਕਿਤਾਬ ਕੱਢ ਕੇ ਉਸ ਵਿੱਚੋਂ ਟੂਕਾਂ ਵੀ ਸੁਣਾਈਆਂ। 

ਅਸੀਂ ਤੁਹਾਡੇ ਗੋਚਰੇ ਲੰਘੇ ਐਤਵਾਰ (ਅਪ੍ਰੈਲ 8) ਨੂੰ ਛਪੇ ਉਹਨਾਂ ਦੇ ਇਸ ਲੇਖ ਦਾ ਪੰਜਾਬੀ ਅਨੁਵਾਦ ਨਜ਼ਰ ਕਰ ਰਹੇ ਹਾਂ - ਅਨੁਵਾਦ ਬਿਨਾਂ ਕਿਸੇ ਇਜਾਜ਼ਤ ਤੋਂ ਕੀਤਾ ਜਾ ਰਿਹਾ ਹੈ। (ਤੁਸੀਂ ਚਾਹੋ ਤਾਂ ਅੰਗਰੇਜ਼ੀ ਵਿੱਚ ਵੀ ਉਹਨਾਂ ਦੇ ਵਡਮੁੱਲੇ ਵਿਚਾਰ ਪੜ੍ਹ ਸਕਦੇ ਹੋ, ਥੱਲੇ ਉਹ ਲਿੰਕ ਵੀ ਦਿੱਤਾ ਜਾ ਰਿਹਾ ਹੈ।) 

ਇਹ ਸਭ ਤਰੱਦਦ ਇਸ ਲਈ ਤਾਂ ਜੋ ਸਨਦ ਰਹੇ ਕਿ ਜਦੋਂ ਖੇਤਾਂ ਵਿਚ ਮੌਤ ਸ਼ੂਕਦੀ ਸੀ ਤਾਂ ਕੌਣ ਕੌਣ ਕਿਸ ਨੂੰ ਵਾਜਾਂ ਪਿਆ ਮਾਰਦਾ ਸੀ – ਭਵਿੱਖ ਹੀ ਫੈਸਲਾ ਨਹੀਂ ਕਰਦਾ ਕਿ ਕੌਣ ਦਵਾ-ਦਾਰੂ ਲੈਣ ਗਿਆ ਸੀ, ਤੇ ਕੌਣ ਯਮਰਾਜ ਨੂੰ ਟੈਲੀਫੂਨ ਕਰਦਾ ਸੀ – ਕੁੱਝ ਵਹੀ-ਖ਼ਾਤੇ ਤੁਸੀਂ ਵੀ ਰੱਖਿਆ ਜੇ। 
- ਐਡੀਟਰ, ਪੰਜਾਬ ਟੂਡੇ 
 
ਕਿਸਾਨਾਂ ਦੇ ਅੰਦੋਲਨ ਮੰਦਹਾਲੀ ਨਹੀਂ, ਉਹਨਾਂ ਦੀ ਪੈਂਠ ਵਿਖਾ ਰਹੇ ਨੇ  

ਪਿੱਛਲੇ ਮਹੀਨੇ ਮਹਾਂਰਾਸ਼ਟਰ ਵਿੱਚ ਕਿਸਾਨਾਂ ਵੱਲੋਂ ਕੱਢੇ ਵੱਡੇ ਜੁਲੂਸ-ਨੁੰਮਾ-ਮਾਰਚ ਨੂੰ ਲੋਕਾਂ ਤੋਂ ਭਰਪੂਰ ਹਮਦਰਦੀ ਮਿਲੀ, ਕਿਓਂਜੋ ਸਾਡੇ ਲੋਕਾਂ ਨੂੰ ਵੱਧਦੀਆਂ ਜਾਂਦੀਆਂ ਕਿਸਾਨੀ ਖੁਦਕੁਸ਼ੀਆਂ ਦੀਆਂ ਖੂਬ ਕਹਾਣੀਆਂ ਸੁਣਾ-ਸੁਣਾ ਕੇ ਪਾਲਿਆ ਜਾ ਰਿਹਾ ਹੈ। ਪਰ ਇਹ ਅੰਦੋਲਨਕਾਰੀ ਤਾਂ ਉਹ ਕਿਸਾਨ ਸਨ ਜਿਹੜੇ ਆਪਣੇ ਸਾਰੇ ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਤੇ ਆਪਣੇ ਬਿਜਲੀ ਬਿੱਲਾਂ ਦੀ ਮੁਆਫ਼ੀ ਮੰਗ ਰਹੇ ਸਨ। ਇਸ ਕਿਸਮ ਦੀਆਂ ਅੱਲੋਕਾਰੀ ਮੁਫ਼ਤੋ-ਮੁਫ਼ਤ ਦੀਆਂ ਮੰਗਾਂ ਕਿਸਾਨੀ ਵੋਟ ਬੈਂਕ ਦੇ ਲਾਲਚੀ ਸਾਡੇ ਰਾਜਨੀਤਕ ਨੇਤਾਵਾਂ ਨੂੰ ਤਾਂ ਸ਼ਾਇਦ ਪ੍ਰਭਾਵਤ ਕਰਨ, ਪਰ ਇਹਨਾਂ ਮੁਆਫੀਆਂ ਨਾਲ ਨਾ ਇਨਸਾਫ ਦੇ ਰਸਤੇ ਤੇ ਅੱਗੇ ਤੁਰਿਆ ਜਾ ਸਕਦਾ ਹੈ, ਨਾ ਹੀ ਇਹ ਨਿਆਂ ਦਾ ਤਕਾਜ਼ਾ ਹੋਵੇਗਾ। 

ਨਿੱਤ ਵੱਧਦੇ ਕਿਸਾਨੀ ਅੰਦੋਲਨ ਪੇਂਡੂ ਮੰਦਹਾਲੀ ਨੂੰ ਮਾਪਣ ਦੇ ਕੋਈ ਚੰਗੇ ਮਾਪਦੰਡ ਨਹੀਂ। ਸਗੋਂ ਇਹ ਤਾਂ ਦਰਸਾਉਂਦੇ ਹਨ ਕਿ ਅੰਦੋਲਨਾਂ ਦਾ ਖੂਬ ਫ਼ਾਇਦਾ ਹੁੰਦਾ ਹੈ, ਤੇ ਇਹ ਸੰਗਠਿਤ ਹੋਣ ਅਤੇ ਨਿੱਤ ਨਵੀਆਂ ਮੰਗਾਂ ਚੁੱਕਣ ਦੇ ਰੁਝਾਣ ਨੂੰ ਉਤਸ਼ਾਹਿਤ ਕਰਦੇ ਨੇ। 
---------
ਪੂਰੀ ਦੁਨੀਆਂ ਵਿੱਚ ਕਿਸਾਨ ਇੱਕ ਬੇਹੱਦ ਤਾਕਤਵਰ ਲਾਬੀ ਹਨ, ਇਥੋਂ ਤਕ ਕਿ ਅਮਰੀਕਾ ਵਰਗੇ ਅਮੀਰ ਸਨਅਤੀ ਦੇਸ਼ ਵਿੱਚ ਵੀ। ਭਾਰਤ ਵਿੱਚ ਵੀ ਇਹਨਾਂ ਕਿਸਾਨਾਂ ਦੀ ਬੜੀ ਰਾਜਸੀ ਪਹੁੰਚ-ਸ਼ਕਤੀ ਹੈ ਕਿਓਂ ਜੋ ਇਹ ਵੱਡਾ ਵੋਟ ਬੈਂਕ ਹਨ।  
---------
ਉੱਤਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਕਰਨਾਟਕ ਅਤੇ ਪੰਜਾਬ ਨੇ ਕਰਜ਼ਾ ਮੁਆਫੀਆਂ ਦਿੱਤੀਆਂ ਹਨ। ਬਹੁਤ ਸਾਰੇ ਪ੍ਰਦੇਸ਼ ਮੁਫਤੋ-ਮੁਫ਼ਤ ਬਿੱਜਲੀ ਦੇ ਰਹੇ ਹਨ। ਨਾਲ ਦੀ ਨਾਲ ਖੇਤੀਬਾੜੀ ਨਾਲ ਜੁੜੇ ਬੈਂਕ ਕਰਜ਼ਿਆਂ ਦਾ ਐੱਨ.ਪੀ.ਏ (ਨਾਨ-ਪ੍ਰੋਫੌਰਮਿੰਗ ਐਸੇਟ੍ਸ) ਹੋ ਜਾਣ ਦਾ ਸਿਲਸਿਲਾ 2% ਤੋਂ ਵੱਧ ਕੇ 6% ਤੱਕ ਪਹੁੰਚ ਗਿਆ ਹੈ। ਇੱਕ ਕਾਰਨ ਇਸ ਵਰਤਾਰੇ ਦਾ ਇਹ ਵੀ ਹੈ ਕਿ ਕਿਸਾਨ ਜਾਣ-ਬੁੱਝ ਕੇ ਕਰਜ਼ੇ ਦੀ ਕਿਸ਼ਤ ਨਹੀਂ ਮੋੜਦਾ, ਤੇ ਆਸ ਅੰਦਰੋਂ-ਅੰਦਰੀ ਏਹੀ ਕਰਦਾ ਹੈ ਕਿ ਛੇਤੀ ਹੀ ਕਰਜ਼ਾ ਤਾਂ ਮੁਆਫ ਹੋ ਜਾਵੇਗਾ।  

ਸਭ ਤੋਂ ਵੱਡੇ ਕਿਸਾਨਾਂ ਨੂੰ ਸਭ ਤੋਂ ਵੱਡੇ ਬੈਂਕ ਕਰਜ਼ੇ ਮਿਲਦੇ ਹਨ। ਸੀਮਾਂਤ ਕਿਸਾਨ ਤੇ ਮਜ਼ਦੂਰਾਂ ਨੂੰ ਬਹੁਤ ਘੱਟ ਸਰਕਾਰੀ ਤੌਰ ਤੇ ਅਧਿਕਾਰਿਤ ਕਰਜ਼ਾ ਮਿਲਦਾ ਹੈ, ਜਾਂ ਫਿਰ ਉੱਕਾ ਹੀ ਨਹੀਂ ਮਿਲਦਾ, ਤੇ ਉਹ ਲੁੱਟ-ਬਰਾਬਰ ਵਿਆਜ ਦੀ ਦਰ ਤੇ ਸ਼ਾਹੂਕਾਰਾਂ ਤੋਂ ਕਰਜ਼ਾ ਚੁੱਕਦੇ ਹਨ। ਕਰਜ਼ਾ ਮੁਆਫੀ ਨਾਲ ਤਾਂ ਸਭ ਤੋਂ ਅਮੀਰ ਕਿਸਾਨ ਹੋਰ ਮੋਟੇ ਹੋ ਜਾਣਗੇ ਤੇ ਅਸਲ ਜ਼ਰੂਰਤਮੰਦ ਅੱਖੋਂ-ਪ੍ਰੋਖੇ ਹੋ ਜਾਣਗੇ।
 
ਕੁੱਝ ਕਿਸਾਨੀ ਪਰਿਵਾਰਾਂ ਕੋਲ ਤਾਂ ਸੈਂਕੜੇ ਏਕੜ ਜ਼ਮੀਨ ਤਕ ਹੈ, ਪੰਜਾਬ ਵਿਚ ਇੱਕ ਕਿਸਾਨ ਕੋਲ ਤਾਂ 150 ਟੀਊਬਵੈੱਲ ਹਨ। ਬਹੁਤੇ ਛੋਟੇ ਕਿਸਾਨਾਂ ਕੋਲ ਇੱਕ ਵੀ ਟੀਊਬਵੈੱਲ ਨਹੀਂ। ਇਸ ਲਈ ਮੁਫ਼ਤ ਬਿਜਲੀ ਦਾ ਭਰਪੂਰ ਫਾਇਦਾ ਤਾਂ ਸਭ ਤੋਂ ਵੱਡੇ ਤੇ ਬਹੁਤ ਅਮੀਰ ਕਿਸਾਨਾਂ ਨੂੰ ਹੀ ਮਿਲਦਾ ਹੈ। ਬੇਜ਼ਮੀਨੇ ਮਜ਼ਦੂਰ ਤਾਂ ਕਿਸਾਨਾਂ ਤੋਂ ਬਹੁਤ ਗਰੀਬ ਹਨ ਪਰ ਉਹਨਾਂ ਨੂੰ ਨਾ ਕਰਜ਼ਾ ਮੁਆਫੀਆਂ ਦਾ ਕੋਈ ਲਾਭ ਹੁੰਦਾ ਹੈ, ਨਾ ਮੁਫ਼ਤ ਬਿਜਲੀ ਦੇ ਗੱਫਿਆਂ ਦਾ। ਮੋਦੀ ਸਰਕਾਰ ਕਿਸਾਨਾਂ ਦੀ ਮਦੱਦ ਹਿੱਤ ਖਾਧ-ਪਦਾਰਥਾਂ ਦੇ ਉੱਚੇ ਭਾਅ ਦਾ ਵਾਅਦਾ ਕਰ ਰਹੀ ਹੈ ਪਰ ਇਸ ਨਾਲ ਗਰੀਬ ਮਜ਼ਦੂਰਾਂ ਨੂੰ ਨੁਕਸਾਨ ਹੋਵੇਗਾ ਜਿਨ੍ਹਾਂ ਲਈ ਸਸਤਾ ਭੋਜਨ ਇੱਕ ਨਿਆਮਤ ਹੈ।

ਪੂਰੀ ਦੁਨੀਆਂ ਵਿੱਚ ਕਿਸਾਨ ਇੱਕ ਬੇਹੱਦ ਤਾਕਤਵਰ ਲਾਬੀ ਹਨ, ਇਥੋਂ ਤਕ ਕਿ ਅਮਰੀਕਾ ਵਰਗੇ ਅਮੀਰ ਸਨਅਤੀ ਦੇਸ਼ ਵਿੱਚ ਵੀ। ਭਾਰਤ ਵਿੱਚ ਪੇਂਡੂ ਇਲਾਕੇ ਜਨਸੰਖਿਆ ਦਾ ਦੋ-ਤਿਹਾਈ ਹੋ ਨਿਬੜਦੇ ਹਨ ਤੇ ਰੋਜ਼ਗਾਰ ਦਾ 50% ਉਹਨਾਂ ਕੋਲ ਹੈ, ਇਸ ਲਈ ਪੇਂਡੂ ਇਲਾਕਿਆਂ ਦੀ ਬੜੀ ਰਾਜਸੀ ਪਹੁੰਚ-ਸ਼ਕਤੀ (clout) ਹੈ। ਪ੍ਰਦੇਸ਼ਾਂ ਦੀਆਂ ਸਰਕਾਰਾਂ ਖੇਤੀਬਾੜੀ ਨਾਲ ਜੁੜੇ ਵੋਟ-ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਪੱਬਾਂ ਭਾਰ ਹੁੰਦੀਆਂ ਇੱਕ-ਦੂਜੇ ਦੇ ਉੱਤੇ ਡਿੱਗ-ਡਿੱਗ ਪਈਆਂ ਲਿਫਦੀਆਂ ਜਾ ਰਹੀਆਂ ਨੇ। 
 
ਅਖਬਾਰਾਂ, ਟੈਲੀਵਿਯਨ ਤਾਂ ਤੁਹਾਨੂੰ ਦੱਸ ਹੀ ਨਹੀਂ ਰਹੇ ਕਿ ਕਰਜ਼ਾ ਮਾਫੀਆਂ ਤੇ ਮੁਫ਼ਤ ਬਿਜਲੀ ਨਾਲ ਜ਼ਿਆਦਾ ਤੌਰ ਤੇ ਵੱਡੇ ਕਿਸਾਨਾਂ ਨੂੰ ਫਾਇਦਾ ਮਿਲਦਾ ਹੈ, ਗਰੀਬ ਮਜ਼ਦੂਰ ਨੂੰ ਨਹੀਂ। 

ਇੱਕ ਕਾਰਨ ਤਾਂ ਇਹ ਹੈ ਕਿ ਆਮ ਜਨਤਾ ਨੂੰ ਵਧਦੀਆਂ ਖੁਦਕੁਸ਼ੀਆਂ ਵਾਲੀਆਂ ਖ਼ਬਰਾਂ ਤੇ ਪਾਲਿਆ ਜਾ ਰਿਹਾ ਹੈ, ਸੋ ਕੋਈ ਨਹੀਂ ਚਾਹੁੰਦਾ ਕਿ ਉਹਦੇ ਤੇ ਖੁਦਕੁਸ਼ੀਆਂ ਨੂੰ ਵਧਾਉਣ ਦਾ ਇਲਜ਼ਾਮ ਆਵੇ। 
----------
ਕਿਸਾਨੀ ਖੁਦਕੁਸ਼ੀਆਂ ਕੋਈ ਸਪੈਸ਼ਲ ਨਹੀਂ ਹਨ ਇਹਨਾਂ ਦੀ ਦਰ ਵਿਚ ਕੁੱਝ ਖਾਸ ਨਹੀਂ ਹੈ, ਨਾ ਹੀ ਇਹ ਵੱਧ ਰਹੀਆਂ ਹਨ।
----------
ਮੁਆਫ ਕਰਨਾ, ਪਰ ਕਿਸਾਨੀ ਖੁਦਕੁਸ਼ੀਆਂ ਕੋਈ ਸਪੈਸ਼ਲ ਨਹੀਂ ਹਨ ਇਹਨਾਂ ਦੀ ਦਰ ਵਿਚ ਕੁੱਝ ਖਾਸ ਨਹੀਂ ਹੈ, ਨਾ ਹੀ ਇਹ ਵੱਧ ਰਹੀਆਂ ਹਨ। 

ਰਾਸ਼ਟਰੀ ਖ਼ੁਦਕੁਸ਼ੀ ਦੀ ਦਰ ਇਤਿਹਾਸਿਕ ਤੌਰ ਤੇ ਹੀ ਇੱਕ ਲੱਖ ਜਨਸੰਖਿਆ ਪਿੱਛੇ 10-11 ਮੌਤਾਂ ਦੇ ਗੇੜ ਵਿੱਚ ਰਹੀ ਹੈ, ਜਿਹੜਾ ਕਿ ਨਾ ਅੰਤਰਰਾਸ਼ਟਰੀ ਦਰ ਤੋਂ ਬਹੁਤੀ ਅਲੱਗ ਹੈ ਨਾ ਅਮਰੀਕਾ ਵਰਗੇ ਅਮੀਰ ਦੇਸ਼ ਤੋਂ। ਭਾਰਤੀ ਕਿਸਾਨ ਦੀ ਖ਼ੁਦਕੁਸ਼ੀ ਦੀ ਦਰ ਅਸਲ ਵਿੱਚ ਗੈਰ-ਕਿਸਾਨੀ ਤਬਕਿਆਂ ਤੋਂ (non-farmers) ਘੱਟ ਹੈ।     

ਸੰਨ 2012 ਵਿੱਚ The Lancet ਵਿਚ ਛਪੇ ਇੱਕ ਖੋਜ-ਪੱਤਰ ਵਿੱਚ ਵਿਕਰਮ ਪਟੇਲ ਅਤੇ ਹੋਰਾਂ ਨੇ ਇਹ ਦਰਸਾਇਆ ਸੀ ਕਿ ਬੇਰੋਜ਼ਗਾਰਾਂ ਤੇ ਗੈਰ-ਖੇਤੀ ਸ਼ੋਭਿਆਂ ਵਿੱਚ ਖ਼ੁਦਕੁਸ਼ੀ ਦੀ ਕੁਲ ਦਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਤੋਂ ਤਿੰਨ-ਗੁਣਾ ਸੀ। 

ਭਾਰਤ ਦੇ ਦੱਖਣੀ ਪ੍ਰਦੇਸ਼ਾਂ ਵਿੱਚ ਆਤਮਹੱਤਿਆ ਦੀ ਦਰ ਉੱਤਰੀ ਪ੍ਰਦੇਸ਼ਾਂ ਨਾਲੋਂ ਦੱਸ-ਗੁਣਾ ਜ਼ਿਆਦਾ ਹੈ, ਤੇ ਅਜਿਹਾ ਮੁੱਖ ਤੌਰ ਤੇ ਸੱਭਿਆਚਾਰਕ ਕਾਰਨਾਂ ਕਰ ਕੇ ਹੈ। ਨੀਤੀ ਅਯੋਗ ਦੇ ਮੁਖੀ ਅਰਵਿੰਦ ਪਾਨਾਗਰੀਆ ਨੇ ਵੀ ਇਹ ਦਰਸਾਇਆ ਹੈ ਕਿ ਸਿਰਫ 25% ਖੁਦਕੁਸ਼ੀਆਂ ਹੀ ਖੇਤੀ/ਕਿਸਾਨੀ ਨਾਲ ਸਬੰਧਿਤ ਹੁੰਦੀਆਂ ਹਨ। 

ਕੁੱਝ ਹੋਰ ਅਧਿਐਨਾਂ ਨੇ ਕਿਸਾਨ ਦੀ ਇੱਕ ਸੁੰਘੇੜੀ (narrow) ਪ੍ਰੀਭਾਸ਼ਾ ਵਰਤੀ ਹੈ ਅਤੇ ਇਹ ਦਾਅਵਾ ਕੀਤਾ ਹੈ ਕਿ ਕਿਸਾਨਾਂ ਵਿੱਚ ਖ਼ੁਦਕੁਸ਼ੀ ਦੀ ਦਰ ਬਾਕੀਆਂ ਨਾਲੋਂ ਉੱਚੀ ਹੈ। 

ਇਹ ਸਵਾਲ ਅਜੇ ਵੀ ਬਰਕਰਾਰ ਹੈ ਕਿ ਕੀ ਕਿਸਾਨ ਉਸ ਨੂੰ ਪ੍ਰੀਭਾਸ਼ਿਤ ਕੀਤਾ ਜਾਵੇ ਜਿਹੜਾ ਆਪ ਵਾਹੀ ਕਰਦਾ ਹੈ? ਜਾਂ ਵਾਹੀਕਾਰ ਅਤੇ ਖੇਤ ਮਜ਼ਦੂਰ ਦੋਹਾਂ ਨੂੰ? ਜਾਂ ਉਹਨਾਂ ਸਾਰਿਆਂ ਨੂੰ ਜਿਹੜੇ ਖੇਤੀ ਨਾਲ ਸਬੰਧਿਤ ਨੇ? 

ਇੱਕ ਵਡੇਰੇ ਸੰਦਰਭ ਵਿੱਚ ਗੱਲ ਕਰਦਿਆਂ ਭਾਰਤ ਦੇ ਲਗਭਗ ਅੱਧੇ ਪਰਿਵਾਰ ਖੇਤੀ ਨਾਲ ਸਬੰਧਿਤ ਹੋਣ ਦਾ ਦਾਅਵਾ ਕਰਦੇ ਹਨ। ਕਿਸੇ ਵੀ ਵੱਡੇ ਅਧਾਰ ਤੋਂ ਵੇਖਦਿਆਂ ਖੇਤੀ ਖੁਦਕੁਸ਼ੀਆਂ ਦੀ ਦਰ ਗੈਰ-ਖੇਤੀ ਖੁਦਕੁਸ਼ੀਆਂ ਤੋਂ ਘੱਟ ਹੀ ਹੈ। 
---------
ਕਿਸੇ ਵੀ ਵੱਡੇ ਅਧਾਰ ਤੋਂ ਵੇਖਦਿਆਂ ਖੇਤੀ ਖੁਦਕੁਸ਼ੀਆਂ ਦੀ ਦਰ ਗੈਰ-ਖੇਤੀ ਖੁਦਕੁਸ਼ੀਆਂ ਤੋਂ ਘੱਟ ਹੀ ਹੈ...ਪਰ ਸੁਰਖੀਆਂ ਸਿਰਫ ਖੇਤ-ਖੁਦਕੁਸ਼ੀਆਂ ਹੀ ਬਟੋਰਦੀਆਂ ਹਨ।   
---------
ਪੁਡੁਚੇਰੀ, ਜਿੱਥੇ ਬੱਸ ਥੋੜੀ ਜਿਹੀ ਖੇਤੀ ਹੀ ਹੁੰਦੀ ਹੈ, ਉੱਥੇ ਸਾਰੇ ਪ੍ਰਦੇਸ਼ਾਂ ਨਾਲੋਂ ਜ਼ਿਆਦਾ ਆਤਮ ਹਤਿਆਵਾਂ ਹੁੰਦੀਆਂ ਹਨ। ਇਸ ਤੋਂ ਬਾਅਦ ਕੇਰਲਾ ਦਾ ਨੰਬਰ ਆਉਂਦਾ ਹੈ। ਨਿਸਚਿਤ ਤੌਰ ਤੇ ਇਹਨਾਂ ਦਾ ਘੱਟ ਖੇਤੀ ਜਿਣਸ ਮੁੱਲ ਨਾਲ ਕੋਈ ਸਬੰਧ ਨਹੀਂ। 

ਅਨੁਰਾਧਾ ਬੋਸ ਨੇ 2004 ਵਿੱਚ The Lancet ਵਿੱਚ ਆਪਣੀ ਲਿਖ਼ਤ ਵਿੱਚ ਇਹ ਦਰਸਾਇਆ ਸੀ ਕਿ 10-19 ਸਾਲ ਉਮਰ ਦੀਆਂ ਤਾਮਿਲ ਕੁੜੀਆਂ ਦੀ ਖ਼ੁਦਕੁਸ਼ੀ ਦਰ ਹਰ ਇੱਕ ਲੱਖ ਲੋਕਾਂ ਪਿੱਛੇ 148 ਸੀ। ਇਹ ਖੇਤੀ ਖੁਦਕੁਸ਼ੀਆਂ ਦੀ ਦਰ ਨਾਲੋਂ ਦੱਸ ਗੁਣਾ ਤੋਂ ਵੀ ਵਧੇਰੇ ਸੀ, ਪਰ ਸੁਰਖੀਆਂ ਸਿਰਫ ਖੇਤ-ਖੁਦਕੁਸ਼ੀਆਂ ਹੀ ਬਟੋਰਦੀਆਂ ਹਨ। 

Depression ਤੇ ਮਾਨਸਿਕ ਸਿਹਤ (mental health)  ਖ਼ੁਦਕੁਸ਼ੀ ਦੇ ਮੁੱਖ ਕਾਰਨ ਹਨ, ਜਿਸ ਕਰ ਕੇ ਅਮੀਰ ਦੇਸ਼ ਵੀ ਇਸ ਮੁਸ਼ਕਿਲ ਨਾਲ ਪੀੜਤ ਹਨ, ਪਰ ਇਸ ਸਮੱਸਿਆ ਨੂੰ ਕੋਈ ਨਹੀਂ ਵਿਚਾਰ ਰਿਹਾ। 
 
ਸਰਕਾਰੀ ਤੌਰ ਤੇ ਅਧਿਕਾਰਿਤ ਅੰਕੜੇ ਇਹ ਵਿਖਾਉਂਦੇ ਨੇ ਕਿ ਖ਼ੇਤ ਖੁਦਕੁਸ਼ੀਆਂ 1995 ਵਿੱਚ 11,000 ਤੋਂ ਵੱਧ ਕਿ 2004 ਵਿੱਚ 18,241 ਹੋ ਗਈਆਂ, ਫਿਰ ਇਹ ਅੰਕੜਾ ਕਾਫੀ  ਹੇਠਾਂ ਗਿਰ ਗਿਆ। ਸੰਨ 2015 ਵਿੱਚ ਖੇਤ ਖੁਦਕੁਸ਼ੀਆਂ 12,602 ਸਨ ਅਤੇ 2016 ਵਿੱਚ 11,370. ਇਹ ਕੁੱਲ ਖੁਦਕੁਸ਼ੀਆਂ ਦਾ 8% ਵੀ ਨਹੀਂ, ਭਾਵੇਂ ਲੱਗਭਗ 50% ਜਨਸੰਖਿਆ ਖ਼ੇਤੀ ਵਿੱਚ ਲੱਗੀ ਹੋਈ ਹੈ। 
---------
ਸੱਭ ਤੋਂ ਵਧੀਆ ਤਰੀਕਾ ਹੈ ਕਿਸਾਨਾਂ ਨੂੰ  ਪੰਜ ਏਕੜ ਤੱਕ ਇੱਕ ਸਪਾਟ 4,000 ਰੁਪਏ ਪ੍ਰਤੀ ਏਕੜ ਪ੍ਰਤੀ ਫ਼ਸਲੀ ਚੱਕਰ ਸਬਸਿਡੀ ਦਿੱਤੀ ਜਾਵੇ, ਤੇ ਬਾਕੀ ਸਾਰੀਆਂ ਸਬਸੀਡਿਆਂ ਬੰਦ ਕਰ ਦਿੱਤੀਆਂ ਜਾਣ।
---------
ਖ਼ੁਦਕੁਸ਼ੀ-ਸਬੰਧਿਤ ਇਹਨਾਂ ਅੰਕੜਿਆਂ (data) ਤੇ ਸਵਾਲ ਕੀਤਾ ਜਾ ਸਕਦਾ ਹੈ, ਪਰ ਮੋਟੇ ਤੌਰ ਤੇ ਇਹ ਰੁਝਾਣ ਵਿਖਾ ਰਿਹਾ ਹੈ ਘਟਦਾ ਸੰਕਟ, ਨਾ ਕੇ ਵਧਦਾ ਸੰਕਟ। 

ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਦੱਸਿਆ ਗਿਆ ਕਿ ਖੇਤ ਮਜ਼ਦੂਰਾਂ ਵਿੱਚ ਖੁਦਕੁਸ਼ੀਆਂ ਵੱਧ ਰਹੀਆਂ ਹਨ (2015 ਵਿੱਚ 4,595 ਤੋਂ 2016 ਵਿੱਚ 5,019) ਭਾਵੇਂ ਜ਼ਮੀਨ-ਮਾਲਿਕ ਕਿਸਾਨਾਂ ਵਿੱਚ ਇਹ ਘੱਟ ਰਹੀਆਂ ਸਨ (8,007 ਤੋਂ 6,351)। ਇਸ ਤੋਂ ਇਹੀ ਨਤੀਜਾ ਨਿਕਲਦਾ ਹੈ ਕਿ ਮਜ਼ਦੂਰਾਂ ਵਿੱਚ ਖ਼ੁਦਕੁਸ਼ੀ ਰੁਝਾਣ ਕਿਸਾਨਾਂ ਤੋਂ ਵਧੇਰੇ ਹੈ। 
 
ਮੈਨੂੰ ਇਜਾਜ਼ਤ ਦਿਓ ਇੱਕ ਵਾਰੀ ਫਿਰ ਉਸ ਸਲਾਹ ਨੂੰ ਦੁਹਰਾਉਣ ਦੀ ਜਿਹੜੀ ਮੈਂ ਇੱਕ ਪਹਿਲੇ ਸਵਾਮੀਨੌਮਿਕ ਕਸ ਕਾਲਮ ਵਿੱਚ ਦਿੱਤੀ ਸੀ। ਜੇ ਕਿਸਾਨਾਂ ਦੀ ਮੱਦਦ ਕਰਨੀ ਹੈ ਤਾਂ ਸੱਭ ਤੋਂ ਵਧੀਆ ਤਰੀਕਾ ਹੈ ਉਹਨਾਂ ਨੂੰ ਇੱਕ ਸਪਾਟ 4,000 ਰੁਪਏ ਪ੍ਰਤੀ ਏਕੜ ਪ੍ਰਤੀ ਫ਼ਸਲੀ ਚੱਕਰ ਸਬਸਿਡੀ ਦਿੱਤੀ ਜਾਵੇ, ਤੇ ਇਹ ਪੰਜ ਏਕੜ ਤੱਕ ਦਿੱਤੀ ਜਾਵੇ, ਤੇ ਨਾਲ ਹੀ ਬਾਕੀ ਸਾਰੀਆਂ ਸਬਸੀਡਿਆਂ ਬੰਦ ਕਰ ਦਿੱਤੀਆਂ ਜਾਣ।

ਇਸ ਨਾਲ ਇੱਕ ਜਾਨ-ਬਚਾਊ ਸੁਰੱਖਿਆ ਜਾਲ ਦਾ ਵੀ ਪ੍ਰਬੰਧ ਹੋ ਜਾਵੇਗਾ ਤੇ ਜਿਣਸ ਮੁੱਲ ਅਤੇ ਉਤਪਾਦਨ ਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।  

(Readers wishing to read the original article may click  https://goo.gl/3KCzeD

 ________________
To read related articles, please click following links
 
_________________

 

Disclaimer : PunjabToday.in and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.in or other platforms of the group. Punjab Today does not assume any responsibility or liability for the views of authors whose work appears here.

_______________________________________________________________

Most shared Punjab Today articles: 

_______________________________________________________________


Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT    








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER