ਕਾਰੋਬਾਰ
ਪੀਐੱਨਬੀ ਘੁਟਾਲਾ ਵੱਧ ਕੇ 12622 ਕਰੋੜ ਦਾ ਹੋਇਆ
ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦਾ ਇੱਕ ਹੋਰ ਘਪਲਾ ਆਇਆ ਸਾਹਮਣੇ
- ਪੀ ਟੀ ਟੀਮ
ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦਾ ਇੱਕ ਹੋਰ ਘਪਲਾ ਆਇਆ ਸਾਹਮਣੇਪੰਜਾਬ ਨੈਸ਼ਨਲ ਬੈਂਕ ਨੇ ਸਟਾਕ ਐਕਸਚੇਂਜ ਨੂੰ 1322 ਕਰੋੜ ਦੇ ਇੱਕ ਹੋਰ ਫਰਾਡ ਦੀ ਜਾਣਕਾਰੀ ਦਿੱਤੀ ਹੈ, ਜੋ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਕੀਤਾ ਹੈ। ਇਸ ਦੇ ਨਾਲ ਹੀ ਹੁਣ ਇਹ ਘੁਟਾਲਾ ਪਹਿਲਾਂ ਦੇ 11300 ਕਰੋੜ ਤੋਂ ਵੱਧ ਕੇ 12622 ਕਰੋੜ ਦਾ ਹੋ ਗਿਆ ਹੈ।

2017 ਵਿੱਚ ਪੀਐੱਨਬੀ ਨੂੰ ਕਰੀਬ 1320 ਕਰੋੜ ਦਾ ਫਾਇਦਾ ਹੋਇਆ ਸੀ ਜੋ ਨਵੇਂ ਸਾਹਮਣੇ ਆਏ ਫਰਾਡ ਦੇ ਕਰੀਬ-ਕਰੀਬ ਬਰਾਬਰ ਹੈ। ਪੀਐੱਨਬੀ. ਨੇ ਸੋਮਵਾਰ ਰਾਤ ਨੂੰ ਸਟਾਕ ਐਕਸਚੇਂਜ ਨੂੰ ਇਸ ਦੀ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਕੁੱਝ ਹੋਰ LoU ਦਾ ਪਤਾ ਲੱਗਿਆ ਹੈ ਜਿਸ ਦੇ ਜ਼ਰੀਏ ਪੈਸੇ ਕੱਢੇ ਗਏ ਹਨ।

ਉਥੇ ਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 11,000 ਕਰੋੜ ਰੁਪਏ ਦੇ ਘੋਟਾਲੇ ਦੇ ਸਿਲਸਿਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਐੱਮ.ਡੀ. ਅਤੇ ਸੀ.ਈ.ਓ. ਸੁਨੀਲ ਮੇਹਤਾ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਪੀਐੱਨਬੀ ਦੇ ਕਾਰਜਕਾਰੀ ਡਾਇਰੈਕਟਰ ਕੇਵੀ ਬ੍ਰਹਮਾਜੀ ਰਾਓ ਤੋਂ ਪੁੱਛਗਿੱਛ ਕਰ ਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਇਹ ਘੁਟਾਲਾ ਫੜਿਆ ਗਿਆ। ਨਾਲ ਹੀ ਉਨ੍ਹਾਂ ਨੂੰ ਬੈਂਕਿੰਗ ਪ੍ਰਕਿਰਿਆਵਾਂ ਦੇ ਬਾਰੇ ਪੁੱਛਿਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਮੇਹਤਾ ਜਦੋਂ ਇਸ ਹਫਤੇ ਈਡੀ ਦੇ ਸਾਹਮਣੇ ਪੇਸ਼ ਹੋਣਗੇ ਤਾਂ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਪੀਐੱਨਬੀ ਦੇ ਦੋਵੇਂ ਅਧਿਕਾਰੀਆਂ ਤੋਂ ਮੁਲਜ਼ਮ ਦੇ ਰੂਪ ਵਿੱਚ ਪੁੱਛਗਿੱਛ ਨਹੀਂ ਕੀਤੀ ਗਈ ਹੈ।

ਇਸ ਦੌਰਾਨ ਨੀਰਵ ਮੋਦੀ, ਉਸ ਦੀ ਪਤਨੀ ਏਮੀ ਅਤੇ ਮਾਮਾ ਚੌਕਸੀ ਅੱਜ ਮੁੰਬਈ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਹੀਂ ਹੋਏ। ਹਾਲੇ ਇਹ ਪਤਾ ਨਹੀਂ ਲੱਗਿਆ ਹੈ ਕਿ ਕੀ ਏਜੰਸੀ ਉਨ੍ਹਾਂ ਨੂੰ ਫਿਰ ਤੋਂ ਸੰਮਨ ਜਾਰੀ ਕਰੇਗੀ। ਜੇਕਰ ਏਜੰਸੀ ਉਨ੍ਹਾਂ ਨੂੰ ਨਵਾਂ ਸੰਮਨ ਜਾਰੀ ਨਹੀਂ ਕਰਦੀ ਹੈ ਤਾਂ ਉਮੀਦ ਹੈ ਕਿ ਉਹ ਮੁੰਬਈ ਵਿੱਚ ਵਿਸ਼ੇਸ਼ ਅਦਾਲਤ ਨੂੰ ਉਨ੍ਹਾਂ ਦੇ ਖਿਲਾਫ ਗੈਰ-ਜਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕਰੇਗੀ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER