ਕਾਰੋਬਾਰ
ਸਿੰਗਾਪੁਰ ਦੀ ਕੰਪਨੀ ਨੇ ਕੀਤਾ ਖੁਲਾਸਾ
ਪੀ.ਐੱਨ.ਬੀ. ਦੇ 10 ਹਜ਼ਾਰ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਡਾਟਾ ਲੀਕ
- ਪੀ ਟੀ ਟੀਮ
ਪੀ.ਐੱਨ.ਬੀ. ਦੇ 10 ਹਜ਼ਾਰ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਡਾਟਾ ਲੀਕਪੰਜਾਬ ਨੈਸ਼ਨਲ ਬੈਂਕ ਲਈ ਬੁਰਾ ਦੌਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪੀ.ਐੱਨ.ਬੀ. ਇੱਕ ਹੋਰ ਬੁਰੀ ਖਬਰ ਹੈ। ਪੀ.ਐੱਨ.ਬੀ. ਦੇ 10 ਹਜ਼ਾਰ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਡਾਟਾ ਲੀਕ ਹੋ ਗਿਆ ਹੈ। ਹਾਂਗ-ਕਾਂਗ ਦੇ ਇੱਕ ਅਖ਼ਬਾਰ ਏਸ਼ੀਆ ਟਾਈਮਸ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਪਿਛਲੇ 3 ਮਹੀਨੇ ਵਿੱਚ ਇੱਕ ਵੈੱਬਸਾਈਟ ਦੇ ਜ਼ਰੀਏ ਇਹ ਡਾਟਾ ਲੀਕ ਹੋਇਆ ਹੈ। ਸਿਕਿਓਰਿਟੀ ਮਾਹਿਰਾਂ ਦੇ ਮੁਤਾਬਕ ਬੈਂਕ ਗਾਹਕਾਂ ਦੀ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਲੀਕ ਕੀਤੀ ਗਈ ਹੈ। ਬੈਂਕ ਨੂੰ ਇਸ ਦੀ ਜਾਣਕਾਰੀ 2 ਦਿਨ ਪਹਿਲਾਂ ਦਿੱਤੀ ਗਈ।

ਸਿੰਗਾਪੁਰ ਦੀ ਕੰਪਨੀ ਨੇ ਕੀਤਾ ਖੁਲਾਸਾ
ਸਿੰਗਾਪੁਰ ਦੀ ਕੰਪਨੀ ਕਲਾਊਡਸੇਕ ਇੰਫਾਰਮੇਸ਼ਨ ਸਿਕਿਓਰਿਟੀ ਨੇ ਇਹ ਜਾਣਕਾਰੀ ਦਿੱਤੀ ਹੈ, ਜਿਸ ਦੇ ਮੁਤਾਬਕ ਉਨ੍ਹਾਂ ਨੂੰ ਡਾਰਕ ਵੈੱਬ ਉੱਤੇ ਇੱਕ ਅਜਿਹੀ ਵੈੱਬਸਾਈਟ ਮਿਲੀ ਹੈ ਜੋ ਗੂਗਲ ਅਤੇ ਬਾਕੀ ਸਰਚ ਇੰਜਨ ਵਿੱਚ ਸ਼ਾਮਿਲ ਹੀ ਨਹੀਂ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੀ.ਐੱਨ.ਬੀ. ਗਾਹਕਾਂ ਦਾ ਤਮਾਮ ਡਾਟਾ ਇੱਥੇ ਗੈਰਕਾਨੂਨੀ ਢੰਗ ਨਾਲ ਵੇਚਿਆ ਜਾ ਰਿਹਾ ਸੀ।

ਪੀ.ਐੱਨ.ਬੀ. ਨੂੰ ਨਹੀਂ ਸੀ ਡਾਟਾ ਲੀਕ ਦੀ ਖਬਰ
ਪੰਜਾਬ ਨੈਸ਼ਨਲ ਬੈਂਕ ਨੂੰ ਡਾਟਾ ਲੀਕ ਦੀ ਜਾਣਕਾਰੀ ਨਹੀਂ ਸੀ। ਦੋ ਦਿਨ ਪਹਿਲਾਂ ਹੀ ਬੈਂਕ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ। ਇਹ ਖਬਰ ਉਸ ਵਕਤ ਆਈ ਹੈ ਜਦੋਂ ਪੀ.ਐੱਨ.ਬੀ. ਪਹਿਲਾਂ ਹੀ 11400 ਕਰੋੜ ਦੇ ਲੋਨ ਫਰਾਡ ਮਾਮਲੇ ਵਿੱਚ ਫਸਿਆ ਹੋਇਆ ਹੈ।

ਇਹ ਵੈੱਬਸਾਈਟ ਰੱਖਦੀ ਹੈ ਨਜ਼ਰ
ਕਲਾਊਡਸੇਕ (CloudSek) ਕੰਪਨੀ ਦੁਨੀਆਭਰ ਦੇ ਡਾਟਾ ਟ੍ਰਾਂਜ਼ੈਕਸ਼ਨਜ਼ ਉੱਤੇ ਨਜ਼ਰ ਰੱਖਦੀ ਹੈ। ਇਸ ਦਾ ਕੰਮ ਹੈ ਕਿ ਇਹ ਅਜਿਹੀਆਂ ਟ੍ਰਾਂਜ਼ੈਕਸ਼ਨਜ਼ ਉੱਤੇ ਨਜ਼ਰ ਰੱਖਦੀ ਹੈ ਜੋ ਗਲਤ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ। ਕੰਪਨੀ ਦੇ ਚੀਫ ਟੈਕਨੀਕਲ ਅਫਸਰ ਰਾਹੁਲ ਸ਼ਸ਼ੀ ਨੇ ਏਸ਼ੀਆ ਟਾਈਮਸ ਨੂੰ ਦਿੱਤੇ ਬਿਆਨ ਦੇ ਮੁਤਾਬਕ ਕੰਪਨੀ ਦਾ ਇੱਕ ਪ੍ਰੋਗਰਾਮ ਡਾਰਕ ਵੈੱਬ ਉੱਤੇ ਨਜ਼ਰ ਰੱਖਣ ਦਾ ਕੰਮ ਕਰਦਾ ਹੈ। ਜੇਕਰ ਡਾਰਕ ਵੈੱਬ ਉੱਤੇ ਕੋਈ ਅਜਿਹਾ ਡਾਟਾ ਆਉਂਦਾ ਹੈ, ਜਿਸ ਉੱਤੇ ਸ਼ੱਕ ਹੋਵੇ ਤਾਂ ਉਸ ਦੀ ਜਾਂਚ ਕੀਤੀ ਜਾਂਦੀ ਹੈ।

ਇਵੇਂ ਲੀਕ ਹੋ ਰਿਹਾ ਸੀ ਡਾਟਾ
ਰਾਹੁਲ ਸ਼ਸ਼ੀ ਦੇ ਮੁਤਾਬਕ ਵੈੱਬਸਾਈਟ ਉੱਤੇ ਗਾਹਕਾਂ ਦਾ ਡਾਟਾ ਦੋ ਵੱਖ-ਵੱਖ ਤਰ੍ਹਾਂ ਨਾਲ ਜਾਰੀ ਕੀਤਾ ਜਾ ਰਿਹਾ ਸੀ। ਇਸ ਵਿੱਚ ਕਾਰਡ ਦੇ ਸੀਵੀਵੀ (CVV) ਦੇ ਨਾਲ ਅਤੇ ਸੀਵੀਵੀ ਦੇ ਬਿਨਾਂ ਡਾਟਾ ਲੀਕ ਹੋ ਰਿਹਾ ਸੀ। ਦਰਅਸਲ ਸੀਵੀਵੀ ਅਤੇ ਬਿਨਾਂ ਸੀਵੀਵੀ ਡਾਟਾ ਦੇਣ ਦਾ ਮਕਸਦ ਸਿਰਫ ਵੇਚਣ ਤੋਂ ਹੈ। ਜੇਕਰ ਕੋਈ ਸੀਵੀਵੀ ਦੇ ਨਾਲ ਖਰੀਦਣਾ ਚਾਹੁੰਦਾ ਹੈ ਤਾਂ ਉਸ ਹਿਸਾਬ ਨਾਲ ਪੈਸਾ ਲਿਆ ਜਾਂਦਾ ਹੋਵੇਗਾ।

ਪੀ.ਐੱਨ.ਬੀ. ਨੇ ਕੀਤਾ ਕੰਫਰਮ
ਪੀ.ਐੱਨ.ਬੀ. ਨੇ ਵੀ ਡਾਟਾ ਲੀਕ ਹੋਣ ਦੀ ਖਬਰ ਨੂੰ ਕੰਫਰਮ ਕੀਤਾ ਹੈ। ਬੈਂਕ  ਦੇ ਚੀਫ ਇੰਫਾਰਮੇਸ਼ਨ ਸਿਕਿਓਰਿਟੀ ਅਫਸਰ ਟੀ.ਡੀ. ਵੀਰਵਾਨੀ ਨੇ ਕਿਹਾ ਕਿ ਬੈਂਕ ਦੇ ਗਾਹਕਾਂ ਦੇ ਡਾਟਾ ਲੀਕ ਹੋਣ ਦੀ ਗੱਲ ਠੀਕ ਹੈ। ਅਸੀਂ ਇਸ ਉੱਤੇ ਸਰਕਾਰ ਨਾਲ ਕੰਮ ਕਰ ਰਹੇ ਹਾਂ। ਲੀਕ ਹੋਣ ਵਾਲੇ ਡਾਟਾ ਵਿੱਚ ਕ੍ਰੈਡਿਟ-ਡੈਬਿਟ ਕਾਰਡ ਹੋਲਡਰ ਦਾ ਨਾਮ, ਐਕਸਪਾਇਰੀ ਡੇਟ, ਪਿੰਨ (PIN) ਅਤੇ ਸੀਵੀਵੀ ਤੱਕ ਵੇਚੇ ਜਾ ਰਹੇ ਹਨ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER