ਕਾਰੋਬਾਰ
ਜਾਣੋ ਤਰੀਕਾ
ਆਨਲਾਈਨ ਚੈੱਕ ਕਰੋ ਐੱਲ.ਪੀ.ਜੀ. ਸਿਲੰਡਰ ਉੱਤੇ ਸਬਸਿਡੀ ਦਾ ਪੈਸਾ ਮਿਲ ਰਿਹਾ ਜਾਂ ਨਹੀਂ
- ਪੀ ਟੀ ਟੀਮ
ਆਨਲਾਈਨ ਚੈੱਕ ਕਰੋ ਐੱਲ.ਪੀ.ਜੀ. ਸਿਲੰਡਰ ਉੱਤੇ ਸਬਸਿਡੀ ਦਾ ਪੈਸਾ ਮਿਲ ਰਿਹਾ ਜਾਂ ਨਹੀਂਐੱਲ.ਪੀ.ਜੀ. ਸਿਲੰਡਰ ਉੱਤੇ ਸਰਕਾਰ ਸਬਸਿਡੀ ਦਾ ਪੈਸਾ ਦਿੰਦੀ ਹੈ। ਇਹ ਪੈਸਾ ਤੁਹਾਡੇ ਵੱਲੋਂ ਦਿੱਤੇ ਗਏ ਬੈਂਕ ਅਕਾਊਂਟ ਵਿੱਚ ਕੁੱਝ ਦਿਨਾਂ ਦੇ ਬਾਅਦ ਆ ਜਾਂਦਾ ਹੈ। ਹਾਲਾਂਕਿ ਅੱਜ ਵੀ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਪੈਸਾ ਉਨ੍ਹਾਂ ਦੇ ਅਕਾਊਂਟ ਵਿੱਚ ਆ ਰਿਹਾ ਹੈ ਜਾਂ ਨਹੀਂ ਅਤੇ ਜੇਕਰ ਪੈਸਾ ਆ ਰਿਹਾ ਹੈ ਤਾਂ ਕਿਸ ਅਕਾਊਂਟ ਵਿੱਚ ਆ ਰਿਹਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਦੀ ਸਬਸਿਡੀ ਛੁੱਟ ਚੁੱਕੀ ਹੈ ਜਦੋਂ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।

ਅਜਿਹੇ ਵਿੱਚ ਹੁਣ ਤੁਸੀਂ ਸਿਲੰਡਰ ਉੱਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਲੈਣ ਲਈ ਬੈਂਕਾਂ ਜਾਂ ਗੈਸ ਏਜੰਸੀਆਂ ਕੋਲ ਧੱਕੇ ਖਾਣ ਦੀ ਥਾਂ ਘਰ ਬੈਠੇ ਆਨਲਾਈਨ ਹੀ ਚੈੱਕ ਕਰ ਸਕਦੇ ਹੋ।

ਜਾਣੋ ਸਬਸਿਡੀ ਚੈੱਕ ਕਰਨ ਦਾ ਤਰੀਕਾ:
  • ਸਭ ਤੋਂ ਪਹਿਲਾਂ www.mylpg.in ਵੈੱਬਸਾਈਟ ਖੋਲ੍ਹੋ।
  • ਹੁਣ ਤੁਸੀਂ ਜਿਸ ਕੰਪਨੀ ਦਾ ਸਿਲੰਡਰ ਲੈਂਦੇ ਹੋ, ਉਸ ਦੀ ਫੋਟੋ ਉੱਤੇ ਕਲਿੱਕ ਕਰੋ।
  • ਇੱਥੇ ਕਈ ਸਾਰੇ ਆਪਸ਼ਨ ਆਉਣਗੇ, ਤੁਸੀਂ Audit Distributor ਉੱਤੇ ਕਲਿੱਕ ਕਰਨਾ ਹੈ।
  • ਹੁਣ ਆਪਣੀ State (ਰਾਜ), District (ਜ਼ਿਲ੍ਹਾ) ਅਤੇ Distributor Agency Name (ਡਿਸਟ੍ਰੀਬਿਊਟਰ ਏਜੰਸੀ ਦਾ ਨਾਮ) ਬਾਰੇ ਜਾਣਕਾਰੀ ਸਿਲੈਕਟ ਕਰ ਲਓ।
  • ਹੁਣ Proceed ਉੱਤੇ ਕਲਿੱਕ ਕਰੋ।
  • Security Code (ਸਿਕਿਓਰਿਟੀ ਕੋਡ) ਭਰ ਕੇ Consumers' Consumption/Cash Transfer Details ਆਪਸ਼ਨ ਉੱਤੇ ਕਲਿੱਕ ਕਰੋ।
  • ਡਿਸਟ੍ਰੀਬਿਊਟਰ ਏਜੰਸੀ ਦੇ ਸਾਰੇ ਗਾਹਕਾਂ ਬਾਰੇ ਜਾਣਕਾਰੀ ਖੁੱਲ੍ਹ ਜਾਵੇਗੀ। ਆਪਣੇ ਨਾਮ ਦਾ ਪਹਿਲਾ ਆਖਰ ਚੁਣ ਕੇ ਲਿਸਟ 'ਚੋਂ ਆਪਣਾ ਨਾਮ ਲਭੋ।
  • Total No. Of Refill Delivered ਦੇ ਕਾਲਮ ਵਿੱਚ ਲਿਖੇ ਨੰਬਰ 'ਤੇ ਕਲਿੱਕ ਕਰੋ। ਤੁਹਾਡੇ ਸਿਲੰਡਰ ਦੀ ਸਬਸਿਡੀ ਨਾਲ ਜੁੜੀ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ।

ਜੇਕਰ ਤੁਹਾਡੇ ਸਿਲੰਡਰ ਉੱਤੇ ਮਿਲਣ ਵਾਲੀ ਸਬਸਿਡੀ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਇਸ ਦੀ ਆਨਲਾਈਨ ਸ਼ਿਕਾਇਤ ਵੀ ਕਰ ਸਕਦੇ ਹੋ। ਇਸ ਦੇ ਲਈ www.mylpg.in ਉੱਤੇ ਜਾ ਕੇ ਤੁਸੀਂ ਜਿਸ ਕੰਪਨੀ ਦਾ ਸਿਲੰਡਰ ਲੈਂਦੇ ਹੋ, ਉਸ ਦੀ ਫੋਟੋ ਉੱਤੇ ਕਲਿਕ ਕਰੋ। Give your feedback online ਆਪਸ਼ਨ ਉੱਤੇ ਜਾ ਕੇ ਆਪਣੀ ਸ਼ਿਕਾਇਤ ਲਿਖੋ।

ਇਸ ਦੇ ਇਲਾਵਾ 18002333555 ਟੋਲਫਰੀ ਨੰਬਰ ਉੱਤੇ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER