ਕਾਰੋਬਾਰ
ਹਰ ਬੁੱਧਵਾਰ 1200 ਰੁਪਏ ਵਿੱਚ ਹਵਾਈ ਯਾਤਰਾ ਦਾ ਵੀ ਆਫਰ
312 ਰੁਪਏ ਵਿੱਚ ਕਰੋ ਹਵਾਈ ਸਫਰ, ਇਹ ਏਅਰਲਾਇੰਸ ਦੇ ਰਹੀ ਹੈ ਮੌਕਾ
- ਪੀ ਟੀ ਟੀਮ
312 ਰੁਪਏ ਵਿੱਚ ਕਰੋ ਹਵਾਈ ਸਫਰ, ਇਹ ਏਅਰਲਾਇੰਸ ਦੇ ਰਹੀ ਹੈ ਮੌਕਾ



ਜੇਕਰ ਤੁਸੀਂ ਹਵਾਈ ਸਫਰ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਡੋਮੈਸਟਿਕ ਏਅਰਲਾਈਨ ਕੰਪਨੀ ਗੋ-ਏਅਰ ਨੇ ਹਵਾਈ ਮੁਸਾਫਰਾਂ ਨੂੰ ਸਸਤੇ ਹਵਾਈ ਸਫਰ ਦਾ ਤੋਹਫਾ ਦਿੱਤਾ ਹੈ। ਕੰਪਨੀ ਨੇ ਦਿੱਲੀ, ਕੋੱਚੀ ਅਤੇ ਬੈਂਗਲੁਰੂ ਸਹਿਤ ਸੱਤ ਸ਼ਹਿਰਾਂ ਲਈ ਇੱਕ ਪਾਸੇ ਦੀ ਯਾਤਰਾ ਦਾ ਸ਼ੁਰੂਆਤੀ ਕਿਰਾਇਆ 312 ਰੁਪਏ ਰੱਖਿਆ ਹੈ।

ਏਅਰਲਾਈਨ ਕੰਪਨੀ ਨੇ ਕਿਹਾ ਕਿ ਇਸ ਆਫਰ ਦੇ ਤਹਿਤ ਟਿਕਟ ਬੁਕਿੰਗ 24 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਚੱਲੇਗੀ। ਇਸ ਦੌਰਾਨ ਬੁੱਕ ਕਰਾਈਆਂ ਗਈਆਂ ਟਿਕਟ ਨਾਲ ਇੱਕ ਦਿਸੰਬਰ ਤੋਂ ਅਗਲੇ ਸਾਲ 28 ਅਕਤੂਬਰ ਦੇ ਵਿੱਚ ਯਾਤਰਾ ਕੀਤੀ ਜਾ ਸਕਦੀ ਹੈ। ਟਿਕਟ ਦੀ ਬੁਕਿੰਗ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ ਉੱਤੇ ਕੀਤੀ ਜਾਵੇਗੀ।

ਹਾਲਾਂਕਿ ਇਸ ਵਿਸ਼ੇਸ਼ ਪੇਸ਼ਕਸ਼ ਦੇ ਤਹਿਤ ਟਿਕਟ ਕਿਰਾਏ ਵਿੱਚ ਟੈਕਸ ਸ਼ਾਮਿਲ ਨਹੀਂ ਹਨ। ਕੰਪਨੀ ਨੇ ਕਿਹਾ ਕਿ ਇਹ ਵਿਸ਼ੇਸ਼ ਕਿਰਾਇਆ ਨਵੀਂ ਦਿੱਲੀ, ਕੋੱਚੀ, ਬੈਂਗਲੁਰੂ, ਹੈਦਰਾਬਾਦ, ਚੇੱਨਈ, ਅਹਿਮਦਾਬਾਦ ਅਤੇ ਲਖਨਊ ਮਾਰਗ ਉੱਤੇ ਉਪਲੱਬਧ ਹੈ।

ਹਰ ਬੁੱਧਵਾਰ 1200 ਰੁਪਏ ਵਿੱਚ ਕਰੋ ਹਵਾਈ ਯਾਤਰਾ
ਗੋ-ਏਅਰ ਨੇ ਹੀ ਇੱਕ ਹੋਰ ਸਕੀਮ ਚਲਾਈ ਹੈ, ਜਿਸ ਦੇ ਤਹਿਤ 31 ਦਸੰਬਰ ਤੱਕ ਹਰ ਬੁੱਧਵਾਰ ਨੂੰ 1200 ਰੁਪਏ ਵਿੱਚ ਹਵਾਈ ਯਾਤਰਾ ਲਈ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ। ਇਹ ਆਫਰ ਆਉਣ ਵਾਲੇ ਛੁੱਟੀਆਂ ਦੇ ਸੀਜ਼ਨ ਨੂੰ ਵੇਖਦੇ ਹੋਏ ਕੱਢਿਆ ਗਿਆ ਹੈ।

ਇਸ ਸਕੀਮ ਦੇ ਤਹਿਤ ਟਿਕਟ ਲੈਣ ਵਾਲਿਆਂ ਨੂੰ ਕੋਈ ਹੋਰ ਟੈਕਸ ਨਹੀਂ ਦੇਣਾ ਹੋਵੇਗਾ। ਉਥੇ ਹੀ ਐੱਪ ਰਾਹੀਂ ਟਿਕਟ ਬੁੱਕ ਕਰਾਉਣ ਵਾਲਿਆਂ ਨੂੰ 10 ਫੀਸਦੀ ਦੀ ਛੋਟ ਮਿਲੇਗੀ। ਇਸ ਦੇ ਲਈ ਪ੍ਰੋਮੋਕੋਡ GOAPP10 ਦਾ ਇਸਤੇਮਾਲ ਕਰਨਾ ਹੋਵੇਗਾ। ਇਹ ਸ਼ੁਰੂਆਤੀ ਫੇਅਰ ਹੈ ਜਿਸ ਵਿੱਚ ਟਿਕਟ ਦੀ ਵੱਧ ਤੋਂ ਵੱਧ ਕੀਮਤ 1700 ਰੁਪਏ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER