ਕਾਰੋਬਾਰ
ਰਿਲਾਇੰਸ ਤੋਂ ਲੈ ਕੇ ਅਮੁਲ ਤੱਕ ਕਈ ਵੱਡੀਆਂ ਕੰਪਨੀਆਂ ਹਨ ਇਸ ਦੀਆਂ ਕਲਾਇੰਟ
8ਵੀਂ ਫੇਲ੍ਹ ਮੁੰਡਾ ਬਣਿਆ ਕਰੋੜਪਤੀ
- ਪੀ ਟੀ ਟੀਮ
8ਵੀਂ ਫੇਲ੍ਹ ਮੁੰਡਾ ਬਣਿਆ ਕਰੋੜਪਤੀਕਹਿੰਦੇ ਹਨ ਪੜ੍ਹੋਗੇ-ਲਿਖੋਗੇ ਬਣੋਗੇ ਨਵਾਬ, ਖੇਡੋਗੇ-ਕੁੱਦੋਗੇ ਹੋਵੋਗੇ ਖਰਾਬ। ਇਹ ਕਹਾਵਤ ਹਰ ਮਾਤਾ-ਪਿਤਾ ਆਪਣੇ ਬੱਚੇ ਨੂੰ ਕਹਿੰਦੇ ਹਨ। ਕਿਉਂਕਿ ਪੜ੍ਹਾਈ ਨਾਲ ਹੀ ਵਿਅਕਤੀ ਅੱਗੇ ਵਧਦਾ ਹੈ ਅਤੇ ਮੁਕਾਮ ਹਾਸਲ ਕਰਦਾ ਹੈ। ਲੇਕਿਨ ਮੁੰਬਈ ਦੇ ਇੱਕ ਮੁੰਡੇ ਨੇ ਇਸ ਕਹਾਵਤ ਨੂੰ ਹੀ ਗਲਤ ਸਾਬਿਤ ਕਰ ਦਿੱਤਾ। ਮੁੰਬਈ ਦੇ ਰਹਿਣ ਵਾਲੇ ਤ੍ਰਿਸ਼ਨੀਤ ਅਰੋੜਾ ਦਾ ਪੜ੍ਹਾਈ ਵਿੱਚ ਬਿਲਕੁਲ ਮਨ ਨਹੀਂ ਲੱਗਦਾ ਸੀ, ਜਿਸ ਕਾਰਨ ਉਸ ਦਾ ਪੂਰਾ ਪਰਿਵਾਰ ਪ੍ਰੇਸ਼ਾਨ ਰਹਿੰਦਾ ਸੀ। ਲੇਕਿਨ ਉਸ ਨੇ ਆਪਣੀ ਰੁਚੀ ਨੂੰ ਹੀ ਸਫਲਤਾ ਦਾ ਜ਼ਰੀਆ ਬਣਾਇਆ ਅਤੇ ਅੱਜ ਉਹ ਸਿਰਫ਼ 23 ਸਾਲ ਦੀ ਉਮਰ ਵਿੱਚ ਸਾਇਬਰ ਸਿਕਿਓਰਿਟੀ ਐਕਸਪਰਟ ਬਣ ਚੁੱਕਿਆ ਹੈ। ਹਿਊਮਨ ਆਫ ਬੰਬੇ ਦੇ ਫੇਸਬੁੱਕ ਪੇਜ ਨੇ ਉਸ ਦੀ ਇੰਸਪੀਰੇਸ਼ਨਲ ਸਟੋਰੀ ਸ਼ੇਅਰ ਕੀਤੀ ਸੀ। ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਉਸ ਨੇ ਸਕੂਲ ਦੀ ਪੜ੍ਹਾਈ ਛੱਡ ਕੇ ਵੀ ਆਪਣਾ ਮੁਕਾਮ ਹਾਸਲ ਕੀਤਾ।

ਤ੍ਰਿਸ਼ਨੀਤ ਅਰੋੜਾ ਨੇ ਦੱਸਿਆ ਹੈ ਕਿ ਬਚਪਨ ਤੋਂ ਹੀ ਉਸ ਦੀ ਕੰਪਿਊਟਰ ਵਿੱਚ ਰੁਚੀ ਸੀ। ਉਹ ਹਰ ਵਕਤ ਵੀਡੀਓ ਗੇਮ ਖੇਡਿਆ ਕਰਦਾ ਸੀ। ਦੇਰ ਤੱਕ ਕੰਪਿਊਟਰ ਵਿੱਚ ਬੈਠਣ ਉੱਤੇ ਉਸ ਦੇ ਪਿਤਾ ਨੂੰ ਬਹੁਤ ਟੈਂਸ਼ਨ ਹੁੰਦੀ ਸੀ। ਉਹ ਰੋਜ਼ ਕੰਪਿਊਟਰ ਦਾ ਪਾਸਵਰਡ ਬਦਲ ਦਿੰਦੇ ਸਨ। ਲੇਕਿਨ ਤ੍ਰਿਸ਼ਨੀਤ ਰੋਜ਼ ਪਾਸਵਰਡ ਕ੍ਰੈਕ ਕਰ ਲੈਂਦਾ ਸੀ। ਲੇਕਿਨ ਇਸ ਚੀਜ ਨੂੰ ਵੇਖ ਕੇ ਉਸ ਦੇ ਪਿਤਾ ਵੀ ਪ੍ਰਭਾਵਿਤ ਹੋ ਗਏ ਅਤੇ ਨਵਾਂ ਕੰਪਿਊਟਰ ਲਿਆ ਕੇ ਦੇ ਦਿੱਤਾ। ਇੱਕ ਵਕਤ ਅਜਿਹਾ ਆਇਆ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ।

ਇੱਕ ਦਿਨ ਤ੍ਰਿਸ਼ਨੀਤ ਦੀ ਸਕੂਲ ਪ੍ਰਿੰਸੀਪਲ ਨੇ ਉਸ ਦੇ ਮਾਤਾ-ਪਿਤਾ ਨੂੰ ਸਕੂਲ ਬੁਲਾ ਕੇ ਕਿਹਾ ਕਿ ਉਨ੍ਹਾਂ ਦਾ ਬੱਚਾ 8ਵੀਂ ਵਿੱਚ ਫੇਲ੍ਹ ਹੋ ਗਿਆ ਹੈ। ਜਿਸ ਦੇ ਬਾਅਦ ਉਸ ਦੇ ਮਾਤਾ-ਪਿਤਾ ਨੇ ਪੁੱਛਿਆ ਆਖਿਰ ਉਹ ਕਰਨਾ ਕੀ ਚਾਹੁੰਦਾ ਹੈ। ਤ੍ਰਿਸ਼ਨੀਤ ਨੇ ਫੈਸਲਾ ਲਿਆ ਕਿ ਉਹ ਕੰਪਿਊਟਰ ਵਿੱਚ ਹੀ ਆਪਣਾ ਕੈਰੀਅਰ ਬਣਾਵੇਗਾ। ਇਸ ਤੋਂ ਬਾਅਦ ਪਿਤਾ ਦੇ ਕਹਿਣ ਉੱਤੇ ਉਸ ਨੇ ਸਕੂਲ ਛੱਡ ਦਿੱਤਾ ਅਤੇ ਕੰਪਿਊਟਰ ਦੀਆਂ ਬਰੀਕੀਆਂ ਸਿੱਖਣ ਲੱਗਿਆ। 19 ਸਾਲ ਦੀ ਉਮਰ ਵਿੱਚ ਉਹ ਕੰਪਿਊਟਰ ਫਿਕਸਿੰਗ ਅਤੇ ਸਾਫਟਵੇਅਰ ਕਲੀਨਿੰਗ ਕਰਨਾ ਸਿੱਖ ਗਿਆ ਸੀ, ਜਿਸ ਦੇ ਬਾਅਦ ਉਹ ਛੋਟੇ ਪ੍ਰਾਜੈਕਟਾਂ 'ਤੇ ਕੰਮ ਕਰਨ ਲੱਗਾ। ਉਸ ਨੂੰ ਪਹਿਲਾ ਚੈੱਕ 60 ਹਜ਼ਾਰ ਰੁਪਏ ਦਾ ਮਿਲਿਆ ਸੀ। ਉਸ ਨੇ ਪੈਸੇ ਬਚਾ ਕੇ ਖੁਦ ਦੀ ਕੰਪਨੀ ਵਿੱਚ ਖਰਚ ਕਰਨ ਦਾ ਸੋਚਿਆ। ਅੱਜ ਇਸ ਕੰਪਨੀ ਦਾ ਨਾਮ ਟੀ.ਏ.ਸੀ. ਸਿਕਿਓਰਿਟੀ ਸਲਿਊਸ਼ਨ ਹੈ, ਜੋ ਇੱਕ ਸਾਇਬਰ ਸਿਕਿਓਰਿਟੀ ਕੰਪਨੀ ਹੈ।
8ਵੀਂ ਫੇਲ੍ਹ ਹੋਣ ਦੇ ਬਾਅਦ ਤ੍ਰਿਸ਼ਨੀਤ ਨੇ ਸਕੂਲ ਤੋਂ ਦੂਰੀ ਬਣਾ ਲਈ ਲੇਕਿਨ ਉਸ ਨੇ 12ਵੀਂ ਡਿਸਟੈਂਸ ਐਜੂਕੇਸ਼ਨ ਰਾਹੀਂ ਕੀਤੀ ਅਤੇ ਬੀ.ਸੀ.ਏ. ਕੰਪਲੀਟ ਕੀਤਾ। ਲੇਕਿਨ ਉਸ ਤੋਂ ਪਹਿਲਾਂ ਹੀ ਉਹ ਮੁਕਾਮ ਹਾਸਲ ਕਰ ਚੁੱਕਿਆ ਸੀ।

ਜਦੋਂ ਤ੍ਰਿਸ਼ਨੀਤ ਅਰੋੜਾ 21 ਸਾਲ ਦਾ ਸੀ ਤਾਂ ਉਸ ਨੇ ਆਪਣੀ ਕੰਪਨੀ ਸ਼ੁਰੂ ਕੀਤੀ। ਤ੍ਰਿਸ਼ਨੀਤ ਦੀ ਕੰਪਨੀ ਹੁਣ ਰਿਲਾਇੰਸ, ਸੀ.ਬੀ.ਆਈ., ਪੰਜਾਬ ਪੁਲਿਸ, ਏਵਨ ਸਾਈਕਲ ਵਰਗੀਆਂ ਕੰਪਨੀਆਂ ਨੂੰ ਸਾਇਬਰ ਨਾਲ ਜੁੜੀਆਂ ਸਰਵਿਸਿਜ਼ ਦੇ ਰਹੀ ਹੈ। ਤ੍ਰਿਸ਼ਨੀਤ ਹੈਕਿੰਗ ਉੱਤੇ ਕਿਤਾਬਾਂ ਵੀ ਲਿਖ ਚੁੱਕਾ ਹੈ। 'ਹੈਕਿੰਗ ਟਾਕ ਵਿਦ ਤ੍ਰਿਸ਼ਨਿਤ ਅਰੋੜਾ', 'ਦਿ ਹੈਕਿੰਗ ਏਰਾ' ਅਤੇ 'ਹੈਕਿੰਗ ਵਿਦ ਸਮਾਰਟ ਫੋਨਸ' ਵਰਗੀਆਂ ਕਿਤਾਬਾਂ ਉਸ ਨੇ ਲਿਖੀਆਂ ਹਨ।

ਤ੍ਰਿਸ਼ਨੀਤ ਦੀ ਮੰਨੀਏ ਤਾਂ ਭਾਰਤ ਵਿੱਚ ਉਸ ਦੀ ਕੰਪਨੀ ਦੇ ਚਾਰ ਦਫਤਰ ਹਨ ਅਤੇ ਦੁਬਈ ਵਿੱਚ ਵੀ ਇੱਕ ਦਫਤਰ ਹੈ। ਕਰੀਬ 40% ਕਲਾਇੰਟਸ ਇਨ੍ਹਾਂ ਦਫਤਰਾਂ ਤੋਂ ਡੀਲ ਕਰਦੇ ਹਨ। ਦੁਨੀਆ ਭਰ ਵਿੱਚ 50 ਫਾਰਚਿਊਨ ਅਤੇ 500 ਕੰਪਨੀਆਂ ਕਲਾਇੰਟ ਹਨ। ਤ੍ਰਿਸ਼ਨੀਤ ਦਾ ਸੁਫਨਾ ਹੈ ਕਿ ਉਹ ਬਿਲੀਅਨ ਡਾਲਰ ਸਿਕਿਓਰਿਟੀ ਕੰਪਨੀ ਖੜ੍ਹੀ ਕਰੇ। ਫੋਰਬਸ ਦੀ ਮੰਨੀਏ ਤਾਂ ਭਾਰਤ ਦੇ ਇਲਾਵਾ ਟੀ.ਏ.ਸੀ. ਦੁਬਈ ਤੋਂ ਵੀ ਕੰਮ ਕਰਦੀ ਹੈ। ਸ਼ੁਰੂਆਤੀ ਦਾਅਵਿਆਂ ਦੇ ਅਨੁਸਾਰ ਡੋਮੈਸਟਿਕ ਮਾਰਕੀਟ ਅਤੇ ਮਿਡਲ ਈਸਟ ਤੋਂ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਹੋਈ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER