ਕਾਰੋਬਾਰ
ਚੁੱਕੋ ਫਾਇਦਾ
ਇਸ ਬੈਂਕ ਤੋਂ ਮਿਲੇਗਾ ਬਿਨਾਂ ਵਿਆਜ 20 ਹਜ਼ਾਰ ਤੱਕ ਦਾ ਲੋਨ, ਜਾਣੋ ਕਿਵੇਂ
- ਪੀ ਟੀ ਟੀਮ
ਇਸ ਬੈਂਕ ਤੋਂ ਮਿਲੇਗਾ ਬਿਨਾਂ ਵਿਆਜ 20 ਹਜ਼ਾਰ ਤੱਕ ਦਾ ਲੋਨ, ਜਾਣੋ ਕਿਵੇਂ



ਬੈਂਕ ਤੋਂ ਬਿਨਾਂ ਵਿਆਜ ਦੇ ਲੋਨ? ਸੁਣਨ ਵਿੱਚ ਥੋੜ੍ਹਾ ਅਜੀਬ ਲੱਗਦਾ ਹੈ ਲੇਕਿਨ ਹੁਣ ਇਹ ਸੰਭਵ ਹੈ। ਦਰਅਸਲ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਮੋਬਾਈਲ ਵਾਲੇਟ ਪੇਟੀਐੱਮ. ਨੇ ਮਿਲ ਕੇ ਇਹ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਸ ਨਵੀਂ ਸੇਵਾ ਦੇ ਜ਼ਰੀਏ ਹੁਣ ਰੋਜ਼ਾਨਾ ਲੋੜਾਂ ਦੀ ਪੇਮੈਂਟ ਕਰਨ ਲਈ 20,000 ਰੁਪਏ ਤੱਕ ਡਿਜੀਟਲ ਕ੍ਰੈਡਿਟ ਮਿਲੇਗਾ। ਇਸ ਨਵੀਂ ਸੇਵਾ ਨੂੰ ਪੋਸਟਪੇਡ ਸੇਵਾ ਨਾਮ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਯੂਜ਼ਰ ਆਪਣੀਆਂ ਜ਼ਰੂਰਤਾਂ ਦੀਆਂ ਚੀਜਾਂ ਜਿਵੇਂ ਬਿਜਲੀ-ਪਾਣੀ ਦਾ ਬਿਲ, ਗ੍ਰਾਸਰੀ ਦਾ ਬਿਲ ਡਿਜੀਟਲ ਕ੍ਰੈਡਿਟ ਉੱਤੇ ਮਿਲੇ ਇਸ ਲੋਨ ਨਾਲ ਭਰ ਸਕਣਗੇ। ਪਰ ਇਸ ਦੇ ਲਈ ਆਈ.ਸੀ.ਆਈ.ਸੀ.ਆਈ. ਬੈਂਕ ਦਾ ਕਸਟਮਰ ਹੋਣਾ ਜ਼ਰੂਰੀ ਹੈ। ਇਸ ਸੇਵਾ ਦੇ ਤਹਿਤ ਬੈਂਕ ਵੱਲੋਂ ਇਸ ਪੈਸੇ ਉੱਤੇ 45 ਦਿਨ ਤੱਕ ਕਿਸੇ ਤਰ੍ਹਾਂ ਦਾ ਵਿਆਜ ਨਹੀਂ ਵਸੂਲਿਆ ਜਾਵੇਗਾ। ਇਸ ਤਰ੍ਹਾਂ 45 ਦਿਨ ਲਈ ਬਿਨਾਂ ਵਿਆਜ ਦੇ ਬੈਂਕ ਤੋਂ ਲੋਨ ਮਿਲੇਗਾ।

ਮਿਲੇਗਾ 20 ਹਜ਼ਾਰ ਰੁਪਏ ਤੱਕ ਦਾ ਲੋਨ
ਇਸ ਸਰਵਿਸ ਦੇ ਤਹਿਤ ਆਈ.ਸੀ.ਆਈ.ਸੀ.ਆਈ. ਬੈਂਕ ਗਾਹਕਾਂ ਨੂੰ 3000 ਰੁਪਏ ਤੋਂ ਲੈ ਕੇ 20,000 ਰੁਪਏ ਤੱਕ ਦਾ ਕ੍ਰੈਡਿਟ ਦੇ ਸਕਦਾ ਹੈ। ਬੈਂਕ ਦਾ ਦਾਅਵਾ ਹੈ ਕਿ ਜ਼ਰੂਰਤ ਪੈਣ ਉੱਤੇ ਗਾਹਕਾਂ ਨੂੰ ਤੁਰੰਤ ਪੈਸਾ ਟ੍ਰਾਂਸਫਰ ਹੋ ਜਾਵੇਗਾ। ਹਾਲਾਂਕਿ, ਇਹ ਲਿਮਿਟ ਗਾਹਕ ਦੇ ਕ੍ਰੈਡਿਟ ਸਕੋਰ ਉੱਤੇ ਨਿਰਭਰ ਕਰੇਗੀ। ਜਿਸ ਦਾ ਕ੍ਰੈਡਿਟ ਸਕੋਰ ਜਿੰਨਾਂ ਵਧੀਆ ਹੋਵੇਗਾ, ਉਸ ਨੂੰ ਓਨਾ ਜ਼ਿਆਦਾ ਲੋਨ ਮਿਲੇਗਾ।

ਕਿਵੇਂ ਹੋਵੇਗਾ ਐਕਟੀਵੇਟ
ਪੇਟੀਐੱਮ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਪੋਸਟਪੇਡ ਸੇਵਾ ਇੱਕ ਡਿਜੀਟਲ ਕ੍ਰੈਡਿਟ ਅਕਾਊਂਟ ਹੋਵੇਗਾ ਜੋ ਤੁਰੰਤ ਐਕਟੀਵੇਟ ਹੋ ਜਾਵੇਗਾ। ਇਸ ਨੂੰ ਐਕਟੀਵੇਟ ਕਰਾਉਣ ਲਈ ਕਿਸੇ ਕਾਗਜੀ ਕਾਰਵਾਈ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਬੈਂਕ ਦੀ ਕਿਸੇ ਬ੍ਰਾਂਚ ਵਿੱਚ ਨਹੀਂ ਜਾਣਾ ਪਵੇਗਾ। ਇਸ ਦੇ ਲਈ ਵੱਖ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ।

ਪੋਸਟਪੇਡ ਸੇਵਾ ਨੂੰ ਐਕਟੀਵੇਟ ਕਰਨ ਲਈ:
  • ਸਭ ਤੋਂ ਪਹਿਲਾਂ ਪੇਟੀਐੱਮ ਉੱਤੇ ਜਾ ਕੇ ਪੇਟੀਐੱਮ ਪੋਸਟਪੇਡ ਪ੍ਰੋਫਾਈਲ ਸੈਕਸ਼ਨ ਉੱਤੇ ਕਲਿਕ ਕਰੋ।
  • ਇਸ ਦੇ ਬਾਅਦ ਜੋ ਆਪਸ਼ਨ ਦਿਖਾਈ ਦੇਵੇਗਾ, ਉਸ ਵਿੱਚ ਆਪਣਾ ਆਧਾਰ ਅਤੇ ਪੈਨ ਕਾਰਡ ਪਾ ਕੇ ਪੇਟੀਐੱਮ ਪੋਸਟਪੇਡ ਸੈੱਟਅੱਪ ਕਰੋ।
  • ਅਗਲੇ 2 ਮਿੰਟ ਵਿੱਚ ਤੁਹਾਡਾ ਪੇਟੀਐੱਮ ਪੋਸਟਪੇਡ ਸੈੱਟਅੱਪ ਹੋ ਜਾਵੇਗਾ।
  • ਇਸ ਦੇ ਬਾਅਦ ਕਿਸੇ ਵੀ ਜਗ੍ਹਾ ਪੇਮੈਂਟ ਕਰਨ ਲਈ ਪੇਮੈਂਟ ਆਪਸ਼ਨ ਉੱਤੇ ਕਲਿੱਕ ਕਰੋ।
  • ਇਸ ਦੇ ਬਾਅਦ ਪਾਸਬੁੱਕ ਸੈਕਸ਼ਨ ਵਿੱਚ ਜਾ ਕੇ ਆਪਣੀ ਖਰੀਦਾਰੀ ਦੀਆਂ ਡਿਟੇਲਸ ਚੈੱਕ ਕਰੋ।

15 ਦਿਨ ਵਿੱਚ ਕਰਨੀ ਹੋਵੇਗੀ ਪੇਮੈਂਟ
  • ਡਿਜੀਟਲ ਕਾਰਡ ਦੇ ਜ਼ਰੀਏ ਜੋ ਵੀ ਖਰਚ ਹੋਵੇਗਾ, ਉਸ ਦੇ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਗਾਹਕ ਦੇ ਕੋਲ ਬਿਲ ਆ ਜਾਵੇਗਾ।
  • ਬਿਲ ਆਉਣ ਤੋਂ ਬਾਅਦ ਗਾਹਕ ਨੂੰ 15 ਦਿਨ ਦੇ ਅੰਦਰ ਪੈਸੇ ਜਮ੍ਹਾਂ ਕਰਾਉਣੇ ਹੋਣਗੇ।
  • ਗਾਹਕ ਬਿਲ ਦਾ ਭੁਗਤਾਨ ਆਪਣੇ ਡਿਜੀਟਲ ਵਾਲੇਟ ਜਾਂ ਕਿਸੇ ਵੀ ਬੈਂਕ ਦੇ ਡੇਬਿਟ ਕਾਰਡ ਜਾਂ ਨੈੱਟਬੈਂਕਿੰਗ ਦੇ ਜ਼ਰੀਏ ਕਰ ਸਕਦਾ ਹੈ।
ਸਮੇਂ 'ਤੇ ਪੇਮੈਂਟ ਨਾ ਕਰਨ 'ਤੇ ਕੀ ਹੋਵੇਗਾ
ਬੈਂਕ ਦੇ ਮੁਤਾਬਕ, 45 ਦਿਨਾਂ ਦੇ ਬਾਅਦ ਜੇਕਰ ਪੈਸਾ ਵਾਪਸ ਨਹੀਂ ਕੀਤਾ ਜਾਂਦਾ ਹੈ ਤਾਂ ਕਸਟਮਰ ਨੂੰ 50 ਰੁਪਏ ਲੇਟ ਫੀਸ ਅਤੇ 3 ਫੀਸਦੀ ਵਿਆਜ ਦੇ ਨਾਲ ਰਕਮ ਮੋੜਨੀ ਹੋਵੇਗੀ।

ਕਿੰਨੀ ਵਾਰ ਮਿਲ ਸਕਦਾ ਹੈ ਇਹ ਲੋਨ
ਇੱਕ ਵਾਰ ਵਿੱਚ 20 ਹਜ਼ਾਰ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ ਅਤੇ ਅਗਲੀ ਵਾਰ ਇਸ ਸੇਵਾ ਦਾ ਇਸਤੇਮਾਲ ਬਕਾਇਆ ਚੁਕਾਉਣ ਤੋਂ ਬਾਅਦ ਹੀ ਹੋ ਸਕਦਾ ਹੈ। ਲੋਨ ਕਿੰਨੀ ਵਾਰ ਮਿਲ ਸਕਦਾ ਹੈ, ਇਸ ਉੱਤੇ ਕੋਈ ਸੀਮਾ ਨਹੀਂ ਹੈ, ਲੇਕਿਨ ਪੇਟੀਐੱਮ-ਆਈ.ਸੀ.ਆਈ.ਸੀ.ਆਈ. ਬੈਂਕ ਪੋਸਟਪੇਡ ਕਾਰਡ ਉੱਤੇ ਬਕਾਇਆ ਰਕਮ ਦੀ ਲਿਮਟ ਤੈਅ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER