ਕਾਰੋਬਾਰ
ਏਅਰ ਏਸ਼ੀਆ ਨੇ ਪੇਸ਼ ਕੀਤਾ ਬੰਪਰ ਆਫਰ
99 ਰੁਪਏ ਵਿੱਚ ਕਰੋ ਹਵਾਈ ਯਾਤਰਾ
- ਪੀ ਟੀ ਟੀਮ
99 ਰੁਪਏ ਵਿੱਚ ਕਰੋ ਹਵਾਈ ਯਾਤਰਾਏਅਰਲਾਇੰਸ ਕੰਪਨੀਆਂ ਵਿੱਚ ਵੱਧਦੀ ਮੁਕਾਬਲੇਬਾਜ਼ੀ ਦੇ ਵਿੱਚ ਏਅਰ ਏਸ਼ੀਆ ਨੇ ਬੰਪਰ ਆਫਰ ਪੇਸ਼ ਕੀਤਾ ਹੈ। ਏਅਰ ਏਸ਼ੀਆ ਨੇ ਘਰੇਲੂ ਉਡਾਣਾਂ ਲਈ ਸਿਰਫ਼ 99 ਰੁਪਏ ਦੇ ਬੇਸ ਫੇਅਰ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ 444 ਰੁਪਏ ਬੇਸ ਫੇਅਰ ਉੱਤੇ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਡਿਸਕਾਊਂਟ ਸੇਲ 19 ਨਵੰਬਰ ਤੱਕ ਚੱਲੇਗੀ। ਇਸ ਆਫਰ ਦੇ ਤਹਿਤ ਯਾਤਰੀ ਮਈ 2018 ਤੋਂ ਜਨਵਰੀ 2019 ਦੇ ਵਿੱਚ ਯਾਤਰਾ ਕਰ ਸਕਦੇ ਹਨ।

ਏਅਰ ਏਸ਼ੀਆ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਅਮਰ ਅਬਰੋਲ ਦੇ ਮੁਤਾਬਕ ਕੋਲਕਾਤਾ ਤੋਂ ਮਲੇਸ਼ੀਆ ਦੇ ਜੋਹਰ ਬਾਹਰੂ ਤੱਕ ਯਾਤਰਾ ਕਰਨ ਵਾਲਿਆਂ ਲਈ ਬੇਸ ਫੇਅਰ ਜ਼ੀਰੋ ਰਹੇਗਾ। ਯਾਨੀ ਇਸ ਯਾਤਰਾ ਲਈ ਸਿਰਫ ਟੈਕਸ ਦੇਣਾ ਹੋਵੇਗਾ। ਟਿਕਟ ਵਿੱਚ ਬੇਸ ਫੇਅਰ ਦੇ ਇਲਾਵਾ ਫਿਊਲ ਸਰਚਾਰਜ, ਏਅਰਪੋਰਟ ਫੀਸ, ਟੈਕਸ ਅਤੇ ਹੋਰ ਕੁੱਝ ਚਾਰਜ ਵੀ ਹੁੰਦੇ ਹਨ। ਕੰਪਨੀ ਦਾ ਇਹ ਪ੍ਰਮੋਸ਼ਨਲ ਆਫਰ ਹੈ।

ਡਿਸਕਾਊਂਟਿਡ ਟਿਕਟਾਂ ਵਿੱਚ ਬੈਂਗਲੁਰੂ, ਕੋਚੀ, ਹੈਦਰਾਬਾਦ, ਰਾਂਚੀ, ਭੁਵਨੇਸ਼ਵਰ, ਕੋਲਕਾਤਾ, ਨਵੀਂ ਦਿੱਲੀ, ਗੋਆ ਸਮੇਤ ਕੁੱਝ ਹੋਰ ਸ਼ਹਿਰਾਂ ਲਈ ਆਫਰ ਹੋਵੇਗਾ।

ਇੰਟਰਨੈਸ਼ਨਲ ਡੈਸਟਿਨੇਸ਼ਨ ਵਿੱਚ ਤਿਰੂਚਿਰਾਪੱਲੀ, ਕੋਚੀ, ਦਿੱਲੀ, ਭੁਵਨੇਸ਼ਵਰ ਤੇ ਜੈਪੁਰ ਤੋਂ ਕੁਆਲਾਲੰਪੁਰ ਲਈ, ਮੁੰਬਈ ਤੇ ਕੋਲਕਾਤਾ ਤੋਂ ਬਾਲੀ ਲਈ ਅਤੇ ਜੈਪੁਰ, ਕੋਲਕਾਤਾ, ਕੋਚੀ, ਚੇੱਨਈ ਤੇ ਬੈਂਗਲੁਰੂ ਤੋਂ ਬੈਂਕਾਕ ਲਈ ਟਿਕਟ ਬੁੱਕ ਕੀਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਏਅਰ ਏਸ਼ੀਆ ਨੇ ਮੋਬਾਈਲ ਵਾਲੇਟ ਕੰਪਨੀ ਮੋਬੀਕਵਿਕ ਨਾਲ ਵੀ ਟਾਈ-ਅੱਪ ਕੀਤਾ ਹੈ। ਮੋਬੀਕਵਿਕ ਰਾਹੀਂ ਟਿਕਟ ਬੁੱਕ ਕਰਨ ਉੱਤੇ 1000 ਰੁਪਏ ਦਾ ਡਿਸਕਾਊਂਟ ਵੀ ਮਿਲੇਗਾ।


Comment by: Satnam singh

Is it true

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER