ਕਾਰੋਬਾਰ
ਆਖਿਰਕਾਰ ਵਿਕ ਹੀ ਗਿਆ ਮਾਲਿਆ ਦਾ ਕਿੰਗਫਿਸ਼ਰ ਵਿਲਾ, ਜਾਣੋ ਕਿਸ ਨੇ ਖਰੀਦਿਆ 73 ਕਰੋੜ ਵਿਚ ਮਾਲਿਆ ਦਾ ਵਿਲਾ
- ਪੀ ਟੀ ਟੀਮ
ਆਖਿਰਕਾਰ ਵਿਕ ਹੀ ਗਿਆ ਮਾਲਿਆ ਦਾ ਕਿੰਗਫਿਸ਼ਰ ਵਿਲਾ, ਜਾਣੋ ਕਿਸ ਨੇ ਖਰੀਦਿਆ 73 ਕਰੋੜ ਵਿਚ ਮਾਲਿਆ ਦਾ ਵਿਲਾਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਕਿੰਗਫਿਸ਼ਰ ਵਿਲਾ ਆਖਿਰਕਾਰ ਵਿਕ ਗਿਆ ਹੈ। ਅੰਗ੍ਰੇਜ਼ੀ ਅਖਬਾਰ ਟਾਈਮਸ ਆਫ ਇੰਡੀਆ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮਾਲਿਆ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੇ ਐੱਸ.ਬੀ.ਆਈ. ਦੀ ਅਗਵਾਈ ਵਿੱਚ ਗੋਆ ਦੇ ਕਿੰਗਫਿਸ਼ਰ ਵਿਲਾ ਨੂੰ 73.01 ਕਰੋੜ ਰੁਪਏ ਵਿੱਚ ਵੇਚਿਆ ਹੈ। ਬੈਂਕਾਂ ਨੇ ਵਿਲਾ ਵੇਚ ਕੇ ਮਾਲਿਆ ਨੂੰ ਦਿੱਤੀ ਗਈ ਕਰਜ਼ੇ ਦੀ ਰਾਸ਼ੀ ਦਾ ਇੱਕ ਹਿੱਸਾ ਵਸੂਲ ਲਿਆ ਹੈ। ਦੱਸ ਦਈਏ ਕਿ ਮਾਲਿਆ ਨੇ ਕਿੰਗਫਿਸ਼ਰ ਏਅਰਲਾਇੰਸ ਲਈ ਕਰਜ਼ਾ ਲੈਂਦੇ ਵਕਤ ਆਪਣੀ ਜਿਹੜੀ ਸੰਪਤੀ ਨੂੰ ਆਧਾਰ ਬਣਾਇਆ ਸੀ ਉਨ੍ਹਾਂ ਵਿੱਚ ਇਹ ਵਿਲਾ ਵੀ ਸ਼ਾਮਲ ਸੀ।

ਇਸ ਤੋਂ ਪਹਿਲਾਂ ਇਸ ਵਿਲਾ ਨੂੰ ਵੇਚਣ ਦੀਆਂ ਤਿੰਨ ਕੋਸ਼ਿਸ਼ਾਂ ਅਸਫਲ ਹੋਈਆਂ ਸੀ। ਅਕਤੂਬਰ 2016 ਵਿੱਚ ਪਹਿਲੀ ਵਾਰ ਇਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਦੋਂ ਇਸ ਦਾ ਰਿਜ਼ਰਵ ਪ੍ਰਾਈਸ 85.29 ਕਰੋੜ ਰੁਪਏ ਰੱਖਿਆ ਗਿਆ ਸੀ। ਫਿਰ ਦਸੰਬਰ 2016 ਵਿੱਚ ਹੀ ਰਿਜ਼ਰਵ ਪ੍ਰਾਈਸ ਘਟਾ ਕੇ 81 ਕਰੋੜ ਰੁਪਏ ਕਰ ਦਿੱਤਾ ਸੀ। ਉਦੋਂ ਵੀ ਇਸ ਨੂੰ ਵੇਚਣ ਵਿੱਚ ਸਫਲਤਾ ਨਹੀਂ ਮਿਲੀ ਸੀ।
 
ਮਾਰਚ 2017 ਵਿੱਚ ਫਿਰ ਇਸ ਦਾ ਰਿਜ਼ਰਵ ਪ੍ਰਾਈਸ ਘਟਾ ਕੇ 73 ਕਰੋੜ ਰੁਪਏ ਕਰ ਦਿੱਤਾ ਗਿਆ। ਲੇਕਿਨ ਇਹ ਕੋਸ਼ਿਸ਼ ਵੀ ਅਸਫਲ ਗਈ। ਮਾਲਿਆ ਉੱਤੇ 17 ਬੈਂਕਾਂ ਦਾ ਕਰੋੜਾਂ ਦਾ ਕਰਜ਼ ਹੈ।
 
ਮਾਲਿਆ ਨੇ 2005 ਵਿੱਚ ਕਿੰਗਫਿਸ਼ਰ ਏਅਰਲਾਇੰਸ ਦੀ ਸਥਾਪਨਾ ਕੀਤੀ ਸੀ। 2009 ਵਿੱਚ ਏਅਰਲਾਇੰਸ ਨੂੰ 418.77 ਕਰੋੜ ਦਾ ਘਾਟਾ ਹੋਇਆ। ਇਸ ਦੇ ਚਲਦੇ 100 ਪਾਇਲਟ ਨੂੰ ਕੱਢਿਆ ਗਿਆ। ਸਿਲਵਰਸਟੋਨ ਦੀ ਗ੍ਰੈਂਡ ਪ੍ਰਿਕਸ ਟੀਮ ਨੂੰ 2007 ਵਿੱਚ ਵਿਜੇ ਮਾਲਿਆ ਨੇ 88 ਮਿਲੀਅਨ ਪੌਂਡ ਵਿੱਚ ਖਰੀਦਿਆ। 2014 ਆਉਂਦੇ-ਆਉਂਦੇ ਕਿੰਗਫਿਸ਼ਰ ਦੀ ਉਡਾਨ ਉੱਤੇ ਪੂਰੀ ਤਰ੍ਹਾਂ ਬ੍ਰੇਕ ਲੱਗ ਗਈ।

ਇਸ ਵਿਲਾ ਨੂੰ ਐਕਟਰ ਅਤੇ ਬਿਜ਼ਨਸਮੈਨ ਸਚਿਨ ਜੋਸ਼ੀ ਨੇ 73.01 ਕਰੋੜ ਰੁਪਏ ਵਿੱਚ ਖਰੀਦਿਆ ਹੈ। ਸਚਿਨ ਜੋਸ਼ੀ ਦੀ ਵੈੱਬਸਾਈਟ sachiinjoshi.com ਦੇ ਮੁਤਾਬਕ ਉਹ ਜੇ.ਐੱਮ.ਜੇ. ਗਰੁੱਪ ਆਫ ਕੰਪਨੀਜ਼ ਦੇ ਵਾਈਸ ਚੇਅਰਮੈਨ ਹਨ।
 
ਐਕਟਿੰਗ ਵਿੱਚ ਹੱਥ ਅਜ਼ਮਾ ਚੁੱਕੇ ਸਚਿਨ ਜੋਸ਼ੀ ਦੀ ਪਹਿਲੀ 2011 ਵਿੱਚ ਰਿਲੀਜ਼ ਹੋਈ 'ਅਜ਼ਾਨ' ਸੀ। ਇਸ ਦੇ ਬਾਅਦ ਉਹ 'ਮੁੰਬਈ ਮਿਰਰ' ਅਤੇ 'ਜੈਕਪਾਟ' ਵਰਗੀਆਂ ਫਿਲਮਾਂ ਵਿੱਚ ਵੀ ਅਭਿਨੈ ਕਰ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ ਰਾਮ ਗੋਪਾਲ ਵਰਮਾ ਦੀ ਮੂਵੀ 'ਸੀਕ੍ਰੇਟ' ਵਿੱਚ ਵੀ ਦਿਖਾਈ ਦੇਣਗੇ।

ਸਚਿਨ ਜੋਸ਼ੀ  ਨੇ 2012 ਵਿੱਚ ਆਪਣੀ ਗਰਲਫ੍ਰੈਂਡ ਉਰਵਸ਼ੀ ਸ਼ਰਮਾ ਨਾਲ ਵਿਆਹ ਕੀਤਾ ਸੀ। ਮਾਡਲ ਅਤੇ ਐਕਟ੍ਰੈੱਸ ਰਹਿ ਚੁਕੀ ਉਰਵਸ਼ੀ ਨੇ 2008 ਵਿੱਚ ਅੱਬਾਸ ਮਸਤਾਨ ਦੀ ਫਿਲਮ 'ਨਕਾਬ' ਨਾਲ ਫਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ ਸੀ। ਸਚਿਨ ਜੋਸ਼ੀ ਨੇ 'ਵੀਰੱਪਨ' ਫਿਲਮ ਵਿੱਚ ਪਤਨੀ ਉਰਵਸ਼ੀ ਸ਼ਰਮਾ ਦੇ ਨਾਲ ਕੰਮ ਕੀਤਾ ਸੀ। ਦੋਨਾਂ ਦੀ ਇੱਕ ਧੀ ਵੀ ਹੈ। ਸਚਿਨ ਤੇਲਗੂ ਫਿਲਮਾਂ ਵਿੱਚ ਅਭਿਨੈ ਅਤੇ ਨਿਰਦੇਸ਼ਨ ਦੋਵੇਂ ਕਰ ਚੁੱਕੇ ਹਨ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER