ਕਾਰੋਬਾਰ
ਨੋਟ ਬਦਲਣ ਵਿੱਚ ਹੋ ਸਕਦੀ ਹੈ ਦਿੱਕਤ, ਸਰਕਾਰ ਨੇ ਕੀਤੇ ਕੁਝ ਨਵੇਂ ਐਲਾਨ
- ਪੀ ਟੀ ਟੀਮ
ਨੋਟ ਬਦਲਣ ਵਿੱਚ ਹੋ ਸਕਦੀ ਹੈ ਦਿੱਕਤ, ਸਰਕਾਰ ਨੇ ਕੀਤੇ ਕੁਝ ਨਵੇਂ ਐਲਾਨਬੰਦ ਕੀਤੇ ਗਏ 1000 ਅਤੇ 500 ਰੁਪਏ ਦੇ ਪੁਰਾਣੇ ਨੋਟਾਂ ਨੂੰ ਬਦਲਣ ਦੀ ਸੀਮਾ ਨੂੰ ਸਰਕਾਰ ਨੇ 4500 ਰੁਪਏ ਤੋਂ ਘਟਾ ਕੇ 2000 ਰੁਪਏ ਕਰ ਦਿੱਤਾ ਹੈ। ਇਹ ਵਿਵਸਥਾ ਸ਼ੁੱਕਰਵਾਰ ਤੋਂ ਪ੍ਰਭਾਵੀ ਹੋਵੇਗੀ। ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਨੇ ਕਿਹਾ, "ਜ਼ਿਆਦਾ ਲੋਕਾਂ ਨੂੰ ਪੁਰਾਣੇ 1000 ਅਤੇ 500 ਰੁਪਏ ਦੇ ਨੋਟ ਬਦਲਣ ਦੀ ਸਹੂਲਤ ਮਿਲ ਸਕੇ ਇਸਲਈ ਬੈਂਕਾਂ ਦੇ ਕਾਊਂਟਰ ਤੋਂ ਨੋਟ ਬਦਲਣ ਦੀ ਸੀਮਾ ਨੂੰ 4500 ਰੁਪਏ ਤੋਂ ਘਟਾ ਕੇ 2000 ਰੁਪਏ ਕੀਤਾ ਗਿਆ ਹੈ"। ਕਾਊਂਟਰ ਤੋਂ ਵੱਡੇ ਮੁੱਲ ਦੇ ਪੁਰਾਣੇ ਨੋਟ ਦੇ ਬਦਲੇ ਨਵੀਂ ਮੁਦਰਾ ਲੈਣ ਦੀ ਸਹੂਲਤ '30 ਦਿਸੰਬਰ ਤੱਕ ਇੱਕ ਵਿਅਕਤੀ ਇੱਕ ਵਾਰ’ ਦੇ ਆਧਾਰ ਉੱਤੇ ਉਪਲੱਬਧ ਰਹੇਗੀ। ਜ਼ਾਹਿਰ ਹੈ ਇਸ ਨਾਲ ਲੋਕਾਂ ਨੂੰ ਨਕਦ ਸਬੰਧੀ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹੋਰ ਨਿਯਮਾਂ ਵਿੱਚ ਸਰਕਾਰ ਨੇ ਵਿਆਹ ਦੇ ਮੌਸਮ ਨੂੰ ਵੇਖਦੇ ਹੋਏ ਮੁੰਡਾ, ਕੁੜੀ ਜਾਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬੈਂਕ ਖਾਤੇ ਤੋਂ ਢਾਈ ਲੱਖ ਰੁਪਏ ਤੱਕ ਨਕਦੀ ਕਢਾਉਣ ਦੀ ਆਗਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸਦੇ ਇਲਾਵਾ ਐਗ੍ਰੀਕਲਚਰ ਪ੍ਰੋਡਕਟ ਮਾਰਕਿਟ ਕਮੇਟੀ (ਏ.ਪੀ.ਐੱਮ.ਸੀ.) ਨਾਲ ਰਜਿਸਟਰਡ ਵਪਾਰੀਆਂ ਨੂੰ ਹਰ ਹਫ਼ਤੇ 50 ਹਜ਼ਾਰ ਤੱਕ ਰੁਪਏ ਕਢਾਉਣ ਦੀ ਛੋਟ ਮਿਲੇਗੀ। ਦਾਸ ਨੇ ਕਿਹਾ, "ਖੇਤੀਬਾੜੀ ਇੱਕ ਮਹੱਤਵਪੂਰਨ ਖੇਤਰ ਹੈ। ਹੁਣੇ ਰਬੀ ਫਸਲ ਦਾ ਮੌਸਮ ਸ਼ੁਰੂ ਹੋਇਆ ਹੈ। ਅਸੀਂ ਕਿਸਾਨਾਂ ਲਈ ਖਾਦ ਅਤੇ ਹੋਰ ਲੋੜੀਂਦੀਆਂ ਚੀਜਾਂ ਦੀ ਸਹਿਜ ਪੂਰਤੀ ਪੱਕੀ ਕਰਨਾ ਚਾਹੁੰਦੇ ਹਾਂ"।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ ਦੀ ਅੱਧੀ ਰਾਤ ਤੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕੀਤੇ ਜਾਣ ਦੀ ਘੋਸ਼ਣਾ ਕੀਤੀ ਸੀ। ਇਸ ਨੂੰ ਉਨ੍ਹਾਂ ਨੇ ਕਾਲੇ ਧਨ, ਅੱਤਵਾਦ ਨੂੰ ਫਾਈਨੈਂਸ ਅਤੇ ਨਕਲੀ ਨੋਟਾਂ ਦੇ ਖਿਲਾਫ ਜੰਗ ਦੱਸਿਆ ਸੀ। ਉਦੋਂ ਤੋਂ ਹੁਣ ਤੱਕ ਪ੍ਰਧਾਨਮੰਤਰੀ ਅਤੇ ਵਿੱਤ ਮੰਤਰੀ ਨੂੰ ਕਈ ਲੋਕਾਂ ਨੇ ਵਿਆਹ ਲਈ ਨਕਦੀ ਕਢਾਉਣ ਦੇ ਨਿਯਮਾਂ ਨੂੰ ਆਸਾਨ ਬਣਾਉਣ ਦੀ ਬੇਨਤੀ ਕੀਤੀ ਗਈ ਹੈ। ਦਾਸ ਨੇ ਕਿਹਾ ਕਿ "ਸ਼ਾਦੀਆਂ ਲਈ ਨਕਦੀ ਕਢਾਉਣ ਦੀ ਸੀਮਾ ਨੂੰ ਆਸਾਨ ਬਣਾਇਆ ਗਿਆ ਹੈ। ਜਿਸ ਬੈਂਕ ਖਾਤੇ ਤੋਂ ਉਨ੍ਹਾਂ ਨੇ ਨਕਦ ਕਢਾਉਣਾ ਹੈ, ਉਸਦੀ ਕੇ.ਵਾਈ.ਸੀ. (ਨੋ ਯੌਰ ਕਸਟਮਰ) ਨਿਯਮਾਂ ਦਾ ਕੰਮ ਪੂਰਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਢਾਈ ਲੱਖ ਰੁਪਏ ਕੇਵਲ ਇੱਕ ਖਾਤੇ ਤੋਂ ਕਢਵਾਏ ਜਾ ਸਕਦੇ ਹਨ।

ਨਵੇਂ ਨਿਯਮਾਂ ਦੇ ਮੁਤਾਬਕ, ਹੁਣ ਸਬਜੀਆਂ ਦੇ ਥੋਕ ਵਪਾਰੀ 50 ਹਜ਼ਾਰ ਰੁਪਏ ਹਰ ਹਫਤੇ ਕਢਵਾ ਸਕਦੇ ਹਨ। ਜਿਨ੍ਹਾਂ ਕਿਸਾਨਾਂ ਨੂੰ ਮਾਲ ਦੀ ਕੀਮਤ ਚੈਕ ਜਾਂ ਇਲੈਕਟ੍ਰਾਨਿਕ ਤਰੀਕੇ ਨਾਲ ਮਿਲੀ ਹੈ, ਉਹ ਉਸ ਪੇਮੈਂਟ ਨਾਲ ਹਫਤੇ ਵਿੱਚ 25 ਹਜ਼ਾਰ ਰੁਪਏ ਕਢਵਾ ਸਕਦੇ ਹਨ। ਫਸਲ ਬੀਮਾ ਦੀ ਕਿਸ਼ਤ ਜਮ੍ਹਾਂ ਕਰਾਉਣ ਦੀ ਸਮੇਂ ਸੀਮਾ 15 ਦਿਨ ਵਧਾ ਦਿੱਤੀ ਗਈ ਹੈ। ਸਰਕਾਰੀ ਕਰਮਚਾਰੀ (ਗਰੁੱਪ ਸੀ) ਦਸ ਹਜ਼ਾਰ ਰੁਪਏ ਤੱਕ ਦੀ ਸੈਲਰੀ ਐਡਵਾਂਸ ਕਢਵਾ ਸਕਦੇ ਹਨ। ਇਹ ਅਗਲੇ ਮਹੀਨੇ ਉਨ੍ਹਾਂ ਦੇ ਖਾਤਿਆਂ ਵਿੱਚ ਐਡਜਸਟ ਕਰ ਦਿੱਤੀ ਜਾਵੇਗੀ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER