ਕਾਰੋਬਾਰ
'ਅੱਛੇ ਦਿਨ' ਦਾ ਇੱਕ ਹੋਰ ਝਟਕਾ, ਬੱਚਿਆਂ ਦੀ ਅੱਧੀ ਟਿਕਟ ਖ਼ਤਮ
- ਪੀ ਟੀ ਟੀਮ
'ਅੱਛੇ ਦਿਨ' ਦਾ ਇੱਕ ਹੋਰ ਝਟਕਾ, ਬੱਚਿਆਂ ਦੀ ਅੱਧੀ ਟਿਕਟ ਖ਼ਤਮ



ਰੇਲਵੇ ਨੇ 160 ਸਾਲ ਪੁਰਾਣੀ, ਬੱਚਿਆਂ ਦੀ ਅੱਧੀ ਟਿਕਟ ਦੀ ਸੁਵਿਧਾ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਟਰੇਨ ਵਿੱਚ ਸਫ਼ਰ ਕਰਨ ਵਾਲੇ ਮਾਪਿਆਂ ਨੂੰ ਆਪਣੇ 5 ਤੋਂ 12 ਸਾਲ ਦੇ ਬੱਚਿਆਂ ਲਈ ਵੀ ਪੂਰੀ ਟਿਕਟ ਲੈਣੀ ਹੋਵੇਗੀ। ਇਹ ਨਵੀਂ ਵਿਵਸਥਾ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ। ਦੱਸ ਦਈਏ, ਜੇਕਰ ਮਾਪੇ ਚਾਹੁਣ ਤਾਂ ਅੱਧੀ ਟਿਕਟ ਲੈ ਸਕਦੇ ਹਨ ਪਰ ਉਨਾਂ ਨੂੰ ਸੀਟ ਨਹੀਂ ਮਿਲੇਗੀ। ਸੀਟ ਚਾਹੀਦੀ ਹੈ ਤਾਂ ਪੂਰੀ ਟਿਕਟ ਲੈਣੀ ਹੋਵੇਗੀ।
 
ਅਜਿਹਾ ਸਮਝੋ ਕਿ ਕੀ ਹੋਵੇਗਾ ਬੱਚਿਆਂ ਦਾ ਕਿਰਾਇਆ?
 
ਆਈ.ਆਰ.ਸੀ.ਟੀ.ਸੀ. ’ਤੇ ਲਖਨਊ ਤੋਂ ਦਿੱਲੀ ਤੱਕ ਸਵਰਣ ਸ਼ਤਾਬਦੀ ਟਰੇਨ ਦੀ ਚੇਅਰ ਕਾਰ ਵਿੱਚ ਟਿਕਟ ਬੁੱਕ ਕਰਵਾਉਣ 'ਤੇ 970 ਰੁਪਏ ਲੱਗਦੇ ਹਨ। ਨਵੇਂ ਸਿਸਟਮ ਦੇ ਮੁਤਾਬਿਕ, ਹੁਣ ਜਿਹੜੇ ਲੋਕ 5 ਤੋਂ 12 ਸਾਲ ਦੇ ਬੱਚਿਆਂ ਦੀ ਟਿਕਟ ਬੁੱਕ ਕਰਾਉਣਗੇ, ਉਨਾਂ ਨੂੰ ਬੱਚਿਆਂ ਦੇ ਵੀ 970 ਰੁਪਏ ਦੇਣੇ ਪੈਣਗੇ। ਅਜਿਹਾ ਉਸ ਸਥਿਤੀ ਵਿੱਚ ਲਾਗੂ ਹੋਵੇਗਾ, ਜਦੋਂ ਮਾਪੇ ਬੱਚਿਆਂ ਲਈ ਪੂਰੀ ਸੀਟ ਰਿਜ਼ਰਵ ਕਰਵਾਉਣਗੇ। ਜੇਕਰ ਪੂਰੀ ਸੀਟ ਰਿਜ਼ਰਵ ਨਹੀਂ ਕਰਵਾਉਣੀ ਹੈ ਤਾਂ ਪਹਿਲਾਂ ਦੀ ਤਰਾਂ ਅੱਧੀ ਟਿਕਟ ਭਾਵ 485 ਰੁਪਏ ਹੀ ਦੇਣੇ ਪੈਣਗੇ।
ਆਈ.ਆਰ.ਸੀ.ਟੀ.ਸੀ ਦੀ. ਵੈੱਬਸਾਈਟ 'ਤੇ ਵੀ 1 ਅਪ੍ਰੈਲ ਤੋਂ ਬੱਚਿਆਂ ਲਈ ਟਿਕਟ ਬੁੱਕ ਕਰਵਾਉਣ ਦਾ ਆਪਸ਼ਨ ਹੋਵੇਗਾ।

ਅਣ-ਰਿਜ਼ਰਵਡ ਟਿਕਟਾਂ ਦੇ ਲਈ ਵੀ ਚੱਲ ਰਹੀ ਹੈ ਗੱਲ!
 
ਅਣ-ਰਿਜ਼ਰਵਡ ਟਿਕਟਾਂ 'ਤੇ ਵੀ ਫੁੱਲ ਟਿਕਟ ਲਈ ਰੇਲਵੇ ਮਨਿਸਟਰੀ ਵਿੱਚ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਨਵੇਂ ਸਿਸਟਮ ਦੇ ਤਹਿਤ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ 'ਤੇ ਸਾਰੀ ਜਾਣਕਾਰੀ ਪਾ ਦਿੱਤੀ ਹੈ। ਹੁਣ ਰਿਜ਼ਰਵੇਸ਼ਨ ਫਾਰਮ ਵਿੱਚ ਇਸ ਲਈ ਬਦਲਾਵ ਕਰਨਾ ਬਾਕੀ ਹੈ।
 
ਪਹਿਲਾਂ ਇਹ ਸੀ ਵਿਵਸਥਾ!
 
ਹੁਣ ਤੱਕ ਟਰੇਨ ਵਿੱਚ ਸਫ਼ਰ ਕਰਨ ਵਾਲੇ 5 ਤੋਂ 12 ਸਾਲ ਦੇ ਬੱਚਿਆਂ ਨੂੰ ਅੱਧੇ ਕਿਰਾਏ 'ਤੇ ਪੂਰੀ ਸੀਟ ਮਿਲਦੀ ਸੀ। ਹਾਲਾਂਕਿ 5 ਸਾਲ ਤੋਂ ਛੋਟੇ ਬੱਚਿਆਂ ਲਈ ਬਿਨਾਂ ਟਿਕਟ ਦਾ ਨਿਯਮ ਪਹਿਲਾਂ ਦੀ ਤਰਾਂ ਹੀ ਲਾਗੂ ਰਹੇਗਾ। 
 
ਰੇਲ ਬਜਟ ਵਿੱਚ ਹੋ ਚੁੱਕਾ ਹੈ ਐਲਾਨ!
 
ਨਾਰਥ ਰੇਲਵੇ ਦੇ ਸੀਨੀਅਰ ਡੀ.ਸੀ.ਐਮ. ਅਜੀਤ ਕੁਮਾਰ ਸਿਨਹਾ ਨੇ ਦੱਸਿਆ ਕਿ 5 ਤੋਂ 12 ਸਾਲ ਦੇ ਬੱਚਆਂ ਦੀ ਅੱਧੀ ਟਿਕਟ ਵਿਵਸਥਾ ਨੂੰ ਰਿਜ਼ਰਵੇਸ਼ਨ ਵਾਲੀਆਂ ਟਿਕਟਾਂ 'ਤੇ ਖ਼ਤਮ ਕੀਤਾ ਗਿਆ ਹੈ। ਰੇਲ ਬਜਟ ਵਿੱਚ ਇਸ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਪਹਿਲਾਂ ਟਿਕਟ ਬੁੱਕ ਕਰਵਾ ਚੁੱਕੇ ਹਨ, ਉਨਾਂ ਨੂੰ ਵੱਧੇ ਹੋਏ ਕਿਰਾਏ ਅਨੁਸਾਰ ਪੈਸੇ ਦੇਣੇ ਪੈਣਗੇ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER