ਸਿੱਧੂ ਜੋੜੀ ਅਤੇ ਉਹਨਾਂ ਦੇ ਸਾਥੀਆਂ ਖ਼ਿਲਾਫ ਕੇਸ ਦਰਜ ਕੀਤਾ ਜਾਵੇ: ਮਜੀਠੀਆ
ਲਿਫਾਫਾ-ਬੰਦ ਐਸ ਟੀ ਐਫ ਰਿਪੋਰਟ
19.03.18 - ਪੀ ਟੀ ਟੀਮ

ਚੰਡੀਗੜ੍ਹ, 19 ਮਾਰਚ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ, ਉਹਨਾਂ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਖ਼ਿਲਾਫ ਪੰਜਾਬ ਅਤੇ ਹਰਿਆਣਾ ਕੋਰਟ ਵੱਲੋਂ ਲਿਫਾਫਾ-ਬੰਦ ਕੀਤੀ ਐਸਟੀਐਫ ਰਿਪੋਰਟ ਨੂੰ ਜਾਰੀ ...
  


ਤੇ ਸੁਣੋ ਜੀ, ਮੁੱਖ ਮੰਤਰੀ, ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਖੁਦ ਭਰਨਗੇ ਆਪਣਾ ਆਮਦਨ ਕਰ
19.03.18 - ਪੀ ਟੀ ਟੀਮ

ਚੰਡੀਗੜ, 19 ਮਾਰਚ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸਾਰੇ ਕੈਬਨਿਟ ਮੰਤਰੀਆਂ ਲਈ ਆਪਣਾ ਆਮਦਨ ਕਰ ਖੁਦ ਭਰਨ ’ਤੇ ਮੋਹਰ ਲਾ ਦਿੱਤੀ ਹੈ।
 
ਇਸ ਸਬੰਧ ਵਿੱਚ ‘ਦੀ ਈਸਟ ਪੰਜਾਬ ਮਨਿਸਟਰਜ਼ ਸੈਲਰੀਜ਼ ਐਕਟ-1947 ਅਤੇ ‘ਦੀ ਸੈਲਰੀਜ਼ ਐਂਡ ਐਲਾੳੂਂਸ ਆਫ ਡਿਪਟੀ ਮਨਿਸਟਰੀਜ਼, ...
  


ਮੰਤਰੀ ਮੰਡਲ ਵੱਲੋਂ ਐਮ.ਬੀ.ਬੀ.ਐਸ. ਡਾਕਟਰਾਂ ਨੂੰ ਪਰਖਕਾਲ ਦੇ ਸਮੇਂ ਦੌਰਾਨ ਪੂਰੀ ਤਨਖ਼ਾਹ ਦੇਣ ਲਈ ਰਾਹ ਪੱਧਰਾ
19.03.18 - ਪੀ ਟੀ ਟੀਮ

ਚੰਡੀਗੜ, 19 ਮਾਰਚ: ਡਾਕਟਰੀ ਸਟਾਫ ਦੀ ਕਮੀ ਨਾਲ ਨਿਪਟਣ ਅਤੇ ਹੁਨਰ ਨੂੰ ਆਪਣੇ ਕੋਲ ਬਣਾਈ ਰੱਖਣ ਦੀ ਕੋਸ਼ਿਸ਼ ਵਜੋਂ ਪੰਜਾਬ ਮੰਤਰੀ ਮੰਡਲ ਨੇ ਐਮ.ਬੀ.ਬੀ.ਐਸ. ਡਾਕਟਰਾਂ ਨੂੰ ਹੁਣ ਪਰਖਕਾਲ ਦੇ ਸਮੇਂ ਦੌਰਾਨ ਸਾਰੇ ਭੱਤਿਆਂ ਸਣੇ ਪੂਰੀ ਤਨਖ਼ਾਹ ਦੇਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ...
  


ਫੂਡ ਸੇਫਟੀ ਵਿਭਾਗ 'ਚ ਆਨਲਾਈਨ ਜਾਂਚ ਤੇ ਸੈਂਪਲਿੰਗ ਸਿਸਟਮ ਦੇ ਨਾਲ ਆਵੇਗੀ ਪਾਰਦਰਸ਼ਤਾ: ਬ੍ਰਹਮ ਮਹਿੰਦਰਾ
09.03.18 - ਪੀ ਟੀ ਟੀਮ

ਚੰਡੀਗੜ੍ਹ: ਫੂਡ ਸੇਫਟੀ ਵਿਭਾਗ ਵਿਚ ਪਾਰਦਰਸ਼ਤਾ ਲਿਆਉਣ ਦੇ ਮੰਤਵ ਨਾਲ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਆਨਲਾਈਨ ਜਾਂਚ ਤੇ ਸੈਂਪਲਿੰਗ ਸਿਸਟਮ ਦੀ ਸ਼ੂਰੁਆਤ ਕੀਤੀ ਹੈ ਜਿਸ ਨਾਲ ਖਾਣਪੀਣ ਵਾਲੇ ਪਦਾਰਥਾਂ ਦੀ ਸੈਂਪਲਿੰਗ ਤੇ ਟੈਸਟਿੰਗ ਦੀ ਪ੍ਰਕਿਰਿਆ ਤੇਜੀ ਨਾਲ ਮੁਕੰਮਲ ਹੋ ਸਕੇਗੀ। ਇਸ ...
  


ਥਾਪਰ ਪੋਲੀਟੈਕਨਿਕ ਕਾਲਜ, ਪਟਿਆਲਾ 'ਚ ਲੱਗਿਆ ਦੋ ਦਿਨਾਂ ਰੋਜ਼ਗਾਰ ਮੇਲਾ
36 ਕੰਪਨੀਆਂ ਨੇ ਮੇਲੇ 'ਚ ਪੁੱਜੇ 1417 ਉਮੀਦਾਵਰਾਂ 'ਚੋਂ 350 ਸੂਚੀਬੱਧ ਕੀਤੇ
08.03.18 - ਪੀ ਟੀ ਟੀਮ

ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਅਧੀਨ, ਡਾਇਰੈਕਟਰ ਤਕਨੀਕੀ ਸਿੱਖਿਆ ਦੇ ਸਹਿਯੋਗ ਨਾਲ ਥਾਪਰ ਪੋਲੀਟੈਕਨਿਕ ਕਾਲਜ ਵਿਖੇ 7 ਤੇ 8 ਮਾਰਚ ਨੂੰ ਦੋ ਦਿਨਾਂ ਰਾਜ ਪੱਧਰੀ ਰੋਜ਼ਗਾਰ ਮੇਲਾ ਲੱਗਿਆ। ਇਸ ਰੋਜ਼ਗਾਰ ਮੇਲੇ ਵਿੱਚ 1417 ਉਮੀਦਵਾਰਾਂ ਨੇ ਭਾਗ ਲਿਆ, ਜਿਸ ਵਿੱਚੋਂ 910 ਉਮੀਦਵਾਰਾਂ ਨੇ ਕਾਲਜ ਵਿੱਚ ...
  


ਮੋਦੀ ਆਪਣੀਆਂ ਹੋਛੀਆਂ ਟਿੱਪਣੀਆਂ ਨਾਲ ਮੇਰੇ ਅਤੇ ਹਾਈ ਕਮਾਂਡ ਦਰਮਿਆਨ ਪਾੜਾ ਨਹੀਂ ਪਾ ਸਕਦਾ: ਕੈਪਟਨ
03.03.18 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਮੋਦੀ ਦੀਆਂ ਇਹ ਟਿੱਪਣੀਆਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਛੇ ਤੇ ਆਧਾਰਹੀਣ ਬਿਆਨਾਂ ਰਾਹੀਂ ਉਨ੍ਹਾਂ ਅਤੇ ...
  


ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼
26.02.18 - ਪੀ ਟੀ ਟੀਮ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਸੂਬਾ ਪੁਲਿਸ ਨੇ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਮਾਇਨਿੰਗ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਡੀ.ਜੀ.ਪੀ. ਨੇ ਇਸ ਪ੍ਰਕਿਰਿਆ 'ਤੇ ਤੁਰੰਤ ਰੋਕ ਲਗਾਉਣ ਲਈ ਸਾਰੇ ਜਿਲ੍ਹਿਆਂ ਵਿੱਚ ਉੱਚ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ...
  


ਪੰਜਾਬ ਦੇ ਲੋਕ ਆਪਣੀ ਬਹਾਦਰੀ ਅਤੇ ਬਲੀਦਾਨ ਲਈ ਸੰਸਾਰ ਭਰ ਵਿੱਚ ਬਣੇ ਪ੍ਰੇਰਣਾ ਸ੍ਰੋਤ: ਰਾਜਪਾਲ ਬਦਨੌਰ
ਰਾਜਪਾਲ ਨੇ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਕੀਤੀ ਲੋਕ ਅਰਪਣ
26.02.18 - ਪੀ ਟੀ ਟੀਮ

ਪੰਜਾਬ ਦੇ ਲੋਕ ਸਮੁੱਚੇ ਸੰਸਾਰ ਵਿੱਚ ਆਪਣੀ ਬਹਾਦਰੀ ਅਤੇ ਬਲੀਦਾਨ ਲਈ ਪ੍ਰਰੇਣਾ ਸ੍ਰੋਤ ਰਹੇ ਹਨ। ਪੰਜਾਬੀਆਂ ਨੇ ਨੰਗਲ ਵਿੱਚ ਮਹਾਨ ਸ਼ਾਸ਼ਕ ਮਹਾਰਾਣਾ ਪ੍ਰਤਾਪ ਦੀ ਸੁੰਦਰ ਪ੍ਰਤਿਮਾ ਨੂੰ ਸਥਾਪਿਤ ਕਰਕੇ ਰਾਜਸਥਾਨ ਦੇ ਗੌਰਵ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਦਾ ਹੋਰ ਮਾਣ ਵਧਾਇਆ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ...
  


ਸਿਹਤ ਵਿਭਾਗ ਵੱਲੋਂ ਮਨਾਏ ਗਏ ਡੈਂਟਲ ਪੰਦਰਵਾੜੇ ਦੌਰਾਨ 125 ਲੋੜਵੰਦਾਂ ਦੇ ਲਗਾਏ ਗਏ ਡੈਂਚਰ
ਦੰਦਾਂ ਦੀਆਂ ਬਿਮਾਰੀਆਂ ਤੋਂ ਪੀੜਤ ਲੋੜਵੰਦਾਂ ਦਾ ਕੀਤਾ ਗਿਆ ਮੁਫਤ ਇਲਾਜ
26.02.18 - ਪੀ ਟੀ ਟੀਮ

ਸਿਹਤ ਵਿਭਾਗ ਵੱਲੋਂ 12 ਫਰਵਰੀ ਤੋਂ 26 ਫਰਵਰੀ ਤੱਕ ਮਨਾਏ ਗਏ ਡੈਂਟਲ ਸਿਹਤ ਪੰਦਰਵਾੜੇ ਦੌਰਾਨ 125 ਲੋੜਵੰਦਾਂ ਨੂੰ ਡੈਂਚਰ ਲਗਾਏ ਗਏ ਅਤੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਦੰਦਾਂ ਦੇ ਮੁਫਤ ਕੈਂਪ ਲਗਾ ਕੇ ਦੰਦਾਂ ਦਾ ਚੈਕਅੱਪ ਕੀਤਾ ਗਿਆ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰਮਿੰਦਰ ...
  


ਹੋਲਾ-ਮਹੱਲਾ ਮੌਕੇ ਸ਼ਰਧਾਲੂ ਪ੍ਰਸ਼ਾਸ਼ਨ ਵੱਲੋਂ ਤਿਆਰ ਕੀਤੀ ਐਪ ਤੋਂ ਜਾਣਕਾਰੀ ਲੈਣ
26.02.18 - ਪੀ ਟੀ ਟੀਮ

ਲੱਖਾਂ ਸ਼ਰਧਾਲੂਆਂ ਦੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਆਮਦ ਨੂੰ ਧਿਆਨ ਵਿਚ ਰੱਖ ਕੇ ਹੋਲਾ ਮਹੱਲਾ ਸੁਵਿਧਾ ਐਪ ਤਿਆਰ ਕੀਤੀ ਗਈ ਹੈ ਜਿਸ ਨੂੰ ਆਪਣੇ ਸਮਾਰਟਫੋਨ 'ਤੇ ਡਾਊਨਲੋਡ ਕਰਕੇ ਸ਼ਰਧਾਲੂ ਹੋਲੇ-ਮਹੱਲੇ ਦੌਰਾਨ ਐਮਰਜੈਂਸੀ ਨੰਬਰ, ਸਿਵਲ ਕੰਟਰੋਲ ਰੂਮ, ਪੁਲਿਸ ਕੰਟਰੋਲ ਰੂਮ, ਜੋੜੇ ਘਰ, ਬੱਸ ...
  


ਅਦਾਲਤ ਵੱਲੋਂ ਆਤਮ-ਹੱਤਿਆ ਦੇ ਕੇਸ 'ਚ ਕਥਿਤ ਦੋਸ਼ਣ ਦੀ ਜਮਾਨਤ ਮੰਜੂਰ
23.02.18 - ਪੀ ਟੀ ਟੀਮ

ਐਡੀਸ਼ਨਲ ਸ਼ੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਮੁਕੱਦਮਾ ਨੰਬਰ 8 ਮਿਤੀ 9/2/18 ਧਾਰਾ 306, 120 ਬੀ ਅਧੀਨ ਥਾਣਾ ਸਨੌਰ 'ਚ ਦਰਜ ਪਰਚੇ 'ਚ ਮੁਲਜਮ ਜਸਪਿੰਦਰ ਕੌਰ ਦੀ ਜਮਾਨਤ ਨੂੰ, ਬਚਾਅ ਪੱਖ ਦੇ ਸੀਨੀਅਰ ਵਕੀਲ ਐੱਮ.ਐੱਸ. ਪੰਧੇਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ, ਸ਼ੁੱਕਰਵਾਰ ਨੂੰ ...
  


ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਸਿਹਤ ਜਾਂਚ ਯਕੀਨੀ ਬਣਾਈ ਜਾਵੇਗੀ: ਬ੍ਰਹਮ ਮਹਿੰਦਰਾ
ਬੱਚਿਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਮੁਫਤ ਸਿਹਤ ਅਤੇ ਇਲਾਜ ਸਹੂਲਤਾਂ
20.02.18 - ਪੀ ਟੀ ਟੀਮ

ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਰਾਜ ਦੇ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉੇਹ ਆਪਣੇ ਅਧੀਨ ਆਉਂਦੇ ਖੇਤਰ ਵਿਚ ਰਾਸ਼ਟਰੀ ਬਾਲ ਸਵਾਸਥਿਆ ਕਾਰਿਆਕ੍ਰਮ ਅਧੀਨ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ੍ਹ ਰਹੇ ਅਤੇ ਆਂਗਣਵਾੜੀਆਂ ਕੇਂਦਰਾਂ ਵਿਚ ਰਜਿਸਟਰਡ ਬੱਚਿਆਂ ...
  


ਉਦਯੋਗਿਕ ਇਕਾਈਆਂ ਨੂੰ ਪੀ.ਐੱਨ.ਜੀ. ਗੈਸ ਦੀ ਸਪਲਾਈ ਸ਼ੁਰੂ
ਪ੍ਰਦੂਸ਼ਣ ਰੋਕਣ ਵਿੱਚ ਹੋਵੇਗੀ ਸਹਾਈ
15.02.18 - ਪੀ ਟੀ ਟੀਮ

ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਰਾਜ ਦੇ ਉਦਯੋਗਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਦੇ ਧੂੰਏ ਨੇ ਜਿਥੇ ਹਵਾ ਪ੍ਰਦੂਸ਼ਣ ਵਿੱਚ ਵਾਧਾ ਕੀਤਾ ਹੈ ਉਥੇ ਹੀ ਇਸ ਦਾ ਵਾਤਾਵਰਣ 'ਤੇ ਵੀ ਕਾਫੀ ਗੰਭੀਰ ਅਸਰ ਪੈ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ...
  


ਸੁਰੇਸ਼ ਕੁਮਾਰ ਦੇ ਕੇਸ ਵਿੱਚ ਆਇਆ ਇੱਕ ਨਵਾਂ ਮੋੜ
ਕੀ ਹੁਣ ਹੋਵੇਗੀ ਵਾਪਸੀ?
14.02.18 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਬਕਾ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਵੱਡੀ ਰਾਹਤ ਮਿਲੀ ਹੈ। ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਰੇਸ਼ ਕੁਮਾਰ ਦੀ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕ੍ਰੇਟਰੀ ਵਜੋਂ ਨਿਯੁਕਤੀ ਨੂੰ ਖਾਰਿਜ ਕਰਨ ਦੇ ਹਾਈ ...
  


ਅਪਰਾਧ ਅਤੇ ਅਪਰਾਧੀਆਂ ਦੇ ਖ਼ੁਰਾ-ਖੋਜ ਦਾ ਪਤਾ ਲਾਉਣ ਲਈ ਪੰਜਾਬ ਪੁਲਿਸ ਦਾ
ਮੁੱਖ ਮੰਤਰੀ ਵੱਲੋਂ ਸੀ.ਸੀ.ਟੀ.ਐੱਨ.ਐੱਸ. ਪ੍ਰੋਜੈਕਟ ਦੀ ਸ਼ੁਰੂਆਤ
12.02.18 - ਪੀ ਟੀ ਟੀਮ

ਪੰਜਾਬ ਪੁਲਿਸ ਕਾਨੂੰਨ ਵਿਵਸਥਾ ਦੀਆਂ ਸਮਕਾਲੀ ਚੁਣੌਤੀਆਂ ਨਾਲ ਨਿਪਟਨ ਲਈ ਆਪਣੀ ਸਮਰਥਾ ਨੂੰ ਮਜ਼ਬੂਤ ਬਣਾਉਣ ਵਾਸਤੇ ਡਿਜਿਟਲ ਖੇਤਰ ਵਿਚ ਕੁੱਦ ਪਈ ਹੈ ਜਿਸ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਰਾਧ ਅਤੇ ਅਪਰਾਧੀਆਂ ਦੇ ਖ਼ੁਰਾ-ਖੋਜ ਦਾ ਪਤਾ ਲਾਉਣ ਲਈ ਕਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ...
  


ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਵਾਲਾ ਹੈ ਬਜਟ: ਬੀ.ਕੇ.ਯੂ. (ਮਾਨ)
ਐਲਾਨ ਸਚਾਈ ਤੋਂ ਬਹੁਤ ਦੂਰ
01.02.18 - ਪੀ ਟੀ ਟੀਮ

ਭਾਰਤੀ ਕਿਸਾਨ ਯੂਨੀਅਨ ਮਾਨ ਵੱਲੋਂ ਅੱਜ ਦੇ ਬਜਟ ਨੂੰ ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਵਾਲਾ ਦੱਸਦਿਆਂ ਇਸ ਦੀ ਨਿੰਦਾ ਕੀਤੀ। ਬੀ.ਕੇ.ਯੂ. ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਐੱਮ.ਪੀ. ਭੁਪਿੰਦਰ ਸਿੰਘ ਮਾਨ ਅਤੇ ਬੀ.ਕੇ.ਯੂ. ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਵੱਲੋਂ ਆਪਣੇ ਬਿਆਨ ਰਾਹੀਂ ਅੱਜ ਦੇ ਕੇਂਦਰੀ ...
  


ਕੈਪਟਨ ਵੱਲੋਂ 'ਅਸ਼ੀਰਵਾਦ' ਦੇਣ ਦੇ ਹੁਕਮ
ਆਡਿਟ ਰਿਪੋਰਟ ਦੀ ਮੰਗ
01.02.18 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸ਼ੀਰਵਾਦ ਸਕੀਮ ਹੇਠ ਲੰਬਿਤ ਪਈ ਰਾਸ਼ੀ ਨੂੰ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਅਪ੍ਰੈਲ-ਸਤੰਬਰ 2017 ਦੇ ਲੰਬਿਤ ਪਏ ਸਾਰੇ ਕੇਸਾਂ ਨੂੰ ਨਿਬੇੜਨ ਲਈ ਵਿੱਤ ਵਿਭਾਗ ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਅਨੁਸੂਚਿਤ ਜਾਤੀਆਂ ਅਤੇ ...
  


ਸਿਹਤ ਦਾ ਅਧਿਕਾਰ ਸਮੇਂ ਦੀ ਲੋੜ: ਬ੍ਰਹਮ ਮਹਿੰਦਰਾ
ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ
26.01.18 - ਪੀ ਟੀ ਟੀਮ

69ਵੇਂ ਗਣਤੰਤਰਤਾ ਦਿਵਸ ਮੌਕੇ ਵਿਚ ਪੰਜਾਬ ਦੇ ਸਿਹਤ ਮੰਤਰੀ ਤੇ ਪਰਿਵਾਰ ਕਲਿਆਣ, ਡਾਕਟਰੀ ਸਿੱਖਿਆ ਤੇ ਖੋਜ ਅਤੇ ਸੰਸਦੀ ਮਾਮਲੇ ਮੰਤਰੀ, ਬ੍ਰਹਮ ਮਹਿੰਦਰਾ ਨੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਇਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਬ੍ਰਹਮ ਮਹਿੰਦਰਾ ਨੇ ਡਿਪਟੀ ਕਮਿਸ਼ਨਰ ਬਠਿੰਡਾ ...
  


ਨਹੀਂ ਰਹੇ ਸਿੱਖ ਪੰਥ ਦੇ ਰੋਸ਼ਨ ਦਿਮਾਗ ਅਕਾਲੀ ਮਨਜੀਤ ਸਿੰਘ ਕਲਕੱਤਾ
17.01.18 - ਨਰਿੰਦਰ ਪਾਲ ਸਿੰਘ

ਸਿੱਖ ਪੰਥ ਦਾ ਰੋਸ਼ਨ ਦਿਮਾਗ ਜਾਣੇ ਜਾਂਦੇ ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਕਲਕੱਤਾ ਬੁੱਧਵਾਰ ਸਵੇਰੇ ਅਕਾਲ ਚਲਾਣਾ ਕਰ ਗਏ ਹਨ। 79 ਸਾਲਾ ਮਨਜੀਤ ਸਿੰਘ ਕਲਕੱਤਾ ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ਰੀੜ ਦੀ ਹੱਡੀ ਦੇ ਮਣਕਿਆਂ ਵਿੱਚ ਨੁਕਸ ਪੈਣ ਤੇ ਫਿਰ ...
  


ਬੀਬੀ ਭੱਠਲ ਨਾਲ ਹੋਈ ਬੇਇਨਸਾਫ਼ੀ — ਨਹੀਂ ਸਹਾਂਗੇ, ਨਹੀਂ ਸਹਾਂਗੇ
ਮਾਨਸਾ ਵਿੱਚ ਕਰਜ਼ਾ ਮਾਫ਼ੀ – ਇੱਕ 6-ਫੁੱਟੀ ਕਿਰਸਾਨੀ ਕਹਾਣੀ
09.01.18 - ਐੱਸ ਪਾਲ

ਪੰਜਾਬੀ ਕਿਸਾਨਾਂ ਦੀ ਮਿਹਨਤ, ਉਨ੍ਹਾਂ ਦੇ ਬੁਲੰਦ ਹੌਂਸਲੇ, ਖੇਤਾਂ ਵਿੱਚ ਚਲਦੇ ਟਰੈਕਟਰਾਂ, ਕੰਬਾਈਨਾਂ ਤੇ ਉੱਤੇ ਬੈਠੀਆਂ ਨੱਢੀਆਂ- ਬੜੀ ਦੇਰ ਤੋਂ ਇਨ੍ਹਾਂ ਨਜ਼ਾਰਿਆਂ ਬਾਰੇ ਲਿਖਿਆ-ਪੜ੍ਹਿਆ ਨਹੀਂ ਸੀ ਜਾ ਰਿਹਾ। ਮੰਦਹਾਲੀ ਖੇਤੀ, ਕਰਜ਼ੇ ਦੇ ਝੰਡੇ ਕਿਸਾਨ ਤੇ ਖੁਦਕੁਸ਼ੀਆਂ ਦੇ ਅੰਕੜਿਆਂ ਨੇ ਸੁਰਖੀਆਂ 'ਤੇ ਕਬਜ਼ਾ ਕੀਤਾ ਹੋਇਆ ਸੀ।

ਭਲਾ ...
  Load More

TOPIC

TAGS CLOUD

ARCHIVE


Copyright © 2016-2017


NEWS LETTER